.......ਦੋਸਤੋ ਐਮ ਐਸ
ਪੀ ਬਹੁਤ ਵੱਡਾ ਮਕੜੀ
ਜਾਲ ਹੈ। ਖੇਤੀ ਮੰਤਰੀ
ਨੇ ਕਿਸਾਨਾਂ ਨੂੰ 5
ਦਸੰਬਰ ਵਾਲੀ ਮੀਟਿੰਗ
ਵਿਚ ਹੀ ਇਸ ਜਾਲ ਵਿਚ
ਫਸਾ ਲਿਆ ਸੀ। ਹੁਣ ਜਰਾ
ਸਮਝਣ ਦੀ ਕੋਸਿਸ ਕਰੋ ਕਿ
ਇਹ ਮਕੜੀ ਜਾਲ ਕਿਵੇ ਹੈ,
ਤੇ ਪੰਜਾਬ ਦੀ ਤਬਾਹੀ ਦਾ
ਕਾਰਨ ਕਿਵੇਂ ਬਣੇ ਗਾ।
......ਜਦ ਅਸੀ ਕਿਸੇ ਘਰ
ਆਏ ਮਹਿਮਾਨ ਨਾਲ ਗੱਲ
ਕਰਦੇ ਹਾਂ ਤਾਂ ਸਾਨੂੰ
ਉਸ ਦੀ ਹਮਦਰਦੀ ਵਿਚ
ਹੁੰਗਾਰਾ ਭਰਨਾ ਪੈਂਦਾ
ਹੈ। ਕਿਸਾਨ ਯੂਨੀਅਨਾਂ
ਨੇ ਆਪਣੇ ਨੈਸ਼ਨਲ ਲੀਡਰ
ਬਨਣ ਦੀ ਇਛਾ ਅਨੁਸਾਰ ਤੇ
ਆਪਣੀ ਮੁਹਿੰਮ ਨੂੰ
ਮਜਬੂਤ ਕਰਨ ਲਈ, ਭਾਰਤ
ਭਰ ਦੀਆਂ ਕਿਸਾਨ
ਜਥੇਬੰਦੀਆਂ ਨੂੰ ਸਦੇ
ਭੇਜੇ। ਉਹਨਾਂ ਨਾਲ
ਮੀਟਿੰਗਾਂ ਕਰਨ ਸਮੇਂ
ਉਹਨਾਂ ਦੀ ਇਛਾ ਅਨੁਸਾਰ
ਗਲ ਕਰਨੀ ਪੰਜਾਬ ਦੇ
ਕਿਸਾਨ ਯੂਨੀਅਨ ਲੀਡਰਾਂ
ਦੀ ਮਜਬੂਰੀ ਬਣ ਗਈ। ਹਣ
ਸਮਝੋ ਐਮ ਐਸ ਪੀ ਦੀ
ਮਜੂਦਾ ਸਥਿਤੀ।
....... ਹੁਣ ਐਮ ਐਸ ਪੀ
ਸਿਰਫ ਪੰਜਾਬ ਵਿਚ ਹੀ
ਹੈ। ਜਿਸ ਕਾਰਨ ਕਣਕ ਦਾ
ਭਾਅ ਦੂਜੇ ਸੂਬਿਆਂ
ਨਾਲੋਂ ਚਾਰ ਪੰਜ ਸੌ
ਰੁਪਏ ਜਿਆਦਾ ਪੰਜਾਬ ਦੇ
ਕਿਸਾਨ ਨੂੰ ਮਿਲ ਰਿਹਾ
ਹੈ। ਪਰ ਦੂਜੇ ਸਾਰਿਆਂ
ਸੂਬਿਆਂ ਵਿਚ ਕਣਕ ਮੁਖ
ਫਸਲ ਨਹੀਂ ਹੈ। ਕਿਤੇ ਇਕ
ਫਸਲ ਮੁਖ ਫਸਲ ਹੈ, ਕਿਤੇ
ਦੂਸਰੀ। ਪੰਜਾਬ ਦੇ
ਕਿਸਾਨ ਦੀ ਰਸੋਈ ਵਿਚ
ਆਟੇ ਨਾਲੋਂ ਦੂਜੀਆਂ
ਬਸਤਾਂ ਦੀ ਖਪਤ, ਕੀਮਤ
ਅਨੁਸਾਰ ਘਟੋ ਘੱਟ ਦੁਗਣੀ
ਹੈ।
.....ਭਾਰਤ ਵਿਚ 23
ਫਸਲਾਂ ਐਮ ਐਸ ਪੀ ਦੀ
ਲਿਸਟ ਤੇ ਹਨ। ਪਰ ਐਮ ਐਸ
ਪੀ ਮਿਲ ਸਿਰਫ ਪੰਜਾਬ
ਨੂੰ ਹੀ ਰਹੀ ਹੈ ਕਣਕ
ਤੇ। ਪੰਜਾਬ ਦੇ ਕਿਸਾਨ
ਆਗੂਆਂ ਨਾਲ ਮੀਟਿੰਗ
ਸਮੇਂ ਦੂਜੀਆਂ ਸਟੇਟਾਂ
ਵਾਲਿਆਂ ਮੰਗ ਕੀਤੀ, ਕਿ
ਐਮ ਐਸ ਪੀ ਸਾਰੀਆਂ 23
ਫਸਲਾਂ ਤੇ ਮਿਲਣੀ
ਚਾਹੀਦੀ ਹੈ। ਕੁਝ ਨੇ
ਮੰਗ ਕੀਤੀ ਕਿ ਹੋਰ
ਫਸ਼ਲਾਂ ਤੋਂ ਬਿਨਾਂ ਦੁਧ,
ਸ਼ਾਹਿਦ ਆਦ ਭੀ ਐਮ ਐਸ ਪੀ
ਅਧੀਨ ਹੋਣਾ ਚਾਹੀਦਾ ਹੈ।
ਸਿਟਾ ਕੀ ਕਿ ਇਹ ਮੰਗ
ਉਠੀ ਕਿ ਕਿਸਾਨ ਦੇ ਖੇਤ
ਤੇ ਘਰ ਪੈਦਾ ਹੋਣ ਵਾਲੀ
ਹਰ ਚੀਜ ਤੇ ਐਮ ਐਸ ਪੀ
ਲਾਗੂ ਹੋਣੀ ਚਾਹੀਦੀ ਹੈ।
ਪੰਜਾਬ ਦੇ ਕਿਸਾਨ ਆਗੂਆਂ
ਨੇ ਆਪਣੇ ਬੁਲਾਏ
ਮਹਿਮਾਨਾਂ ਦੇ ਸਤਕਾਰ
ਵਜੋਂ ਇਹ ਹਾਮੀ ਭਰ ਦਿਤੀ
ਕਿ ਹਾਂ ਐਮ ਐਸ ਪੀ
ਸਾਰੀਆਂ ਉਪਜਾਂ ਤੇ ਲਾਗੂ
ਹੋਣੀ ਚਾਹੀਦੀ ਹੈ।
.....ਦੂਸਰਾ ਸੁਆਲ ਹੈ
ਕਿ ਹਰ ਉਪਜ ਤੇ ਐਮ ਐਸ
ਪੀ ਕਿਨੀਂ ਹੋਣੀ ਚਾਹੀਦੀ
ਹੈ। ਸਾਫ ਹੈ ਕਿ ਇਹ ਉਪਜ
ਦੀ ਮਜੂਦਾ ਕੀਮਤ ਤੋਂ
ਜਿਆਦਾ ਹੋਣੀ ਚਾਹੀਦੀ
ਹੈ। ਫੈਸਲਾ ਹੋਇਆ ਕਿ
ਕਿਸਾਨੀ ਸਬੰਧੀ ਕਮਿਸ਼ਨ
ਦੀ ਰਿਪੋਰਟ ਅਨੁਸਾਰ ਘਟੋ
ਘੱਟ ਮਜੂਦਾ ਕੀਮਤ ਤੋਂ
ਡੇਢੀ ਹੋਣੀ ਚਾਹੀਦੀ ਹੈ।
ਉਸ ਸਮੇਂ ਤਾਂ ਪੰਜਾਬ ਦੇ
ਕਿਸਾਨ ਆਗੂ ਉਹਨਾਂ ਦੀ
ਹਾਂ ਵਿਚ ਹਾਂ ਇਸ ਕਰਕੇ
ਮਿਲਾਉਂਦੇ ਰਹੇ ਕਿ ਆਪਾਂ
ਤਾਂ ਇਹਨਾਂ ਨੂੰ ਨਾਲ
ਰੱਖਣਾ ਹੈ। ਆਪਾਂ ਇਹ
ਕਲੀਡਰ ਸਰਕਾਰ ਦੇ ਗਲ ਪਾ
ਦਿੰਦੇ ਹਾਂ। ਸਰਕਾਰ ਨੇ
ਕੇਹੜਾ ਮੰਨਣਾ ਹੈ। ਪਰ
ਚੈਸ ਦੀ ਖੇਡ ਵਾਂਗ, ਚਾਲ
ਪੁਠੀ ਪੈ ਗਈ।
......ਖੇਤੀ ਮੰਤਰੀ ਨੇ
ਪਾਸਾ ਚਲ ਦਿਤਾ ਕਿ ਐਮ
ਐਸ ਪ੍ਰਾਈਸ ਵਿਚ ਅਸੀਂ
ਤੁਹਾਡੀ ਹਰ ਗੱਲ ਮੰਨਣ
ਲਈ ਤਿਆਰ ਹਾਂ। ਤੁਸੀਂ
ਸਾਨੂੰ ਐਮ ਐਸ ਪੀ ਐਕਟ
ਦਾ ਖਰੜਾ ਬਣਾਕੇ ਦੇ
ਦਿਉ। ਅਸੀਂ ਉਸੇ ਤਰਾਂ
ਹੀ ਐਕਟ ਬਣਾਕੇ ਲਾਗੂ ਕਰ
ਦੇਵਾਂ ਗੇ। ਹੁਣ ਪੰਜਾਬ
ਦੇ ਕਿਸਾਨ ਆਗੂ ਫਸ ਗਏ
ਹਨ। ਜੇ ਉਹ ਐਮ ਐਸ ਪੀ
ਸਿਰਫ ਪੰਜਾਬ ਲਈ ਮੰਗਦੇ
ਹਨ ਤਾਂ ਜੋ 400 ਹੋਰ
ਕਿਸਾਨ ਜਥੇਬੰਦੀਆਂ
ਬੁਲਾਈ ਬੈਠੇ ਹਨ। ਉਹ
ਉਸੇ ਸਮੇਂ ਹੀ ਗਲ ਪੈ
ਜਾਣ ਗੇ। ਜੇ ਐਮ ਐਸ ਪੀ
23 ਜਾਂ ਇਸ ਤੋਂ ਵੱਧ
ਉਪਜਾਂ ਲਈ ਮੰਨਦੇ ਹਨ
ਤਾਂ ਇਹ ਐਲਾਨ ਹੋਣ ਸਾਰ
ਹੀ ਪੰਜਾਬ ਵਿਚ ਹਰ ਉਪਜ
ਦੀ ਕੀਮਤ ਇਕੇ ਦਿਨ
ਦੁਗਣੀ ਹੋ ਜਾਏ ਗੀ। ਜੋ
ਕਿਸਾਨ ਅੱਜ ਆਗੂਆਂ ਦੇ
ਹੁਕਮ ਤੇ ਧਰਨੇ ਤੇ ਬੈਠੇ
ਹਨ, ਉਹੀ ਕਿਸਾਨ ਆਗੂਆਂ
ਨੂੰ ਘੇਰ ਕੇ ਬਾਲ ਗਿਣਨ
ਲੱਗ ਜਾਣ ਗੇ। ਗਏ ਸੀ
ਨਮਾਜ ਬਖਸਾਉਣ, ਪਰ ਰੋਜੇ
ਗਲ ਪੁਆ ਆਏ।
.....ਤੁਹਾਡੇ ਵਿਚੋਂ
ਬਹੁਤ ਸਜਣ ਸੋਚਦੇ ਹੋਣ
ਗੇ ਕਿ ਹਰ ਵਾਰ ਮੀਟਿੰਗ
ਬੁਲਾਉਣ ਤੇ ਬੇਸਿਟਾ
ਨਿਕਲਣ ਪਿਛੇ ਕੀ ਰਾਜ
ਹੈ। ਦੋਸਤੋ। ਇਹੀ ਰਾਜ
ਹੈ, ਜੋ ਮੈਂ ਤੁਹਾਨੂੰ
ਦਸ ਦਿਤਾ ਹੈ। ਜੇ ਕਿਸਾਨ
ਆਗੂ ਇਹ ਲਹਿਰ ਸਿਰਫ
ਪੰਜਾਬ ਨਾਲ ਹੀ ਰਖਦੇ
ਤਾਂ ਬਹੁਤ ਪਹਿਲੇ
ਪ੍ਰਾਪਤੀ ਹੋ ਚੁਕੀ
ਹੁੰਦੀ। ਇਹ ਲਹਿਰ ਨਿਰੋਲ
ਕਿਸਾਨ ਲਹਿਰ ਮੰਨੀ
ਜਾਂਦੀ। ਰਾਜਨੀਤਕ ਲਹਿਰ
ਨਾਂ ਬਣਦੀ। ਆਪੇ ਫਾਥੜੀਏ
ਤੈਨੂੰ ਕੋਣ ਛੁਡਾਵੇ।
.....ਇਸ ਕਿਸਾਨ ਲਹਿਰ
ਨੂੰ ਰਾਜਨੀਤਕ ਲਹਿਰ
ਬਨਾਉਣ ਵਿਚ ਕਿਸਾਨ
ਆਗੂਆਂ ਦਾ ਆਪਣਾ ਭੀ ਕੁਝ
ਰੋਲ ਹੈ। ਕਲ੍ਹ 3 ਜਨਵਰੀ
ਨੂੰ ਇਕ ਕਿਸਾਨ ਆਗੂ ਨੇ
ਐਲਾਨ ਕੀਤਾ ਕਿ ਸਾਡੀ
ਲੜਾਈ ਬਿਲਾਂ ਦੀ ਨਹੀਂ
ਹੈ। ਸਾਡੀ ਲੜਾਈ ਹੈ ਕਿ
ਡਾਲਰ 75 ਰੁਪਏ ਕਿਉਂ
ਹੈ। ਸਾਡੀ ਲੜਾਈ ਹੈ ਕਿ
ਕੋਲੇ ਦੀਆਂ ਖਾਣਾਂ ਕਿਉਂ
ਵਿਕ ਰਹੀਆਂ ਹਨ। ਹਵਾਈ
ਅਡੇ ਕਿਉਂ ਵਿਕ ਰਹੇ ਹਨ।
ਬੰਦਰਗਾਹਾਂ ਕਿਉਂ ਵਿਕ
ਰਹੀਆਂ ਹਨ। ਰੇਲਾਂ ਕਿਉਂ
ਵਿਕ ਰਹੀਆਂ ਹਨ?
......ਇਕ ਹੋਰ ਕਿਸਾਨ
ਆਗੂ ਨੇ ਐਲਾਨ ਕੀਤਾ ਕਿ
ਅਸੀਂ 26 ਜਨਵਰੀ ਨੂੰ
ਇੰਡੀਆ ਗੇਟ ਤੇ ਬਰਾਬਰ
ਟਰੈਕਟਰ ਮਾਰਚ ਕਰਾਂ ਗੇ।
ਸਾਡੇ ਟਰੈਕਟਰਾਂ ਤੇ
ਕਿਸਾਨ ਝੰਡੇ ਨਹੀਂ,
ਤਿਰੰਗੇ ਝੰਡੇ ਲਗੇ ਹੋਣ
ਗੇ। ਸਾਡੇ ਟਰੈਕਟਰਾਂ ਤੇ
ਗਾਂਧੀ ਦੀ ਫੋਟੋ ਲਗੀ
ਹੋਵੇ ਗੀ। ਇਹ ਫੈਸਲਾ
ਸਾਡੀ ਸਾਰੀਆਂ ਕਿਸਾਨ
ਜਥੇਬੰਦੀਆਂ ਦੇ ਕਿਸਾਨ
ਆਗੂਆਂ ਦੀ ਮੀਟਿੰਗ ਵਿਚ
ਹੋ ਚੁਕਾ ਹੈ।
.......ਤੁਸੀਂ ਆਪ ਹੀ
ਸੋਚ ਲਉ, ਕਿਸਾਨ ਮੰਗਾਂ
ਦੀ ਪ੍ਰਾਪਤੀ ਕਿਵੇਂ
ਹੋਵੇ ਗੀ। ਵੀਰੋ ਤੁਸੀ
ਆਪ ਹੀ ਸੋਚ ਲਉ ਕਿ ਇਹ
ਮੋਰਚਾ ਕਿਸਾਨਾਂ ਲਈ ਹੈ,
ਜਾਂ ਕਾਂਗਰਸ, ਕੈਪਟਨ ਤੇ
ਸੁਖਬੀਰ ਲਈ। ਕੀ ਇਹ
ਅੰਦੋਲਨ ਕਿਸਾਨ ਅੰਦੋਲਨ
ਹੈ ਜਾਂ ਰਾਜਨੀਤਕ
ਅੰਦੋਲਨ ਹੈ, ਕਾਂਗਰਸ
ਨੂੰ ਰਾਜ ਸਤਾਹ ਤੇ
ਲਿਆਉਣ ਲਈ।
.......ਮੇਰੇ ਤੇ
ਕੁਮੈਂਟ ਕਰਨ ਵਾਲੇ
ਵੀਰੋ। ਤੁਸੀਂ ਲੜੋ
ਕਾਂਗਰਸ ਲਈ ਜੰਮ ਜੰਮ
ਕੇ। ਪਰ ਮੈਂ ਤਾਂ ਅਕਾਲ
ਤਖਤ ਦਾ ਮਲੀਆਮੇਟ ਨਹੀਂ
ਭੁਲ ਸਕਦਾ। ਮੈਂ ਨਹੀਂ
ਭੁਲ ਸਕਦਾ ਦਿਲੀ ਦਾ
ਕਤਲਾਮ। ਮੇਰੇ ਰਿਸਤੇਦਾਰ
ਦਿਲੀ ਰਹਿੰਦੇ ਹਨ। ਮੈਂ
ਭੀ ਉਸੇ ਰਾਤ ਨਿਊਯਾਰਕ
ਨੂੰ ਜਹਾਜ ਲਿਆ ਸੀ।
ਸਿਖਾਂ ਨੇ ਆਪਣੀ ਜਾਨ
ਬਚਾਉਣ ਲਈ ਕਾਂਗਰਸੀ
ਹਿੰਦੂਆਂ ਦੇ ਘਰ ਨਹੀਂ,
ਜਨਸੰਘੀ ਹਿੰਦੂਆਂ ਦੇ
ਘਰਾਂ ਵਿਚ ਪਨਾਹ ਲਈ ਸੀ।
ਕਈ ਸਿਖਾਂ ਨੇ ਕਿਹਾ ਕਿ
ਸਾਡੇ ਕੇਸ ਕੱਟ ਦਿਉ।
ਜੇ ਗੁੰਡਿਆਂ ਨੇ ਸਾਨੂੰ
ਪਹਿਚਾਣ ਲਿਆ ਤਾਂ
ਤੁਹਾਡੇ ਘਰ ਨੂੰ ਅੱਗ ਲਾ
ਦੇਣ ਗੇ। ਦੋਸਤੋ। ਕੁਝ
ਕੁ ਨੇ ਇਹ ਗੱਲ ਮੰਨ ਲਈ।
ਬਹੁਤ ਜਨਸੰਘੀਆਂ ਨੇ
ਕਿਹਾ ਸਰਦਾਰ ਜੀ ਅਸੀਂ
ਥੋਡਾ ਧਰਮ ਨਹੀਂ ਤੋੜ
ਸਕਦੇ। ਤੁਸੀਂ ਸਾਡੇ
ਪਿਛਲੇ ਕਮਰਿਆਂ ਵਿਚ
ਛੁਪੇ ਰਹੋ। ਸਾਡੇ ਨਾਲ
ਜੋ ਹੋਏ ਗੀ, ਅਸੀਂ ਝਲਾਂ
ਗੇ।
.....ਨੁਕਤਾ ਚੀਨੀ ਕਰਨ
ਵਾਲੇ ਦੋਸਤੋ। ਸੋਚ ਆਪੋ
ਆਪਣੀ ਹੈ। ਤੁਹਾਡੀ
ਤੁਹਾਨੂੰ ਮੁਬਾਰਕ।
ਮੇਂਨੂੰ ਮਾਫ ਕਰ ਦਿਉ।
ਤੁਹਾਡਾ ਦਿਲ ਦੁਖਿਆ। ਇਸ
ਲਈ ਮਾਫੀ ਮੰਗਦਾ ਹਾਂ।
ਮੈਂ ਹਰ ਇਨਸਾਨ ਤੋਂ
ਮਾਫੀ ਮੰਗਦਾ ਹਾਂ।
ਜਿਸਦਾ ਮੇਰੀਆਂ ਪੋਸ਼ਟਾਂ
ਨਾਲ ਦਿਲ ਦੁਖਿਆ ਹੈ।
ਦੋਸਤੋ। ਮੈਂ ਵਹਿਣ ਵਿਚ
ਨਹੀਂ ਰੁੜਦਾ। ਉਹੀ ਗੱਲ
ਕਰਦਾਂ ਹਾਂ। ਜੋ ਪੰਜਾਬ
ਤੇ ਪੰਜਾਬ ਦੇ ਕਿਸਾਨ ਦੇ
ਹਿਤ ਵਿਚ ਹੈ। ਮੇਰੀ
ਬੇਨਤੀ ਹੈ ਕਿ ਹਿਕ ਤੇ
ਪਥਰ ਰੱਖ ਕੇ ਮੇਰੀ ਗਲ
ਸੁਣ ਲਿਆ ਕਰੋ। ਮੇਰੀ
ਗੱਲ ਕਲ੍ਹ ਨੂੰ ਤੁਹਾਡੇ
ਲਈ ਵਰਦਾਨ ਤੇ ਰਸਾਇਣ
ਸਾਬਤ ਹੋਵੇ ਗੀ। ਰੱਬ
ਰਾਖਾ ਕਿਸਾਨ ਦਾ।