ਮੇਰੀ ਰਾਇ ਦੇਣ
ਦੀ ਕੀ ਮਜਬੂਰੀ ਹੈ।
ਅੱਜ 29 ਦਸੰਬਰ ਹੈ।
ਕਲ੍ਹ 30 ਦਸੰਬਰ ਨੂੰ
ਕਿਸਾਨ ਆਗੂਆਂ ਤੇ ਭਾਰਤ
ਸਰਕਾਰ ਦੀ ਆਖਰੀ ਮਿਲਣੀ
ਹੋਣ ਵਾਲੀ ਹੈ। ਇਸ ਲਈ
ਮੈਂ ਆਪਣਾ ਕੀਤਾ ਵਾਅਦਾ
ਕਿ ਮੈਂ ਲਿਖਾਂ ਗਾ ਕਿ
ਮੈਂ ਕੋਣ ਹਾਂ ਤੇ ਮੇਰਾ
ਕਿਸਾਨ ਆਗੂਆਂ ਨੂੰ ਰਾਇ
ਦੇਣ ਦਾ ਕੀ ਅਧਿਕਾਰ ਹੈ।
ਇਹ ਅੱਜ ਲਿਖਿਆ ਜਾਣਾ
ਸੀ। ਪਰ ਕਿਉਂਕੇ ਹੁਣ
ਕਲ੍ਹ ਦੀ ਮੀਟਿੰਗ ਦੋਹਾਂ
ਧਿਰਾਂ ਨੇ ਮਨਜੂਰ ਕਰ ਲਈ
ਹੈ, ਇਸ ਲਈ ਅਗਲੀ ਆਈਟਮ
"3 ਕਿ ਮੇਰੀ ਰਾਇ ਦੇਣ
ਦੀ ਕੀ ਮਜਬੂਰੀ ਹੈ"
ਪੰਜਾਬੀਆਂ ਦੇ ਪੇਸ਼ ਕਰ
ਰਿਹਾ ਹਾਂ। ਅਤੇ ਅਖੀਰ
ਤੇ ਕਿਸਾਨ ਆਗੂਆਂ ਨੂੰ
ਇਕ ਬੇਨਤੀ ਇਕ ਚੈਲੰਜ ਭੀ
ਕਰਾਂ ਗਾ। ਸਾਰੇ ਦੋਸਤ
ਪੂਰੀ ਪੋਸਟ ਪੜ੍ਹਨ ਦੀ
ਕਿਰਪਾਲਤਾ ਕਰਨ।
....................................................................................
ਪਾਰਟ 2 ਮੇਰੀ ਰਾਇ ਦੇਣ
ਦੀ ਕੀ ਮਜਬੂਰੀ ਹੈ।
ਪਹਿਲੀ ਘਟਨਾ (ਮਾਸਟਰ
ਤਾਰਾ ਸਿੰਘ ਵਲੋਂ
ਕਰਵਾਇਆ ਗਿਆ ਦਸ ਲੱਖ
ਜੀਵਾਂ ਦਾ ਕਤਲਾਮ) 1947
ਤੋਂ ਕੁਝ ਸਮਾਂ ਪਹਿਲਾਂ,
ਭਾਰਤ ਦੀ ਵੰਡ ਦਾ
ਫੈਸ਼ਲਾ। 3 ਔਪਸ਼ਨਜ
ਸ ਬਲਦੇਵ ਸਿੰਘ ਵਗੈਰਾ
ਨਹਿਰੂ ਸਾਹਿਬ ਦੇ ਨੇੜੇ
ਸਨ। ਮਾਸਟਰ ਤਾਰਾ ਸਿੰਘ
ਨੇ ਈਰਖਾ ਤਹਿਤ ਇਕ
ਰਿਊਮਰ ਫੈਲਾਈ, ਕਿ
ਜਿਨਾਹ ਸਾਰਾ ਪੰਜਾਬ
ਮੰਗਦਾ ਹੈ। ਸਾਰਾ ਪੰਜਾਬ
ਪਾਸਿਤਾਨ ਵਿਚ ਜਾਏ ਗਾ,
ਜੇ ਲਹੌਰ ਤੱਕ ਮੁਸਲਮਾਨ
ਨਾ ਕਢੇ ਗਏ। ਬਾਦ ਵਿਚ
ਬਿਆਨ ਦਿਤਾ ਕਿ ਅਸੀਂ
ਲਹੌਰ ਭੀ ਲਵਾਂ ਗੇ।
ਲਹੌਰ ਤੋਂ ਸਭ ਮੁਸਲਮਾਨ
ਕਢਾਂ ਗੇ। ਜਨੂੰਨ ਇਤਨਾ
ਸੀ ਕਿ ਜੇ ਕੋਈ ਇਸ
ਅਫਵਾਹ ਨੂੰ ਝੂਠੀ ਦਸਦਾ
ਤਾਂ ਉਸ ਦੀ ਬੜੀ ਦੁਰਗਤ
ਕੀਤੀ ਜਾਂਦੀ ਸੀ
ਮਾਸਟਰ ਜੀ, ਲਹੌਰ ਕਿਲੇ
ਤੋਂ ਹੈਦਰੀ ਝੰਡਾ ਵੱਢ੍ਹ
ਕੇ ਆਪ ਤਾਂ ਭੱਜ ਆਏ, ਪਰ
ਕਤਲਾਮ ਸੁਰੂ ਹੋ ਗਈ
ਸਿਖਾਂ ਦੀ। ਇਧਰ ਸਿਖਾਂ
ਨੇ ਮੁਸਲਮਾਨ ਵਢਣੇ ਸੁਰੂ
ਕਰ ਦਿਤੇ। 10 ਲੱਖ
ਮੁਸਲਮਾਨ, ਸਿਖ, ਹਿੰਦੂ,
ਮਾਰੇ ਗਏ, ਸਿਰਫ ਝੂਠੀ
ਮਨਘੜਤ ਅਫਵਾਹ ਕਾਰਨ।
ਅੱਜ ਅਜੇਹੇ ਹਾਲਾਤ ਫਿਰ
ਬਣ ਰਹੇ ਹਨ।
ਦੂਜੀ ਘਟਨਾ (ਬਾਦਲ
ਸਾਹਿਬ ਵਲੋ ਪੰਜਾਬ ਦਾ
ਉਜਾੜਾ, ਸਰਕਾਰ ਤੇ ਗੁਰੂ
ਘਰਾਂ ਦੀ ਲੁਟ)
ਸ਼ਰੋਮਣੀ ਕਮੇਟੀ, ਬਾਦਲ
ਪ੍ਰਵਾਰ ਦੇ ਪ੍ਰਭਾਵ ਹੇਠ
ਆ ਚੁਕੀ ਸੀ। ਉਹਨਾਂ ਦੇ
ਅੰਕਲ ਪ੍ਰਧਾਨ ਰਹਿ ਚੁਕੇ
ਸਨ। ਬਾਦਲ ਸਾਹਿਬ ਕਿਸਾਨ
ਆਗੂ ਸਮਝੇ ਜਾਂਦੇ ਸਨ
ਪਂਜਾਬੀ ਸੂਬਾ ਨਾਮ ਦੀ
ਵਖਰੀ ਸਟੇਟ ਲਈ,
ਕਾਨਫਰੰਸ਼ਾਂ, ਜਲਸੇ,
ਜਲੂਸ ਜਾਰੀ ਸਨ। ਤਰਨ
ਤਾਰਨ ਦਾ ਰੇਲ ਹਾਦਸਾ,
ਮੈਂ ਆਪਣੀ ਅਖੀਂ ਵੇਖਿਆ।
ਮੈਂ ਗਿਆਨੀ ਅਜਮੇਰ ਸਿੰਘ
ਨੂੰ ਕਿਹਾ ਕਿ: ਮਹਿੰਦਰ
ਗੜ੍ਹ, ਮੇਵਾੜ, ਤੱਕ ਸਭ
ਨੌਕਰੀਆਂ ਸਾਡੇ ਕੋਲ ਹਨ;
ਸ਼ਿਮਲਾ ਹਿਮਾਚਲ ਸਾਡੇ
ਕੋਲ ਹੈ। ਭਾਖੜਾ ਦਾ
ਸਾਰਾ ਪਾਣੀ ਸਾਡੇ ਕੋਲ
ਹੈ। ਪਾਣੀ ਆਮ ਹੈ। ਡੈਮ
ਸਾਡੇ ਕੋਲ ਹਨ, ਬਿਜਲੀ
ਆਮ ਹੈ। ਦਫਤਰਾਂ ਵਿਚ
ਪੰਜਾਬੀ ਚਲ ਪਈ ਹੈ। ਸਿਖ
ਮੁਲਾਜਮ ਬਾਗੜ ਵਿਚ
ਪੰਜਾਬੀ ਪ੍ਰਚਾਰ ਰਹੇ
ਹਨ। ਹੁਣ ਆਪਾਂ ਤਿਗਣੀ
ਧਰਤੀ ਤੇ ਰਾਜ ਕਰਦੇ
ਹਾਂ। ਅਸੀਂ ਪੰਜਾਬੀ
ਸੂਬਾ ਬਣਾਕੇ ਸਭ ਕੁਝ
ਗੁਆ ਲਵਾਂ ਗੇ।
ਅਨੰਦਪੁਰ, ਚੰਡੀਗੜ੍ਹ,
ਅਬੋਹਰ ਫਾਜਲਕਾ ਭੀ ਗੁਆ
ਲਵਾਂ ਗੇ। ਸਰੀਕ ਪੈਦਾ
ਕਰਨ ਕਰਕੇ, ਸਿਖ ਕੇਂਦਰ
ਦੇ ਦੁਸ਼ਮਣ ਸਮਝੇ ਜਾਣ
ਗੇ। ਸਿਖ ਹਿੰਦੂ ਵਿਰੋਧ
ਪੈਦਾ ਹੋਏ ਗਾ। ਸਾਂਝੀ
ਵਾਲਤਾ ਖਤਮ ਹੋ ਜਾਏ ਗੀ।
ਤੁਸੀ ਸ੍ਰੋਮਣੀ ਕਮੇਟੀ
ਦੇ ਸੈਕਟਰੀ ਹੋਂ, ਤੁਸੀਂ
ਵਿਰੋਧ ਕਿਉਂ ਨਹੀਂ
ਕਰਦੇ।
ਉਹਨਾਂ ਕਿਹਾ। ਜੇਸਾ
ਮਹੌਲ ਹੋਵੇ, ਤੈਸਾ
ਵਰਤਾਰਾ ਕਰਨਾ ਹੀ ਠੀਕ
ਸਮਝੋ। ਹੋਰ ਕੋਈ ਰਾਇ
ਦੇਣ ਵਾਲੇ ਦੀ ਖੱਲ ਲਾਹ
ਦੇਣ ਗੇ। ਬੇਸ਼ੱਕ ਵਿਰੋਧ
ਕਰਕੇ ਦੇਖ ਲਉ। ਮੈਂ ਚੁਪ
ਕਰ ਗਿਆ। ਅਗਲੇ ਦਿਨ ਜਥਾ
ਲੈਕੇ ਜੇਹਲ ਚਲਾ ਗਿਆ।
ਪੰਜਾਬੀ ਸੂਬਾ ਬਣ ਗਿਆ।
ਪੰਜਾਬੀ ਭੁਲ ਗਈ। ਲੁਟ
ਸੁਰੂ ਹੋ ਗਈ। ਬਾਦਲ
ਪ੍ਰਵਾਰ ਨੇ ਸਾਰਾ ਪੰਜਾਬ
ਲੁਟਕੇ ਕੰਗਾਲ ਕਰ ਦਿਤਾ।
ਜੁਆਨੀ ਤਬਾਹ, ਕਿਸਾਨੀ
ਤਬਾਹ, ਧਰਮ ਦਾ ਵਿਨਾਸ,
ਅਕਾਲ ਤਖਤ ਦੀ ਦੁਰਗਤੀ।
ਕੀ ਮਿਲਿਆ ਪੰਜਾਬੀ ਸੂਬਾ
ਬਣਾਕੇ। ਮਨ ਵਿਚ ਇਕ
ਭੁਲੇਖਾ ਰਹਿ ਗਿਆ। ਜੇ
ਮੈਂ ਕੁਝ ਜੁਆਨ ਨਾਲ ਲੈ
ਕੇ ਵਿਰੋਧ ਕਰਦਾ। ਸ਼ਾਇਦ
ਕੋਈ ਬਚਤ ਰਹਿ ਜਾਂਦੀ।
.............................................................................................
ਮੈਂ ਕਿਸਾਨ ਆਗੂਆਂ ਨੂੰ
ਬੇਨਤੀ ਕਰਦਾ ਹਾਂ, ਅੱਜ
ਫਿਰ 1947 ਵਾਲੇ ਹਾਲਾਤ
ਬਣ ਰਹੇ ਹਨ। 1984 ਵਾਲੇ
ਹਾਲਾਤ ਬਣ ਰਹੇ। ਨੌਜੁਆਨ
ਤੇ ਕਿਸਾਨ ਤੁਹਾਡੇ ਹੁਕਮ
ਤੇ ਮਰਨ ਮਾਰਨ ਲਈ ਤਤਪਰ
ਹਨ। ਅੱਜ ਹਾਲਾਤ ਅਜੇਹੇ
ਹੋ ਚੁਕੇ ਹਨ ਕਿ ਸ਼ਾਇਸ
ਤੁਸੀਂ ਭੀ ਕੰਟਰੋਲ ਨਾ
ਕਰ ਸਕੋਂ। ਇਸ ਲਈ ਮੈਂ
ਕਿਸਾਨ ਆਗੂ ਰਾਜੇਵਾਲ
ਸਾਹਿਬ ਨੂੰ ਇਹ ਬੇਨਤੀ
ਕਰ ਰਿਹਾ ਹਾਂ। ਮੈਂ
ਬੇਨਤੀ ਕਰਦਾ ਹਾਂ ਕਿ
ਤੁਸੀ ਕਿਸਾਨ ਯੂਨੀਅਨਾਂ
ਦੀ ਅਗਵਾਈ ਕਰਕੇ ਬਹੁਤ
ਮਾਨ ਇਜਤ ਪ੍ਰਾਪਤ ਕਰ
ਲਿਆ ਹੈ। ਤੁਹਾਡੇ ਹੀ
ਸਾਥੀਆਂ ਨੇ ਰਾਜਸਭਾ ਤੇ
ਮੰਡੀਬੋਰਡ ਦਾ ਸੁਖ
ਮਾਣਿਆ ਹੈ। ਬਾਦਲ ਕੈਪਟਨ
ਸਰਕਾਰ ਨੇ ਤੁਹਾਡਾ ਹਰ
ਹੁਕਮ ਪ੍ਰਵਾਨ ਕੀਤਾ ਹੈ।
ਪਰ ਹੁਣ ਤੁਹਾਡੇ ਕਹਿਣ
ਮੁਤਾਬਕ ਇਹ ਆਖਰੀ ਲੜਾਈ
ਹੈ। ਕਿਸਾਨਾਂ ਨੈ
ਤੁਹਾਡੀ ਖਾਤਰ ਬਹੁਤ
ਕੁਰਬਾਨੀ ਕੀਤੀ ਹੈ।
ਦਿਲੀ ਧਰਨੇ ਵਿਚ ਪੰਜਾਬ
ਦੇ ਕਿਸਾਨਾਂ ਦਾ ਅਰਬਾਂ
ਰੁਪਈਆ ਖਰਚ ਹੋ ਚੁਕਾ
ਹੈ। ਪਿਛੇ ਖੇਤੀ ਤਬਾਹ
ਹੋ ਰਹੀ ਹੈ। ਕਿਸਾਨ ਮਰ
ਰਹੇ ਹਨ। ਕੁਝ ਠੰਡ ਨਾਲ
ਮਰ ਰਹੇ ਹਨ। ਕੁਝ ਤੁਹਡੇ
ਭਾਸਣ ਸੁਣਕੇ ਆਤਮਘਾਤ
ਕਰਕੇ ਸ਼ਹੀਦ ਹੋ ਰਹੇ ਹਨ।
ਹੁਣ ਤੁਸੀਂ ਇਹਨਾਂ ਦਾ
ਵਧੇਰੇ ਖਾਤਮਾਂ ਨਾ
ਕਰਵਾਉ। ਹੁਣ ਤੁਸੀਂ ਆਪ
ਕੁਰਬਾਨੀ ਕਰੋ। ਸਦਾ
ਜਰਨੈਲ ਹੀ ਅਗਵਾਈ ਕਰਦਾ
ਹੈ। ਤੁਸੀਂ ਮਾਸਟਰ ਤਾਰਾ
ਸਿੰਘ ਨਾ ਬਣੋ। ਤੁਸੀਂ
ਸਹੀਦ ਦਰਸ਼ਨ ਸਿੰਘ
ਫੇਰੂਮਾਨ ਬਣੋ। ਰਾਜੇਵਾਲ
ਸਾਹਿਬ ਤੁਸੀਂ ਸਭ ਤੋਂ
ਸੀਨੀਅਰ ਹੋਂ। ਤੁਸੀਂ ਆਪ
ਮਰਨ ਵਰਤ ਰਖੋ। ਸਰਕਾਰ
ਤੁਹਾਡੇ ਚਰਨਾਂ ਵਿਚ
ਖੜ੍ਹੇ ਗੀ। ਪ੍ਰਮਾਤਮਾ
ਨਾ ਕਰੇ। ਜੇ ਤੁਸੀਂ
ਸ਼ਹਾਦਤ ਪ੍ਰਾਪਤ ਕਰ ਲਈ,
ਤਾਂ ਮੈਂ ਤੁਹਾਡੇ 32
ਸਾਥੀਆਂ ਨਾਲ ਮਰਨ ਵਰਤ
ਤੇ ਬੈਠਾਂ ਗਾ। ਯਕੀਨ
ਕਰੋ। ਅਸੀਂ ਸਾਰੇ ਹੀ
ਤੁਹਾਡੇ ਚਰਨਾਂ ਵਿਚ
ਪਹੁੰਚਾਂ ਗੇ। ਬੇਨਤੀ ਹੈ
ਕਿ ਪੰਜਾਬ ਦਾ ਕਿਸਾਨ
ਪਹਲੇ ਹੀ ਬਹੁਤ ਕਰਜਾਈ
ਹੈ। ਬਹੁਤ ਗਰੀਬ ਹੈ। ਇਸ
ਨੂੰ ਕੰਗਾਲ ਨਾ ਬਣਾੳ।
ਪ੍ਰਮਾਤਮਾਂ ਤੁਹਾਨੂੰ
ਸਹਾਦਤ ਬਖਸ਼ੇ।