ਕਿਸਾਨ
ਯੂਨੀਅਨਾਂ ਦਾ ਪਿਛੋਕੜ,
ਸ ਭੂਪਿੰਦਰ ਸਿੰਘ ਮਾਨ,
ਅਜਮੇਰ ਸਿੰਘ ਲਖੋਵਾਲ,
ਸ ਭੂਪਿੰਦਰ ਸਿੰਘ ਮਾਨ
ਵਾਰੇ ਮੈਂ ਪਹਿਲੀ ਵੇਰ
1972 ਵਿਚ ਖਬਰ ਪੜ੍ਹੀ
ਸੀ। ਉਹ ਪਾਕਿਸਤਾਨ ਤੋ
ਆਕੇ ਬਟਾਲੇ ਬਸ ਗਏ ਸਨ।
ਉਹਨਾਂ ਦੇ ਪਹਿਲੇ ਯਤਨ
ਬਟਾਲੇ ਦੇ ਨਜਦੀਕੀ
ਹਲਕਿਆਂ ਵਿਚ, ਗੰਨੇ ਦੀ
ਕੀਮਤ ਨਾਲ ਹੀ ਸਬੰਧਤ
ਰਹੇ ਸਨ।
ਸ਼ਾਇਦ ਚੰਡੀਗੜ ਦੀ
ਇਕੱਤਰਤਾ ਤੋਂ ਬਾਦ ਹੀ
ਉਹਨਾਂ ਦੀ ਸ ਅਜਮੇਰ
ਸਿੰਘ ਲਖੋਵਾਲ, ਸ ਬਲਬੀਰ
ਸਿੰਘ ਰਾਜੇਵਾਲ, ਨਾਲ
ਭਾਈਵਾਲੀ ਬਣੀ ਸੀ। ਉਸ
ਸਮੇਂ ਦੋ ਤਿਕੜੀਆਂ ਦਾ
ਭੀ ਕਈਆ ਨੇ ਜਿਕਰ ਕੀਤਾ
ਸੀ। ਇਕ ਸੀ। ਸਿਖ ਜਗਤ
ਦੇ ਤਿੰਨ ਪਖੰਡੀ, ਬਾਦਲ
ਟੌਹੜਾ ਤੇ ਤਲਵੰਡੀ।
ਦੂਜੀ ਸੀ: ਤਿੰਨ
ਯੂਨੀਅਨਾਂ, ਤਿੰਨ
ਕਿਸਾਨ, ਲਖੋਵਾਲ
ਰਾਜੋਵਾਲ ਭੁਪਿੰਦਰ ਮਾਨ।
ਭਾਵ ਇਹ ਕਿ, ਇਹ ਇਕੱਲੇ
ਇਕੱਲੇ ਹੁੰਦੇ ਹੋਏ ਭੀ
ਆਪਣੇ ਆਪ ਨੂੰ ਕਿਸਾਨ
ਯੂਨੀਅਨ ਦਸਦੇ ਹਨ। ਸ
ਜੋਗਿੰਦਰ ਸਿੰਘ ਉਗਰਾਹਾਂ
ਸ਼ਾਇਦ ਬਾਦ ਵਿਚ ਜੁੜੇ
ਸਨ। ਪਰ ਇਹ ਤਿਕੜੀ
ਜਿਆਦਾ ਚਿਰ ਨਾ ਚਲ ਸਕੀ।
ਬਾਦਲ ਸਾਹਿਬ ਨੇ ਲਖੋਵਾਲ
ਨੂੰ ਦੂਸਰੇ ਦੋਹਾਂ ਦੀ
ਬਿਨਾਂ ਰਜਾਮੰਦੀ ਕਿਸਾਨ
ਯੂਨੀਅਨ ਦਾ ਪ੍ਰਧਾਨ ਬਣਾ
ਦਿਤਾ। ਰਾਜੋਵਾਲ ਤੇ ਮਾਨ
ਸਾਹਿਬ ਦੀ ਵਖਰੀ ਕਿਸਾਨ
ਯੂਨੀਅਨ ਬਣ ਗਈ। ਇਹ
ਪਹਿਲੀ ਫੁਟ ਸੀ। ਪਰ ਅੱਜ
34-35 ਕਿਸਾਨ
ਯੂਨਿਅਨਾਂ ਬਣ ਗਈਆਂ
ਹਨ। ਸਾਫ ਹੈ ਕਿ ਤਕੜੇ
ਮੁਨਾਫੇ ਵਾਲਾ ਕਾਰੋਬਾਰ
ਹੈ।
ਲਖੋਵਾਲ ਸਾਹਿਬ ਨੇ
ਪਹਿਲੇ ਤਾਂ ਨਨ-ਪਾਰਟੀ
ਕਿਸਾਨ ਯੂਨੀਅਨ ਹੋਣ ਦਾ
ਕਲੇਮ ਕੀਤਾ। ਪਰ ਜਦ ਚੋਣ
ਹੋਈ ਤਾਂ ਲਖੋਵਾਲ ਸਾਹਿਬ
ਨੇ ਆਪਣੀ ਯੂਨਿਅਨ ਵਲੋਂ
ਬਾਦਲ ਸਾਹਿਬ ਦੀ ਹਮਾਇਤ
ਦਾ ਅਲਾਨ ਕਰ ਦਿਤਾ।
ਸਰਕਾਰ ਬਨਣ ਸਾਰ ਹੀ
ਲਖੋਵਾਲ ਸਾਹਿਬ
ਮੰਡੀਬੋਰਡ ਦੇ ਚੇਅਰਮੈਨ
ਬਣਾ ਦਿਤੇ ਗਏ। ਉਹ ਦਸ
ਸਾਲ ਇਸ ਸੇਵਾ ਤੇ ਰਹੇ।
ਮੰਡੀ ਬੋਰਡ ਦੀ ਤਿੰਨ
ਚਾਰ ਹਜਾਰ ਕ੍ਰੋੜ ਸਲਾਨਾ
ਆਮਦਨ ਹੈ। ਇਹ ਰਕਮ
ਲਖੋਵਾਲ ਸਾਹਿਬ ਨੇ ਸਜੀ
ਜੇਬ ਵਿਚ ਪਾਈ ਜਾਂ ਖਬੀ
ਜੇਬ ਵਿਚ, ਇਹ ਉਹਨਾਂ
ਨੂੰ ਹੀ ਪਤਾ ਹੈ। ਭਾਵ
ਇਹ ਕਿ, ਛੋਟੇ ਲੜਕੇ ਨੂੰ
ਕੀ ਦਿਤਾ ਤੇ ਵਡੇ ਲੜਕੇ
ਨੂੰ ਕੀ ਦਿਤਾ। ਪਰ ਇਹ
ਸਾਫ ਹੈ ਉਹਨਾਂ ਦੇ
ਬਚਿਆਂ ਦਾ ਪੰਜਾਬ ਤੇ
ਅਮਰੀਕਾ ਕਨੇਡਾ ਵਿਚ ਵਡਾ
ਕਾਰੋਬਾਰ ਹੈ।
ਸ ਭੂਪਿੰਦਰ ਸਿੰਘ ਮਾਨ
ਅਨਾਜ ਦੀ ਫਰੀ ਵਰਡ ਟਰੇਡ
ਦੀ ਖਾਤਿਰ ਅੰਦੋਲਨ ਸੁਰੂ
ਕੀਤਾ। ਮਹਿੰਦਰ ਸਿੰਘ
ਟਿਕੈਤ ਦੇ ਸਹਿਯੋਗ ਨਾਲ,
ਤਕਰੀਬਨ ਦੋ ਲੱਖ
ਕਿਸਾਨਾਂ ਦੀ ਇਕੱਤਰਤਾ
ਨੇ ਸਤ ਦਿਨ ਰਾਤ ਪੰਜਾਬ
ਗਵਰਨਰ ਦਾ ਘਿਰਾਉ ਕੀਤਾ।
ਇਹਨਾਂ ਦੋਹਾਂ ਨੇ
ਤਕਰੀਬਨ ਦੋ ਕੁ ਲੱਖ ਨਾਲ
ਹੀ ਬਾਘਾ ਬਾਡਰ ਤੇ ਧਰਨਾ
ਦਿਤਾ। ਇਹਨਾਂ ਦੀ ਮੰਗ
ਸੀ ਕਿ ਭਾਰਤ ਫੈਡਰਲ
ਸਟੇਟ ਹੈ। ਪ੍ਰਾਂਤ ਨੂੰ
ਆਪਣਾ ਅਨਾਜ ਪਾਕਿਸਤਾਨ
ਤੇ ਅਰਬ ਮੁਲਕਾਂ ਵਿਚ
ਵੇਚਣ ਤੇ ਬੀਜ ਆਦਿ
ਬਾਹਰੋਂ ਇੰਮਪੋਰਟ ਕਰਨ
ਦਾ ਸੰਵਿਧਾਨਕ ਹੱਕ ਹੈ।
ਅਸੀਂ ਕਣਕ ਲੈਕੇ ਬਾਡਰ
ਪਾਰ ਕਰਾਂ ਗੇ। ਉਸ ਸਮੇਂ
ਹੀ ਕੇਂਦਰ ਸਰਕਾਰ ਵਲੋਂ
ਪੰਜਾਬ ਨੂੰ ਮਿਨੀਮਮ
ਸਪੋਰਟ ਪ੍ਰਾਈਸ ਦੇਣੀ ਪਈ
ਸੀ।
ਬਾਦ ਵਿਚ ਉਹ ਕਾਂਗਰਸ ਦੇ
ਲੜ ਲਗ ਗਏ। ਕੈਪਟਨ
ਸਾਹਿਬ ਦੇ ਲੜ ਲਗੇ।
2002 ਦੀ ਵਿਧਾਨ ਸਭਾ
ਵਿਚ ਉਹਨਾਂ ਖੁਲ੍ਹ ਕੇ
ਕੈਪਟਨ ਸਾਹਿਬ ਦੀ ਮਦਤ
ਕੀਤੀ। ਜਦੋਂ ਕੈਪਟਨ
ਸਾਹਿਬ ਨੇ 2004 ਵਿਚ
ਵਿਧਾਨ ਸਭਾ ਵਿਚ ਮਤਾ
ਲਿਆਕੇ ਧਾਰਾ 5 ਰਾਹੀ
ਦਰਿਆਈ ਪਾਣੀਆਂ ਸਬੰਧੀ
ਵਿਸਵਾਸ ਘਾਤ ਕੀਤਾ ਤਾਂ
ਮਾਨ ਸਾਹਿਬ ਨੇ ਉਹਨਾਂ
ਦਾ ਭਰਪੂਰ ਮਾਨ ਸਤਕਾਰ
ਕੀਤਾ।
ਉਹ 1980 ਵਿਚ ਕਿਸਾਨ
ਯੂਨੀਅਨ ਦੇ ਪਧਾਨ ਬਣੇ
ਸਨ। 1990 ਵਿਚ
ਇਮਰਜੈਂਸੀ ਦੁਰਾਨ ਰਾਜ
ਸਭਾ ਦੇ ਮੈਂਬਰ ਬਣਾਏ ਗਏ
ਸਨ। ਕੈਪਟਨ ਸਾਹਿਬ ਦੀ
ਨੇੜਤਾ ਕਾਰਨ ਉਹਨਾਂ ਨੂੰ
ਕਈ ਸਨਮਾਨ ਮਿਲੇ। ਉਹ
ਬਿਜਲੀ ਬੋਰਡ ਦੇ ਆਹੁਦੇ
ਦਾਰ ਭੀ ਰਹੇ ਤੇ ਭਾਰਤੀ
ਕਿਸਾਨ ਜਥੇਬੰਦੀ ਕਿਸਾਨ
ਕੋਆਰਡੀਨੇਸ਼ਨ ਦੈ
ਚੇਅਰਮੈਨ ਭੀ ਬਣ ਗਏ।
ਹੁਣ ਉਹ ਦੇਹਲੀ ਰਹਿ ਰਹੇ
ਹਨ। ਪਰ ਪੰਜਾਬ ਦੇ ਕਿਸੇ
ਸੰਘਰਸ ਵਿਚ ਉਹਨਾਂ ਦਾ
ਕੋਈ ਯੋਗਦਾਨ ਮਹਿਸੂਸ
ਨਹੀਂ ਹੋਇਆ।
ਕਲ੍ਹ ਨੂੰ ਅਸੀਂ
ਰਾਜੇਵਾਲ ਸਾਹਿਬ ਤੇ
ਉਗਰਾਹਾਂ ਸਾਹਿਬ ਦੀ
ਕਿਸਾਨ ਆਗੂ ਵਜੋਂ ਤੁਲਨਾ
ਕਰਾਂ ਗੇ।