ਕੁਮੈਂਟ-ਜੀਵੀ ਦੋਸਤਾਂ
ਨੂੰ ਇਕ ਬੇਨਤੀ ਤੇ
ਸਤਿਕਾਰਯੋਗ ਪੰਜਾਬੀਆਂ
ਸਾਹਮਣੇ ਇਕ ਬਹੁਤ ਜਰੂਰੀ
ਵੇਰਵਾ।
ਦੋਸਤੋ। ਮੇਰੀ ਬੇਨਤੀ ਹੈ
ਕਿ ਕਈ ਦੋਸਤ ਉਹਨਾਂ
ਪੋਸਟਾਂ ਤੇ ਆਪਣਾ ਕਮੈਂਟ
ਦਿੰਦੇ ਹਨ ਜੋ ਦੂਜੇ
ਪੋਰਟਲਾਂ ਤੇ ਸ਼ੇਅਰ
ਕੀਤੀਆਂ ਗਈ ਹਨ। ਉਹਨਾਂ
ਵਾਰੇ ਮੇਰੇ ਕੋਲ ਕੋਈ
ਜਾਣਕਾਰੀ ਨਹੀਂ
ਪਹੁੰਚਦੀ। ਇਸ ਲਈ ਮੈਂ
ਜਵਾਬ ਨਹੀਂ ਦੇ ਸਕਦਾ।
ਕਿਰਪਾ ਕਰਕੇ ਆਪਣਾ
ਕਮੈਂਟ ਸਿਰਫ ਮੇਰੇ ਇਸ
ਪਰਸਨਲ ਪੋਸਟ ਤੇ ਹੀ
ਕਰਿਆ ਕਰੋ। ਪਰ ਕਮੈਂਟ
ਸਾਰਥਕ ਹੋਣੇ ਚਾਹੀਦੇ
ਹਨ।
......ਮੈਂ ਬਾਦਲਸ਼ਾਹ
ਦੀਆਂ ਲੁਟਾਂ ਦਸਣੀਆਂ
ਸੁਰੂ ਕੀਤੀਆਂ, ਦਸ
ਪੰਦਰਾਂ ਦੋਸਤ ਕਮੈਂਟ
ਕਰਦੇ ਰਹੇ। ਅਖੀਰ ਸਹਿਮਤ
ਹੋ ਗਏ। ਮੈਂ ਕੇਜਰੀਵਾਲ
ਸਾਹਿਬ ਦੇ ਲਹੋਰੀ ਗੱਪਾਂ
ਦੀ ਅਸਲੀਅਤ ਦਸਣੀ ਸੂਰੂ
ਕੀਤੀ, ਇਹਨਾਂ ਫਿਰ ਭੀ
ਕਮੈਂਟ ਕੀਤੇ। ਮੈਂ
ਕੈਪਟਨ ਸ਼ਾਹਿਬ ਦੇ
ਕਾਰਨਾਮਿਆਂ ਵਾਰੇ
ਪੋਸਟਾਂ ਪਈਆਂ ਚਾਰ ਪੰਜ
ਫਿਰ ਭੀ ਕਮੈਂਟ ਕਰਦੇ
ਰਹੇ। ਹੁਣ ਮੈਂ ਰਾਜੇਵਾਲ
ਸਾਹਿਬ ਵਾਰੇ ਵੀਡੀਉ ਪਾ
ਰਿਹਾ ਹਾਂ ਉਹੀ ਹੁਣ
ਕੁਮੈਂਟ ਕਰ ਰਹੇ ਹਨ।
.......ਦੋਸਤੋ ਮੈਂ
ਚਾਹੁੰਦਾ ਹਾਂ ਪੰਜਾਬ
ਵਿਚ ਹੁਣ ਇਕ ਵਾਰ
ਇਮਾਨਦਾਰ ਸਰਕਾਰ ਆ ਜਾਏ।
ਮੈਂ ਚਾਹੁੰਦਾ ਹਾਂ
ਪੰਜਾਬ ਵਿਚ ਆਪ ਦੀ
ਸਰਕਾਰ ਬਣ ਜਾਏ। ਪਰ
ਕੇਜਰੀਵਾਲ ਦੇ ਪ੍ਰਭਾਵ
ਹੇਠ ਨਾਂ ਬਣੇ।
ਕੇਜਰੀਵਾਲ ਪੰਜਾਬ ਲੁਟ
ਲਏ ਗਾ। ਪੰਜਾਬ ਕੰਗਾਲ
ਹੋ ਜਾਏ ਗਾ। ਖਰੜ,
ਚੰਡੀਗੜ੍ਹ, ਡੇਰਾਬਸੀ,
ਲਾਲੜੂ, ਅਬੋਹਰ ਫਾਜਿਲਕਾ
ਪੰਜਾਬ ਵਿਚ ਨਹੀਂ ਰਹਿਣ
ਗੇ। ਕੈਪਟਨ ਮੇਰਾ
ਭਾਈਚਾਰਾ ਹੈ। ਸਨ 2000
ਤੋਂ 2017 ਤੱਕ ਉਹਨਾਂ
ਲਈ ਬਹੁਤ ਕੁਝ ਕੀਤਾ ਹੈ।
ਪਰ ਜਦ ਉਹ ਬਾਦਲਸ਼ਾਹੀ
ਭਿਸ਼ਟਾਚਾਰ ਵਿਚ ਭਾਈਵਾਲ
ਬਣ ਗਏ, ਸ਼ਰਾਬ ਦੇ
ਸਕੈਂਡਲ, ਕਰੋਨਾ
ਸਕੈਂਡਲ, ਟਰਾਂਸਫਰ
ਸਕੈਂਡਲ, ਬਿਜਲੀ ਸਕੈਂਡਲ
ਤੇ ਕਿਸਾਨ ਵਿਰੋਧੀ
ਕਾਰਨਾਮੇ ਕਰਨੇ ਸ਼ੁਰੂ
ਕੀਤੇ ਤਾਂ ਮੈਂ ਉਹਨਾਂ
ਦਾ ਵਿਰੋਧ ਕਰਨਾ ਸ਼ੁਰੂ
ਕੀਤਾ।
......ਦੋਸਤੋ। ਮੈਂ
ਕਿਸਾਨ ਹਾਂ। ਗਰੀਬ
ਮਜਲੂਮ ਕਿਸਾਨ ਦਾ
ਹਮਾਇਤੀ ਹੀ ਨਹੀਂ, ਉਸਦਾ
ਰਾਖਾ ਬਨਣਾ ਚਾਹੁੰਦਾ
ਹਾਂ। ਪਰ ਮੈਂ ਜਿਮੀਦਾਰਾ
ਯੂਨੀਅਨ ਜਾਂ ਕਿਸਾਨ
ਯੂਨੀਅਨ ਦੇ ਨਾਮ ਹੇਠ
ਮੋਟੀ ਕਮਾਈ ਕਰਨ ਦਾ
ਵਿਰੋਧੀ ਹਾਂ। ਮੈਂ ਗਰੀਬ
ਕਿਸਾਨ, ਖੇਤ ਮਜਦੂਰ,
ਸਨਅਤੀ ਮਜਦੂਰ, ਰੇਹੜੀ
ਵਾਲੇ, ਛੋਟੇ ਦੁਕਾਨਦਾਰ,
ਲੁਹਾਰ, ਤਰਖਾਣ ਆਦਿ ਨੂੰ
ਹੋਰ ਕੰਗਾਲ ਕਰਨ ਦੀ
ਨੀਤੀ ਅਧੀਨ, ਕੁਝ
ਲੁਟੇਰੇ ਗਰੁਪਾਂ ਵਲੋਂ,
ਆਪਣੇ ਢਿਡ ਵਿਚ ਹੋਰ ਹੋਰ
ਪਾਉਣ ਦਾ ਵਿਰੋਧ ਕਰਦਾ
ਹਾਂ। ਲੁਟੇਰਾ ਭਾਂਵੇਂ
ਕਿਸੇ ਭੀ ਢੰਗ ਨਾਲ
ਪੰਜਾਬ ਲੁਟ ਰਿਹਾ ਹੋਵੇ।
ਕਿਸੇ ਭੀ ਢੰਗ ਨਾਲ ਸਮਾਜ
ਦੇ ਹੇਠਲੇ ਗਰੀਬ ਮਜਲੂਮ
ਵਰਗ ਨੂੰ ਲੁਟ ਰਿਹਾ
ਹੋਵੇ, ਮੈਂ ਉਸਦਾ ਵਿਰੋਧ
ਕਰਦਾ ਹਾਂ।
.........ਮੈਂ ਸਮਾਜਵਾਦ
ਦਾ ਹਮਾਇਤੀ ਹਾਂ। ਪਰ
1947 ਤੋਂ 1984 ਤੱਕ
ਜਿਸ ਤਰਾਂ ਰੂਸ-ਨਹਿਰੂ
ਸ਼ਾਜਿਸ ਅਧੀਨ, ਰੂਸ ਨੇ
ਭਾਰਤ ਲੁਟਿਆ ਗਿਆ, ਮੈਂ
ਉਸਦਾ ਵਿਧਾਨ ਸਭਾ ਵਿਚ
1972 ਵਿਚ ਵਿਰੋਧ ਕੀਤਾ
ਸੀ। ਮੇਰੀ ਸਪੀਚ ਲਗਾਤਾਰ
ਚਾਰ ਦਿਨ ਚਲੀ ਸੀ।
ਦੁਨੀਆਂ ਭਰ ਦੇ ਅਖਬਾਰਾਂ
ਨੇ ਹੈਡ ਸੁਰਖੀਆਂ ਲਾਈਆਂ
ਸਨ। ਇਗਲੈਂਡ, ਕਨੇਡਾ,
ਅਮਰੀਕਾ ਵਿਚ ਮੀਡੀਏ
ਵਲੋਂ ਮੇਰਾ ਵਡਾ ਸਨਮਾਨ
ਹੋਇਆ ਸੀ। ਪਰ ਕਾਂਗਰਸ
ਸਰਕਾਰ ਨੇ ਮੇਰਾ
ਪਾਸਪੋਰਟ ਕੈਸਲ ਕਰਕੇ
ਮੇਰੇ ਬਾਹਰ ਜਾਣ ਤੇ
ਪਾਬੰਦੀ ਲਾ ਦਿਤੀ ਸੀ।
......ਦੋਸਤੋ ਮੈਂ
ਕਿਸਾਨ ਅਦੋਲਨ ਦਾ
ਵਿਰੋਧੀ ਨਹੀ। 32 ਕਿਸਾਨ
ਜਥੇਬੰਦੀਆਂ ਦਾ ਵਿਰੋਧੀ
ਨਹੀਂ। ਕਿਸੇ ਕਿਸਾਨ ਆਗੂ
ਦਾ ਵਿਰੋਧ ਨਹੀਂ। ਮੇਰੀ
ਸੋਚ ਵਿਚ ਹੁਣ ਪੰਜਾਬ
ਵਿਚ ਤਿੰਨ ਮੁਖ ਲੁਟੇਰੇ
ਹਨ। ਸੁਖਬੀਰ, ਕੈਪਟਨ ਤੇ
ਰਾਜੇਵਾਲ। ਰਾਜੇਵਾਲ
ਸਾਹਿਬ ਨੇ ਇਕ ਦੋ ਵਾਰ
ਨਹੀਂ ਦਰਜਨਾਂ ਵਾਰ,
ਪੰਜਾਬ, ਕਿਸਾਨ, ਤੇ
ਅਦੋਲਨ ਵਿਚ ਸ਼ਾਮਲ
ਕਿਸਾਨਾਂ ਨਾਲ
ਵਿਸ਼ਵਾਸਘਾਤ ਕੀਤਾ ਹੈ।
ਅੰਦੋਲਨ ਨੂੰ ਵੇਚਣ ਦਾ
ਯਤਨ ਕੀਤਾ ਹੈ। ਕਿਸਾਨਾਂ
ਨੂੰ ਸੈਂਕੜੈ ਝੂਠ
ਬੋਲਕੇ, ਗੁਮਰਾਹ ਕਰਕੇ
ਅਰਬਾਂ ਰੁਪਈਆ ਸੁਖਬੀਰ,
ਕੈਪਟਨ ਦੀ ਭਾਈਵਾਲੀ ਨਾਲ
ਲੁਟਿਆ। ਕਿਸਾਨਾਂ ਲਈ ਇਕ
ਵਡੀ ਪ੍ਰਾਪਤੀ ਨੂੰ
ਤਾਰਪੀਡੋ ਕੀਤਾ ਹੈ।
ਕੁਮੈਂਟ ਪਾਉਣ ਵਾਲੇ
ਦੋਸਤਾਂ ਨੇ ਮੈਂਨੂੰ ਸਭ
ਕੁਝ ਤੁਹਾਡੇ ਸਾਹਮਣੇ
ਰੱਖਣ ਲਈ ਮਜਬੂਰ ਕੀਤਾ
ਹੈ।
.......ਵੀਰਉ! ਸਬਰ
ਨਾਲ ਸਭ ਕੁਝ ਸੁਣ ਲਉ।
ਜੇ ਠੀਕ ਨਾਂ ਲਗੇ ਤਾਂ
ਰਾਜੇਵਾਲ ਸਾਹਿਬ ਤੋਂ
ਮੇਰੇ ਤੇ ਡੈਫਾਮੇਸ਼ਨ
ਕਰਵਾ ਦਿਉ। ਮੈਂ ਭੀ
ਡਿਸ਼ਚਾਰਜ ਪਟੀਸ਼ਨ ਪਾਕੇ
ਸਾਰੇ ਤੱਥ ਕੋਰਟ ਵਿਚ
ਰੱਖ ਦੇਵਾਂ ਗਾ। ਜੇ
ਰਾਜੇਵਾਲ ਸਾਹਿਬ ਨੂੰ
ਉਮਰ ਭਰ ਤੋਂ ਘੱਟ ਸਜਾ
ਮਿਲੇ ਤਾਂ ਤੁਸੀਂ ਮੇਰੇ
ਵਾਰੇ ਜੋ ਚਾਹੋਂ ਕਹਿਣ
ਦੇ ਹੱਕਦਾਰ ਹੋਂ। ਮੈਂ
ਆਪਣੀ ਸਾਰੀ ਜਾਇਦਾਦ
ਪੰਜਾਬ ਦੇ ਹਰ ਵਰਗ ਦੇ
ਗਰੀਬ ਦੀ ਭਲਾਈ ਵਾਲੀ
ਸੰਸਥਾ ਨੂੰ ਦਾਨ ਕਰ
ਦਿਆਂ ਗਾ।
.....ਦੋਸਤੋ। ਮੈਂ
ਬੀਜੇਪੀ ਦਾ ਮੈਂਬਰ ਨਹੀ।
ਪਰ ਇਹ ਕਾਂਗਰਸ ਨਾਲੋਂ
ਹਜਾ੍ਰ ਗੁਣਾ ਚੰਗੀ ਹੈ।
ਜਦ 1984 ਵਿਚ ਕਾਂਗਰਸ
ਨੇ ਦਿਲੀ ਵਿਚ ਦਸ ਹਜਾਰ
ਸਿਖ ਕਤਲ ਕੀਤਾ ਸੀ,
ਉਦੋਂ ਬੀਜੇਪੀ ਨੇ 40-50
ਹਜਾਰ ਸਿਖ ਨੂੰ ਬਚਾਇਆ
ਭੀ ਸੀ। ਬੰਬਈ ਵਿਚ
ਸਿਵਸ਼ੈਨਾ ਨੇ ਸਿਖ ਬਚਾਏ
ਸਨ। ਇਹੀ ਹਾਲ ਦੂਸਰੇ
ਸਹਿਰਾਂ ਦਾ ਹੈ।
.......ਦੋਸਤੋ। ਮੈਂ ਭੀ
ਸੋਚ ਲਿਆ ਹੈ, ਤੇ ਤੁਸੀਂ
ਭੀ ਸੋਚ ਠਂਡੇ ਦਿਮਾਗ
ਨਾਲ ਸੋਚ ਲਉ। ਪੰਜਾਬ
ਵਿਚ ਮੁੜ ਖੁਸ਼ਹਾਲੀ
ਲਿਆਉਣ ਲਈ, ਕੰਗਾਲੀ,
ਲੁਟਾਂ, ਤਬਾਹੀ, ਕਤਲਾਮ,
ਵੰਡਵਾਰਾ ਆਦਿ ਅਲਾਮਤਾਂ
ਤੋਂ ਬਚਾਉਣ ਦਾ ਸਿਰਫ ਇਕ
ਹੀ ਰਸਤਾ ਬਾਕੀ ਰਹਿ ਗਿਆ
ਹੈ। ਉਹ ਹੈ ਪੰਜਾਬ ਵਿਚ
ਆਪ ਤੇ ਬੀਜੇਪੀ ਦੀ
ਸਰਕਾਰ ਬਣਾਈ ਜਾਏ। ਪਰ
ਕੇਜਰੀਵਾਲ ਰਹਿਤ ਹੋਵੇ।
ਮੁਖ ਮੰਤਰੀ ਦੋਹਾਂ
ਪਾਰਟੀਆਂ ਵਿਚਲੇ
ਵਿਧਾਇਕਾਂ ਚੋਂ ਨਾ
ਹੋਵੇ। ਪੰਜਾਬ ਦੀ ਕੋਈ
ਇਮਾਨਦਾਰ ਸ਼ਖਸੀਅਤ ਨੂੰ
ਪੰਚਾਇਤਾਂ,
ਮਿਊਂਸਪੈਲਟੀਆਂ ਤੇ
ਵਿਧਾਇਕਾਂ ਦੇ ਰੈਫਰੈਂਡਮ
ਰਾਹੀਂ ਮੁਖ ਮੰਤਰੀ
ਬਣਾਇਆ ਜਾਏ। ਇਸ ਨੂੰ
ਰਾਜ ਸਭਾ ਬਹਾਲ ਕਰਕੇ
ਮੁਖ ਮੰਤਰੀ ਬਨਣ ਦੀ
ਯੋਗਤਾ ਦਿਤੀ ਜਾਏ। ਰਾਜ
ਸਭਾ ਦੇ ਦੂਸਰੇ ਮੈਂਬਰਾਂ
ਦੀ ਨਾਮਯਦਗੀ ਲਈ ਭੀ,
ਯੋਗਤਾ ਤੇ ਗਰੀਬੀ ਰੇਖਾ
ਨੂੰ ਅਧਾਰ ਬਣਾਇਆ ਜਾਏ।
ਮੈਂ ਇਸੇ ਪ੍ਰਾਪਤੀ ਲਈ,
ਤੇ ਕਿਸਾਨ ਲਈ ਕਣਕ ਦੀ
ਕੌਮਾਂਤਰੀ ਉਪਨ ਮਾਰਕਿਟ
ਹੁਸੈਨੀਵਾਲਾ ਵਿਚ
ਖੁਲਵਾਉਣ ਲਈ, ਯਤਨਸ਼ੀਲ
ਹਾਂ।
........ਦੋਸਤੋ। ਯਕੀਨ
ਰਖੋ ਇਹਨਾਂ ਦੋਹਾਂ ਦੀ
ਤੁਰਤ ਪ੍ਰਪਤੀ ਹੋਵੇ ਗੀ।
ਨਿੰਦਾ-ਜੀਵੀ ਭਾਂਵੇਂ
ਮੈਂਨੂੰ ਬੀਜੇਪੀ ਸਮਰੱਥਕ
ਕਹਿਣ ਭਾਂਵੇ ਕਿਸਾਨ
ਵਿਰੋਧੀ ਕਹਿਣ। ਮੇਰੇ ਲਈ
ਸਭ ਸਨਮਾਨਯੋਗ ਹਨ। ਰੱਬ
ਸੁਮੱਤ ਬਖਸ਼ੇ
ਨਿੰਦਾ-ਜੀਵੀਆਂ ਨੂੰ।
ਰੱਬ ਰਾਖਾ ਪੰਜਾਬ ਦਾ।