ਤਿੰਨ ਦੋਸਤਾਂ ਨੇ ਟੈਲ਼ੀਫੋਨ ਕਰਕੇ ਪੁਛਿਆ ਹੈ ਕਿ ਇਹ ਦੋ ਦਰਜਨ ਵਿਧਾਇਕ 2022 ਵਿਚ ਟਿਕਟ ਕਿਥੋਂ ਲੈਣ ਗੇ। ਕਿਸਾਨ ਯੂਨੀਅਨਾਂ ਦੀ ਕੀ ਮਜਬੂਰੀ ਹੈ ਕਿ ਉਹ ਐਜੀਟੇਸ਼ਨ ਵਾਪਿਸ ਲੈ ਲੈਣ ਗੇ। ਦੋਸਤੋ। ਪਹਿਲੇ ਸਵਾਲ ਦਾ ਸਿਧਾ ਜਵਾਬ ਇਹ ਹੈ ਕਿ 2022 ਵਿਚ ਆਪ ਤੇ ਬੀਜੇਪੀ ਦੀ ਸਾਂਝੀ ਸਰਕਾਰ ਬਣੇ ਗੀ। ਕਿਸਾਨ ਆਗੂਆਂ ਵਲੋਂ ਕੀਤੀ ਗੁੰਡਾ ਗਰਦੀ ਕਰਕੇ ਸਹਿਰੀ ਤੇ ਹਿੰਦੂ ਵੋਟ ਬੀਜੇਪੀ ਨਾਲ ਜੁੜ ਗਈ ਹੈ। ਦਿਹਾਤੀ ਤੇ ਜੱਟ ਸਿਖ ਵੋਟ ਆਪ ਨਾਲ ਹੀ ਖੜੇ੍ ਗੀ। ਮਜਦੂਰ ਵੋਟ ਭੀ ਹਿੰਦੂ ਤੇ ਆਪ ਨਾਲ ਜੁੜ ਗਈ ਹੈ।
..... ਹੁਣ ਦੂਸਰੇ ਸਵਾਲ ਸਬੰਧੀ ਬੇਨਤੀ ਹੈ ਕਿ ਦੋ ਵਡੀਆਂ ਕਿਸਾਨ ਯੂਨੀਅਨਾਂ ਆਪਣਾ ਸ਼ਾਂਤ ਮਈ ਸੰਘਰਸ ਜਾਰੀ ਰਖਣ ਗੀਆਂ। ਪਰ ਸੰਯੁਕਤ ਕਿਸਾਨ ਮੋਰਚਾ ਆਪਣਾ ਅੰਦੋਲਨ ਵਾਪਿਸ ਲੈ ਲਏ ਗਾ। ਕੈਪਟਨ ਸਾਹਿਬ ਮੁਖ ਮੰਤਰੀ ਰਹੇ ਹਨ। ਉਹ ਸੰਯੁਕਤ ਮੋਰਚੇ ਦਾ ਸਾਰਾ ਰਿਕਾਰਡ ਇਕੱਤਰ ਕਰਦੇ ਰਹੇ ਹਨ। ਉਹਨਾਂ ਕੋਲ ਰਿਕਾਰਡ ਹੈ ਕਿ ਪੰਜਾਬ ਦੇ ਕਿਸਾਨਾਂ ਤੌਂ ਕਿਨਾਂ ਪੈਸਾ ਜਬਰੀ ਉਗਰਾਹਿਆ ਗਿਆ ਹੈ। ਇਹ ਭਾਂਵੇਂ ਕਿਸੇ ਭੀ ਯੂਨੀਅਨ ਨੇ ਉਗਰਾਹਿਆ ਹੋਵੇ। ਪਰ ਲੋਕਾਂ ਤੋਂ ਸਿੰਘੂ ਬਾਡਰ ਦੇ ਨਾਮ ਤੇ ਲਿਆ ਗਿਆ ਹੈ। ਇਹ ਭੀ ਰਿਪੋਰਟਾਂ ਹਨ ਕਿ ਸਿੰਘੂ ਬਾਰਡਰ ਤੇ ਸਹੀਦ ਹੋਏ 700 ਜਾਂ ਘੱਟ ਕਿਸਾਨ ਕੁਦਰਤੀ ਮੌਤ ਨਹੀਂ ਮਰੇ। ਬਹੁਤੇ ਸ਼ਾਜਿਸ ਅਧੀਨ ਮੋਰਚੇ ਦੀ ਹਿਸਟਰੀ ਬਨਾਉਣ ਲਈ ਮਾਰੇ ਗਏ ਹਨ ਜਾਂ ਮਰਨ ਲਈ ਮਜਬੂਰ ਕੀਤੇ ਗਏ ਹਨ। ਕਈ ਸਹੀਦਾਂ ਦੇ ਵਾਰਸ਼ਾ ਦੀ ਭੀ ਇਹੀ ਸੋਚ ਹੈ। ਮੋਦੀ ਸਾਹਿਬ ਦੀ ਸਦਭਾਵਨਾਂ ਸਿਰਫ ਪੰਜਾਬੀ ਕਿਸਾਨਾਂ ਤੇ ਸਿਖਾਂ ਨਾਲ ਹੈ। ਯੂਪੀ ਤੇ ਹਰਿਆਣੇ ਦਾ ਅੰਦੋਲਨ ਕੁਝ ਹੀ ਦਿਨਾਂ ਦਾ ਮਹਿਮਾਨ ਹੋਵੇ ਗਾ