ਰਾਜੇਵਾਲ ਸਾਹਿਬ
ਤੇ ਉਗਰਾਹਾਂ ਸਾਹਿਬ ਦੀ
ਰਸਾਕਸੀ
ਕਿਸਾਨੀ ਤੇ ਜੁਆਨੀ ਦੀ
ਦਿਤੀ ਗਈ ਕੁਰਬਾਨੀ
ਲਾਸ਼ਾਂ ਦੇ ਲੱਗ ਰਹੇ ਹਨ
ਢੇਰ। ਪਰ ਆਗੂ ਬਜਿਦ ਹਨ
ਆਪਣੇ ਵਕਾਰ ਲਈ
ਕੈਪਟਨ ਸਾਹਿਬ ਦੀ ਸਰਕਾਰ
ਦੂਜੀਵਾਰ ਆ ਗਈ। ਇਹ
ਸੁਖਬੀਰ-ਕੈਪਟਨ ਦੀ
ਸੰਯੁਕਤ ਸਰਕਾਰ ਹੈ।
ਲਖੋਵਾਲ ਨੇ ਮੰਡੀਬੋਰਡ
ਦੀ ਚੇਅਰਮੈਨੀ ਖਾਲੀ ਕਰ
ਦਿਤੀ। ਲ਼ਖੋਵਾਲ ਸਾਹਿਬ
ਤਾਂ ਦਸ ਸਾਲ ਆਪਣੀ ਪਾਰੀ
ਖੇਡ ਚੁਕੇ ਸੀ। ਇਸ ਲਈ
ਇਸ ਵਾਰ ਪਾਰੀ ਰਾਜੇਵਾਲ
ਸਾਹਿਬ ਦੀ ਸੀ। ਮੌਕਾ ਭੀ
ਦੇਵਨੇਤ ਨਾਲ ਵਧੀਆ ਮਿਲ
ਗਿਆ ਸੀ। ਤਿੰਨ ਖੇਤੀ
ਬਿਲਾਂ ਵਿਚ ਕੋਈ ਵਿਰੋਧ
ਕਰਨ ਵਾਲਾ ਨੁਕਤਾ ਤਾਂ
ਨਹੀਂ ਸੀ। ਪਰ ਬਹਾਨਾ
ਤਾਂ ਚਾਹੀਦਾ ਸੀ।
ਸੰਯੁਕਤ ਸਰਕਾਰ ਤੇ
ਅਹਿਸਾਨ ਕਰਨ ਦਾ। ਇਸ ਲਈ
ਅੰਦੋਲਨ ਦਾ ਬਿਗਲ ਵਜਾ
ਦਿਤਾ।
ਉਗਰਾਹਾਂ ਸਾਹਿਬ ਪਹਿਲਾਂ
ਭੀ ਬਾਦਲ ਸਰਕਾਰ ਤੇ
ਕੈਪਟਨ ਸਰਕਾਰ ਵਿਰੁਧ,
ਕਈ ਸਕੈਂਡਲਾਂ ਵਿਰੁਧ,
ਮੋਰਚੇ ਲਾਉਂਦੇ ਰਹੇ ਹਨ।
ਜਿਹਨਾਂ ਵਿਚੋਂ
ਟਰਾਈਡੈਂਟ ਦੇ ਮੋਰਚੇ ਦੀ
ਉਦਾਹਰਣ ਭੀ ਹੈ। ਲਖੋਵਾਲ
ਸਾਹਿਬ ਤੇ ਰਾਜੇਵਾਲ
ਸਹਿਬ ਇਹਨਾਂ ਸਰਕਾਰਾਂ
ਦੇ ਸਹਾਇਕ ਬਣੇ ਰਹੇ।
ਸੜਕਾਂ ਬੰਦ ਕਰਦੇ ਰਹੇ,
ਰੇਲਵੇ ਬੰਦ ਕਰਦੇ ਰਹੇ।
।
ਉਗਰਾਹਾਂ ਸਾਹਿਬ ਨੇ
ਬਾਦਲ ਪਿੰਡ ਵਿਚ ਧਰਨਾ
ਲਾਇਆ। ਕਿਉਂਕੇ ਬਾਦਲਾਂ
ਨੇ ਪੰਜਾਬ ਲੁਟਿਆ ਸੀ।
ਕਿਸਾਨ ਲੁਟਿਆ ਸੀ।
ਬਿਲਾਂ ਤੇ ਸਹਿਮਤੀ ਦਿਤੀ
ਸੀ। ਉਗਰਾਹਾਂ ਯੂਨੀਅਨ
ਨੇ ਮੋਤੀ ਮਹਲ ਪਟਿਆਲਾ
ਸਾਹਮਣੇ ਧਰਨੇ ਲਾਏ,
ਕਿਉਂਕੇ ਕੈਪਟਨ ਸਾਹਿਬ
ਨੇ ਬਿਲਾਂ ਤੇ ਸਹਿਮਤੀ
ਦਿਤੀ ਸੀ। ਬਾਦਲਾਂ ਨਾਲ
ਭਾਈਵਾਲੀ ਬਣਾਈ ਸੀ।
ਰਾਜੇਵਾਲ ਸਾਹਿਬ,
ਲਖੋਵਾਲ ਸਾਹਿਬ ਨੇ ਸਭ
ਰੇਲਾਂ ਬੰਦ ਕਰ ਦਿਤਿਆਂ।
ਯੂਰੀਆ ਤੇ ਦੂਜੀਆਂ ਖਾਦਾ
ਅਉਣੀਆਂ ਬੰਦ ਕਰ
ਦਿਤੀਆਂ। ਕਿਸਾਨ ਹਰਿਆਣੇ
ਵਲ ਖਾਦਾਂ ਲੈਣ ਲਈ
ਭੱਜੇ। ਟਰੈਕਟਰ ਟਰਾਲੀਆਂ
ਖਾਦ ਠਾਣੇ ਤੇ ਕਿਸਾਨ
ਜੇਹਲੀਂ ਪੁਜੇ।
ਰੇਲਵੇ ਰਾਹੀਂ ਆਵਾਜਾਈ
ਬੰਦ ਕਰ ਦਿਤੀ। ਸਿਰਫ
ਪੰਜਾਬ ਦੀ ਹੀ ਨਹੀਂ,
ਹਿਮਾਚਲ ਕਸ਼ਮੀਰ ਦੇ ਗਰੀਬ
ਲੋਕ ਭੀ ਨਪੀੜ ਦਿਤੇ।
ਗਰੀਬ ਆਦਮੀ ਜਿਥੇ ਪੰਜਾਹ
ਸੱਠ ਰੁਪਏ ਵਿਚ ਦਿਲੀ
ਪਹੁੰਚ ਜਾਂਦਾ ਸੀ, ਉਹ
ਬਾਦਲਾਂ ਦੀ ਲੁਟ ਦਾ
ਸ਼ਿਕਾਰ ਹੋ ਗਿਆ। ਰੇਲਾਂ
ਬੰਦ, ਸਰਕਾਰੀ
ਟਰਾਂਸਪੋਰਟ ਬੰਦ। ਬਾਦਲ
ਸ਼ਾਹੀ ਟਰਾਂਸਪੋਰਟ ਸੜਕਾਂ
ਤੇ ਦੌੜ ਰਹੀ ਸੀ।
ਚੰਡੀਗੜ੍ਹ ਤੋਂ ਦਿਲੀ ਦਾ
ਕਰਾਇਆ 1200 -1500.
ਅੰਮ੍ਰਿਤਸਰ ਦੋ ਢਾਈ
ਹਜਾਰ। ਸ਼ਿਮਲਾ ਪਠਾਨ ਕੋਟ
ਚਾਰ ਪੰਜ ਹਜਾਰ ਲਿਆ
ਗਿਆ। ਦੋ ਮਹੀਨੇ ਰੱਜ ਕੇ
ਤਿੰਨ ਸਟੇਟਾਂ ਲੁਟੀਆਂ।
ਬਾਦਲ, ਕੈਪਟਨ,
ਰਾਜੋਵਾਲ, ਲਖੋਵਾਲ ਨੇ
ਸ਼ਾਜਬਾਜ ਨਾਲ ਹਜਾਰਾਂ
ਨਹੀਂ, ਲੱਖਾਂ ਨਹੀਂ,
ਅਰਬਾਂ ਰੁਪਏ ਦੀ ਲੁਟ
ਹੋਈ। ਗਰੀਬਾਂ ਦਾ ਰੱਜਕੇ
ਲਹੂ ਪੀਤਾ। ਪਰ ਢਿਡ ਅਜੇ
ਭੀ ਨਹੀਂ ਭਰਿਆ। ਖੂਹ
ਵਿਚ ਡਿਗਣ ਗਰੀਬ। ਆਪਣੀ
ਤਾਂ ਚੇਅਰਮੈਨੀ ਤੇ
ਰਾਜਸਭਾ ਪਕੀ ਹੋ ਹੀ ਗਈ।
ਗਲ ਬਣ ਚਲੀ ਸੀ। ਪਰ
ਸਿਲੇਹਾਰ ਨੂੰ ਸਿਲੇਹਾਰ
ਕਿਵੇਂ ਭਾਉਂਦੀ।
ਉਗਰਾਹਾਂ ਸਾਹਿਬ ਨੇ
ਵਖਰਾ ਬਿਗਲ ਵਜਾ ਦਿਤਾ।
ਆਉ ਜੋਰ ਅਜਮਾਈ ਕਰ ਲਈਏ।
ਜਿਸ ਕੋਲ ਵੱਧ ਕਿਸਾਨ
ਹੋਣ ਗੇ। ਹੱਕ ਉਸੇ ਦਾ।
ਦਿਲੀ ਵਿਚ ਉਗਰਾਹਾਂ
ਸਾਹਿਬ ਦੇ ਕਿਸਾਨਾਂ ਦੀ
ਗਿਣਤੀ ਦੋ ਲੱਖ ਤੋਂ ਵੱਧ
ਦਸੀ ਜਾ ਰਹੀ ਹੈ। ਸਤ
ਪਿੰਡ ਬਸਾਏ ਗਏ ਹਨ। ਸਤ
ਸਟੇਜਾਂ ਲਗਦੀਆਂ ਹਨ।
ਅਠਵੀਂ ਕੁੰਡਲੀ ਵਾਲੀ
ਕਿਸਾਨ ਮਜਦੂਰ ਯੂਨੀਅਨ
ਭੀ ਉਗਰਹਾਂ ਸਾਹਿਬ ਦੀ
ਹਮਾਇਤ ਵਿਚ ਦਸੀ ਜਾਂਦੀ
ਹੈ। ਨਿਰੰਕਾਰੀ ਮਦਾਨ
ਵਿਚ ਬੈਠੇ ਕਿਸਾਨ ਭੀ
ਕਿਸਾਨ ਮਜਦੂਰ ਯੂਨੀਅਨ
ਦੇ ਹਨ, ਜੋ ਉਗਰਾਹਾਂ ਦੀ
ਹਮਾਇਤੀ ਹੈ। ਜੈਪੁਰ ਰੋਡ
ਤੇ ਰਿਵਾੜੀ ਬਾਡਰ ਤੇ
ਲਗੇ ਧਰਤੇ ਤੇ ਵਡੀ
ਗਿਣਤੀ ਕਿਸਾਨ ਮਜਦੂਰ
ਸੰਘਰਸ਼ ਕਮੇਟੀ
ਅੰਮ੍ਰਿਤਸਰ ਦੀ ਹੇ।
ਜਿਥੇ ਇਸ ਯੂਨੀਅਨ ਦੀਆਂ
ਲੜਕੀਆਂ ਭੀ ਪੁਜੀਆਂ ਹਨ।
ਰਾਜੇਵਾਲ ਸਾਹਿਬ ਦੇ
ਕੰਟਰੋਲ ਵਿਚ ਸਿਰਫ
ਸਿੰਘੂਵਾਲਾ ਸਟੇਜ ਹੈ।
ਜੋ ਲਗਾਤਾਰ 10 ਘੰਟੇ
ਔਨਲਾਈਨ ਰਖੀ ਜਾਂਦੀ
ਹੈ। ਸਿੰਘੂ ਬਾਡਰ ਤੇ 32
ਯੂਨੀਅਨਾਂ ਦੇ ਆਗੂਆਂ
ਤੋਂ ਬਿਨਾਂ 500 ਹੋਰ
ਕਿਸਾਨ ਯੂਨੀਅਨਾਂ ਭੀ
ਇਕੱਤਰਤ ਹੋ ਚੁਕੀਆਂ
ਦਸੀਆਂ ਗਈਆਂ ਹਨ। ਪਂਜਾਬ
ਦੇ ਜਜਬਾਤੀ ਨੌਜੁਆਨ ਤੇ
ਗੁਰੂ ਕੀਆਂ ਫੋਜਾਂ,
ਨਿਹੰਗ ਸਿੰਘ ਭੀ ਇਥੇ ਹੀ
ਆ ਹਾਜਰ ਹੋਏ ਹਨ। ਫਿਰ
ਸਾਡੀਆਂ 32 ਯੂਨਿਅਨਾਂ
ਦੀ ਗਿਣਤੀ ਕਿਨੀਂ ਕੁ
ਰਹਿ ਗਈ। ਜਦ ਕਿ ਸਿੰਘੂ
ਤੇ ਕੁੰਡਲੀ ਕੈਪ ਦੀ
ਲੰਬਾਈ 5-6 ਕੁ
ਕਿਲੋਮੀਟਰ ਜਾਪਦੀ ਹੈ।
ਟਿਕਰੀ ਕੈਂਪ ਦੀ ਲੰਬਾਈ
ਬਹਾਦਰ ਗੜ੍ਹ ਤੋ ਭੀ ਅਗੇ
15 ਕਿਲੋਮੀਟਰ ਰੋਹਤਕ ਵਲ
ਵਧ ਗਈ ਹੈ। ਕੁਲ ਲੰਬਾਈ
29-30 ਕੁ ਕਿਲੋਮੀਟਰ
ਜਾਪਦੀ ਹੈ।
ਕਿਸਾਨ ਆਗੂ, ਸਰਕਾਰ ਨਾਲ
ਤਿੰਨ ਮੀਟਿੰਗਾਂ ਵਿਚ
ਸਦਭਾਵਨਾ ਪੈਦਾ ਕਰਦੇ
ਰਹੇ। ਬੜੀ ਮੇਹਨਤ ਨਾਲ
ਅਮਿਤਸ਼ਾਹ ਜੀ ਤੱਕ ਪਹੁੰਚ
ਕੀਤੀ ਗਈ। ਰਾਤ ਦੇ
ਹਨੇਰੇ ਵਿਚ ਮੀਟਿੰਗ ਰਖੀ
ਗਈ। ਖਾਸ ਬੰਦੇ ਹੀ
ਬੁਲਾਏ ਗਏ। ਗਲ ਬਨਣ
ਵਾਲੀ ਸੀ ਕਿ ਆਪਣੇ ਹੀ
ਦੋ ਸਾਥੀਆਂ ਨੇ ਕੁਝ ਸ਼ਕੀ
ਭਾਂਪ ਕੇ ਵਾਪਿਸ ਚਾਲੇ
ਪਾ ਦਿਤੇ। ਸ਼ਾਹ ਸਾਹਿਬ
ਨਾਲ ਮੀਟਿੰਗ ਭੀ
ਫਾਇਦੇਵੰਦ ਸਾਬਤ ਨਾ
ਹੋਈ। ਕਿਸਾਨਾਂ ਤੇ
ਜੁਆਨਾਂ ਨੇ ਰਣ ਜਿਤ
ਲਿਆ, ਪਰ ਆਗੂ ਮੇਜ ਤੇ
ਹਾਰਦੇ ਰਹੇ।
ਹੁਣ ਨੇੜ ਭਵਿਖ ਵਿਚ ਭੀ
ਕੋਈ ਆਸ ਨਹੀਂ ਰਹਿ ਗਈ।
ਇਸ ਲਈ ਕਦੇ ਜੁਆਨਾਂ ਤੇ
ਗੁਸਾ ਆਉਂਦਾ ਹੈ, ਕਦੇ
ਕਲਾਕਾਰਾਂ ਤੇ। ਕਦੇ
ਕਿਸਾਨਾਂ ਦੇ ਨਿਸ਼ਾਨ
ਸਾਹਿਬ ਪੁਟ ਦਿੰਦੇ ਹਨ,
ਕਦੇ ਨਿਹੰਗ ਸਿਘਾਂ ਦੇ
ਡੇਰੇ। ਅਭੈ ਚੁਟਾਲਾ,
ਕੁਮਾਰੀ ਸੈਲਜਾ, ਗੁਰਦਾਸ
ਮਾਨ, ਰਾਜਾ ਵਿੰੜਗ,
ਅਨੇਕਾਂ ਹੋਰ ਸਟੇਜ ਵੱਲ
ਤਕਦੇ ਰਹੇ, ਰਾਜੇਵਾਲ
ਸਾਹਿਬ ਨੇ ਸਟੇਜ ਦੇ
ਨੇੜੇ ਨਹੀਂ ਫਟਕਣ ਦਿਤੇ।
ਸਰਦਾਰ ਬੇਅੰਤ ਸਿੰਘ ਨੂੰ
ਸਹੀਦ ਦਾ ਦਰਜਾ ਦਿਤਾ ਕਿ
ਬਿਟੂ ਸਾਹਿਬ ਕੈਪਟਨ
ਸਾਹਿਬ ਦੇ ਨੇੜੇ ਹਨ।
ਕੁਝ ਹੋਰ ਮਦਤ ਕਰ ਦੇਣ
ਗੇ।
ਦਾਤੀ ਬਲੀ, ਦਾਤੀ ਹਥੌੜਾ
ਵਾਲੇ ਲਾਲ ਝੰਡਿਆਂ ਦੀ
ਭਰਮਾਰ ਹੈ, ਪਰ ਪੰਜਾ,
ਤਕੜੀ, ਝਾੜੂ ਨੂੰ ਪੰਡਾਲ
ਵਿਚ ਆਉਣ ਦੀ ਮਨਾਹੀਂ
ਹੈ। ਜੁਆਨਾਂ ਨੂੰ ਸਟੇਜ
ਤੇ ਆਉਣ ਦੀ ਮਨਾਹੀ ਹੈ,
ਵਾਰਵਾਰ ਹੋਸ਼ ਟਿਕਾਣੇ
ਰਖਣ ਤੇ ਜਬਤ ਵਿਚ ਰਹਿਣ
ਲਈ ਅਨਾਊਂਸਮੈਂਟ ਕੀਤੀ
ਜਾ ਰਹੀ ਹੈ। ਪਰ ਫਿਰ ਭੀ
ਉਦੋਕੇ ਵਰਗੇ ਇਤਹਾਸਕਾਰ
ਸਤਿਆਗ੍ਰਹੀ ਕਿਸਾਨਾਂ
ਨੂੰ ਇਹ ਨਸੀਹਤ ਦੇ ਹੀ
ਜਾਂਦੇ ਹਨ ਕਿ ਇਤਹਾਸ
ਗਵਾਹ ਹੈ ਕਿ ਲੀਡਰ ਸਦਾ
ਸਤਿਆਗ੍ਰਹਾਂ ਨੂੰ ਵੇਚਦੇ
ਰਹੇ ਹਨ। ਹੁਣ ਤੁਸੀਂ
ਚੇਤਨ ਹੋਂ। ਹੁਣ ਤੁਸੀਂ
ਇਸ ਵਡੀ ਕੁਰਬਾਨੀ ਨੂੰ
ਵੇਚਣ ਨਹੀਂ ਦੇਵੋਂਗੇ।
ਸ਼ੰਕਾ ਸਭ ਦੇ ਮਨ ਵਿਚ
ਹੈ।
ਉਗਰਾਹਾਂ ਸਾਹਿਬ, ਬਾਦਲ
ਸਾਹਿਬ, ਕੈਪਟਨ ਸਾਹਿਬ,
ਮੋਦੀ ਸਾਹਿਬ ਤਿੰਨਾਂ ਦੇ
ਖਿਲਾਫ ਲੜਦੇ ਰਹੇ ਹਨ।
ਇਸ ਲਈ ਰਾਜੇਵਾਲ ਸਾਹਿਬ
ਨੇ, ਉਗਰਹਾਂ ਸਾਹਿਬ
ਨਾਲੋਂ ਭੀ ਨਾਤਾ ਤੋੜ
ਲਿਆ, ਇਹਨਾਂ ਹਸਤਿਆਂ
ਦੀ ਖੁਸੀ ਪ੍ਰਾਪਤ ਕਰਨ
ਲਈ। ਸਹੀਦਾਂ ਲਈ ਅਰਦਾਸ
ਭੀ ਸਟੇਜ ਤੋਂ ਨਹੀਂ ਕਰਨ
ਦਿਤੀ ਗਈ।
ਅੰਦੋਲਨਕਾਰੀਆਂ ਨੂੰ ਭੀ
ਪਤਾ ਮੀਡੀਆ ਤੋਂ ਹੀ
ਲਗਾ। ਸਟੇਜ ਤੋਂ ਤਾਂ
ਅਨਊਸਮੈਂਟ ਭੀ ਨਹੀਂ
ਸੁਣੀ ਗਈ।
ਜੋ ਬਿਜਲੀ ਤੇ ਪਰਾਲੀ
ਸਬੰਧੀ ਬਿਲ ਲਾਗੂ ਨਾ
ਕਰਨ ਦਾ ਭਰੋਸਾ ਦਿਤਾ
ਗਿਆ ਹੈ। ਉਹ ਨਿਰੋਲ
ਸਟੇਟ ਮੈਟਰ ਹੈ। ਨਾਂ
ਸਰਕਾਰ ਬਿਲ ਬਣਾ ਸਕਦੀ
ਹੈ। ਨਾਂ ਸਟੇਟ ਵਿਚ
ਲਾਗੂ ਕਰ ਸਕਦੀ ਹੈ। ਇਹ
ਡਿਮਾਂਡ ਤਾਂ ਰਾਜਨੀਤੀ
ਅਧੀਨ ਹੀ ਜੋੜੀ ਗਈ ਸੀ।
ਨਾਂ ਬਿਲ ਬਣੇ ਹਨ, ਨਾਂ
ਵਾਪਿਸ ਲਏ ਹਨ। ਜੇ
ਰਾਜੇਵਾਲ ਸਾਹਿਬ ਇਹ
ਭਰੋਸਾ ਪ੍ਰਵਾਨ ਕਰਕੇ
ਜਿਤ ਦਸ ਰਹੇ ਹਨ ਤਾਂ
ਮਿਨੀਮਮ ਸਪੋਰਟ ਪ੍ਰਾਈਸ
ਵਾਰੇ ਭਰੋਸਾ ਪ੍ਰਵਾਨ ਨਾ
ਕਰਨ ਦਾ ਕੀ ਕਾਰਨ ਹੈ।
ਐਮ ਐਸ ਪੀ ਤਾਂ ਦਰਜਨਾਂ
ਸਾਲਾਂ ਤੋਂ ਜਾਰੀ ਹੈ ਤੇ
ਕਨੂੰਨ ਦੀ ਸ਼ਕਲ ਧਾਰਨ ਕਰ
ਚੁਕੀ ਹੈ। ਸਰਕਾਰ ਲਿਖ
ਕੇ ਦੇਣ ਲਈ ਭੀ ਤਿਆਰ
ਹੈ। ਬਾਕੀ ਤਿੰਨਾਂ
ਬਿਲਾਂ ਵਿਚੋਂ ਬਿਲ ਤਾਂ
ਸਿਰਫ ਦੋ ਹੀ ਹਨ। ਜਰੂਰੀ
ਬਸਤਾਂ ਵਾਲੀ ਗੱਲ ਤਾਂ
ਮਮੂਲੀ ਅਮੈਂਡਮੈਂਟ ਹੈ।
ਅਸਲ ਕਨੂੰ ਨ ਤਾਂ 65
ਸਾਲ ਪੁਰਾਣਾ ਹੈ ਤੇ
ਉਸਦਾ ਕਿਸਾਨੀ ਨਾਲ ਕੋਈ
ਭੀ ਵਾਸਤਾ ਨਹੀਂ ਹੈ।
ਭਾਰਤ ਵਿਚ ਇਕੱਲੇ ਅਡਾਨੀ
ਅੰਬਾਨੀ ਹੀ ਕਾਰਪੋਰੇਟ
ਘਰਾਣੇ ਨਹੀਂ ਹਨ। ਲਖਾਂ
ਹੋਰ ਭੀ ਕਾਰਪੋਰੇਟ
ਘਰਾਣੇ ਹਨ। ਭਾਵ
ਵਿਉਪਾਰੀ ਤੇ
ਕਾਰਖਾਨੇਦਾਰ ਹਨ। ਇਹ
ਠੀਕ ਹੈ ਕਿ ਅਡਾਨੀ
ਅੰਬਾਨੀ ਮੋਦੀ ਸਹਿਬ ਦੀ
ਜਾਤ ਬਰਾਦਰੀ ਵਿਚੋਂ ਹਨ।
ਮੋਦੀ ਸਾਹਿਬ ਉਹਨਾਂ ਨੂੰ
ਫਾਇਦਾ ਦੇ ਰਹੇ ਹਨ। ਜੇ
ਇਹਨਾਂ ਲਖਾਂ ਕਾਰਪੋਰੇਟ
ਘਰਾਣਿਆਂ ਨੂੰ ਇਤਰਾਜ
ਨਹੀਂ ਤਾਂ ਕਿਸਾਨ ਨੂੰ
ਕੀ ਇਤਰਾਜ ਹੈ। ਅਡਾਨੀ
ਅਭਾਨੀ ਦੁਨੀਆਂ ਵਿਚ ਤਾਂ
ਸ ਮਨਮੋਹਨ ਸਿੰਘ ਦੀ
ਸਰਕਾਰ ਵਿਚ ਹੀ ਉਭਰੇ
ਹਨ। ਕਿਸਾਨ ਨੂੰ ਤਾਂ
ਆਪਣੇ ਅਨਾਜ ਦੀ ਵੱਧ
ਕੀਮਤ ਚਾਹੀਦੀ ਹੈ।
ਖਰੀਦਕੇ ਚਾਹੇ ਸਾਧ ਲੈ
ਜਾਏ ਚਾਹੇ ਚੋਰ ਲੈ ਜਾਏ,
ਕਿਸਾਨ ਦਾ ਕਿਸੇ ਦੇ ਗੋਤ
ਜਾਤ ਨਾਲ ਕੀ ਤਲਅਕ ਹੈ।
ਕਾਰਪੋਰੇਟ ਘਰਾਣਾ ਹਊਆ
ਬਣਾਇਆ ਹੋਇਆ ਹੈ।
ਕਾਰਪੋਰੇਟ ਦਾ ਅਰਥ ਹੈ
ਰਜਿਸਟਰਡ। ਸਾਡੀ ਪਿੰਡ
ਦੀ ਸੁਸਾਇਟੀ ਰਜਿਸਟਰਡ
ਹੈ। ਹਰ ਕਿਸਾਨ
ਕਾਰਪੋਰੇਟ ਘਰਾਣਾ ਹੈ।
ਦੋਸਤੋ! ਮੇਰੀ ਰਾਜੇਵਾਲ
ਸਾਹਿਬ ਨਾਲ ਕੋਈ ਜਾਤੀ
ਨਰਾਜਗੀ ਨਹੀ। ਉਹਨਾਂ ਦਾ
ਲੜਕਾ ਮੇਰੇ ਲੜਕੇ ਨਾਲ
ਨਾਭੇ ਪੜ੍ਹਦਾ ਸੀ। ਉਹ
ਕਈ ਦਿਨ ਮੇਰੇ ਕੋਲ ਮੇਰੇ
ਘਰ ਜਲਾਲ ਰਿਹਾ ਸੀ। ਬੜਾ
ਹੋਣਹਾਰ ਪਿਆਰਾ ਲੜਕਾ
ਸੀ। ਉਹ ਇਸ ਦੁਨੀਆਂ ਵਿਚ
ਨਹੀਂ ਰਿਹਾ। ਮੇਰਾ ਇਕ
ਲੜਕਾ ਭੀ ਇਸ ਦੁਨੀਆਂ
ਤੋਂ ਚਲਾ ਗਿਆ ਹੈ।
ਦੁਖੀਆਂ ਦੀ ਕੁਦਰਤੀ
ਸਾਂਝ ਬਣ ਜਾਂਦੀ।
ਮੇਰਾ ਇਤਰਾਜ ਸਿਰਫ ਇਤਨਾ
ਹੀ ਹੈ ਕਿ ਇਕ ਬਿਲਕੁਲ
ਨਿਗੂਣੀ ਗੱਲ ਪਿਛੇ, ਮਨ
ਘੜਤ ਅਫਵਾਹਾਂ ਫੈਲਾਕੇ,
ਸਾਰੇ ਪੰਜਾਬ ਦੀ
ਕੁਰਬਾਨੀ ਦੇ ਦਿਤੀ, ਕਿ
ਤੁਹਾਡੀ ਜਮੀਨ ਅਡਾਨੀ
ਅੰਬਾਨੀ ਖੋਹ ਲੈਣ ਗੇ।
ਤੁਸੀਂ ਮਜਦੂਰ ਬਣ ਜਾਉਂ
ਗੇ। ਕਿਸਾਨੀ ਕੁਰਬਾਨ ਕਰ
ਦਿਤੀ। ਜੁਆਨੀ ਕੁਰਬਾਨ
ਕਰ ਦਿਤੀ। ਬਿਲਕੁਲ
ਨਗੂਣੀਆਂ ਮਨਘੜਤ ਗਲਾਂ
ਪਿਛੇ ਲਾਸ਼ਾਂ ਦੇ ਢੇਰ ਲਾ
ਦਿਤੇ ਹਨ। ਕੁਝ ਰੱਬ ਦਾ
ਖੌਂਫ ਭੀ ਹੋਣਾ ਚਾਹੀਦਾ
ਹੈ। ਪਰ ਆਪ ਇਕ ਨੁਕਤਾ
ਭੀ ਨਹੀਂ ਦਸ ਸਕੇ, ਕਿ
ਇਸ ਬਿਲ ਦਾ ਇਹ ਨੁਕਤਾ,
ਕਿਸਾਨ ਲਈ, ਕਿਸਾਨੀ ਲਈ,
ਕਿਵੇਂ ਨੁਕਸਾਨ ਦੇਹ ਹੈ।
ਅਗਲੀ ਪੋਸਟ ਪਾਰਟ 5 ਵਿਚ
ਤਿੰਨੇ ਖੇਤੀ ਕਨੂੰਨਾਂ
ਦਾ ਪੰਜਾਬ ਦੀ ਕਿਸਾਨੀ
ਉਪਰ, ਚੰਗਾ ਜਾਂ ਮੰਦਾ
ਪ੍ਰਭਾਵ, ਵਾਰੇ ਵਿਚਾਰ
ਕਰਾਂ ਗੇ।