ਪੰਜਾਬ ਵਾਸੀਉ। ਨਵੇਂ
ਸਾਲ ਦੀ ਲੱਖ ਲੱਖ ਵਧਾਈ
ਹੋਵੇ।
ਦੋਸਤੋ ਕੀ ਤੁਹਾਨੂੰ ਪਤਾ
ਹੈ ਕਿ ਨਵੇਂ ਸਾਲ ਨੂੰ
ਇਕ ਖਾਸ ਦਿਨ ਵਜੋਂ,
ਕਿਉਂ ਮਨਾਇਆ ਜਾਂਦਾ ਹੈ।
ਦੋਸਤੋ ਨਵਾਂ ਸਾਲ ਸਿਰਫ
ਉਹਨਾਂ ਹੀ ਦੇਸ਼ਾਂ ਵਿਚ
ਮਨਾਇਆ ਜਾਂਦਾ ਹੈ, ਜੋ
ਅੰਗਰੇਜ ਦੇ ਅਧੀਨ ਰਹੇ
ਸੀ। ਨਵਾਂ ਸਾਲ
ਸੈਲੀਬਰੇਸੀ ਦਾ ਸਬੰਧ
ਭਾਰਤ ਦੇ ਪੂਨੇ ਤੇ
ਬੀਜਾਪੁਰ ਦੇ ਵਿਚਕਾਰ ਇਕ
ਪਿੰਡ ਕੋਰੇਗਾਉਂ ਨਾਲ
ਹੈ, ਜੋ ਇਕ ਛੋਟੀ ਜਿਹੀ
ਭੀਮਾਂ ਨਦੀ ਤੇ ਵਸਿਆ
ਹੋਇਆ ਹੈ। ਇਹ ਘਟਨਾ 1
ਜਨਵਰੀ 1818 ਦੀ ਹੈ।
ਪੂਨੇ ਉਤੇ ਅੰਗਰੇਜਾਂ ਦਾ
ਕਬਜਾ ਹੋ ਚੁਕਾ ਸੀ। ਪਰ
ਸਿਵਾ ਜੀ ਦੀ ਰਾਜਧਾਨੀ
ਬੀਜਾਪੁਰ ਮਰਹੱਟਿਆਂ ਦੇ
ਕਬਜੇ ਵਿਚ ਸੀ। ਅੰਗਰੇਜ
ਮਹਿਸੂਸ ਕਰਦਾ ਸੀ ਕਿ ਜਦ
ਤੱਕ ਮਰਹੱਟੇ ਨਹੀਂ
ਹਾਰਦੇ। ਭਾਰਤ ਤੇ ਕਬਜਾ
ਸਰੱਖਤ ਨਹੀਂ ਹੈ। ਸ਼ਿਵਾ
ਜੀ ਦੇ ਬੰਸਜ ਬਾਜੀ ਰਾਉ
ਨੇ 20,000 ਫੌਜ ਨਾਲ
ਅੰਗਰੇਜਾਂ ਤੋਂ ਪੂਨਾ
ਵਾਪਿਸ ਲੈਣ ਲਈ ਚੜਾਈ ਕਰ
ਦਿਤੀ।
.....ਇਥੇ ਇਹ ਦਸਣਾ ਭੀ
ਜਰੂਰੀ ਹੈ ਕਿ ਇਸ ਇਲਾਕੇ
ਵਿਚ ਮਹਾਰ ਸ਼ੂਦਰ ਜਾਤੀ
ਭਾਵ ਬਾਲਮੀਕੀ ਤੇ
ਰਵਿਦਾਸੀਏ ਵਸਦੇ ਸਨ।
ਸ਼ਿਵਾ ਜੀ ਨੇ ਇਹਨਾਂ ਨੂੰ
ਆਪਣੀ ਫੌਜ ਵਿਚ ਰਖਿਆ
ਹੋਇਆ ਸੀ। ਪਰ ਬਾਜੀ ਰਾਉ
ਨੇ ਮਹਾਰ ਨਾ ਸਿਰਫ ਫੋਜ
ਵਿਚੋਂ ਕੱਢ ਦਿਤੇ, ਬਲਕਿ
ਬਹੁਤ ਜੁਲਮ ਭੀ ਕੀਤਾ।
ਇਤਹਾਸ ਵਿਚ ਸ਼ੂਦਰਾਂ ਨਾਲ
ਹੋਈਆਂ ਜੁਲਮ ਦੀਆਂ
ਘਟਨਾਂਵਾਂ ਸ਼ਾਇਦ
ਬਹੁਤੀਆਂ ਬਾਜੀ ਰਾਉ
ਸਮੇਂ ਦੀਆਂ ਹੀ ਹਨ। ਪਰ
ਅੰਗਰੇਜ ਨੇ ਮਹਾਰਾਂ ਨੂੰ
ਆਪਣੀ ਫੌਜ ਵਿਚ ਸ਼ਾਮਲ
ਕਰਕੇ ਮਹਾਰ ਰਜਮੈਂਟ ਬਣਾ
ਦਿਤੀ। ਜਦ ਬਾਜੀ ਰਾਉ ਨੇ
ਪੂਨੇ ਵਲ ਚੜਾਈ ਕੀਤੀ
ਤਾਂ ਪੂਨੇ ਵਿਚ ਸਿਰਫ
ਮਹਾਰ ਰਜਮੈਂਟ ਦੇ 800
ਸਿਪਾਹੀ ਸਨ। ਜਦ ਇਸ
ਰਜਮੈਂਟ ਨੂੰ ਬਾਜੀਰਾਉ
ਦੀ ਆਮਦ ਵਾਰੇ ਪਤਾ ਲਗਾ
ਤਾਂ ਇਸ 800 ਦੀ ਰਜਮੈਂਟ
ਨੇ ਬਾਜੀ ਰਾਉ ਵਿਰੁਧ
ਭਰਪੂਰ ਨਫਰਤ ਹੋਣ ਕਰਕੇ,
ਬੀਜਾਪੁਰ ਵੱਲ ਕੂਚ ਕਰ
ਦਿਤਾ। ਦੋਂਵੇ ਧੜੇ ਭੀਮਾ
ਨਦੀ ਦੇ ਕੋਲ ਇਕੱਠੇ ਹੋ
ਗਏ।
....ਮਹਾਰ ਰਜਮੈਂਟ ਨੇ 1
ਜਨਵਰੀ 1818 ਦੀ ਸੁਬਾਹ
ਇਕ ਵਜੇ ਭੀਮਾ ਨਦੀ ਪਾਰ
ਕਰਕੇ, ਬਾਜੀ ਰਾਉ ਦੀ
ਫੌਜ ਤੇ ਹਮਲਾ ਕਰ ਦਿਤਾ।
ਮਰਹੱਟਾ ਫੌਜ ਨੂੰ ਅਜੇਹੇ
ਹਮਲੇ ਦਾ ਚਿਤਚੇਤਾ ਭੀ
ਨਹੀਂ ਸੀ। ਇਸ ਕਰਕੇ ਕਈ
ਮਰਹੱਟਾ ਜਰਨੈਲ ਮਾਰੇ
ਗਏ। ਜਿਸ ਕਰਕੇ ਸਾਰੀ
ਫੌਜ ਭੱਜ ਉਠੀ। ਭਾਂਵੇਂ
500 ਕੁ ਸੌ ਮਹਾਰ ਭੀ
ਮਾਰੇ ਗੲ। ਪਰ ਅੰਗਰੇਜ
ਨੇ ਹਫਤੇ ਕੁ ਵਿਚ ਹੀ
ਦਖਣੀ ਭਾਰਤ ਤੇ ਕਬਜਾ
ਕਰਕੇ, ਭਾਰਤ ਤੇ ਆਪਣਾ
ਪਕਾ ਕਬਜਾ ਕਰ ਲਿਆ।
....ਉਸੇ ਯਾਦ ਵਿਚ ਹੀ
ਅੰਗਰੇਜ ਨੇ 1 ਜਨਵਰੀ
ਨੂੰ ਆਪਣੇ ਸਾਰੇ ਕਬਜੇ
ਵਾਲੇ ਦੇਸ਼ਾਂ ਵਿਚ ਮਨਾਉਣ
ਦਾ ਹੁਕਮ ਦੇ ਦਿਤਾ। ਇਸ
ਲਈ ਨਵੇਂ ਸਾਲ ਦੀ ਅਸਲ
ਵਧਾਈ ਦਾ ਹੱਕਦਾਰ ਮਹਾਰ
ਬਹੁਜਨ ਸਮਾਜ ਹੈ। ਇਸੇ
ਕਰਕੇ ਮੈਂ ਬਹੁਜਨ ਸਮਾਜ
ਨੂੰ ਵਧਾਈ ਦੇਣ ਵਜੋ,
ਬਹੁਜਨ ਸਮਾਜ ਵਿਚ,
ਮਠਿਆਈ ਵੰਡ ਕੇ ਮਨਾ
ਰਿਹਾ ਹਾਂ। ਕਿਉਂਕੇ 800
ਦੀ ਫੌਜ ਦਾ 20 ਹਜਾਰ
ਫੌਜ ਤੇ ਹਮਲਾ ਕਰਨਾ
ਸਿਖਾਂ ਵਾਂਗ ਬਹੁਤ
ਬਹਾਦਰੀ ਵਾਲਾ ਕਾਰਨਾਮਾ
ਹੈ। ਸਭ ਪਛੜੇ ਵਰਗ ਨੂੰ
ਭੀ ਨਵਾਂ ਸਾਲ ਮੁਬਾਰਕ
ਹੋਵੇ।