@
ਫਰੀ
ਵਰਡ
ਟਰੇਡ
ਆਉਣ
ਨਾਲ,
ਪੰਜਾਬ
ਸਚਮੁਚ
ਕੈਲੇਫੋਰਨੀਆਂ
ਬਣ
ਸਕਦਾ
ਹੈ।
ਸਤਿਕਾਰ
ਯੋਗ
ਪੰਜਾਬੀਉ।
ਮੈ
ਇਸ
ਪੋਸਟ
ਵਿਚ
ਆਪਣੇ
ਵਲੋਂ
ਭੀ
ਕੁਝ
ਨਹੀਂ
ਕਹਿਣਾ
ਤੇ
ਆਪਣੇ
ਵਾਰੇ
ਭੀ
ਕੁਝ
ਨਹੀਂ
ਕਹਿਣਾ।
ਸਿਰਫ
ਪੰਜਾਬ
ਦੀ
ਪਹਿਲੀ
ਕਿਸਾਨ
ਯੂਨੀਅਨ
ਵਾਰੇ
ਸਖੇਪ
ਜਿਹਾ
ਵੇਰਵਾ
ਦੇਣਾ
ਹੈ।
ਪੰਜਾਬ
ਦੀ
ਪਹਿਲੀ
ਕਿਸਾਨ
ਯੂਨੀਅਨ
ਦੇ
ਪ੍ਰਧਾਨ
ਸਨ
ਸ
ਭੂਪਿੰਦਰ
ਸਿੰਘ
ਮਾਨ।
ਉਹਨਾਂ
ਪਹਿਲਾਂ
ਬਟਾਲੇ
ਦੇ
ਇਲਾਕੇ
ਵਿਚ
ਕੁਝ
ਕਿਸਾਨ
ਮੰਗਾਂ
ਉਠਾਈਆ।
ਦਸ
ਕੁ
ਸਾਲ
ਦੀ
ਮਿਹਨਤ
ਨਾਲ
ਪੰਜਾਬ
ਭਰ
ਵਿਚ
ਆਪਣਾ
ਪ੍ਰਭਾਵ
ਬਨਾਉਣ
ਵਿਚ
ਕਾਮਯਾਬ
ਹੋ
ਗਏ।
ਉਹਨਾਂ
ਤਕਰੀਬਨ
ਦੋ
ਲੱਖ
ਕਿਸਾਨ
ਨਾਲ
ਲੈਕੇ,
ਗਵਰਨਰ
ਪੰਜਾਬ
ਦਾ 7
ਦਿਨ
ਰਾਤ
ਘਿਰਾਉ
ਕੀਤਾ।
ਤਕਰੀਬਨ
ਇਤਨੀ
ਕੁ
ਹੀ
ਗਿਣਤੀ
ਨਾਲ
ਉਸ
ਬਾਘਾ
ਬਾਰਡਰ
ਤੇ
ਧਰਨਾ
ਦਿਤਾ।
ਸ
ਮਹਿੰਦਰ
ਸਿੰਘ
ਟਿਕੈਤ
ਭੀ
ਯੂਪੀ
ਤੋਂ
ਕਾਫੀ
ਕਿਸਾਨ
ਲੈਕੇ
ਆਏ
ਸਨ।
ਬਾਦ
ਵਿਚ
ਲਖੋਵਾਲ
ਸਾਹਿਬ
ਤੇ
ਰਾਜੇਵਾਲ
ਸਾਹਿਬ
ਭੀ
ਮਾਨ
ਸਾਹਿਬ
ਦੇ
ਸਾਥੀ
ਬਣ
ਗਏ
ਸਨ।
......
ਕੀ
ਮੰਗ
ਸੀ
ਮਾਨ
ਸਾਹਿਬ
ਦੀ?.
ਉਹ
ਕਹਿੰਦੇ
ਸਨ
ਭਾਰਤ
ਫੈਡਰਲ
ਰਾਜ
ਹੈ।
ਹਰ
ਸਟੇਟ
ਨੂੰ
ਆਪਣਾ
ਅਨਾਜ
ਬਾਹਰਲੇ
ਮੁਲਕਾਂ
ਨੂੰ
ਵੇਚਣ
ਤੇ
ਬਦਲੇ
ਵਿਚ
ਆਪਣੀਆਂ
ਖੇਤੀ
ਸਬੰਧੀ
ਲੋੜਾਂ
ਪੰਜਾਬ
ਲਿਆਉਣ
ਦਾ
ਕਨੂੰਨੀ
ਅਧਿਕਾਰ
ਹੈ।
ਇਰਾਨ,
ਇਰਾਕ,
ਸਊਦੀ
ਅਰੇਬੀਆ
ਵਰਗੇ 13
ਦੇਸਾਂ
ਵਿਚ
ਅਨਾਜ
ਦੀ
ਕੀਮਤ
ਬਹੁਤ
ਜਿਆਦਾ
ਹੈ।
ਕਣਕ
ਵਟੇ
ਡੀਜਲ
ਇਕ
ਤਿਹਾਈ
ਕੀਮਤ
ਤੇ
ਮਿਲ
ਸਕਦਾ
ਹੈ।
ਇਸ
ਲਈ
ਕਣਕ
ਬਾਹਰ
ਭੇਜਣ
ਦਾ
ਹੱਕ
ਪੰਜਾਬ
ਦੇ
ਕਿਸਾਨ
ਨੂੰ
ਦਿਤਾ
ਜਾਏ।
ਉਸ
ਸਮੇਂ
ਭਾਰਤ
ਸਰਕਾਰ
ਨੇ
ਮਿਨੀਮਮ
ਸਪੋਰਟ
ਪ੍ਰਾਈ
ਦਾ
ਵਾਅਦਾ
ਕਰਕੇ
ਕਣਕ
ਦੀ
ਖਰੀਦ
ਕੀਮਤ ਨਿਯੁਕਤ
ਕਰਨੀ
ਸੁਰੂ
ਕੀਤੀ
ਸੀ।
ਮੈਂ
ਉਸ
ਸੰਸ਼ਥਾ
ਦਾ
ਮੈਂਬਰ
ਰਿਹਾ
ਹਾਂ
ਜੋ
ਕਣਕ
ਝੋਨੇ
ਦੀ
ਕੀਮਤ
ਨੀਯਤ
ਕਰਦੀ
ਹੈ।
.....ਮਿਨੀਮਮ
ਸਪੋਰਟ
ਪ੍ਰਾਈਸ
ਦਾ
ਉਸ
ਸਮੇਂ
ਭਾਵ
ਸੀ
ਕਿ
ਜੇ
ਵਿਉਪਾਰੀ
ਵੱਧ
ਕੀਮਤ
ਤੇ
ਕਿਸਾਨ
ਦੀ
ਉਪਜ
ਖਰੀਦ
ਕਰਦਾ
ਹੈ
ਤਾਂ
ਠੀਕ
ਹੈ।
ਪਰ
ਜੇ
ਖਰੀਦ
ਡਿਗਦੀ
ਹੈ
ਤਾਂ
ਕਿਸਾਨ,
ਸਰਕਾਰ
ਕੋਲ
ਘਟੋਘਟ
ਕੀਮਤ
ਤੇ
ਅਨਾਜ
ਵੇਚ
ਸਕੇ
ਗਾ।
ਪਰ
ਬੇਈਮਾਨ
ਸਰਕਾਰ
ਨੇ
ਬਾਦ
ਵਿਚ
ਕਿਸਾਨ
ਨਾਲ
ਧੋਖਾ
ਕੀਤਾ
ਤੇ
ਮਿਨੀਮਮ
ਸਪੋਰਟ
ਪ੍ਰਾਈਸ
ਨੂੰ
ਮੈਕਸੀਮਮ
ਕੰਟਰੋਲ
ਪ੍ਰਾਈਸ
ਬਣਾ
ਦਿਤਾ।
ਵਿਉਪਾਰੀ
ਨੂੰ
ਅਨਾਜ
ਖਰੀਦਣ
ਦੀ
ਮਨਾਹੀਂ
ਕਰ
ਦਿਤੀ।
ਕਿਸਾਨ
ਨੂੰ
ਆਪਣੀ
ਫਸਲ
ਪੰਜਾਬ
ਤੋਂ
ਬਾਹਰ
ਲਿਜਾਣ
ਤੇ
ਪਾਬੰਦੀ
ਲਾ
ਦਿਤੀ।
.....
ਸਾਰਾ
ਅਨਾਜ
ਮੰਡੀ
ਬੋਰਡ
ਰਾਹੀ
ਖਰੀਦਿਆ
ਜਾਣ
ਲਗਾ।
ਪਹਿਲੇ
ਸਾਡੇ
ਪਿੰਡ
ਦੇ
ਹੀ
ਦੁਕਾਨਦਾਰ
ਅਨਾਜ
ਘਰ
ਤੋਂ
ਜਾਂ
ਪਿੜ
ਵਿਚੋ
ਹੀ
ਅਨਾਜ
ਚੁਕ
ਲੈਦੇ।
ਪੇਮਿੰਟ
ਤੁਰਤ
ਹੋ
ਜਾਂਦੀ
ਨਾ
ਭਿਜਣ
ਦਾ
ਡਰ,
ਨਾ
ਖਰਾਬ
ਹੋਣ
ਦਾ।
ਨਾਂ
ਖਿੰਡਣ
ਖਿੰਡਾਉਣ.
ਪੁਰਾਣਾ
ਕੰਡਾ
ਦੋਵੇਂ
ਪਾਸੇ
ਤੋਲ
ਕੇ
ਦੇਖ
ਲਉ।
ਪੰਜ
ਗਰਾਮ
ਅਨਾਜ
ਭੀ
ਵੱਧ
ਨਹੀਂ
ਸੀ
ਤੁਲਦਾ।
.....
ਹੁਣ
ਸਾਰਾ
ਅਨਾਜ
ਮੰਡੀ
ਬੋਰਡ
ਕੋਲ
ਵੇਚਣ
ਦੀ
ਮਜਬੂਰੀ
ਹੈ।
ਸਾਢੇ 8 %
ਮੰਡੀ
ਬੋਰਡ
ਕਟਦੀ
ਹੈ।
ਢਾਈ
ਪਰਸੈਨਟ
ਆਹੜਤੀਆ
ਕਟਦਾ
ਹੈ।
ਇਕ
ਦੋ
ਪ੍ਰਸ਼ੈਂਟ
ਕੰਡੇ
ਦੀ
ਮਾਰ
ਭੀ
ਬੱਜ
ਸਕਦੀ,
ਜੇ
ਕਿਸਾਨ
ਬਹੁਤ
ਹੀ
ਚੁਸਤ
ਨਾ
ਹੋਵੇ।
ਘਟੋ
ਘਟ
ਕਟੌਤੀ
ਸਾਢੇ 12%
ਹੈ।
ਅੱਠ
ਕੁਐਂਟਲ
ਅਨਾਜ
ਚੋਂ
ਇਕ
ਕੁਐਂਟਲ
ਮੰਡੀ
ਬੋਰਡ
ਹਜਮ
ਕਰ
ਲੈਦਾ
ਹੈ।
ਜਿਵੇਂ
ਲੋਕਾਂ
ਨੂੰ
ਈਵੀਐਮ
ਮਸ਼ੀਨ
ਤੋਂ
ਛੁਟਕਾਰਾ
ਮੁਸ਼ਕਿਲ
ਹੈ,
ਉਵੇਂ
ਕਿਸਾਨ
ਨੂੰ
ਮੰਡੀ
ਬੋਰਡ
ਤੋਂ
ਛੁਟਕਾਰਾ
ਮੁਸ਼ਕਿਲ
ਹੈ।
.......ਮਾਨ
ਸਾਹਿਬ
ਹੁਣ
ਭਾਰਤ
ਦੀ
ਕੇਂਦਰੀ
ਜਥੇਬੰਦੀ
ਕਿਸਾਨ
ਕਨਸੌਰਟੀਅਮ
ਦੇ
ਪ੍ਰਧਾਨ
ਹਨ।
ਉਹ
ਹੁਣ
ਭੀ
ਕਣਕ
ਦੇ
ਫਰੀ
ਇੰਟਰ
ਕੰਟਰੀ
ਵਿਉਪਾਰ
ਦੀ
ਮੰਗ
ਕਰ
ਰਹੇ
ਹਨ।
ਪਰ
ਲਖੋਵਾਲ
ਸਾਹਿਬ
ਤੇ
ਰਾਜੇਵਾਲ
ਸਾਹਿਬ
ਇਸ
ਦਾ
ਅੰਧਾਧੁੰਦ
ਵਿਰੋਧ
ਕਰ
ਰਹੇ।
ਕਿਸਾਨ
ਦਾ
ਅਰਬਾਂ
ਰਪੱਈਆਂ
ਬਾਦਲ
ਸਾਹਿਬ,
ਮੰਡੀਬੋਰਡ
ਰਾਹੀਂ
ਲੁਟ
ਚੁਕੇ
ਹਨ
ਤੇ
ਅਗੇ
ਲਈ
ਲੁਟ
ਯਕੀਨੀ
ਬਨਾਉਣ
ਲਈ
ਕਿਸਾਨੀ
ਨਾਲ
ਵਡੇ
ਵਡੇ
ਘਾਤ
ਕਰ
ਰਹੇ
ਹਨ।
.......ਮੇਰੀ
ਬੇਨਤੀ
ਹੈ
ਕਿ
ਹਰ
ਕਿਸਾਨ
ਨੂੰ
ਫਰੀ
ਕੌਮਾਂਤਰੀ
ਵਿਉਪਾਰ
ਦੀ
ਹਮਾਇਤ
ਕਰਨੀ
ਚਾਹੀਦੀ
ਹੈ।
ਕਿਸਾਨ
ਆਗੂਆਂ
ਤੇ
ਜੋਰ
ਪਾਉ
ਕਿ
ਉਹ
ਨਿਗੂਣਿਆਂ
ਕਿਸਾਨ
ਵਿਰੋਧੀ
ਮੰਗਾਂ
ਛਡਕੇ,
ਕੌਮਾਂਤਰੀ
ਫਰੀ
ਟਰੇਡ
ਦੀ
ਮੰਗ
ਕਰਨ।
ਸਰਕਾਰ
ਬਿਲਾਂ
ਦੇ
ਮਾਮਲੇ
ਵਿਚ
ਅੜੀ
ਕਰ
ਬੈਠੀ
ਹੈ।
ਪਰ
ਮਸਲੇ
ਦਾ
ਹੱਲ
ਚਾਹੁੰਦੀ
ਹੈ।
ਵਰਡ
ਟਰੇਡ
ਆਰਗੇਨਾਈਜੇਸ਼ਨ
ਦੇ 165
ਦੇਸ
ਮੈਂਬਰ
ਹਨ।
ਭਾਰਤ
ਨੂੰ
ਭੀ
ਮੈਂਬਰ
ਬਨਣਾ
ਚਾਹੀਦਾ
ਹੈ।
ਫਰੀ
ਵਰਡ
ਟਰੇਡ
ਆਉਣ
ਨਾਲ,
ਪੰਜਾਬ
ਸਚਮੁਚ
ਕੈਲੇਫੋਰਨੀਆਂ
ਬਣ
ਸਕਦਾ
ਹੈ।
ਹੁਣ
ਦੇਖੋ
ਕਿਸਾਨ
ਯੂਨੀਅਨਾਂ
ਦਾ
ਵੇਰਵਾ।
Harbans Singh Jalal