ਬੰਗਾਲ ਤੋਂ ਇਕ ਦੋਸਤ ਨੇ ਖਬਰ ਦਿਤੀ ਹੈ ਬੰਗਾਲ ਵਿਚ ਮਮਤਾ ਬੈਨਰਜੀ ਤੇ ਬੀਜੇਪੀ ਵਿਚ ਬਰਾਬਰ ਦੀ ਟੱਕਰ ਹੈ। ਮਾਰਕਸੀ ਤੇ ਕਾਂਗਰਸ ਗਠਜੋੜ ਪਿਛੇ ਹੈ। ਪੰਜਾਬ ਦੇ ਕਿਸਾਨ ਲੀਡਰ ਕਹਿ ਤਾਂ ਇਹ ਰਹੇ ਸਨ ਕਿ ਅਸੀਂ ਬੰਗਾਲ ਵਿਚ ਮਮਤਾ ਨੂੰ ਜਿਤਾਉਣ ਤੇ ਬੀਜੇਪੀ ਨੂੰ ਹਰਾਉਣ ਜਾ ਰਹੇ ਹਾਂ। ਪਰ ਇਥੇ ਕੰਮ ਉਲਟਾ ਕਰ ਰਹੇ ਹਨ। ਮਹੰਮਦ ਵੋਟ, ਪੰਜਾਬ ਦੇ ਸਿਖਾਂ ਦੀ ਵੋਟ, ਬੰਗਾਲ ਦੇ ਕਿਸਾਨਾਂ ਦੀ ਵੋਟ, ਮਮਤਾ ਬੈਨਰਜੀ ਦੀ ਪਕੀ ਵੋਟ ਸੀ। ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਹਨ ਕਿ ਬੀਜੇਪੀ ਨੂੰ ਵੋਟ ਨਾ ਪਾਉ ਕਾਂਗਰਸ ਖਬੇ ਗਠਜੋੜ ਨੂੰ ਵੋਟ ਪਾ ਸਕਦੇ ਹੋਂ। ਇਸ ਕਰਕੇ ਮਮਤਾ ਦੀ ਤਕਰੀਬਨ 10 ਪ੍ਰਤੀਸ਼ਤ ਵੋਟ ਮਮਤਾ ਨਾਲੋਂ ਟੁਟਦੀ ਜਾਪਦੀ ਹੈ। ਜਿਸ ਕਰਕੇ ਬੀਜੇਪੀ ਦੀ ਜਿਤ ਯਕੀਨੀ ਬਣਦੀ ਜਾਪਦੀ ਹੈ। ਦੋਸਤੋ। ਇਸ ਫੋਨ ਨੇ ਹੀ ਪੰਜਾਬ ਦੇ ਲਖਾਂ ਲੋਕਾਂ ਦੇ ਸਵਾਲ ਦਾ ਜਵਾਬ ਦੇ ਦਿਤਾ ਹੈ। ਸਵਾਲ ਸ਼ੰਕਾ ਇਹ ਸੀ ਕਿ ਦਿਲੀ ਪੁਲਸ ਨੇ ਕੇਸ ਤਾਂ ਕਿਸਾਨ ਆਗੂਆਂ ਤੇ ਪਹਿਲਾਂ ਦਰਜ ਕੀਤੇ ਸਨ। ਦੀਪ ਸਿਧੂ ਤੇ ਲਖਾ ਸਿਧਾਣਾ ਤੇ ਬਾਦ ਵਿਚ। ਪਰ ਦਿਲੀ ਪੁਲੀਸ ਸਿਰਫ ਇਹਨਾਂ ਦੋਹਾਂ ਮਗਰ ਹੀ ਲਗੀ ਹੋਈ ਹੈ। ਕਿਸਾਨ ਆਗੂ ਸ਼ਰੇਅ ਆਮ ਘੁਮ ਰਹੇ ਹਨ। ਇਹਨਾਂ ਨੂੰ ਦਿਲੀ ਸਰਕਾਰ ਕਿਉਂ ਨਹੀਂ ਫੜਦੀ। ਹੁਣ ਪਤਾ ਲਗਾ ਕਿ ਕਿਸਾਨ ਆਗੂਆਂ ਨੂੰ ਕੇਂਦਰੀ ਸਰਕਾਰ ਨੇ ਮੌਕੇ ਤੇ ਵਰਤਣ ਲਈ ਰਖਿਆ ਹੋਇਆ ਸੀ। ਹੁਣ ਵਰਤ ਰਹੀ ਹੈ। ਇਹ ਬਾਦ ਵਿਚ ਪਤਾ ਲਗੇ ਗਾ ਕਿ ਵਰਤਣ ਤੋਂ ਬਾਦ ਡੂਨਾ ਭੰਨ ਦਿਤਾ ਜਾਏ ਗਾ ਜਾਂ ਸਾਂਭ ਕੇ ਪੰਜਾਬ ਵਿਚ ਵਰਤਣ ਲਈ ਰਖਿਆ ਜਾਏ ਗਾ।