ਚਹਿਲ ਸਾਹਿਬ। ਦੀਪ ਸਿਧੂ ਦੀ ਜਮਾਨਤ ਵਾਰੇ ਹੋਰ ਭੀ ਕਈ ਦੋਸਤਾਂ ਨੇ ਪੁਛਿਆ ਹੈ। ਮੈਂ ਦੀਪ ਸਿਧੂ ਦੀ ਜਮਾਨਤ ਕਰਵਾਉਣ ਗਿਆ ਸੀ।
ਮੈਂ ਅੱਜ ਤੱਕ ਨਾਂ ਦੀਪ ਦੇਖਿਆ ਹੈ। ਨਾਂ ਹੀ ਟੈਲੀਫੋਨ ਤੇ ਕੋਈ ਗੱਲ ਹੋਈ ਹੈ। ਉਹ ਮੈਂਨੂੰ ਜਾਣਦਾ ਭੀ ਨਹੀਂ। ਪਰ ਮੈਂ ਉਸਦੀ ਜਮਾਨਤ ਲਈ ਇਕ ਲੱਖ ਰੁਪਏ ਦਾ ਡਰਾਫਟ ਬਣਾਕੇ ਲੈ ਗਿਆ ਸੀ। ਮੈਂ ਪੁਹਲੇ ਡੀਜੀਪੀ ਸ਼੍ਰੀ ਵਾਸਤਵ ਦੇ ਦਫਤਰ ਗਿਆ। ਉਹਨਾਂ ਇੰਸਪੈਕਟਰ ਕ੍ਰਾਈਮ ਕੋਲ ਭੇਜਿਆ। ਮੈਂ ਸੀ ਐਮ ਐਮ ਦੀ ਕੋਰਟ ਤੇ ਡਿਉਟੀ ਮਜਿਸਟਰੇਟ ਦੀ ਕੋਰਟ ਵਿਚੋਂ ਦੀਪ ਦੇ ਕੇਸ ਵਾਰੇ ਪਤਾ ਕਰ ਲਿਆ ਸੀ। ਅਗਲੇ ਦਿਨ ਮੈਂ ਤਫਤੀਸ ਕਰਨ ਵਾਲੇ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਨੂੰ ਮਿਲਕੇ ਦੀਪ ਦਾ ਸਾਰਾ ਪੱਖ ਸਮੇਤ ਦਸਤਾਵੇਜ ਸਮਝਾ ਦਿਤਾ ਸੀ। ਉਹਨਾਂ ਮੈਥੋਂ ਦਸਤਾ ਵੇਜ ਮੰਗੇ ਸਨ। ਪਰ ਮੈਂ ਕਿਹਾ ਕਿ ਮੈਂਨੂੰ ਇਨਵੈਸ਼ਟੀਗੇਸ਼ਨ ਵਿਚ ਸ਼ਾਮਲ ਕਰੋ। ਤਾਂ ਮੈਂ ਆਪਣੀ ਸਾਰੀ ਐਵੀਡੈਂਸ ਤੁਹਾਡੀ ਫਾਈਲ ਨਾਲ ਜੋੜ ਦੇਵਾਂ ਗਾ ਤੇ ਪੇਸ਼ੀ ਸਮੇਂ ਦੀਪ ਦੀ ਜਮਾਨਤ ਲਈ ਇਹੀ ਦਸਤਾਵੇਜ ਪੇਸ਼ ਕਰਾਂ ਗਾ। ਅਗਲੇ ਦਿਨ ਮੈਂ ਦਸ ਪੇਜ ਦੀ ਆਰਗੂਮੈਂਟ, 35 ਵੀਡੀਉ, 62 ਫੋਟੋ, ਇਨਵੈਸਟੀਗੇਸ਼ਨ ਵਿਚ ਸ਼ਾਮਲ ਕਰ ਦਿਤੇ। ਉਹਨਾਂ ਇਹ ਵਸੂਲ ਕਰਕੇ ਮੈਂਨੂੰ ਰਸੀਦ ਮੋਹਰ ਲਾ ਕੇ ਦੇ ਦਿਤੀ। ਇਕ ਕਾਪੀ ਸੀ ਐਮ ਐਮ ਦੀ ਕੋਰਟ ਵਿਚ ਈਮੇਲ ਰਾਹੀਂ ਭੇਜ ਦਿਤੀ। ਜਦ ਭੀ ਦੀਪ ਦੀ ਜਮਾਨਤ ਦੀ ਦਰਖਾਸਤ ਲਗੇ ਗੀ ਮੇਰੇ ਦਸਤਾਵੇਜ ਜਰੂਰ ਵਿਚਾਰਨੇ ਪੈਣ ਗੇ।
ਮੈਂ ਇੰਸਪੈਕਟਰ ਸਾਹਿਬ ਨੂੰ ਪੁਛਿਆ ਕਿ ਚੰਡੀਗੜ੍ਹ ਦੇ ਦੋ ਵਕੀਲ਼ਾਂ, ਸ਼ਰੋਮਣੀ ਕਮੇਟੀ ਦਿਲੀ, ਕਿਸਾਨ ਯੁਨੀਅਨਾਂ, ਦਾ ਕੋਈ ਆਦਮੀ ਪਹਿਲੇ ਆਇਆ ਹੈ ਜਾਂ ਨਹੀਂ। ਉਹਨਾਂ ਦਸਿਆ ਕਿ ਦੀਪ ਦੇ ਵਕੀਲ ਭਰਾ ਤੋਂ ਬਿਨਾਂ ਕੋਈ ਨਹੀਂ ਆਇਆ। ਮੈਂ ਉਹਨਾਂ ਤੋਂ ਦੀਪ ਦੇ ਭਾਈ ਦਾ ਪਤਾ ਪੁਛਿਆ ਤਾਂ ਉਹਨਾਂ ਮੈਂਨੂੰ ਉਸਦਾ ਟੈਲੀਫੋਨ ਨੰਬਰ ਦੇ ਦਿਤਾ। ਮੈਂ ਭਾਈ ਸਾਹਿਬ ਨੂੰ ਟੈਲੀਫੋਨ ਕੀਤਾ ਤਾਂ ਭਾਈ ਸਾਹਿਬ ਨੇ ਮੈਂਨੂੰ ਉਡੀਕ ਕਰਨ ਲਈ ਕਿਹਾ। ਜਦ ਉਹ ਆ ਗਏ ਤਾਂ ਮੈਂ ਦਸਿਆ ਕਿ ਮੈਂ ਬੇਲ ਦਾ ਸਾਰਾ ਇੰਤਜਾਮ ਕਰਕੇ ਆਇਆ ਹਾਂ। ਕਲ੍ਹ ਨੂੰ ਮੈਂ ਬੇਲ ਐਪਲੀਕੇਸ਼ਨ ਦਾਖਲ ਕਰਾਂ ਗਾ। ਬਸ ਮੇਰੀ ਗੱਲ ਸੁਣਦੇ ਹੀ ਬਹੁਤ ਨਰਾਜ ਹੋ ਗਏ। ਉਹਨਾਂ ਕਿਹਾ ਕਿ ਸਾਡਾ ਵਕੀਲ ਕਹਿੰਦਾ ਹੈ ਕਿ ਪਹਿਲੀ ਪੇਸ਼ੀ ਤੇ ਬੇਲ ਦਾਖਲ ਨਹੀਂ ਹੋ ਸਕਦੀ। ਮੈਂ ਦਸਿਆ ਕਿ ਮੈਂ ਦਰਜਨਾਂ ਪਹਿਲੀ ਪੇਸ਼ੀ ਤੇ ਛੁਡਾਏ ਹਨ। ਉਨਾਂ ਦਸਿਆ ਕਿ ਸਾਡਾ ਵਕੀਲ ਕਹਿੰਦਾ ਹੈ ਕਿ ਤਿੰਨ ਚਾਰ ਮਹੀਨੇ ਤੋਂ ਪਹਿਲਾਂ ਬੇਲ ਨਹੀਂ ਹੋ ਸਕਦੀ।
ਮੈਂ ਕਿਹਾ ਕਿ ਜੇ ਕਲ੍ਹ ਬੇਲ ਨਾ ਹੋਵੇ ਤਾਂ ਮੈਂ ਤੁਹਾਡੇ ਵਕੀਲ ਨੂੰ ਦਸ ਲੱਖ ਫੀਸ ਦੇਵਾਂ ਗਾ। ਪਰ ਭਾਈ ਸਾਹਿਬ ਨਹੀਂ ਮੰਨੇ ਤੇ ਕੁਝ ਨਰਾਜ ਹੋਕੇ ਜਾਣ ਲਗੇ ਕਹਿਣ ਲਗੇ ਕਿ ਤੁਸੀਂ ਇਸ ਕੰਮ ਵਿਚ ਦਖਲ ਨਾ ਦੇਵੋ। ਕੁਝ ਦਿਨ ਬਾਦ ਭਾਈ ਸਾਹਿਬ ਬੰਗਲਾ ਸਾਹਿਬ ਮੇਰੇ ਕਮਰੇ ਅਗੋਂ ਲੰਘਦੇ ਮਿਲ ਪਏ। ਉਸ ਦਿਨ ਭੀ ਕਿਹਾ ਕਿ ਜਮਾਨਤ ਅਰਜੀ ਨਹੀਂ ਪਾਉਣੀ। ਜਿਸ ਮਜਬੂਰੀ ਕਾਰਨ ਮੈਂਨੂੰ ਵਾਪਿਸ ਆਉਣਾ ਪਿਆ। ਜਿਨੀ ਦੇਰੀ ਹੋਏ ਗੀ ਜਮਾਨਤ ਮੁਸ਼ਕਲ ਹੋ ਜਾਂਦੀ ਹੈ। ਪੁਲੀਸ ਜਿਆਦਾ ਮੈਟਰ ਇਕੱਠਾ ਕਰ ਲੈਂਦੀ ਹੈ। ਮੈਂਨੂੰ ਉਹਨਾਂ ਦਾ ਵਕੀਲ ਨਾਦਾਨ ਜਾਪਦਾ ਹੈ। ਇਸੇ ਕਰਕੇ ਮੈਂ ਨਾਮ ਨਹੀਂ ਲਿਖਿਆ। ਦੀਪ ਦੇ ਪ੍ਰਵਾਰ ਦਾ ਹੁਕਮ ਮੰਨਣਾ ਮੇਰੀ ਮਜਬੂਰੀ ਬਣ ਗਈ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਮੈਂ ਜੋ ਕਿਹਾ ਸੀ ਉਸ ਪਰ ਅਮਲ ਨਹੀਂ ਕੀਤਾ। ਜੇ ਪ੍ਰਵਾਰ ਚਾਹੇ ਤਾਂ ਮੈਂ ਅਗਲੀ ਪੇਸ਼ੀ ਤੇ ਦੀਪ ਦੀ ਜਮਾਨਤ ਕਰਵਾ ਦੇਵਾਂ ਗਾ।