ਰਾਜੇਵਾਲ ਕੀਤੀ ਖਾਪਾਂ
ਦੀ ਦੁਰਕਾਰੀ
ਕਾਰਨ ਬਣੀ ਟਿਕਾਇਤ ਦੀ
ਸਰਦਾਰੀ
ਟਿਕਾਇਤ ਨੇ ਮਥਰਾ ਤੇ
ਜੀਂਦ ਦੀਆਂ ਖਾਪ ਮਹਾਂ
ਪੰਚਾਇਤਾਂ ਵਿਚ ਕਿਹਾ ਕਿ
ਤੁਹਾਨੂੰ ਦਿਲੀ ਆਉਣ ਦੀ
ਲੋੜ ਨਹੀਂ। ਦਿਲੀ
ਅੰਦੋਲਨ ਪੰਜਾਬ ਵਾਲੇ ਹੀ
ਚਲਾਉਂਦੇ ਰਹਿਣ।
..........ਖਾਪਾਂ ਦੀ
ਨਰਾਜਗੀ ਦਾ ਕਾਰਨ ਇਹ ਹੈ
ਕਿ ਜਦ ਪੰਜਾਬ ਦੇ ਕਿਸਾਨ
ਜਥੇ ਦਿਲੀ ਪਹੁੰਚ ਚੁਕੇ
ਸੀ ਤਾਂ ਹਰਿਆਣੇ ਦੇ
ਕਿਸਾਨਾਂ ਦਾ ਵੱਡਾ ਹਜੂਮ
ਭੀ ਦਿਲੀ ਸੰਘੂ-ਕੁੰਡਲੀ
ਬਾਡਰ ਤੇ ਪਹੁੰਚ ਗਿਆ।
ਉਹਨਾਂ ਰਾਜੇਵਾਲ ਨੂੰ
ਆਪਣੀ ਸਭਾ ਦੀ ਪ੍ਰਧਾਨਗੀ
ਕਰਨ ਲਈ ਕਿਹਾ। ਇਹ
ਕਿਸਾਨ ਜਿਆਦਾ ਤਰ ਖਾਪ
ਸਨ। ਰਾਜੇਵਾਲ ਨੇ ਕਿਹਾ
ਕਿ ਮੈਂ ਕੋਈ ਪ੍ਰਧਾਨਗੀ
ਨਹੀਂ ਕਰਨੀ। ਤੁਸੀਂ
ਖਾਪਾਂ ਨੇ ਜੱਟ ਮੋਰਚੇ
ਸਮੇਂ ਜੋ ਗੰਦ ਪਾਇਆ ਸੀ।
ਉਹੀ ਗੰਦ ਤੁਸੀਂ ਇਥੇ
ਪਾਉਂ ਗੇ। ਇਸ ਲਈ ਮੈਂ
ਤੁਹਾਡੀ ਸਭਾ ਦੀ
ਪ੍ਰਧਾਨਗੀ ਨਹੀਂ ਕਰ
ਸਕਦਾ।
...........ਕਿਸਾਨ
ਮੋਰਚੇ ਨਾਲ ਇਸ ਗਦਾਰੀ
ਦਾ ਨਤੀਜਾ ਅੱਜ ਨਿਕਲਿਆ
ਹੈ। ਅੱਜ 3 ਫਰਵਰੀ ਨੂੰ
ਯੂਪੀ ਦੇ ਖਾਪਾਂ ਦੀ
ਬਹੁਤ ਵੱਡੀ ਮਹਾਂ
ਪੰਚਾਇਤ ਮਥਰਾ ਵਿਚ ਹੋਈ।
ਜਿਥੇ ਟਿਕਾਇਤ ਨੇ
ਪ੍ਰਧਾਨਗੀ ਕੀਤੀ। ਖਾਪਾਂ
ਦੀਆਂ ਗੱਲਾਂ ਸੁਣਕੇ
ਟਿਕਾਇਤ ਸਾਹਿਬ ਨੂੰ
ਕਹਿਣਾ ਪਿਆ ਕਿ ਦਿਲੀ
ਜਾਣ ਦੀ ਲੋੜ ਨਹੀਂ।
ਤੁਸੀਂ ਕਿਸਾਨ ਅੰਦੋਲਨ
ਇਥੇ ਹੀ ਚਲਾਉ। ਦਿਲੀ ਦਾ
ਅੰਦੋਲਨ ਪੰਜਾਬ ਵਾਲਿਆਂ
ਨੂੰ ਹੀ ਚਲਾਉਣ ਦਿਉ।
.........ਟਿਕਾਇਤ ਵਲੋਂ
ਇਹ ਅਲਾਨ ਸੁਣਕੇ
ਰਾਜੇਵਾਲ ਸਾਹਿਬ ਤੇ ਕੁਝ
ਕਾਮਰੇਡ ਜੀਂਦ ਪਹੁੰਚ
ਗਏ। ਇਥੇ ਭੀ ਖਾਪ
ਭਾਈਚਾਰੇ ਵਲੋਂ ਬਹੁਤ
ਵੱਡੀ ਮਹਾਂ ਪੰਚਾਇਤ ਭੀ
ਕੀਤੀ ਗਈ ਸੀ। ਇਥੇ ਭੀ
ਰਾਜੇਵਾਲ ਦੀ ਹਾਜਰੀ ਵਿਚ
ਹੀ ਟਿਕਾਇਤ ਸਾਹਿਬ ਨੂੰ
ਇਹ ਕਹਿਣਾ ਪਿਆ ਕਿ
ਤੁਹਾਨੂੰ ਦਿਲੀ ਆਉਣ ਦੀ
ਲੋੜ ਨਹੀਂ। ਤੁਸੀਂ ਇਥੇ
ਹੀ ਅੰਦੋਲਨ ਕਰੋ। ਦਿਲੀ
ਦਾ ਅੰਦੋਲਨ ਪੰਜਾਬ ਵਾਲੇ
ਕਰਦੇ ਰਹਿਣ ਗੇ।
........ਕੀ ਰਾਜੇਵਾਲ
ਸਾਹਿਬ ਨੇ ਖਾਪਾਂ ਨੂੰ
ਦੁਰਕਾਰ ਕੇ, ਜੁਆਨਾਂ
ਨੂੰ ਦੁਰਕਾਰ ਕੇ,
ਨਿਹੰਗਾਂ ਨੂੰ ਦੁਰਕਾਰ
ਕੇ, ਨਿਸ਼ਾਨ ਸਾਹਿਬ
ਟਰਾਲੀਆਂ ਤੋਂ ਉਤਾਰ ਕੇ,
ਧਰਤੇ ਗਡੇ ਨਿਸ਼ਾਨ ਸਾਹਿਬ
ਪੁਟਵਾ ਕੇ. ਆਪਣੇ
ਜੁਆਨਾਂ ਤੇ ਝੂਠੇ ਪਰਚੇ
ਪੁਆਕੇ, ਕਿਸਾਨ ਅੰਦੋਲਨ
ਨਾਲ ਵਫਾਦਾਰੀ ਕੀਤੀ ਹੈ
ਜਾਂ ਗਦਾਰੀ। ਕਿਸਾਨੋ ਆਪ
ਹੀ ਫੈਸਲਾ ਕਰ ਲਉ, ਆਪਣੇ
ਲੀਡਰ ਵਾਰੇ।