50 ਰੁਪਏ ਦੇ ਹਵਾਈ
ਚਪਲਾਂ ਵਾਲੀ ਮਮਤਾ
ਸਰਕਾਰ ਨਾਲ ਸਬੰਧਿਤ,
ਅਰਬਾਂ ਰੁਪਏ ਦਾ ਇਕ ਹੋਰ
ਸਕੈਂਡਲ।
.................................
ਰੋਜਵੈਲੀ ਸਕੈਮ 2013
.........................................
----ਰੋਜ ਵੈਲੀ ਗਰੁਪ ਆਫ
ਕੰਪਨੀਜ ਦਾ ਚਿਟ ਫੰਡ
ਸਕੈਮ, ਸਾਰਧਾ ਗਰੁਪ ਆਫ
ਕੰਪਨੀਜ ਦੇ ਚਿਟ ਫੰਡ
ਸਕੈਮ ਨਾਲੋਂ ਭੀ ਦਸ
ਗੁਣਾ ਵਡਾ ਸਕੈਮ ਦਸਿਆ
ਜਾਂਦਾ ਹੈ।
----ਇਸ ਕੰਪਨੀ ਨੇ
ਹਜਾਰਾਂ ਨਕਲੀ ਕੰਪਨੀਆਂ
ਬਣਾਈਆਂ ਤੇ ਬੈਂਕਾਂ ਵਿਚ
ਅਕਾਊਟ ਖੁਲਵਾ ਦਿਤੇ।
ਸਰਕਾਰੀ ਪ੍ਰਭਾਵ ਨਾਲ,
ਪਰ ਧੋਖੇ ਫਰੇਬ ਦੀ ਨੀਤ
ਨਾਲ, ਕਰੋੜਾਂ ਰੁਪਏ ਦੇ
ਇਸ਼ਤਿਹਾਰਾਂ, ਸੋਸਲ
ਮੀਡੀਆ, ਰਾਹੀ ਇਹ
ਪ੍ਰਚਾਰ ਕੀਤਾ ਗਿਆ ਕਿ
ਇਹ ਵਪਾਰਕ ਕੰਪਨੀਆਂ ਦਾ
ਸਮੂੰਹ, ਵਡੇ ਪਰੋਜੈਕਟ
ਚਲਾ ਰਿਹਾ ਹੈ। ਜਿਸ ਵਿਚ
ਬਹੁਤ ਵਡਾ ਮੁਨਾਫਾ ਹੋਏ
ਗਾ। ਤੁਸੀਂ ਰਕਮ ਕਿਸ਼ਤਾਂ
ਵਿਚ ਦੇਣੀ ਹੈ ਤੇ ਦੁਗਣੀ
ਤਿਗਣੀ ਰਕਮ ਇਕੱਠੀ
ਵਾਪਿਸ ਲੈਣੀ ਹੈ। ਜਿਸ
ਕਾਰਨ ਅਨਭੋਲ ਲੋਕ ਫਸ
ਜਾਂਦੇ ਹਨ। ਅਜੇਹੇ ਲੋਕ
ਫੰਡ ਲੈਕੇ ਰਕਮ ਰਿਫੰਡ
ਨਹੀਂ ਕਰਦੇ। ਸਿਰਫ ਇਕ
ਚਿਟ ਹੀ ਦਿੰਦੇ ਹਨ। ਇਸੇ
ਕਰਕੇ ਇਸ ਨੂੰ ਚਿਟ ਫੰਡ
ਸਕੈਮ ਕਿਹਾ ਜਾਂਦਾ ਹੈ।
----ਇਸ ਰੋਜਵੈਲੀ ਗਰੁਪ
ਆਫ ਕੰਪਨੀਜ ਵਿਚ, ਈਡੀ
ਅਨੁਸਾਰ 17520 ਕ੍ਰੋੜ,
ਪਰ ਦੂਸਰੇ ਸੋਮਿਆਂ
ਅਨੁਸਾਰ ਘਟੋ ਘੱਟ
60,000 ਕਰੋੜ ਦਾ ਸਕੈਮ
ਹੇ।
----ਇਸ ਦਾ ਬਾਨੀ ਕੁਜਾਲ
ਕੁੰਡੂ ਸੀ। ਜਿਸ ਦੀ,
ਪਤਨੀ ਸਮੇਤ ਉਤਰ ਵਲ
ਜਾਂਦਿਆਂ, ਮੌਤ ਹੋ ਗਈ
ਦਸੀ ਜਾਂਦੀ ਹੈ। ਕਾਰ
ਨੈਹਰ ਵਿਚ ਡਿਗ ਪਈ ਦਸੀ
ਜਾਂਦੀ ਹੈ। ਉਸ ਦੀ
ਰਹੱਸਮਈ ਮੋਤ ਵਾਰੇ ਵਖੋ
ਵੱਖ ਰਾਏ ਹੈ। ਉਸਦਾ ਬੇ
ਅਥਾਹ ਪੈਸਾ ਉਹਦੀ ਮੌਤ
ਦਾ ਕਾਰਨ ਸੀ।
----ਕਜਾਲ ਦੀ ਮੌਤ ਤੋਂ
ਬਾਦ ਇਸ ਰੋਜ ਵੈਲੀ ਗਰੁਪ
ਆਫ ਕੰਪਨੀਜ ਦਾ
ਚੇਅਰਮੈਨ, ਉਸ ਦਾ ਛੋਟਾ
ਭਾਈ ਗੌਤਮ ਕੁੰਡੂ ਬਣਾਇਆ
ਗਿਆ। ਜਿਸ ਨੂੰ ਮਮਤਾ ਜੀ
ਦਾ ਆਦਮੀ ਕਿਹਾ ਜਾਂਦਾ
ਹੈ।
----ਪਰ ਅਸਲ ਵਿਚ ਇਸ
ਨੂੰ ਮਮਤਾ ਦਾ ਇਕ ਐਮ ਪੀ
ਸੁਦੀਪ ਬਾਂਡੀ ਉਪਧਿਆਏ
ਚਲਾ ਰਿਹਾ ਸੀ। ਮਮਤਾ ਦਾ
ਇਕ ਹੋਰ ਐਮ ਪੀ ਤਪਸ ਪਾਲ
ਭੀ ਇਸਦਾ ਡਾਇਰੈਕਟਰ ਸੀ।
----ਕੰਪਨੀ ਨੇ 2012
ਵਿਚ ਸਿਰਫ ਇਕ ਮੀਟਿੰਗ
ਵਿਚ 10,000 ਕ੍ਰੋੜ
ਰੁਪਏ, ਗੈਰ ਕਨੂੰਨੀ ਢੰਗ
ਨਾਲ ਇਕੱਠੇ ਕੀਤੇ ਸਨ।
---- ਜਦ ਈਡੀ ਤੇ
ਸੀਬੀਆਈ ਨੇ ਇਸ ਚਿਟ ਫੰਡ
ਕੰਪਨੀ ਦੀ ਪੜਤਾਲ ਸੁਰੂ
ਕੀਤੀ, ਤਾਂ ਮਮਤਾ ਜੀ ਨੇ
ਲੁਟੇਰਿਆਂ ਨੂੰ ਬਚਾਉਣ
ਲਈ, ਸਾਰੇ ਬੰਗਾਲ ਧਰਨੇ
ਬੰਦ ਲਗਵਾਏ। ਭਾਂਵੇ
ਮਮਤਾ ਰਾਜ ਵਿਚ ਧਰਨੇ,
ਮੁਜਹਿਰੇ, ਬੰਦ, ਆਦ ਤੇ
ਬੰਦਸ ਹੈ।
----ਪੁਲੀਸ ਕਮਿਸ਼ਨਰ
ਰਾਜੀਵ ਕੁਮਾਰ ਅਧੀਨ,
ਰੋਜ ਵੈਲੀ ਗਰੁਪ ਦੀ
ਪੜਤਾਲ ਲਈ, ਕਥਿਤ ਸਿਟ
ਬਣਾਈ ਗਈ।
----ਸੀਬੀਆਈ ਤੇ ਈਡੀ ਨੇ
ਇਸ ਸਕੈਮ ਦੇ 2600 ਬੈਂਕ
ਅਕਾਊਂਟ ਬੰਦ ਕਰ ਦਿਤੇ।
ਸਿਰਫ ਉਹ ਅਕਾਊਂਟ ਹੀ
ਬੰਦ ਕੀਤੇ ਸਨ ਜਿਹਨਾਂ
ਵਿਚ 10,000 ਕਰੋੜ ਜਾਂ
ਜਿਆਦਾ ਰਕਮ ਜਮਾਂ ਸੀ।
ਇਸ ਤੋਂ ਘਟ ਰਕਮ ਵਾਲੇ
ਹਜਾਰਾਂ ਅਕਾਉਂਟ ਬੰਦ
ਨਹੀਂ ਕੀਤੇ।
----ਸੀਬੀਆਈ ਨੇ ਸੁਦੀਪ
ਬਾਂਡੀ ਉਪਧਿਆਏ, ਤੇ ਐਮ
ਪੀ ਤਪਸ ਪਾਲ ਨੂੰ ਫੜ
ਲਿਆ, ਤਾਂ ਮਮਤਾ ਪਾਰਟੀ
ਦੇ ਬੰਦਿਆ ਨੇ ਬੀਜੇਪੀ
ਦੇ ਦਫਤਰ ਤੇ ਮੈਂਬਰਾਂ
ਦੇ ਘਰ ਸਾੜ ਦਿਤੇ।
----ਨਾਰਦਾ ਨਿਊਜ ਨੇ ਇਕ
ਸਟਿੰਗ ਰਾਹੀ ਮਮਤਾ ਦੇ
ਖਾਸ ਬੰਦਿਆਂ, ਐਮ ਪੀ,
ਐਮ ਐਲ ਏ, ਨਾਲ ਰਲਦੇ
ਚੇਅਰੇ ਵਾਲੇ ਲੋਕਾਂ
ਨੂੰ, ਆਮ ਜਨਤਾ ਤੋਂ
ਜਬਰੀ ਪੈਸਾ ਇਕੱਠਾ ਕਰਦੇ
ਦਿਖਾਇਆ ਸੀ। ਇਸ ਕਰਕੇ
ਇਸਨੂੰ ਨਾਰਦਾ ਸਕੈਮ ਭੀ
ਕਿਹਾ ਜਾਂਦਾ ਹੈ।
----ਮਮਤਾ ਸਰਕਾਰ ਵਿਚ
ਅਰਬਾਂ ਖਰਬਾਂ ਦੇ
ਸਕੈਂਡਲ ਮਈ 2011 ਤੋਂ
ਮਈ 2014 ਤੱਕ ਮਨਮੋਹਨ
ਸਿੰਘ ਦੀ ਸਰਕਾਰ ਸਮੇਂ
ਹੋਏ। ਮਨਮੋਹਨ ਸਿੰਘ
ਸਰਕਾਰ ਨੇ ਈਡੀ,
ਸੀਬੀਆਈ, ਰਿਜਰਵ ਬੈਂਕ
ਨੂੰ ਪੜਤਾਲ ਕਰਨ ਦੀ
ਮੰਗੀ ਇਜਾਜਤ ਨਹੀਂ
ਦਿਤੀ। ਮਈ 2014 ਤੋਂ
ਅੱਜ ਤਕੱ ਮਮਤਾ ਸਰਕਾਰ
ਵਿਚ ਕਿਸੇ ਸਕੈਂਡਲ ਦਾ
ਜਿਕਰ ਨਹੀਂ ਹੈ।
----ਇਸ ਸਕੈਮ ਵਿਚ ਲੁਟੀ
ਗਈ ਰਕਮ 60,000 ਕ੍ਰੋੜ
ਭਾਵੇਂ ਬਾਦਲ ਸਰਕਾਰ
ਸਮੇਂ ਹੋਏ ਪਰਲਜ ਸਕੈਮ
45,000 ਨਾਲੋ ਜਿਆਦਾ
ਹੈ। ਪਰ ਲੁਟੇ ਗਏ ਲੋਕਾਂ
ਦੀ ਗਿਣਤੀ ਘਟ। ਬਾਦਲ
ਸਰਕਾਰ ਸਮੇਂ ਪਰਲਜ ਵਲੋਂ
ਲੁਟੇ ਗਏ 6 ਕਰੋੜ ਲੋਕਾਂ
ਦੀ ਗਿਣਤੀ, ਬਾਦਲ ਸਰਕਾਰ
ਨੂੰ ਸੰਸਾਰ ਜੇਤੂ
ਬਣਾਉਦੀ ਹੈ। ਬਾਦਲ
ਸਰਕਾਰ ਗਿਨੀਜ ਬੁਕ ਵਿਚ
ਨਾਮ ਦਰਜ ਕਰਵਾਉਣ ਦੀ
ਅਧਿਕਾਰੀ ਹੈ।
ਰੱਬ ਰਾਖਾ ਬੰਗਾਲ ਦਾ।
ਰੱਬ ਰਾਖਾ ਪੰਜਾਬ ਦਾ।