ਦੋਸਤੋ। ਜਦੋਂ ਮਾਸਟਰ
ਤਾਰਾ ਸਿੰਘ ਨੈ ਲਹੌਰ
ਕਿਲੇ ਵਿਚ ਹੈਦਰੀ ਝੰਡਾ
ਵੱਢ ਕੇ ਦਸ ਲੱਖ ਜੀਆਂ
ਦਾ ਕਤਲਾਮ ਕਰਵਾਇਆ। ਪਰ
ਤੁਸੀਂ ਮਾਸਟਰ ਨੂੰ ਲੀਡਰ
ਬਣਾਈ ਰਖਿਆ। ਦਸ ਲਖ ਜੀਆ
ਦੇ ਘਾਤ ਤੇ ਅਫਸੋਸ ਨਹੀਂ
ਕੀਤਾ। ਜੇ ਕਿਸੇ ਅਵਾਜ
ਉਠਾਈ ਉਸਦਾ ਉਹੀ ਹਾਲ
ਕੀਤਾ ਜੋ ਹੁਣ ਮੇਰਾ ਕਰ
ਰਹੇ ਹੋਂ।
.......ਜਦ ਬਾਦਲ ਸ਼ਾਹੀ
ਨੇ ਵਸਦਾ ਰਸਦਾ ਪੰਜਾਬ
ਆਪਣੀ ਖੁਦ ਗਰਜੀ ਲਈ
ਉਜਾੜਿਆ। ਕੋਈ ਨਹੀਂ
ਮੂੰਹ ਖੋਹਲ ਸਕਿਆ। ਜੇ
ਕਿਸੇ ਨੇ ਕਹਿਣਾ ਚਾਹਿਆ
ਕਿ ਪੰਜਾਬ ਦਾ ਨੁਕਸਾਨ
ਹੋ ਜਾਏ ਗਾ। ਤਾਂ ਉਹੀ
ਅਵਾਜਾਂ ਆਈਆਂ ਜੋ ਤੁਸੀਂ
ਬੋਲ ਰਹੇ ਹੋਂ। ਬਾਦਲ
ਨੂੰ 18 ਸਾਲ ਆਗੂ ਬਣਾਈ
ਰਖਿਆ। ਪੰਜਾਬ ਲੁਟਵਾਇਆ।
ਕੰਗਾਲ ਬਣਾਇਆ। ਤੁਹਾਨੂੰ
ਮੁਬਾਰਕ ਹੋਵੇ।
.....ਦੋਸਤੋ ਇਹ ਕਿਸਾਨ
ਮੋਰਚਾ ਲੁਟੇਰਿਆਂ ਦੀ
ਲੁਟਾਂ ਲੁਕਾਉਣ ਲਈ ਹੈ।
ਇਹ ਰਾਜਨੀਤਕ ਅੰਦੋਲਨ
ਹੈ। ਕਿਸਾਨ ਮੋਰਚੇ ਤੋਂ
ਜਨ ਅੰਦੋਲਨ ਬਣ ਗਿਆ ਹੈ।
ਕਿਸਾਨ ਮੋਰਚੇ ਤੇ ਜਨ
ਅਦੋਲਨ ਵਿਚ ਬਹੁਤ ਫਰਕ
ਹੈ। ਰਾਜੇਵਾਲ ਸਾਹਿਬ
ਕੇਂਦਰੀ ਤਾਕਤਾਂ ਤੋਂ
ਵੱਡਾ ਮੁਨਾਫਾ ਲੈ ਕੇ
ਪੰਜਾਬ ਤਬਾਹ ਕਰਵਾ ਰਹੇ
ਹਨ। ਜੁਆਨੀ ਤੇ ਕਿਸਾਨੀ
ਦਾ ਘਾਤ ਕਰਵਾ ਰਹੇ ਹਨ।
00 ਰਾਜੇਵਾਲ ਸਾਹਿਬ ਦੀ
ਚੰਡੀਗੜ੍ਹ ਤੇ ਦਿਲੀ
ਸਰਕਾਰਾਂ ਤੱਕ ਪਹੁੰਚ
ਤਾਂ ਕਿਸੇ ਤੋਂ ਭੀ ਲੁਕੀ
ਛਿਪੀ ਨਹੀਂ ਹੈ।
ਰਾਜੇਵਾਲ ਸਾਹਿਬ ਤੇ ਕੇਸ
ਰਜਿਸਟਰ ਹੋ ਚੁਕਾ ਹੈ।
ਸੰਗੀਨ ਦੋਸ਼ ਹਨ। ਰੈਡ
ਅਲਰਟ ਹੋ ਚੁਕਾ ਹੈ। ਪਰ
ਰਾਜੇਵਾਲ ਸਾਹਿਬ ਨੇ
ਦਿਲੀ ਹਰਿਆਣਾ ਪੰਜਾਬ
ਸਰਕਾਰਾਂ ਦੀ ਛਤਰਸਾਰ
ਨਾਲ ਪ੍ਰੈਸ ਮੀਟਿੰਗ
ਕੀਤੀ ਹੈ। ਕਿਸੇ ਨਹੀਂ
ਪੁਛਿਆ, ਜਦ ਕਿ ਰਾਜੇਵਾਲ
ਸਾਹਿਬ ਨੂੰ ਬਚਾ ਬਚਾ
ਪਹਿਚਾਣਦਾ ਹੈ। ਹੁਣ
ਜੀਂਦ ਭੀ ਪੁਜ ਗਏ।
00 ਰਾਜੇਵਾਲ ਸਾਹਿਬ ਹੋਮ
ਮਨਿਸਟਰ ਨਾਲ ਰਾਤ ਸਮੇਂ
ਭੀ ਮੀਟਿੰਗ ਕਰ ਸਕਦੇ
ਹਨ।
00 ਰਾਜੇਵਾਲ ਸਾਹਿਬ ਨੂੰ
ਜਰਾ ਕੁ ਜੁਕਾਮ ਹੋਣ ਤੇ
ਮੁਖ ਮੰਤਰੀ ਪੰਜਾਬ ਟਵੀਟ
ਪਾਕੇ ਰਾਜੇਵਾਲ ਸਾਹਿਬ
ਦੀ ਸਿਹਤ ਲਈ ਦੁਆ ਮੰਗਦਾ
ਹੈ।
00 ਰਾਜੇਵਾਲ ਸਾਹਿਬ ਦੀ
ਸਟੇਜ ਭੀ ਬਾਡਰ ਤੋਂ ਅਗੇ
ਦਿਲੀ ਵੱਲ ਲਗੀ ਹੋਈ ਹੈ।
00 ਹੁਣ ਖਬਰ ਛਪੀ ਹੈ ਕਿ
ਮੋਦੀ ਸਾਹਿਬ ਨੇ
ਰਾਜੇਵਾਲ ਗਰੁਪ ਨੂੰ
ਬੁਲਾਇਆ ਹੈ। ਉਹ 35
ਆਦਮੀਆਂ ਦਾ ਡੈਲੀਗੇਸ਼ਨ
ਲੈਕੇ ਜਾਣਗੇ। ਕਈ ਆਦਮੀ
ਨਵੇਂ ਹੋਣ ਗੇ। ਪਰ ਉਹ
ਉਗਰਾਹਾਂ ਸਾਹਿਬ,
ਪੰਧੇਰ, ਕੰਗ ਸਹਿਬ ਨੂੰ
ਨਹੀਂ ਲੈਕੇ ਜਾ ਰਹੇ।
ਰਾਜੇਵਾਲ ਸਾਹਿਬ ਦੀ
ਤਾਕਤ ਦਾ ਸਿਕਾ ਮੈਂ
ਮੰਨਦਾ ਹਾਂ।
00 ਮੇਰੀ ਰਾਜੇਵਾਲ
ਸਾਹਿਬ ਬੇਨਤੀ ਹੈ ਕਿ
ਆਪਣੀ ਤਾਕਤ ਦੀ ਗਲਤ
ਵਰਤੋਂ ਕਰਕੇ ਲਖਾ
ਸਿਧਾਣਾ ਤੇ ਦੀਪ ਸਿਧੂ
ਦੋ ਹੋਣਹਾਰ ਜੁਆਨਾਂ ਦਾ
ਘਾਤ ਨਾ ਕਰਵਾਉ। ਇਕ
ਪਾਸੇ ਸਟੇਜ ਤੇ ਕਹਿੰਦੇ
ਹੋਂ ਕਿ ਜੁਆਨੋ ਆਉ,
ਕਮਾਣ ਸੰਭਾਲੋ। ਪਰ
ਅਸਲੀਅਤ ਵਿਚ ਜੇ ਕੋਈ
ਜੁਆਨ ਸਿਰ ਚੁਕਦਾ ਹੈ
ਤਾਂ ਉਸਦਾ ਸਿਰ ਕੁਚਲ
ਦਿੰਦੇ ਹੋਂ। ਜੇਹਲ ਵਿਚ,
ਮੌਤ ਦੇ ਮੂੰਹ ਵਿਚ, ਧੱਕ
ਦਿੰਦੇ ਹੋਂ। ਰਾਜੇਵਾਲ
ਸਾਹਿਬ ਨੂੰ ਪਤਾ ਕਿ ਜੇ
ਇਹ ਜੁਆਨ ਜੇਹਲ਼ ਵਿਚ ਚਲੇ
ਜਾਣ ਤਾਂ ਮੁੜ ਕਦੇ ਬਾਹਰ
ਨਹੀਂ ਆਉਣ ਗੇ। ਕੁਝ ਤਰਸ
ਕਰੋ। ਆਪਣੀ ਕਹਿਣੀ ਤੇ
ਹੀ ਅਮਲ ਕਰੋ। ਠੀਕ ਹੈ
ਤੁਹਾਡੀ ਦਿਲੀ ਤੇ ਪੰਜਾਬ
ਸਰਕਾਰ ਨਾਲ ਸ਼ਾਂਝ ਹੈ।
00 ਭਾਰਤੀ ਕਿਸਾਨ
ਯੂਨੀਅਨਾਂ ਦੀ ਸਿਖਰ
ਕਿਸਾਨ ਕੁਆਰਡੀਨੇਸ਼ਨ
ਕਮੇਟੀ ਹੈ। ਜਿਸ ਦੇ
ਚੇਅਰਮੈਨ ਸ ਭੁਪਿੰਦਰ
ਸਿੰਘ ਮਾਨ ਹਨ। ਰਾਜੇਵਾਲ
ਸਾਹਿਬ ਨੇ ਉਸ ਦੇ ਬਰਾਬਰ
31 ਮੈਂਬਰੀ ਕੁਆਰਡੀਨੇਸ਼ਨ
ਕਮੇਟੀ ਬਣਾਕੇ ਸਰਕਾਰ ਦੀ
ਖੁਸੀ ਪ੍ਰਾਪਤ ਕੀਤੀ।
00 ਮੰਡੀ ਬੋਰਡ ਦੀ ਚੇਅਰ
ਮੈਨੀ ਤੇ ਰਾਜ ਸਭਾ ਲੈਣ
ਲਈ ਕੈਪਟਨ ਸੁਖਬੀਰ ਦੀ
ਸ਼ਾਜਿਸ ਅਧੀਨ ਕਿਸਾਨ
ਮੋਰਚਾ ਲਾਇਆ।
00 ਚਰਚਾ ਹੋਣ ਲਗੀ
ਰਾਜੇਵਾਲ ਦੀ ਸਰਕਾਰ ਨਾਲ
ਗੱਲ ਹੈ।
00 15 ਦਸੰਬਰ ਸੁਖਪ੍ਰੀਤ
ਉਦੋਕੇ ਨੇ ਸੰਭੂ ਸਟੇਜ ਤ
ਕਿਹਾ ਲੀਡਰਾਂ ਨੂੰ ਵਿਕਣ
ਨਾ ਦਿਉ। ਇਹਨਾਂ ਦਾ ਸਿਰ
ਫੜਕੇ ਅਗੇ ਕਰਿਉ। ਟਰਾਲੀ
ਟਾਈਮਜ ਦੇ ਬਾਨੀ ਨੂੰ
ਇਸਤੋਂ ਵਖਰਾ ਕਰ ਦਿਤਾ।
ਬਾਈਕਾਟ ਕੀਤਾ।
ਦੋਸਤੋ। ਤੁਸੀਂ ਪੰਜਾਬ
ਨੂੰ ਤਬਾਹ ਕਰਵਾਉ
ਮੁਬਾਰਕ ਹੋਵੇ। ਮੇਰੀ
ਉਮਰ 80 ਸਾਲ ਹੋਣ ਵਾਲੀ
ਹੈ। ਉਝ ਭੀ ਮੌਤ ਆਉਣ
ਵਾਲੀ ਹੈ। ਇਹ ਵਡੀਆਂ
ਤਾਕਤਾਂ ਮਰਵਾ ਦੇਣ
ਗੀਆਂ। ਤਾਂ ਕੋਈ ਡਰ
ਨਹੀਂ ਰਿਹਾ। ਪਰ ਇਕੋ
ਬੇਨਤੀ ਹੈ ਘਟਨਾਂਵਾਂ
ਨੂੰ ਧਿਆਨ ਨਾਲ ਵਾਚੋ।
ਇਹ ਕਿਸਾਨ ਅੰਦੋਲਨ ਨਹੀਂ
ਕਾਮਰੇਡ ਅੰਦੋਲਨ ਹੈ।
ਜਿਹਨਾਂ ਦਾ ਮੰਤਵ ਸਦਾ
ਰਾਜ ਦੀ ਤਬਾਹੀ ਕਰਕੇ,
ਕੰਗਾਲੀ ਲਿਆ ਕੇ। ਆਪਣੀ
ਥਿਉਰੀ ਨੂੰ ਸਹੀ ਦਸਣਾ
ਹੈ। ਤੁਹਾਡੀ ਆਪਣੀ ਜਮੀਰ
ਹੈ। ਮੇਰੀ ਆਪਣੀ ਹੈ।
ਤੁਸੀਂ ਰਾਜੇਵਾਲ ਸਾਹਿਬ
ਨੂੰ ਪੂਜਦੇ ਰਹੇ।
ਤੁਹਾਨੂੰ ਅੱਜ ਮੁਬਾਰਕ।
ਪਰ ਯਕੀਨਨ ਕਲ੍ਹ ਨੂੰ
ਮੇਰੇ ਨਾਲ ਸਹਿਮਤ ਹੋਵੋਂ
ਗੇ।