ਲਉ ਬਈ ਕਿਸਨੋ। ਕਿਸਾਨ
ਮੋਰਚੇ ਨਾਲ ਵਿਸਵਾਸਘਾਤ
ਆ ਗਿਆ ਸਾਹਮਣੇ।
ਦੋਸਤੋ ਮੰਨੋ ਭਾਂਵੇਂ
ਨਾਂ ਮੰਨੋ। ਪਰ ਇਹ
ਅਸਲੀਅਤ ਹੈ ਕਿ ਇਸ
ਮੋਰਚੇ ਦੀ ਸੁਰੂਆਤ
ਰਾਜੇਵਾਲ ਸਾਹਿਬ ਦੀ
ਕੈਪਟਨ ਸਾਹਿਬ ਤੇ
ਸੁਖਬੀਰ ਬਾਦਲ ਨਾਲ ਸਾਂਝ
ਤੋਂ ਹੀ ਪੈਦਾ ਹੋਈ ਸੀ।
ਉਹ ਕਈ ਢੰਗਾਂ ਨਾਲ 31
ਛੋਟੀਆਂ ਕਿਸਾਨ
ਯੂਨੀਅਨਾਂ ਨੂੰ ਆਪਣੇ
ਨਾਲ ਲਾਉਣ ਵਿਚ ਕਮਯਾਬ
ਭੀ ਹੋ ਗਏ। ਕਿਸਾਨਾਂ ਦੀ
ਬਹੁ ਗਿਣਤੀ ਉਗਰਾਹਾਂ
ਸਾਹਿਬ ਨਾਲ ਸੀ। ਇਸ ਲਈ
ਉਹ ਕੁਝ ਬੁਨਿਆਦੀ
ਮਤਭੇਦਾਂ ਕਾਰਨ ਰਾਜੇਵਾਲ
ਪਲੈਨ ਦਾ ਹਿਸਾ ਨਾ ਬਣੇ।
ਸਮੇਂ ਦੀ ਅਨੂਕੂਲਤਾ
ਦੇਖਦੇ ਹੋਏ ਉਗਰਾਹਾਂ
ਸਾਹਿਬ ਨੇ ਮੋਰਚੇ ਵਿਚ
ਮਦਤ ਕਰਨ ਦਾ ਫੈਸਲਾ ਤਾਂ
ਕਰ ਲਿਆ ਪਰ ਅਗਵਾਈ
ਰਾਜੇਵਾਲ ਸਹਿਬ ਦੇ ਹੱਥ
ਹੀ ਰਹਿਣ ਦਿਤੀ। ਕਿਉਂਕੇ
ਉਹ ਮੋਰਚੇ ਦੀ ਬੈਕ
ਗਰਾੳਡ ਨੂੰ ਜਾਣਦੇ ਸਨ
ਕਿ ਇਹ ਮੋਰਚਾ ਕਿਸੇ
ਕਿਸਾਨੀ ਬੁਨਿਆਦ ਤੇ
ਅਧਾਰਤ ਨਹੀ ਹੈ। ਇਸ ਲਈ
ਅਕਸਰ ਫਲਾਪ ਹੀ ਹੋਣਾ
ਹੈ। ਪਰ ਆਪਣੀ ਕਿਸਾਨ
ਸ਼ਕਤੀ ਦਿਖਾਉਣ ਲਈ ਵਖਰੇ
ਰਾਹ ਚੁਣ ਲਏ
......ਕੈਪਟਨ ਸੁਖਬੀਰ
ਦੀ ਸਾਂਝੀ ਸਰਕਾਰ ਨੇ
ਦਿਖਾਵੇ ਲਈ ਕਿਸਾਨ
ਮੋਰਚੇ ਦੀ ਹਮਾਇਤ ਕਰਨੀ
ਸ਼ੁਰੂ ਕਰ ਦਿਤੀ। ਜਿਸ ਦੇ
ਫਲਸਰੂਪ ਮੋਦੀ ਸਰਕਾਰ ਨੇ
ਬੀਬੀ ਹਰ ਸਿਮਮਰਤ ਬਾਦਲ
ਤੋਂ ਮੰਤਰੀ ਮੰਡਲ ਤੋਂ
ਅਸਤੀਫਾ ਮੰਗ ਲਿਆ। ਮੋਦੀ
ਸਾਹਿਬ ਦਾ ਸਖਤ ਰਬੱਈਆ
ਦੇਖ ਕੇ ਕੈਪਟਨ ਸਹਿਬ
ਨੂੰ ਪਨਾਮਾ ਕੇਸ ਯਾਦ
ਆਗਿਆ। ਅਨੇਕਾਂ ਕੇਸਾਂ
ਦਾ ਚਿਤਰ ਸੁਖਬੀਰ ਸਾਹਿਬ
ਦੀਆਂ ਅੱਖਾਂ ਅਗੇ ਫਿਰਨ
ਲਗਾ। ਲੋੜ ਮੋਦੀ ਸਰਕਾਰ
ਨੂੰ ਖੁਸ਼ ਕਰਨ ਦੀ ਬਣ
ਗਈ।
.....ਲੋਕ ਕੈਪਟਨ ਦੀ ਹਰ
ਪਾਸੇ ਤੋਂ ਫੇਲੀਅਰ
ਵਿਰੁਧ ਅਵਾਜ ਉਠਾਉਣ
ਲਗੇ। ਗੁਰੂ ਗ੍ਰੰਥ
ਸਾਹਿਬ ਦੀ ਬੇਅਦਬੀ ਨੇ
ਸੁਖਬੀਰ ਜੀ ਦੀ ਨੀਂਦ
ਹਰਾਮ ਕਰ ਰਖੀ ਸੀ।
ਬਾਦਲਸ਼ਾਹੀ ਭਾਂਵੇਂ
ਕੇਂਦਰ ਵਿਚ ਬੀਜੇਪੀ ਦੀ
ਭਾਈਵਾਲ ਬਣੀ ਹੋਈ ਸੀ।
ਪਰ ਉਸ ਦਸ ਸਾਲ ਸਿਖ
ਹਿੰਦੂ ਨਫਰਤ ਪ੍ਰਚਾਰਨ
ਤੇ ਹੀ ਧਿਆਨ ਕੇਂਦਰਿਤ
ਕੀਤਾ। ਭਾਂਵੇ ਇਸਦਾ
ਕਾਰਨ ਬੀਜੇਪੀ ਨੂੰ
ਦੁਬੇਲ ਬਣਾਕੇ, ਸੁਖਬੀਰ
ਜੀ ਦੀ ਡਿਪਟੀ ਮੁਖਮੰਤਰੀ
ਦੀ ਪੋਸਟ ਸੁਰੱਖਿਅਤ
ਕਰਨਾ ਹੀ ਸੀ। ਤਾਂ ਕਿ
ਬੀਜੇਪੀ ਇਹ ਪੋਸਟ ਨਾਂ
ਮੰਗੇ। ਪਰ ਕੈਪਟਨ ਦੀ
ਕਮਜੋਰ ਸਰਕਾਰ ਕਾਰਨ, ਇਹ
ਨਫਰਤ-ਯੁਧ ਆਪਣੀ ਚਰਮ
ਸੀਮਾਂ ਤੇ ਪਹੁੰਚ ਚੁਕਾ
ਸੀ। ਅਜੇਹੀਆਂ ਅਨੇਕਾਂ
ਹੋਰ ਅਲਾਮਤਾਂ ਦਾ ਹੱਲ,
ਬਹੁਤ ਲੰਮੇ ਸਮੇਂ ਲਈ
ਲਾਇਆ ਜਾਣ ਵਾਲਾ ਕਿਸਾਨ
ਮੋਰਚਾ ਹੀ ਠੀਕ ਸਮਝਿਆ
ਗਿਆ। ਰਾਜੇਵਾਲ ਸਾਹਿਬ
ਨੂੰ ਕੁਝ ਦੇਣ ਲੈਣ ਦਾ
ਵਾਅਦਾ ਕਰਕੇ, ਮੋਰਚੇ ਦੀ
ਸੁਰੂਆਤ ਕਰਵਾ ਦਿਤੀ ਗਈ।
.....ਕਿਉਂਕੇ ਲੋੜ ਲੰਮੇ
ਮੋਰਚੇ ਦੀ ਸੀ। ਇਸ ਲਈ
ਫੈਸਲਾ ਕੀਤਾ ਗਿਆ ਕਿ
ਰੇਲਾਂ ਰੋਕਣ ਨਾਲ ਪੰਜਾਬ
ਦੀ ਕਿਸਾਨੀ ਦਾ ਘਾਤ ਹੋ
ਰਿਹਾ ਸੀ, ਇਸ ਲਈ ਇਸਨੂੰ
ਬਦਲ ਕੇ ਤਿੰਨ ਬਾਡਰਾਂ
ਤੇ ਪਕੇ ਮੋਰਚੇ ਬਣਾਏ
ਜਾਣ। ਤਾਂ ਕਿ ਧਰਨਾਕਾਰੀ
ਕਿਸਾਨ ਸਮੇਂ ਸਮੇਂ
ਬਦਲਦੇ ਰਹਿਣ ਤੇ ਧਰਨਾ
ਵੱਧ ਤੋਂ ਵੱਧ ਸਮੇਂ ਲਈ
ਲਮਕਾਇਆ ਜਾ ਸਕੇ, ਸੰਭਵ
2022 ਦੀ ਚੋਣ ਤੱਕ।
ਉਗਰਾਹਾਂ ਸਾਹਿਬ ਨੇ
ਕਿਹਾ ਕਿ ਉਹ ਦੋ ਲੱਖ
ਕਿਸਾਨਾਂ ਨਾਲ ਡਬਵਾਲੀ
ਤੇ ਖਨੌਰੀ ਬਾਡਰ ਤੇ
ਧਰਨਾ ਲਾਉਣ ਗੇ। ਇਸ ਲਈ
ਉਹਨਾਂ ਇਹ ਦੋਵੇਂ ਧਰਨੇ
ਸੁਰੂ ਕਰ ਦਿਤੇ। ਪਰ
ਰਾਜੇਵਾਲ ਸਾਹਿਬ ਗਰੁਪ,
ਸ਼ੰਭੂ ਵਾਡਰ ਲਈ ਦੋ ਲੱਖ
ਤਾਂ ਕੀ ਪੰਜਾਹ ਹਜਾਰ
ਕਿਸਾਨ ਭੀ ਇਕੱਠਾ ਨਹੀਂ
ਸੀ ਕਰ ਸਕਦਾ। ਇਸ ਲਈ
ਉਗਰਾ੍ਹਾਂ ਸਾਹਿਬ ਨੂੰ
ਨੀਵਾਂ ਦਿਖਾਉਣ ਲਈ
ਪੈਂਤੜਾ ਬਦਲ ਲਿਆ।
ਉਹਨਾਂ ਆਪਣੇ ਟਰੈਕਟਰ
ਟਰਾਲੀਆਂ, ਸੰਭੂ ਬਾਡਰ
ਤੋਂ ਅਗੇ ਦਿਲੀ ਵਾਡਰ ਤੇ
ਲਿਜਾਣ ਦਾ ਫੈਸਲਾ ਕਰ
ਲਿਆ। ਅਗਲੇ ਦਿਨ
ਉਗਰਾਹਾਂ ਸਾਹਿਬ ਨੂੰ ਭੀ
ਦਿਲੀ ਜਾਣ ਦੀ ਮਜਬੂਰੀ
ਬਣ ਗਈ।
......ਦੋਸਤੋ। ਮੈਂ
ਦਿਲੀ ਤਿੰਨਾਂ ਹੀ
ਮੋਰਚਿਆਂ ਵਿਚ ਰਿਹਾ
ਹਾਂ। ਉਗਰਾਹਾਂ ਸਾਹਿਬ
ਵਾਲਾ ਟਿਕਰੀ ਮੋਰਚਾ
ਨਿਰੋਲ ਕਿਸਾਨੀ ਤੇ
ਨਿਰੋਲ ਪੰਜਾਬੀ ਮੋਰਚਾ
ਜਾਪਦਾ ਹੈ। ਇਸ ਦਾ ਆਕਾਰ
ਭੀ ਸਿੰਘੂ ਮੋਰਚੇ ਨਾਲੋਂ
ਪੰਜ ਤੋਂ ਦਸ ਗੁਣਾ ਹੋ
ਸਕਦਾ ਹੈ। ਕਿਉਂਕੇ
ਕੁੰਡਲੀ ਮੋਰਚਾ ਭੀ
ਕਿਸਾਨ ਮਜਦੂਰ ਸ਼ੰਘਰਸ
ਕਮੇਟੀ ਅੰਮਰਿਤਸਰ ਦਾ
ਜਾਪਦਾ ਹੈ। ਜੋ ਉਗਰਾਹਾਂ
ਸਾਹਿਬ ਨਾਲ ਹੈ। ਬਰਾੜੀ
ਤੇ ਰਿਵਾੜੀ ਵਿਚ ਫਸੇ
ਕਿਸਾਨ ਭੀ ਕਿਸਾਨ ਮਜਦੂਰ
ਕਮੇਟੀ ਦੇ ਹੀ ਹਨ। ਪਰ
ਸਿੰਘੂ ਮੋਰਚੇ ਵਿਚ
ਪੰਜਾਬੀ ਕਿਸਾਨੀ ਤੀਸਰਾ
ਕੁ ਹਿਸਾ ਹੀ ਜਾਪਦੀ ਹੈ।
ਇਹ ਰਾਸ਼ਟਰੀ ਕਿਸਾਨ
ਮੋਰਚਾ ਜਾਪਦਾ ਹੈ।
.....ਪਰ ਵਡੇ ਦਾਨੀਆਂ
ਦੀ ਸਿੰਘੂ ਮੋਰਚੇ ਤੇ ਹੀ
ਭਰਮਾਰ ਹੈ। ਸਿੰਘੂ
ਮੋਰਚੇ ਤੇ ਹਰ ਪ੍ਰਕਾਰ
ਦੇ ਦਾਨ ਪਾਤਰ ਮਜੂਦ ਹਨ।
ਇਸ ਲਈ ਇਥੇ ਕਿਸਾਨਾਂ
ਨੂੰ ਆਪਣੇ ਨਾਲ ਲਿਆਂਦੇ
ਅਨਾਜ ਨੂੰ ਖੋਹਲਣ ਦੀ
ਲੋੜ ਹੀ ਨਹੀਂ ਪਈ। ਪਰ
ਟਿਕਰੀ ਮੋਰਚੇ ਵਿਚ ਮੈ
ਸਿਰਫ ਮੂੰਗਫਲੀ ਤੇ
ਮੂਲੀਆਂ ਦਾ ਦਾਨ ਹੀ
ਦੇਖਿਆ ਹੈ। ਕਿਸਾਨ ਆਪਣੇ
ਨਾਲ ਲਿਆਂਦਾ ਅਨਾਜ ਹੀ,
ਆਪ ਪਕਾਕੇ ਵਰਤ ਰਹੇ ਹਨ।
ਇਹ ਕਈ ਗੱਲ ਕਈ ਗੰਭੀਰ
ਸ਼ੰਕੇ ਪੈਦਾ ਕਰਦੀ ਹੈ।
ਸਾਫ ਹੈ ਕਿ ਟਿਕਰੀ
ਮੋਰਚਾ ਪੰਜਾਬੀ ਕਿਸਾਨ
ਮੋਰਚਾ ਹੈ ਤੇ ਸਿੰਘੂ
ਮੋਰਚਾ ਰਾਸ਼ਟਰੀ ਕਿਸਾਨ
ਮੋਰਚਾ ਹੈ। ਜਿਸਨੂੰ
ਦਿਲੀ ਸ਼੍ਰੋਮਣੀ ਕਮੇਟੀ,
ਪੰਜਾਬ ਸਰਕਾਰ, ਦਿਲੀ
ਸਰਕਾਰ, ਤੇ ਕੇਂਦਰੀ
ਸਰਕਾਰ ਦੀ ਅਸੀਰਵਾਦ ਸਾਫ
ਜਾਪਦਾ ਹੈ।
.....ਪਰ ਦੋ ਗੱਲਾਂ
ਸਿੰਘੂ ਮੋਰਚੇ ਦੀਆਂ
ਦੂਜਿਆਂ ਦੋਨੋ ਮੋਰਚਿਆਂ
ਨਾਲੋਂ ਵਿਲੱਖਣ ਹਨ।
ਪਹਿਲੀ ਇਹ ਕਿ ਦਾਨ ਦੂਜੇ
ਮੋਰਚਿਆਂ ਨਾਲੋ ਬਹੁਤ
ਜਿਆਦਾ ਆ ਰਿਹਾ ਹੈ।
ਦੂਸਰਾ ਹੈ ਸਿੰਘੂ ਮੋਰਚੇ
ਦੀ ਸਟੇਜ ਤੇ ਹੋ ਰਹੀ
ਹਾਹਾਕਾਰ। ਇਥੇ ਪੰਜਾਬੀ
ਕਿਸਾਨਾਂ ਤੇ ਜੁਆਨਾਂ
ਵਿਚ ਆਪਣੇ ਕਿਸਾਨ ਆਗੂ
ਵਿਰੁਧ ਬੇਵਿਸ਼ਵਾਸੀ ਸਾਫ
ਨਜਰ ਆਉੰਦੀ ਹੈ। ਨੌਜੁਆਨ
ਪ੍ਰਚਾਰ ਭੀ ਕਰ ਰਹੇ ਹਨ
ਤੇ ਸਟੇਜ ਤੇ ਚੜਕੇ
ਵਾਰਨਿੰਗ ਭੀ ਦੇਣਾ
ਚਾਹੁੰਦੇ ਹਨ ਕਿ ਆਗੂ
ਸਾਨੂੰ ਵੇਚਣ ਦਾ ਯਤਨ
ਨਾਂ ਕਰਨ। ਇਸ ਵਾਰ ਅਸੀਂ
ਕਿਸਾਨਾਂ ਦੀ ਕੁਰਬਾਨੀ
ਤੇ ਸਹਾਦਤ ਵੇਚਣ ਨਹੀਂ
ਦੇਵਾਂ ਗੇ। ਪਰ ਆਗੂ
ਉਹਨਾਂ ਨੂੰ ਸਟੇਜ ਤੇ
ਚੜ੍ਹਨੋ ਰੋਕ ਰਹੇ ਹਨ ਤੇ
ਸਖਤ ਵਾਰਨਿੰਗਾਂ ਦੇ ਰਹੇ
ਹਨ। ਨਿਸ਼ਾਨ ਸਹਿਬ ਉਤਾਰ
ਰਹੇ ਹਨ। ਨਿਹੰਗਾਂ ਨੂੰ
ਜਾਣ ਲਈ ਕਹਿ ਰਹੇ ਹਨ।
ਕੇਸਰੀ ਝੰਡਾ ਕਿਤੇ ਨਹੀਂ
ਦਿਸਦਾ। ਪਰ ਦਾਤੀ ਬਲੀ,
ਦਾਤੀ ਹਥੋੜੇ ਦੀ ਭਰਮਾਰ
ਹੈ ਤੇ ਸਟੇਜ ਤੇ ਸਾਂਝ
ਹੈ।
..... ਖੈਰ! ਇਹ ਸ਼ੰਕਾ
ਹੀ ਨਹੀਂ। ਕਿਸਾਨ ਆਗੂ
ਦਾ ਉਗਰਾਹਾਂ ਗਰੁਪ ਤੋਂ
ਚੋਰੀ ਚੋਰੀ, ਬਿਨਾਂ
ਕਿਸੇ ਨਿਰਧਾਰਤ
ਅਪੌਇੰਟਮੈਂਟ ਤੋਂ ਅਚਾਨਕ
ਰਾਤ ਸਮੇਂ ਅਮਿਤਸ਼ਾਹ ਜੀ
ਨੂੰ ਮਿਲਣਾ ਹੀ ਜਾਹਰ
ਕਰਦਾ ਹੈ ਕਿ ਅੰਦਰ ਖਾਨੇ
ਗੱਲ ਗਿਣੀ ਜਾ ਚੁਕੀ ਹੈ।
ਇਸ ਦੀ ਪੁਸ਼ਟੀ ਭੀ ਹੋ
ਚੁਕੀ ਹੈ ਜਦ ਕਿਸਾਨ ਆਗੂ
ਨੇ ਦਸ ਦਿਤਾ ਕਿ ਸਾਡੇ
ਟਰੈਕਟਰ ਕਿਸਾਨੀ ਝੰਡੇ
ਲਾਹ ਕੇ, ਤਿਰੰਗੇ ਝੰਡੇ
ਲਾਕੇ, ਗਾਂਧੀ ਜੀ ਦੀ
ਫੋਟੋ ਲਾਕੇ, 26, ਜਨਵਰੀ
ਨੂੰ ਇੰਡੀਆ ਗੇਟ ਤੋਂ
ਰਾਸ਼ਟਰਪਤੀ ਹਾਊਸ ਤੱਕ
ਮਾਰਚ ਕਰਨ ਗੇ। ਹੋਰ ਭੀ
ਬਹੁਤ ਨੁਕਤੇ ਹਨ ਜੋ
ਕਿਸੇ ਸਾਂਝ ਦੀ ਪੁਸ਼ਟੀ
ਕਰਦੇ ਹਨ। ਹੁਣ ਖਾਸ
ਵਿਸ਼ਵਾਸਘਾਤ ਦੀ ਗੱਲ
ਕਰਦੇ ਹਾਂ।
......ਕੈਪਟਨ ਸਾਹਿਬ ਨੇ
ਆਪਣੀ ਵਿਸਵਾਸਘਾਤ ਦੀ
ਆਦਤ ਅਨੁਸਾਰ ਪੰਜਾਬ ਤੇ
ਕਿਸਾਨ ਨਾਲ ਹੁਣ ਇਕ ਹੋਰ
ਵੱਡਾ ਵਿਸਵਾਸਘਾਤ ਕਰ
ਦਿਤਾ ਹੈ। ਨਵੇਂ ਕਨੂੰਨ
ਬਨਣ ਤੋਂ ਬਾਦ ਕਈ
ਸਟੇਟਾਂ ਦੇ ਮੁਖ
ਮੰਤਰੀਆਂ ਨੇ ਬਿਆਨ ਦਿਤੇ
ਹਨ ਕਿ ਉਹ ਕਿਸੇ ਹੋਰ
ਸਟੇਟ ਦੀ ਉਪਜ ਆਪਣੀ
ਸਟੇਟ ਵਿਚ ਨਹੀਂ ਵਿਕਣ
ਦੇਣ ਗੇ। ਉਹ ਸਣੇ ਅਨਾਜ,
ਟਰੱਕ, ਵਿਉਪਾਰੀ ਨੂੰ
ਜੇਹਲ ਵਿਚ ਬੰਦ ਕਰਨ ਗੇ।
ਪਰ ਕੈਪਟਨ ਸਹਿਬ ਪੰਜਾਬ
ਦੇ ਲੋਕਾਂ ਨੂੰ ਅੰਧੇਰੇ
ਵਿਚ ਰੱਖ ਕੇ ਤਕਰੀਬਨ
35-40 ਹਜਾਰ ਟਨ ਅਨਾਜ
ਬਾਹਰਲੀਆਂ ਸਟੇਟਾਂ ਦਾ
ਖਰੀਦ ਚੁਕੇ ਹਨ। ਪਿਛਲੇ
ਸਾਲ ਝੋਨੇ ਦੀ ਆਮਦ ਡੇਢ
ਲਖ ਟਨ ਸੀ। ਐਤਕੀਂ
ਕੈਪਟਨ ਸਾਹਿਬ ਦੋ ਲੱਖ
ਟਨ ਝੋਨਾ ਖਰੀਦ ਚੁਕੇ
ਹਨ। ਕਿਥੋਂ ਆਇਆ ਇਹ
40-50 ਹਜਾਰ ਟਨ ਵਾਧੂ
ਝੋਨਾ।
...... ਦੋਸਤੋ! ਹੁਣ
ਅਗਲੀ ਗੱਲ ਕੈਪਟਨ ਸਾਹਿਬ
ਵਾਰੇ ਨਹੀ, ਰਾਜੇਵਾਲ
ਸਹਿਬ ਵਾਰੇ ਹੈ। ਮਾਨਯੋਗ
ਸੁਪਰੀਮ ਕੋਰਟ 11 ਜਨਵਰੀ
ਨੂੰ ਕਿਸਾਨ ਮੋਰਚੇ ਵਾਰੇ
ਵਿਚਾਰ ਕਰ ਰਹੀ ਹੈ।
ਰਾਜੇਵਾਲ ਸਾਹਿਬ ਕੋਲ ਇਕ
ਭੀ ਟੈਕਨੀਕਲ ਪੁਆਇੰਟ
ਨਹੀਂ ਜੋ ਸੁਪਰੀਮ ਕੋਰਟ
ਵਿਚ ਪੇਸ਼ ਕੀਤਾ ਜਾ ਸਕੇ।
ਸੁਪਰੀਮ ਕੋਰਟ ਤਿੰਨਾਂ
ਵਿਚੋਂ ਕੋਈ ਭੀ ਫੈਸਲਾ
ਸੁਣਾ ਸਕਦੀ ਹੈ। ਪਹਿਲਾ:
ਸਾਰਿਆਂ ਸਟੇਟਾਂ ਵਿਚ
ਸਾਰੀਆਂ 32 ਫਸਲਾਂ ਤੇ
ਐਮ ਐਸ ਪੀ ਲਾਗੂ ਹੋਵੇ।
ਦੂਜਾ ਪੰਜਾਬ ਵਿਚੋਂ ਐਮ
ਐਸ ਪੀ ਹਟਾ ਦਿਤੀ ਜਾਏ।
ਤੀਸਰਾ ਸਟੇਟਸ ਕੋ ਰਹਿਣ
ਦਿਤਾ ਜਾਏ। ਪਰ ਤੀਜਾ
ਫੈਸਲਾ ਕੋਈ ਫੈਸਲਾ ਨਹੀਂ
ਹੈ। ਪਹਿਲੇ ਦੋਵੇਂ
ਫੈਸਲੇ ਪੰਜਾਬ ਲਈ ਘਾਤਕ
ਹਨ।
.....ਕਿਸਾਨ ਆਗੂ ਆਪਣੇ
ਲੋਕਾਂ ਨੂੰ ਸੱਚ ਨਹੀਂ
ਦਸ ਰਹੇ, ਗੁਮਰਾਹ ਕਰ
ਰਹੇ ਹਨ। 4 ਜਨਵਰੀ ਦੀ
ਮੀਟਿੰਗ ਦੇ ਪਹਿਲੇ ਗੇੜ
ਵਿਚ ਹੀ, ਖੇਤੀ ਮੰਤਰੀ
ਤੋਮਰ ਸਾਹਿਬ ਨੇ ਸਾਫ ਕਹ
ਦਿਤਾ ਸੀ ਕਿ ਸਰਕਾਰ
ਕਿਸੇ ਭੀ ਕੀਮਤ ਤੇ
ਤਿੰਨੇ ਕੇਸ ਵਾਪਿਸ ਨਹੀਂ
ਲਏ ਗੀ। ਜੇ ਤੁਸੀਂ
ਇਹਨਾਂ ਦੀ ਵਾਪਸੀ ਤੇ ਹੀ
ਬਜਿਦ ਹੋਂ ਤਾਂ ਤੁਹਾਨੂੰ
ਸੁਪਰੀਮ ਕੋਰਟ ਜਾਣਾ
ਚਾਹੀਦਾ ਹੈ। ਬਾਕੀ ਜੇ
ਤੁਸੀਂ ਸਪੋਰਟ ਪ੍ਰਾਈਸ
ਵਾਰੇ ਐਕਟ ਬਨਾਉਣ ਲਈ
ਮੰਗ ਕਰਦੇ ਹੋਂ, ਤਾਂ
ਤੁਹਾਨੂੰ ਇਸ ਦੀ
ਪ੍ਰਪੋਜਲ ਸਬਮਿਟ ਕਰਨੀ
ਚਾਹੀਦੀ ਹੈ। ਸਾਫ ਹੈ ਕਿ
ਸਪੋਰਟ ਪ੍ਰਾਈਸ ਦਾ ਖਰੜਾ
ਪੰਜਾਬ ਲਈ ਤਬਾਹ ਕੁਨ
ਸਾਬਤ ਹੋਏ ਗਾ। ਇਸ ਵਾਰੇ
ਵੇਰਵਾ ਪਹਿਲੀ ਪੋਸਟ ਵਿਚ
ਦਿਤਾ ਜਾ ਚੁਕਾ ਹੈ।
......ਤੋਮਰ ਸਾਹਿਬ ਦੇ
ਉਕਤ ਜਵਾਬ ਤੋਂ ਕਿਸਾਨ
ਆਗੂਆਂ ਨੂੰ ਤੁਰਤ
ਮੀਟਿੰਗ ਖਤਮ ਕਰ ਦੇਣੀ
ਚਾਹੀ ਸਿ। ਪਰ ਉਹ ਆਪਣੀ
ਸ਼ਾਜਿਸੀ ਰਾਜਨੀਤੀ ਅਧੀਨ
ਗਲਬਾਤ ਲਮਕਾਉਣਾ
ਚਾਹੁੰਦੇ ਹਨ। ਇਸੇ ਲਈ
ਦੋ ਗੇੜ ਹੋਰ ਬੈਠੇ ਰਹੇ।
ਇਸੇ ਲਈ 8 ਜਨਵਰੀ ਦੀ
ਮੀਟਿੰਗ ਰਖੀ ਗਈ ਹੈ।
ਪੰਜਾਬ ਦੀ ਅਬਾਦੀ ਨਾਲੋਂ
ਬਾਕੀ ਭਾਰਤ ਦੀ ਅਬਾਦੀ
50 ਗੁਣਾ ਹੈ। ਇਕ ਹਿਸੇ
ਦੀ ਖਾਤਰ ਨਾਂ ਹੀ ਸਰਕਾਰ
49 ਹਿਸੇ ਨੂੰ ਨਰਾਜ ਕਰੇ
ਗੀ ਤੇ ਨਾਂ ਹੀ ਮਾਨਯੋਗ
ਸੁਪਰੀਮ ਕੋਰਟ।.
.....ਹੁਣ ਦੇ ਮਜੂਦਾ
ਹਾਲਾਤ ਵਿਚ ਰਾਜੇਵਾਲ
ਸਾਹਿਬ ਕੋਲ ਦੋ ਹੀ ਰਸਤੇ
ਹਨ। ਪਹਿਲਾ ਦਿਲੀ ਬੈਠਕੇ
ਹੀ ਇੰਟਰ-ਕੰਟਰੀ ਵਿਉਪਾਰ
ਦੀ ਮੰਗ ਕੀਤੀ ਜਾਵੇ।
ਦੂਸਰਾ ਦਿਲੀ ਬੈਠ ਕੇ
ਜਾਂ ਪਟਿਆਲੇ ਚੰਡੀਗੜ
ਬੈਠ ਕੇ ਕੈਪਟਨ ਦੇ
ਪੰਜਾਬ ਦੀ ਕਿਸਾਨੀ
ਵਿਰੁਧ ਵਿਸਵਾਸ ਘਾਤ ਲਈ
ਉਸ ਤੋਂ ਅਸਤੀਫੇ ਦੀ ਮੰਗ
ਕੀਤੀ ਜਾਵੇ। ਪੰਜਾਬ ਵਿਚ
ਕਿਸਾਨ ਜਥੇਬੰਦੀਆਂ ਆਪਣੀ
ਸਰਕਾਰ ਬਣਾਕੇ ਕੁਝ
ਸੁਧਾਰ ਕਰਕੇ ਦਿਖਾਉਣ।
ਜੇ ਰਾਜੇਵਾਲ ਸਾਹਿਬ ਇਹ
ਕੁਝ ਨਹੀਂ ਕਰ ਸਕਦੇ ਤਾਂ
ਸਾਫ ਹੈ ਕਿ ਉਹ ਕੈਪਟਨ
ਸੁਖਬੀਰ ਦੇ ਏਜੰਟ ਵਜੋਂ
ਕੰਮ ਕਰ ਰਹੇ ਹਨ। ਉਹਨਾਂ
ਦਾ ਮੁਫਾਦ ਪੈਸਾ ਤੇ
ਰਾਜਸਤਾਹ ਹੈ। ਕਿਸਾਨੀ
ਤੇ ਸੇਵਾ ਨਹੀਂ ਹੈ। ਰੱਬ
ਰਾਖਾ ਕਿਸਾਨ ਦਾ। ਰੱਬ
ਰਾਖਾ ਪੰਜਾਬ ਦਾ।