Thank you very much for visiting the Anti-Corruption Party's website. This party has been established to fight against evils like corruption, drug mafias, sand mafia, monopoly on transport cable industry, etc. The money looted from the public goes back to the public. The Gurdwara Board and other holy Gurudwaras will be looted. The Gurdwara Parbandhak Board will be formed all over the world to manage the board. Notified and local committees will be managed by the local Sangat. Your cooperation is required.
        
ਫੇਸਬੁਕ ਪੋਸਟਜ
 

ਸਤਿਕਾਰ ਯੋਗ ਦੋਸਤੋ ਅੱਜ ਨਵਜੋਤ ਸਿਧੂ ਵਲੋਂ ਅਸਤੀਫਾ ਦੇ ਕੇ ਵਖਰਾ ਸਟੈਂਡ ਲੈਣਾ ਬੁਝਾਰਤ ਬਣਿਆ ਹੋਇਆ ਹੈ

ਅਡਵੋਕਟ ਜਨਰਲ ਉਸ ਵਕੀਲ ਨੂੰ ਲਾਉਣਾ ਜੋ ਸੁਮੇਧ ਸੈਣੀ ਦਾ ਪਕਾ ਵਕੀਲ ਹੈ, ਛੋਟੀ ਗੱਲ ਹੈ ਉਹ ਬਦਲਿਆ ਜਾ ਸਕਦਾ ਹੈ ਡੀਜੀਪੀ ਦੀ ਨਿਯੁਕਤੀ ਕੋਈ ਖਾਸ ਗੱਲ ਨਹੀਂ ਬਦਲੇ ਜਾ ਸਕਦੇ ਹਨ ਰਾਣ ਗੁਰਜੀਤ ਭੀ ਅਜੇ ਦੋਸੀ ਨਾਮਜਦ ਨਹੀਂ ਕੀਤੇ ਗਏ ....... ਪਰ ਅਸਲੀ ਤੇ ਸਭ ਤੋਂ ਵੱਡੀ ਗੱਲ ਜਿਸਨੇ ਸਿਖ ਵਰਗ ਦੇ ਛੀਨੇ ਛਾਨਣੀ ਕਰ ਦਿਤੇ ਹਨ ਤੇ ਜਿਸਦਾ ਕੋਈ ਇਲਾਜ ਹੀ ਨਹੀਂ ਹੈ, ਉਹ ਹੈ ਚਂਨੀ ਸਾਹਿਬ ਵਲੋਂ ਹੋਮ ਮਹਿਕਮਾ ਰੰਧਾਵਾ ਸਾਹਿਬ ਨੂੰ ਦੇਣਾ, ਤੇ ਰੰਧਾਵਾ ਸਾਹਿਬ ਨੂੰ ਸਹੁੰ ਚੁਕਣ ਤੋਂ ਬਾਦ ਪਹਿਲੀ ਪ੍ਰੈਸ ਮੀਟਿੰਗ ਵਿਚ ਇਕ ਰਿਪੋਰਟਰ ਨੇ ਇਹ ਪੁਛਿਆ ਗਿਆ ਕਿ ਤੁਹਾਡਾ ਮੁਖ ਮਿਸ਼ਨ ਸੀ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਗਿਰਫਤਾਰ ਕਰਨਾ ਹੈ ਹੁਣ ਤੁਸੀਂ ਹੋਮ ਮਨਿਸਟਰ ਹੋਂ ਪੁਲੀਸ ਤੁਹਾਡੇ ਕੋਲ ਹੈ ਤੁਸੀਂ ਦਸੋ ਕਿ ਗ੍ਰੰਥ ਸਾਹਿਬ ਦੇ ਕਿਥਿਤ ਦੋਸੀ ਬਾਦਲਾਂ ਨੂੰ ਕੱਦ ਤੱਕ ਗ੍ਰਿਫਤਾਰ ਕਰ ਲਵੋਂ ਗੇ?

.......ਰੰਧਾਵਾ ਸਾਹਿਬ ਨੇ ਉਸ ਪਤਰਕਾਰ ਨੂੰ ਖਾਸ ਡਾਂਟ ਝਾੜ ਪਾਉਂਦਿਆਂ ਕਿਹ ਕਿ "ਮੈਂ ਕਦ ਕਿਹਾ ਹੈ ਕਿ ਬਾਦਲਾਂ ਨੂੰ ਗਿਰਫਤਾਰ ਕਰਾਂ ਗੇ ਦਸ ਮੈਂ ਕਦ ਕਿਹਾ ਹੈ, ਦਸ" ਜਦ ਕਿ ਰੰਧਾਵਾ ਸਾਹਿਬ ਸੈਕੜੇ ਵਾਰ ਇਹ ਗੱਲ ਕਹਿ ਚੁਕੇ ਹਨ ਕੈਪਟਨ ਖਿਲਾਫ ਮੁਹਿਮ ਸਮੇਂ ਭੀ ਇਹੀ ਮੁਖ ਇਸ਼ੂ ਸੀ ਬਰਗਾੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿਚ ਹਜਾਰਾਂ ਸਿਖ ਸੰਗਤਾਂ ਅਗੇ ਇਹ ਵਿਸ਼ਵਾਸ ਭੀ ਦੁਆਇਆ ਸੀ

..........ਦੋਸਤੋ ਚੰਨੀ ਸਾਹਿਬ ਵਲੋਂ ਹੋਮ ਰੰਧਾਵਾ ਸਾਹਿਬ ਨੂੰ ਹੋਮ ਦੇਣਾ ਤੇ ਰੰਧਾਵਾ ਸਾਹਿਬ ਦੇ ਜਵਾਬ ਤੋਂ ਸਾਫ ਜਾਹਿਰ ਹੈ ਕਿ ਇਸ ਸਰਕਾਰ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਅਸਲੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਇਹ ਸਰਕਾਰ ਤਾਂ ਕੈਪਟਨ ਤੋਂ ਭੀ ਗਈ ਗੁਜਰੀ ਸਾਬਤ ਹੋਈ ਹੈ ਨਵਜੋਤ ਸਿਧੂ ਨਾਲ ਮੇਰੀ ਕੋਈ ਸਾਂਝ ਨਹੀਂ ਪਰ ਮੈਂ ਬਾਦਲਾਂ ਦੀ ਇਸ ਤੀਜੀ ਸਰਕਾਰ ਤੋਂ ਅਸਤੀਫੇ ਦੀ ਮੰਗ ਕਰਦਾ ਹਾਂ ਜੇ ਦੋ ਹਫਤੇ ਵਿਚ ਇਸ ਸਰਕਾਰ ਨੇ ਬਾਦਲਾਂ ਤੋਂ ਪੁਛ ਪੜਤਾਲ ਨਾਂ ਕੀਤੀ ਲਾਈ ਡਿਟੈਕਟਰ ਅਗੇ ਨਾ ਖੜਾਇਆ, ਤਾਂ ਆਪਣੀ ਸਮੱਰਥਾ ਅਨੁਸਾਰ ਮੁਖ ਮੰਤਰੀ ਤੇ ਹੋਮ ਮਨਿਸਟਰ ਦੀਆਂ ਕੋਠੀਆਂ ਅਗੇ ਧਰਨੇ ਸੁਰੂ ਕੀਤੇ ਜਾਣ ਗੇ

.......ਚੰਨੀ ਸਾਹਿਬ ਦੇ ਮੁਖ ਮੰਤਰੀ ਬਨਣਾ ਤੇ ਮੈਂਨੂੰ ਬਹੁਤ ਖੁਸ਼ੀ ਹੋਈ ਸੀ ਗਰੀਬ ਵਰਗ ਵਿਚੋਂ ਹੈ ਇਹ ਜਰੂਰ ਰਜਵਾੜਿਆ ਤੇ ਲੁਟੇਰਿਆਂ ਨੂੰ ਹੱਥ ਪਾਏ ਗਾ ਪਰ ਚੰਨੀ ਸਾਹਿਬ ਦੇ ਇਤਨਾ ਕਮਜੋਰ ਹੋਣ ਤੇ ਮੈਂਨੂੰ ਬੁਹੱਦ ਦੁਖ ਮਹਿਸੂਸ ਹੋ ਰਿਹਾ ਹੈ ਰੱਬ ਚੰਨੀ ਸਾਹਿਬ ਸ਼ਕਤੀ ਸੁਮੱਤ ਬਖਸੇ

Harbans Singh Jalal

14tcSeSupp3nt1emm2boter 2e9 
Shared with Public

ਗੁਰਜੰਟ ਸਿੰਘ ਮੰਡੇਰ, Jarnail Singh and 7 others