Thank you very much for visiting the Anti-Corruption Party's website. This party has been established to fight against evils like corruption, drug mafias, sand mafia, monopoly on transport cable industry, etc. The money looted from the public goes back to the public. The Gurdwara Board and other holy Gurudwaras will be looted. The Gurdwara Parbandhak Board will be formed all over the world to manage the board. Notified and local committees will be managed by the local Sangat. Your cooperation is required.
        
ਫੇਸਬੁਕ ਪੋਸਟਜ
 

@

ਮੈਂ ਕੋਣ ਹਾਂ। ਮੇਰਾ ਰਾਇ ਦੇਣ ਦਾ ਕੀ ਅਧਿਕਾਰ ਹੈ।

ਕਿਸਾਨ ਪ੍ਰਵਾਰ, ਸਿਧੂ ਖਾਨਦਾਨ, 99 ਕੁ ਏਕੜ ਜਮੀਨ ਸੀ। 30 ਏਕੜ ਵੇਚਣੀ ਪਈ ਸੀ। 9 ਏਕੜ ਭਠੇ ਵਾਲੀ ਜਮੀਨ, ਮਲੂਕਾ ਗੈਂਗ ਦੀ ਭੇਟਾ ਚੜ੍ਹ ਗਈ। 60 ਕੁ ਏਕੜ ਮੇਰੀ ਖੇਤੀ ਅਧੀਨ ਹੈ। ਮੇਰਾ ਨੇਟਵ ਪਿੰਡ ਜਲਾਲ ਹੈ, ਜੋ ਰਾਮਪੁਰਾ ਫੂਲ ਵਿਧਾਨ ਸਭਾ ਵਿਚ ਪੈਦਾ ਹੈ। ਸਤੰਤਰਤਾ ਸੰਗਰਾਮੀ ਪ੍ਰਵਾਰ ਨਾਲ ਸਬੰਧਿਤ ਹਾਂ। ਪਰ ਕਾਂਗਰਸ ਤੋਂ ਸਰਟੀਫੀਕੇਟ ਨਹੀਂ ਮੰਗਿਆ।

ਜਲਾਲ ਤੇ ਮਹਿਰਾਜ ਦੋਨੋ ਭਾਈ ਸਨ। ਕੈਪਟਨ ਅਮਰਿੰਦਰ ਸਿੰਘ ਸਾਨੂੰ ਆਪਣਾ ਭਾਈਚਾਰਾ ਸਮਝਦੇ ਹਨ । ਪ੍ਰਕਾਸ ਸਿੰਘ ਬਾਦਲ ਦੇ ਪੰਜ ਪ੍ਰਵਾਰੀ ਖਾਨਦਾਨ ਵਿਚ, ਮੇਰੀਆਂ ਤਿੰਨ ਨਜਦੀਕੀ ਰਿਸ਼ਤੇਦਾ‌ਰੀਆਂ ਹਨ। ਦੋਹਾਂ ਹਸਤੀਆਂ ਦੀਆਂ ਮੇਰੇ ਉਪਰ ਕੁਝ ਮੇਹਰਬਾਨੀਆਂ ਭੀ ਹਨ। ਪਰ ਕਰੋਪੀਆਂ ਜਿਆਦਾ ਹਨ।

ਇਹਨਾਂ ਦੇ ਪੰਜਾਬ ਲੁਟਣ, ਪੰਜਾਬ ਦੀ ਕਿਸਾਨੀ, ਪੰਜਾਬ ਦੀ ਜੁਅਨੀ ਤਬਾਹ ਕਰਨ, ਧਰਮ ਅਸਥਾਨਾਂ ਦੀ ਲੁਟਮਾਰ, ਅਕਾਲ ਤਖਤ ਦੀ ਗਿਲਾਨੀ, ਅਕਾਲ ਤਖਤ ਦੀ ਲੁਟ, ਆਦਿ ਕਾਰਨਾਮਿਆਂ ਵਿਚ, ਇਕ ਦੂਜੇ ਦਾ ਸਹਿਯੋਗ ਤੇ ਭਾਈਵਾਲੀ ਕਾਰਨ, ਸਾਇਦ ਮੈਂ ਇਹਨਾਂ ਦਾ ਪਹਿਲਾ ਸ਼ਿਧਾਂਤਕ ਵਿਰੋਧੀ ਹੋਵਾਂ ਗਾ।

--------------------------

1972 ਵਿਚ ਅਜਾਦ ਲੜਕੇ ਵਿਧਾਨ ਸਭਾ ਦਾ ਮੈਂਬਰ ਬਣਿਆ. ਸੀਪੀਆਈ ਤੇ ਕਾਂਗਰਸ ਦੀ ਸਾਂਝ ਸੀ। ਗਿਆਨੀ ਜੈਲ ਸਿੰਘ ਦਾ ਕੁੜਮ, ਕਾਮਰੇਡ ਮਾਸਟਰ ਬਾਬੂ ਸਿੰਘ, 5 ਵਾਰ ਜਿਤਿਆ ਸੀ ਇਸ ਸੀਟ ਤੋਂ। ਅਕਾਲੀ ਦਲ 6 ਵਾਰ ਹਾਰਿਆ ਸੀ ਇਸ ਸੀਟ ਤੋਂ।

ਮੈਂ ਕਮਿਊਨਿਸ਼ਟ ਨੂੰ ਹਰਾਉਣ ਤੇ ਅਕਾਲੀ ਨੂੰ ਜਿਤਾਉਣ ਲਈ, ਅਜਾਦ ਉਮੀਦਵਾਰ ਬਣਆਂ ਸੀ। ਟਰੈਕਟਰ ਟਰਾਲੀਆਂ ਦਾ ਮਾਰਚ (ਜਲੂਸ) 12 ਕਿਲੋਮੀਟਰ ਲੰਮਾ ਸੀ। ਕਿਸੇ ਨੇ ਮੈਥੋਂ ਡੀਜਲ ਨਹੀਂ ਪਵਾਇਆ, ਪੈਸਾ ਨਹੀਂ ਮੰਗਿਆ, ਸ਼ਰਾਬ ਨਹੀਂ ਮੰਗੀ। ਮੇਰੀ ਜਿਤ ਵੇਖ ਕੇ ਅਖੀਰ ਸਮੇਂ, ਸੰਤ ਫਤੇਹ ਸਿੰਘ ਜੀ ਨੇ ਮੈਰੀ ਸਪੋਰਟ ਕਰ ਦਿਤੀ ਸੀ। 50 ਹਜਾਰ ਵੋਟ, ਤਿੰਨ ਧਿਰੀ ਲੜਾਈ, 6500 ਵੋਟਾਂ ਨਾਲ ਜਿਤ ਹੋਈ। ਖਰਚਾ ਹੋਇਆ 13 ਹਜਾਰ। ਉਹ ਭੀ ਸਬਜੀਆਂ ਤੇ।

1977 ਵਿਚ ਦੂਜੀ ਵਾਰ ਚੋਣ ਲੜੀ ਅਕਾਲੀ ਟਿਕਟ ਤੇ। ਬਾਦਲ ਗਰੁਪ ਨੇ ਕਮਿਊਨਿਸ਼ਟ ਉਮੀਦਵਾਰ ਦੀ ਮਦਤ ਕੀਤੀ। ਗਿਆਨੀ ਜੈਲ ਸਿੰਘ ਆਪਣੀ ਇਲੈਕਸ਼ਨ ਰੁਕਣ ਕਾਰਨ, 9 ਦਿਨ ਇਸ ਹਲਕੇ ਵਿਚ ਰਹੇ। 2,000 ਵੋਟ ਤੇ ਜਿਤ ਹੋਈ ਪਰ 4,000 ਨਕਲੀ ਪੋਸਟਲ ਵੋਟ ਦੇ ਡਰਾਮੇ ਨਾਲ ਕਮਿੳਸਿਟ ਜੇਤੂ ਬਣਾਇਆ ਗਿਆ। ਹਾਈ ਕੋਰਟ ਵਿਚ ਨਕਲੀ ਵੋਟ ਨਾ ਦਿਖਾਈ ਜਾ ਸਕੀ। ਮੈਂਨੂੰ ਰਲੀਫ ਪ੍ਰਾਪਤ ਹੋ ਗਿਆ। ਖਰਚਾ ਹੋਇਆ 17 ਹਜਾਰ ਰੁਪਏ, ਸਬਜੀ ਉਪਰ। ਬਾਦਲ ਸਰਕਾਰ 16 ਕੁ ਮਹੀਨੇ ਬਾਦ ਟੁਟ ਗਈ।

ਇਮਰਜੈਂਸੀ ਦੁਰਾਨ, ਬਾਦਲ ਸਾਹਿਬ ਤੋਂ ਚੋਰੀ,ਅੰਬੀਕਾ ਸੋਨੀ ਦੇ ਖਿਲਾਫ ਰਾਜ ਸਭਾ ਲਈ ਪੇਪਰ ਦਾਖਲ ਕੀਤੇ

ਸੋਨੀ ਜੀ ਨੇ, ਨਾਂ ਹੀ ਵੋਟ ਬਣਾਈ ਸੀ। ਨਾਂ ਹੀ ਕੋਈ ਕਵਰਇੰਗ ਕੈਡੀਡੇਟ ਬਣਾਇਆ ਸੀ। ਮੈਂ ਐਨ ਅਖੀਰਲੇ ਸਮੇਂ ਆਪਣੇ ਕਾਗਜ ਕਰ ਦਿਤੇ। ਕੁਝ ਸਬੂਤ ਭੀ ਸਬਮਿਟ ਕਰ ਦਿਤੇ ਜੋ ਸਾਬਤ ਕਰਦੇ ਸਨ ਕਿ ਅੰਬੀਕਾ ਸੋਨੀ ਪੰਜਾਬ ਦੀ ਵੋਟਰ ਨਹੀਂ ਹੈ। ਪਰ ਇਸ ਦੇ ਬਾਵਜੂਦ ਭੀ ਸੋਨੀ ਜੀ ਦੇ ਪੇਪਰ ਮੰਨ ਲਏ ਗਏ।

ਬਾਦਲ ਸਾਹਿਬ, ਟੌਹੜਾ ਸਾਹਿਬ, ਤਲਵੰਡੀ ਸਾਹਿਬ ਤੇ ਸ ਸੁਰਜੀਤ ਸਿੰਘ ਬਰਨਾਲਾ ਜੇਹਲ ਵਿਚ ਸਨ। ਉਹਨਾਂ ਦੇ ਪੋਸਟਲ ਵੋਟ ਚੰਡੀਗੜ ਦੇ ਪੋਸਟ ਮਾਸਟਰ ਨੇ ਗਿਣਤੀ ਸਮੇਂ ਤੋਂ ਲੇਟ ਕਰ ਦਿਤੇ। ਸੋਨੀ ਜੀ ਕੁਝ ਕੁ ਵੋਟਾਂ ਨਾਲ ਜੇਤੂ ਕਰਾਰ ਦਿਤੇ ਗਏ। ਹਾਈਕੋਰਟ ਵਿਚ ਚੈਲੰਜ ਕੀਤਾ ਗਿਆ। ਹਾਈ ਕੋਰਟ ਵਿਚ ਸ੍ਰੀਮਤੀ ਸੁਸ਼ਮਾ ਸਵਰਾਜ, ਜਸਟਿਸ ਕੁਲਦੀਪ ਸਿੰਘ ਨੇ ਆਨਰੇਰੀ ਸਰਵਿਸ ਦਿਤੀ ਸੀ। ਰਲੀਫ ਪ੍ਰਾਪਤ ਹੋਗਿਆ ਸੀ। ਪਰ ਰਾਜ ਸਭਾ ਦੀ ਜਿਮਨੀ ਚੋਣ ਦੀ ਟਿਰਮ, ਸਿਰਫ ਦੋ ਸਾਲ ਹੀ ਰਹਿੰਦੀ ਸੀ। ਜੋ ਕੋਰਟ ਦੀ ਸੁਣਵਾਈ ਦੁਰਾਨ ਹੀ ਖਤਮ ਹੋ ਗਈ ਸੀ।

ਇਲੈਕਸ਼ਨ ਕਮਿਸ਼ਨ ਵਿਰੁਧ, ਚੋਣ ਘੋਸਣਾ ਤੋਂ ਪਹਿਲਾਂ ਕੋਡ ਆਫ ਕੰਨਡੱਕਟ ਜਾਰੀ ਕਰਨ ਵਿਰੁਧ, ਹਾਈ ਕੋਰਟ ਵਿਚ ਰਿਟ ਪਾਈ। ਰਲੀਫ ਪ੍ਰਾਪਤ ਹੋ ਗਿਆ। ਭਾਰਤ ਸਰਕਾਰ ਨੇ ਅਪੈਕਸ ਕੋਰਟ ਵਿਚ ਮੈਨੂੰ ਪਾਰਟੀ ਬਣਾਇਆ। ਵੱਡਾ ਸੁਧਾਰ ਪ੍ਰਾਪਤ ਹੋਇਆ, ਕਿ ਕੋਡ ਆਫ ਕਨਡੱਕਟ, ਚੋਣ ਡਿਕਲਾਰੇਸ਼ਨ ਤੋਂ ਪਹਿਲਾਂ ਜਾਰੀ ਨਹੀਂ ਹੋਵੇ ਗਾ।

1970 ਤੋਂ ਕਿਸਾਨ ਸੇਵਾ, ਪੰਜਾਬ ਫਾਰਮਰਜ ਫੋਰਮ ਬਣਾਕੇ ਸੁਰੂ ਕੀਤੀ ਗਈ ਸੀ. ਮਾਰਚ 1972 ਵਿਧਾਨ ਸਭਾ ਦਾ ਪਹਿਲਾ ਸੈਸਨ, ਸਥਾਨਕ ਲੋੜਾਂ ਛਡਕੇ ਖੇਤੀ ਵਿਕਾਸ ਦੀ ਗੱਲ ਕੀਤੀ। ਜਿਸ ਕਰਕੇ ਜਲੰਧਰ-ਨਕੋਦਰ ਰੋਡ ਤੇ ਆਲੂ ਫਾਰਮਾਂ ਦੇ ਮਾਲਕ ਮੇਰੇ ਕੋਲ ਆਏ। ਹੁਸ਼ਿਆਰ ਪੁਰ ਤੇ ਗੁਰਦਾਸ ਪੁਰ ਤੋਂ, ਬਾਸਮਤੀ ਤੇ ਸੇਲਾ ਚਾਵਲ ਦੇ ਉਤਪਾਦਕ ਆਏ। ਹੋਰ ਭੀ ਬਹੁਤ ਕਿਸਾਨ ਆਪਣੇ ਮਸਲੇ ਲੈਕੇ ਆਏ।

ਸੀਪੀਆਈ ਵਲੋਂ ਸੇਲਾ ਚਾਵਲ, 1 ਰੁਪਏ ਕਿਲੋ ਖਰੀਦਕੇ, ਡਬਲ ਬੋਇਲ ਕਰਕੇ, ਬਾਸਮਤੀ ਲਿਖਕੇ, 7 ਰੁਪਏ ਕਿਲੋ ਕਿਲੋ ਦੇ ਹਿਸਾਬ, ਰਸ਼ੀਆ ਨੂੰ ਭੇਜਿਆ ਜਾ ਰਿਹਾ ਸੀ। ਬਾਸਮਤੀ ਦਾ ਭਾਅ ਡਿਗ ਗਿਆ। 6 ਰੁਪਏ ਕਿਲੋ ਦੇ ਹਿਸਾਬ ਅਰਬਾਂ ਰਪੱਈਆ, ਸੋਵੀਅਤ ਦੇਸ ਮੈਗਜੀਨ, ਸਾਮਵਾਦੀ ਪ੍ਰਾਪੇਗੰਡਾ, ਡਿਸ਼-ਇਨਫਰਮੇਸ਼ਨ ਲਈ ਖਰਚਿਆ ਜਾਂਦਾ ਸੀ। ਪੰਜਾਬ ਫਾਰਮਰਜ ਫੋਰਮ ਬਣਾਕੇ, ਲੈਟਰਪੈਡ ਤੇ ਮੰਗਾਂ ਲਿਖਕੇ, ਗਿਆਨੀ ਜੀ ਨੂੰ ਮਿਲੇ। ਮੰਗਾਂ ਮਨਵਾਈਆਂ। ਰਸ਼ੀਆ ਨੂੰ ਅਸਲੀ ਬਾਸਮਤੀ ਚਾਵਲ ਜਾਣ ਲਗਾ। ਕਿਸਾਨ ਨੂੰ ਬਾਸਮਤੀ ਦਾ ਪੂਰਾ ਮੁਲ ਮਿਲਣ ਲਗਾ। ਬਾਸਮਤੀ ਦੀ ਕੀਮਤ ਵਧੀ। ਆਲੂ ਦੇ ਸਟੋਰੇਜ ਲਈ ਬਿਜਲੀ ਘਟ ਰੇਟ ਤੇ ਦਿਤੀ ਗਈ।

ਮਈ ਡੇ. 1 ਮਈ 1972। ਕਾਮਰੇਡ ਡਾਂਗ ਦਾ ਰੈਜੋਲਿਊਸ਼ਨ। ਇਹ ਦਿਨ ਗੈਰ ਸਰਕਾਰੀ ਡੇ ਬਣਾਇਆ ਜਾਏ। ਕਾਮਰੇਡ ਸਤਪਾਲ ਡਾਂਗ, ਕਾਮਰੇਡ ਦਰਸ਼ਨ ਸਿੰਘ ਕਨੇਡੀਅਨ ਆਦਿ ਨੇ ਅਧੇ ਕੁ ਘੰਟੇ ਵਿਚ ਹੀ ਆਪਣੇ ਵਿਚਾਰ ਖਤਮ ਕਰ ਦਿਤੇ। ਕਾਂਗਰਸ ਵਲੋਂ ਭੀ ਕੋਈ ਨਾ ਉਠਿਆ। ਆਪੋਜੀਸ਼ਨ ਲੀਡਰ ਬਾਦਲ ਸਾਹਿਬ ਨੇ ਬਿਨਾਂ ਬੋਲਿਆਂ ਹੀ ਮਤਾ ਪਾਸ ਕਰਨ ਦੀ ਰਾਇ ਦਿਤੀ। ਸਪੀਕਰ ਦਰਬਾਰਾ ਸਿੰਘ ਨੇ ਫਾਰਮੈਲਟੀ ਪੂਰੀ ਕਰਨ ਲਈ ਮੇਰੇ ਵੱਲ ਇਸ਼ਾਰਾ ਕੀਤਾ।

ਮੈਂ ਕਿਹਾ:- ਮਈ ਡੇ. ਅਜਾਦੀ ਦਾ ਦਿਵਸ ਜਾਣਿਆਂ ਜਾਂਦਾ ਹੈ। ਇਸ ਦਿਨ ਰਸ਼ੀਅਨ ਪ੍ਰੋਲਤਾਰੀਆਂ ਨੇ ਇਕ ਗੇਲੀ ਲਾਲ ਚੌਂਕ ਵਿਚ ਰੱਖ ਕੇ, ਉਸ ਉਪਰ ਸਟੇਜ ਬਣਾਕੇ, ਰਸ਼ੀਅਨ ਜਾਰ ਤੋਂ ਅਜਾਦੀ ਦਾ ਐਲਾਨ ਕੀਤਾ ਸੀ। 1 ਮਈ ਅਜਾਦੀ ਦਾ ਪ੍ਰਤੀਕ ਤਾਂ ਹੈ ਪਰ ਅਸੀਂ ਤਾਂ ਰੱਸ਼ੀਆ ਦੇ ਗੁਲਾਮ ਹਾਂ। ਇੰਗਲੈਂਡ ਤੋਂ ਅਜਾਦੀ ਲੈ ਲਈ। ਰਸ਼ੀਆ ਦੇ ਗੁਲਾਮ ਹੋ ਗਏ। ਰਸ਼ੀਆ ਸਾਨੂੰ ਲੁਟ ਰਿਹਾ ਹੈ। ਇਸ ਕਰਕੇ ਸਾਡਾ ਅਧਿਕਾਰ ਨਹੀਂ ਕਿ ਮਈ ਡੇ ਸਰਕਾਰੀ ਤੌਰ ਤੇ ਮਨਾਈਏ। ਮਤਾ ਪਾਸ ਨਾ ਕੀਤਾ ਜਾਏ।

ਕਾਮਰੇਡ ਸਤਪਾਲ ਡਾਂਗ ਤੇ ਦਰਸ਼ਨ ਸਿੰਘ ਕਨੇਡੀਅਨ ਆਦਿ ਨੇ ਇਤਰਾਜ ਕੀਤਾ, ਇਹ ਦੋਸਤ ਦੇਸ ਨੂੰ ਲੁਟੇਰਾ ਦਸਦਾ ਹੈ। ਸਾਬਤ ਕਰੇ। ਮੇਰੇ ਵਲੋਂ ਚਾਵਲ ਦਾ ਹਵਾਲਾ ਦਿਤਾ ਗਿਆ। ਸੋਵੀਅਤ ਦੇਸ ਮੈਗਜੀਨ ਦਾ ਹਵਾਲਾ, ਰਸ਼ੀਅਨ ਫਾਰਮਾਂ ਦਾ ਹਵਾਲਾ, ਸਹਿਤਕਾਰਾਂ ਨੂੰ ਖਰੀਦਣ ਦਾ ਹਵਾਲਾ, ਆਦਿ ਪੇਸ਼ ਕੀਤੇ ਗਏ। ਕਾਮਰੇਡ ਬਾਈਕੌਟ ਕਰਦੇ ਰਹੇ। ਹਾਊਸ ਐਡਜੌਰਨ ਹੁੰਦਾ ਰਿਹਾ। ਬਹਿਸ ਚਾਰ ਦਿਨ ਚਲੀ।

ਚੌਥੇ ਦਿਨ ਕਾਮਰੇਡਾਂ ਨੇ ਸਪੀਕਰ ਸਾਹਿਬ ਦੇ ਸਾਹਮਣੇ ਧਰਨਾ ਲਾ ਦਿਤਾ, ਕਿ ਜਲਾਲ ਜਾਂ ਸਬੂਤ ਦੇਵੇ, ਜਾਂ ਇਸ ਨੂੰ ਹਾਊਸ ਤੋਂ ਖਾਰਜ ਕੀਤਾ ਜਾਏ। ਸਪੀਕਰ ਸਾਹਿਬ ਨੇ ਮੈਨੂੰ ਪ੍ਰਤੱਖ ਸਬੂਤ ਪੇਸ਼ ਕਰਨ ਲਈ ਕਿਹਾ।

ਮੈਂ ਸਬੂਤ ਦਿਤਾ: ਭਾਖੜਾ ਡੈਮ ਵਿਚ ਹੈਵੀ ਵਾਟਰ ਦੀ ਪੈਦਾਵਾਰ ਹੋ ਰਹੀ ਹੈ। ਹੈਵੀ ਵਾਟਰ ਯੂਰੇਨੀਅਮ ਬਰਾਬਰ ਸ਼ਕਤੀ ਰਖਦਾ ਹੈ। ਪ੍ਰਮਾਣੂ ਬੰਬ ਬਨਾਉਣ ਦੀ ਸਮਰੱਥਾ ਰਖਦਾ ਹੈ। ਯੂ ਐਨ ਊ ਵਲੋਂ ਇਸਦੀ ਪੈਦਾਵਾਰ ਤੇ ਪਾਬੰਦੀ ਲਾਈ ਹੋਈ ਹੈ। ਇਸ ਤੋਂ ਬੇਅੰਤ ਬਿਜਲੀ ਪੈਦਾ ਕੀਤੀ ਜਾ ਸਕਦੀ। ਪੰਜਾਬ ਲਈ ਬਿਜਲੀ ਪੈਦਾ ਨਹੀਂ ਕੀਤੀ ਜਾ ਰਹੀ। ਸਾਰਾ ਹੈਵੀ ਵਾਟਰ ਚੋਰੀ ਚੋਰੀ ਰਸ਼ੀਆ ਨੂੰ ਫਰੀ ਭੇਜਿਆ ਜਾ ਰਿਹਾ ਹੈ। ਵਿਧਾਨ ਸਭਾ ਦਾ ਡੈਲੀਗੇਸ਼ਨ ਅੱਜ ਹੀ ਵਿਜਟ ਕਰੇ। ਕਾਮਰੇਡਾਂ ਨੇ ਡੈਲੀਗੇਸ਼ਨ ਬਨਾਉਣਾ ਨਾ ਮੰਨਿਆਂ। ਸਪੀਕਰ ਸਾਹਿਬ ਨੇ ਮੇਰੇ ਖਿਲਾਫ ਕੋਈ ਐਕਸ਼ਨ ਲੈਣ ਤੋਂ ਇਨਕਾਰ ਕਰ ਦਿਤਾ। ਕਾਮਰੇਡ ਧਰਨਾ ਚੁਕ, ਵਾਕਆਊਟ ਕਰ ਗਏ। ਨੈਸ਼ਨਲ ਤੇ ਇੰਟਰਨੈਸ਼ਨਲ ਪ੍ਰੈਸ; ਅਮਰੀਕਾ ਕਨੇਡਾ ਦੇ ਲੀਡਇੰਗ ਪੇਪਰਾਂ ਵਿਚ ਖਬਰਾਂ ਛਪੀਆਂ। ਰਸ਼ੀਆ ਨੂੰ ਅਸਲੀ ਬਾਸਮਤੀ ਭੇਜਿਆ ਜਾਣ ਲਗਾ।

ਭਾਖੜਾ ਵਿਚ ਹੈਵੀ ਵਾਟਰ ਦੀ ਉਪਜ ਬੰਦ ਹੋਈ, ਰਸ਼ੀਆ ਨੂੰ ਹੈਵੀ ਵਾਟਰ ਦੀ ਸਪਲਾਈ ਬੰਦ ਹੋਈ। ਮੇਰੀ ਕਿਸਾਨ ਆਗੂ ਵਜੋਂ ਪਹਿਚਾਣ, ਨੈਸ਼ਨਲ ਪਧਰ ਤੇ ਹੋਈ। ਮੇਰੇ ਵਿਜਟਿੰਗ ਕਾਰਡ ਤੇ 1970 ਤੋਂ ਅੱਜ ਤੱਕ ਪੰਜਾਬ ਫਾਰਮਰਜ ਫੋਰਮ ਦਾ ਵੇਰਵਾ ਹੈ। ਸ ਭੁਪਿੰਦਰ ਸਿੰਘ ਮਾਨ ਸਥਾਨਕ ਕਿਸਾਨ ਆਗੂ ਤੋਂ ਸੁਬਾਈ ਕਿਸਾਨ ਆਗੂ ਬਣੇ। ਚੰਡੀਗੜ੍ਹ ਇਕੱਤਰਤਾ ਕੀਤੀ, 1975 ਤੋਂ 1977 ਤੱਕ ਕਿਸਾਨ ਮਸਲੇ ਗੁਮਨਾਮੀ ਵਿਚ ਰਹੇ। ਇੰਦਰਾ ਦੀ ਸਖਤੀ ਤੇ ਇਮਰਜੈਂਸੀ ਕਰਕੇ ਕੋਈ ਕਿਸਾਨੀ ਖਬਰ ਨਹੀਂ ਸੀ ਛਪਦੀ।

1977 ਜਨਤਾ ਪਾਰਟੀ ਦੀ ਸਰਕਾਰ ਬਣੀ। 91 ਸਾਲਾ ਮੁਰਾਰਜੀ ਡੇਸ਼ਾਈ ਪ੍ਰਾਈਮ ਮਨਿਸਟਰ, ਤੇ ਅਡਵਾਨੀ ਸਾਹਿਬ, ਬਾਜਪਾਈ ਸਾਹਿਬ, ਬਾਬੂ ਜਗਜੀਵਨ ਰਾਮ, ਹੀਰੂਭਾਈ ਪਟੇਲ, ਮਨਿਸਟਰ ਬਣੇ। ਬਰਨਾਲਾ ਸਾਹਿਬ ਤੇ ਗੁਲਸ਼ਨ ਜੀ ਰਾਹੀਂ ਮੁਰਾਰਜੀ ਡੇਸਾਈ ਨਾਲ ਨੇੜਤਾ ਹੋਈ. ਕਿਉਂਕੇ ਮੇਰੀ ਇੰਗਲਿਸ਼ ਹਾਈ ਹੋਣ ਕਰਕੇ ਦੋਨੋ ਮੰਤਰੀਆਂ ਦੀਆਂ ਖਾਸ ਫਾਈਲਾਂ, ਪੀ ਐਮ ਸਾਹਿਬ ਕੋਲ ਮੇਰੇ ਰਾਹੀਂ ਭੇਜੀਆਂ ਜਾਂਦੀਆਂ ਸਨ। ਮੈਂ ਪੀ ਐਮ ਸਾਹਿਬ ਦੀ ਕੁਆਇਰੀ ਦੇ ਠੀਕ ਉਤਰ ਦਿੰਦਾ ਸੀ। ਉਹ ਹਿੰਦੀ ਘਟ ਜਾਣਦੇ ਸੀ। ਇਸ ਲਈ ਜਵਾਬ ਅੰਗਰੇਜੀ ਵਿਚ ਕਦੇ ਲਿਖਕੇ ਕਦੇ ਬੋਲਕੇ ਦੇਣਾ ਪੈਂਦਾ ਸੀ।

ਪ੍ਰਭਾਵਤ ਹੋਕੇ ਉਹਨਾਂ ਮੈਨੂੰ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਪੂਸ਼ਾ ਦਾ ਡਾਇਰੈਕਟਰ ਨਾਮਜਦ ਕੀਤਾ। ਐਗਰੀ ਕਲਚਰ ਪ੍ਰਾਈਸ ਕਮਿਸ਼ਨ ਦਾ ਮੈਂਬਰ ਭੀ ਨਾਮਜਦ ਕਰ ਦਿਤਾ। ਪ੍ਰਾਈਸ ਕਮਿਸ਼ਨ ਦੇ ਮੈਂਬਰ ਵਜੋਂ ਪਹਿਲੀਵਾਰ ਸਰਬ ਸੰਮਤੀ ਨਾਲ ਰੈਜੋਲਿਊਸ਼ਨ ਪਾਸ ਹੋਏ। ਕਣਕ ਦੀ ਕੀਮਤ 35 ਰੁਪਏ ਵਧੀ।

ਪੂਸਾ ਰਿਸਰਚ ਸੈਂਟਰ ਵਿਚ ਮੈਂ ਬਿਨੌਲੇ ਦੀ ਗਿਰੀ ਚੋਂ ਜਹਿਰੀਲਾ ਗੌਸ਼ੀਪੋਲ ਗਲੈਂਡ, ਸਾਈਕਲੋਨ ਪ੍ਰੋਸੈਸ ਰਾਹੀ ਵਖਰਾ ਕਰਕੇ, 99% ਪਿਉਰਿਟੀ ਵਾਲੀ ਐਡੀਬਲ ਪ੍ਰੋਟੀਨ ਬਨਾਉਣ ਦੀ ਖੋਜ ਕੀਤੀ। ਇਹ ਇਕਸਪੋਰਟ ਕੁਆਲਿਟੀ ਪ੍ਰੋਟੀਨ, ਫਰਮਾਸਿਊਟੀਕਲ ਤੇ ਐਡੀਬਲ ਯੂਜ ਲਈ ਵਰਤੀ ਜਾਣੀ ਸੀ। ਬਠਿਡੇ 7 ਏਕੜ ਵਿਚ, ਹਾਈਵੇ ਉਪਰ, ਪਲਾਂਟ ਸਥਾਪਤ ਕੀਤਾ। ਪਾਈਲਟ ਪਲਾਂਟ ਖਰੀਦਣ ਲਈ ਟੈਕਸ਼ਾਸ ਤੇ ਇਜਰਾਈਲ ਵਿਜਟ ਕੀਤਾ। ਕਲੈਬੋਰੇਸ਼ਨ ਮਚਿਉਰ ਹੋਈ। ਪਰ ਉਤਪਾਦਨ ਸੁਰੂ ਹੋਣ ਤੋਂ ਪਹਿਲਾਂ ਹੀ ਇਹ ਪ੍ਰੋਜੈਕਟ ਬਾਦਲਸ਼ਾਹੀ ਦਾ ਸ਼ਿਕਾਰ ਹੋ ਗਿਆ। ਬਿਲਡਿੰਗਾਂ ਢਾ ਦਿਤੀਆਂ। ਜਮੀਨ ਆਪਣੇ ਕਬਜੇ ਵਿਚ ਕਰ ਲਈ। ਬਾਦਲਸ਼ਾਹੀ ਦਾ ਇਹ ਰੁਟੀਨ ਹੈ।

Harbans Singh Jalal

tDe1tcSe4mberp g31auao1ci,7u 2t01or20 
Shared with Your friends
Friends
---------------------------------------------------------------
Karanvir Honey Odhan, Jagsir Raunta and 21 others
8 Comments
2 Shares
Like
Comment
Share