ਪਿਆਰੇ ਧਰਮਜੀਤ। ਮੈਂ
ਜਮੀਰ ਨਹੀਂ ਵੇਚੀ। ਮੈਂ
ਲੋਕਾਂ ਨੂੰ ਲੁਟਕੇ
ਰਾਜਨੀਤੀ ਕਰਨ ਨੂੰ ਆਪਣਾ
ਘਰ ਬਸਾਉਣਾ ਠੀਕ ਨਹੀਂ
ਸਮਝਦਾ। ਮੈਂ ਪਹਿਲੀਵਾਰ
ਅਜਾਦ ਉਮੀਦਵਾਰ ਵਜੋਂ
ਮਾਸਟਰ ਬਾਬੂ ਸਿੰਘ ਜੀ
ਦਾ ਨਹੀਂ ਕਮਿਊਨਿਜਮ ਦਾ
ਰਸ਼ੀਅਨ ਸਿਸਟਿਮ ਦਾ
ਵਿਰੋਧ ਕੀਤਾ ਸੀ। ਲੋਕਾਂ
ਨੇ ਮੈਨੂੰ ਪ੍ਰਵਾਨ ਕਰ
ਲਿਆ। ਸੰਤ ਫਤੇਹ ਸਿੰਘ
ਜੀ ਨੇ ਚੋਣ ਸਮੇਂ ਦੇ
ਅਖੀਰ ਵਿਚ ਅਸੀਰਵਾਦ ਦੇ
ਦਿਤਾ ਸੀ। ਮੈਂ 6500
ਵੋਟਾਂ ਤੇ ਜਿਤ ਗਿਆ ਸੀ।
.....ਦੁਜੀ ਵਾਰ ਮੈਂਨੂੰ
ਸੰਤ ਲੋਗੋਵਾਲ ਸਾਹਿਬ ਨੇ
ਟਿਕਟ ਤਾਂ ਦੇ ਦਿਤੀ ਸੀ,
ਪਰ ਬਾਦਲ ਗਰੁਪ ਨੇ
ਮਾਸਟਰ ਬਾਬੂ ਸਿੰਘ ਦੀ
ਹਮਾਇਤ ਕੀਤੀ ਸੀ। ਫੇਰ
ਭੀ ਮੈਂ 2000 ਵੋਟਾਂ ਤੇ
ਜਿਤ ਗਿਆ ਸੀ। ਪਰ ਸ
ਬਾਦਲ ਤੇ ਮਾਸਟਰ ਜੀ ਦੇ
ਕੁੜਮ ਗਿਆਨੀ ਜੈਲ ਸਿੰਘ
ਦੀ ਮਿਲੀਭੁਗਤ ਨਾਲ 4000
ਪੋਸਟਲ ਵੋਟ ਆਉਣ ਦਾ
ਡਰਾਮਾ ਕਰਕੇ। ਲੋਕਲ
ਵੈਲਟ ਪੇਪਰਾਂ ਨੂੰ
ਪੋਸਟਲ ਵੋਟ ਬਣਾਕੇ,
ਮਾਸਟਰ ਜੀ ਨੂੰ ਜੇਤੂ
ਬਣਾ ਦਿਤਾ ਸੀ। ਮੈਂ
ਪ੍ਰੈਸ ਵਿਚ ਨਹੀਂ ਗਿਆ।
ਹਾਈ ਕੋਰਟ ਵਿਚ ਚੈਲਿੰਜ
ਕੀਤਾ। ਉਥੇ ਬਾਦਲ ਸਰਕਾਰ
ਜਾਹਲੀ ਫੇਕ ਵੋਟ ਨਾ
ਦਿਖਾ ਸਕੀ। ਇਸ ਲਈ
ਫੈਸਲਾ ਮੇਰੇ ਹੱਕ ਵਿਚ
ਹੋਇਆ। ਬਾਦਲ ਸਰਕਾਰ 16
ਮਹੀਨੇ ਬਾਦ ਹੀ ਟੁਟ ਗਈ
ਸੀ। ਇਸ ਲਈ ਹਾਈ ਕੋਰਟ
ਦਾ ਫੈਸਲਾ ਲਾਗੂ ਨਾ
ਹੋਇਆ।
..... ਜਦੋ ਕਾਂਗੜ
ਸਾਹਿਬ ਜਿਤੇ ਸਨ ਉਸ
ਸਮੇਂ ਭੀ ਕਾਂਗਰਸ ਤੇ
ਕਮਿਊਨਿਸਟ ਇਕੱਠੇ ਸਨ।
ਉਸ ਚੋਣ ਸਮੇਂ ਸਿਧੂ
ਸਹਿਬ ਕਾਂਗਰਸ ਦੇ
ਉਮੀਦਵਾਰ ਸਨ। ਮਾਸਟਰ
ਜੀਦਾ ਲੜਕਾ ਅਮਰੀਕ ਸਿੰਘ
ਭੀ ਟਿਕਟ ਮੰਗਦਾ ਸੀ।
ਇਹਨਾਂ ਦੀ ਲੜਾਈ ਜਾਤੀ
ਲੜਾਈ ਬਣ ਗਈ ਸੀ। ਕੈਪਟਨ
ਸਾਹਿਬ ਤੇ ਦਿਆਲ ਸਾਹਿਬ
ਨੇ ਫੈਸਲਾ ਕੀਤਾ ਕਿ
ਇਹਨਾਂ ਦੋਹਾਂ ਨੂੰ
ਛੱਡਕੇ ਜਲਾਲ ਨੂੰ
ਉਮੀਦਵਾਰ ਬਣਾ ਦਿਉ। ਜਸੀ
ਸਾਹਿਬ ਨੂੰ ਦਿਲੀ ਤੋਂ
ਮੇਰੇ ਘਰ ਜਲਾਲ ਭੇਜਿਆ
ਕਿ ਮੇਰਾ ਨਾਮੀਨੇਸ਼ਨ ਲਿਆ
ਜਾ ਸਕੇ। ਅਗਲੇ ਦਿਨ
ਜਨਰਲ ਸਕੱਤਰ ਸਿੰਗਲਾ
ਸਾਹਿਬ ਮੇਰਾ ਨਾਮੀਨੇਸ਼ਨ
ਚੰਡੀਗੜ੍ਹ ਲੈਕੇ ਗਏ।
ਕੁਝ ਦਿਨ ਬਾਦ ਕਾਮਰੇਡ
ਦਿਆਲ ਦਾ ਫੋਨ ਆਇਆ ਕਿ
ਤੂੰ ਜਲਾਲ ਬੈਠਾ ਕੀ
ਕਰਦਾ ਹੈ? ਅਸੀ ਤੇਰੇ ਤੇ
ਸਹਿਮਤੀ ਕਰ ਲਈ ਹੈ। ਤੂੰ
ਦਿਲੀ ਆਜਾ।
.....ਮੈਂ ਦਿਲੀ ਨਹੀਂ
ਗਿਆ। ਮੈਂ ਕੈਪਟਨ ਸਾਹਿਬ
ਨੂੰ ਪਟਿਆਲੇ ਮਿਲ ਕੇ
ਬੇਨਤੀ ਕੀਤੀ ਕਿ
"ਮਹਾਂਰਾਜ! ਮੇਰੀ ਬੇਨਤੀ
ਹੈ ਕਿ ਮੈਂ ਦੋ ਵਾਰ
ਅਕਾਲੀ ਟਿਕਟ ਤੇ ਚੋਣ
ਲੜਿਆ ਹਾਂ। ਮੈਂ ਕਾਂਗਰਸ
ਤੇ ਕਮਿਊਨਿਸ਼ਟ ਸਿਸਟਿਮ
ਨੂੰ ਰੱਜ ਕੇ ਭੰਡਿਆ ਹੈ।
ਹੁਣ ਮੈਂ ਉਹਨਾਂ ਹੀ
ਲੋਕਾਂ ਸਾਹਮਣੇ ਅਕਾਲੀਆਂ
ਨੂੰ ਮਾੜਾ ਤੇ ਕਾਂਗਰਸ
ਕਮਿਊਨਿਸ਼ਟ ਸਿਸਟਿਮ ਨੂੰ
ਚੰਗਾ ਕਿਵੇਂ ਕਹਾਂ ਗਾ।
ਹੁਣ ਕਾਂਗੜ ਨੁੰ ਜਿਤਾ
ਲੈਣਾ ਹੀ ਫਾਇਦੇਵੰਦ ਹੈ।
ਉਸਦਾ ਬਾਪ ਮੇਰਾ ਦੋਸਤ
ਸੀ। ਉਸਦੀ ਭੈਣ ਦਾ
ਰਿਸ਼ਤਾ ਮੇਰੇ ਸਾਢੂ ਦੇ
ਭਤੀਜੇ ਨੂੰ ਮੇਰੀ ਦਸ
ਪੁਛ ਤੇ ਹੀ ਹੋਇਆ ਹੈ।
ਉਸਨੂੰ ਜਿਤਾ ਕੇ ਕਾਂਗਰਸ
ਵਿਚ ਲੈ ਆਵਾਂ ਗੇ।
.......ਜਦ ਕਾਂਗੜ ਸਹਿਬ
ਜਿਤਣ ਤੋਂ ਬਾਦ ਭੀ ਕੁਝ
ਚਿਰ ਸੁਖਬੀਰ ਦੇ ਨੇੜ
ਦਿਸੇ ਤਾਂ ਸਿੰਗਲਾ
ਸਾਹਿਬ ਨੇ ਮੈਂਨੂੰ
ਬਠਿਡੇ ਆਉਣ ਦਾ ਸਦਾ
ਦਿਤਾ। ਮੈਂ ਉਹਨਾਂ ਨੂੰ
ਚੰਡੀਗੜ੍ਹ ਬੇਨਤੀ ਕੀਤੀ
ਕਿ, ਮੈਂ ਕੈਪਟਨ ਸਾਹਿਬ
ਦੀ ਭਾਈਚਾਰਾ ਹੋਣ ਕਰਕੇ
ਹਮਾਇਤ ਕਰਦਾ ਹਾਂ। ਪਰ
ਮੈਂ ਕਾਂਗਰਸ ਦਾ ਫਾਰਮ
ਨਹੀਂ ਭਰ ਸਕਦਾ।
..... ਵੀਰੇ ਮੈਂ ਸਾਢੇ
ਸਤ ਸਾਲ ਇੰਡੀਅਨ
ਐਗਰੀਕਲਚਰਲ ਰਿਸਰਚ
ਇੰਸਟੀਚਿਊਟ ਪੂਸ਼ਾ ਨਿਊ
ਦੇਹਲੀ ਦਾ ਡਾਇਰੈਕਟਰ
ਰਿਹਾ ਹਾਂ। ਇਹ 65 ਖੇਤੀ
ਯੂਨੀਵਰਸਟੀਜ ਦੀ ਰਿਸਰਚ
ਕੰਟਰੋਲ ਕਰਦੀ ਹੈ। ਛੇ
ਸਾਲ ਐਗਰੀਕਲਚਰ ਪ੍ਰਾਈਸ
ਕਮਿਸ਼ਨ ਦਾ ਮੈਂਬਰ ਰਿਹਾ
ਹਾਂ। ਮੇਰੇ ਯਤਨਾਂ ਨਾਲ
ਹੀ ਕਣਕ ਦੀ ਕੀਮਤ
30+35=65 ਰੁਪਏ ਵਧੀ
ਸੀ।
.......ਕਈ ਹੋਰ ਦੋਸਤਾਂ
ਦੇ ਕੁਮੈਂਟ ਮੈਂਨੂੰ
ਬਹੁਤ ਚੰਗੇ ਲਗੇ ਹਨ। ਪਰ
ਕਈ ਦੋਸਤਾਂ ਦੀ ਦੂਰ
ਅੰਦੇਸੀ ਦੀ ਘਾਟ ਭੀ
ਜਾਪੀ ਹੈ। ਮੈਂ ਨਾ ਇਸ
ਕਿਸਾਨ ਲਹਿਰ ਦਾ ਵਿਰੋਧੀ
ਹਾਂ। ਨਾਂ ਵਿਰੋਧ ਕਰਨਾ
ਮੇਰਾ ਮੰਤਵ ਹੈ। ਲਹਿਰ
ਗਲਤ ਦਿਸ਼ਾ ਲੈ ਰਹੀ ਹੈ।
ਮੈਂ ਉਸ ਸਬੰਧੀ ਤੁਹਾਨੂੰ
ਸਾਵਧਾਨ ਕਰ ਰਿਹਾ ਹਾਂ।
ਜਿਸ ਨਾਲ ਕਿਸਾਨੀ ਨੂੰ
ਨੁਕਸਾਨ ਹੋਵੇ ਗਾ। ਮੈਂ
ਆਪ ਕਿਸਾਨ ਜਿਮੀਂਦਾਰ
ਹਾਂ। ਪਰ ਸਚਾਈ ਹੈ ਇਹ
ਲਹਿਰ ਦਾ ਕਿਸਾਨ ਨੂੰ
ਉਤਨਾ ਫਾਇਦਾ ਨਹੀਂ ਹੋਏ
ਗਾ ਜਿਤਨਾ ਕਿਸਾਨ ਦੁਸ਼ਮਣ
ਤਾਕਤਾਂ ਨੂੰ ਹੋਏ ਗਾ।
ਇਹ ਲਹਿਰ ਬਾਦਲ-ਕੈਪਟਨ
ਗਰੁਪ ਨੂੰ ਮੁੜ ਤਾਕਤ ਦੇ
ਰਹੀ ਹੈ। ਇਸ ਵਾਰੇ ਮੈਂ
ਵੇਰਵੇ ਨਾਲ ਸਾਰੇ ਹਾਲਾਤ
ਤੁਹਾਡੇ ਸਾਹਮਣੇ ਰੱਖ
ਰਿਹਾ ਹਾਂ। ਤੁਸੀਂ ਸਾਰੇ
ਦੋਸਤ, ਜਾਤੀ ਜਾਂ ਜਮਾਤੀ
ਹਿਤਾਂ ਨੂੰ ਤਿਆਗ ਕੇ
ਆਪਣ ਤੇ ਆਪਣੇ ਬਚਿਆਂ ਦਾ
ਭਵਿਖ ਅਗੇ ਰਖਕੇ ਅਸਲੀਅਤ
ਸਮਝਣ ਦੀ ਕੋਸਿਸ ਕਰਨੀ।