ਪੰਜਾਬੀ ਦੋਸਤੋ। ਸਿਖ ਦੋਸਤੋ।
.......ਮੈਂ ਅੱਜ ਫਿਰ ਤੁਹਾਨੂੰ ਉਹ ਦਿਨ ਯਾਦ ਕਰਵਾਉਣਾ ਚਾਹੁੰਦਾ ਹਾਂ, ਜਿਸ ਦਿਨ ਮਾਸਟਰ ਤਾਰਾ ਸਿੰਘ ਜੀ ਲਾਹੌਰ ਦੇ ਕਿਲੇ ਤੇ ਲਹਿਰਾ ਰਿਹਾ ਹੈਦਰੀ ਝੰਡਾ ਕੱਟਣ ਲਈ ਅੰਮਰਿਤਸਰ ਤੋਂ ਰਵਾਨਾ ਹੋਇਆ ਸੀ। ਬੇਅਥਾਹ ਸੰਗਤ ਮਾਸਟਰ ਤਾਰਾ ਸਿੰਘ ਜਿੰਦਾਬਾਦ, ਜਿੰਦਾਬਾਦ ਦੇ ਨਾਅਰੇ ਲਾ ਰਹੀ ਸੀ। ਪਰ ਇਹ ਜਿੰਦਾਬਾਦ ਦਸ ਲੱਖ ਸਿਖ ਦੇ ਕਤਲ ਦਾ ਕਾਰਨ ਬਣੀ ਸੀ। ਉਸ ਸਮੇਂ ਕਿਸੇ ਇਕ ਭੀ ਸਿਖ ਨੇ ਮਾਸਟਰ ਨੂੰ ਇਹ ਨਹੀਂ ਸੀ ਪੁਛਿਆ ਕਿ ਮਾਸਟਰ ਜੀ ਇਸ ਕਤਲਾਮ ਵਿਚ ਪਾਕਿਸਤਾਨ ਵਸਦੇ ਸਿਖਾਂ ਦਾ ਕੀ ਬਣੇ ਗਾ। ਮਾਸਟਰ ਤਾਰਾ ਸਿਘ ਦੇ ਸਿਰ ਤੇ ਨੈਹਰੂ ਨੂੰ ਖੁਸ਼ ਕਰਕੇ ਨਵੇਂ ਭਾਰਤ ਵਿਚ ਕੇਂਦਰੀ ਮੰਤਰੀ ਜਾਂ ਮੁਖ ਮੰਤਰੀ ਬਨਣ ਦਾ ਭੂਤ ਸਵਾਰ ਸੀ।
.......ਹੁਣ ਰਾਜੇਵਾਲ ਸਾਹਿਬ ਦੀ ਇਕ ਵੀਡੀਉ ਕਿਸਾਨ ਨਾਮੀਂ ਚੈਨਲ ਨੇ 8 ਅਕਤੂਬਰ 2 ਵਜਕੇ 51 ਮਿੰਟ ਤੇ ਫੇਸ ਬੁਕ ਤੇ ਪਾਈ ਹੈ। ਇਸ ਵੀਡੀਉ ਤੇ ਰਾਈਟ ਕਲਿਕ ਕਰਕੇ ਦੇਖੋ। ਇਸ ਵੀਡੀਉ ਤੇ ਰਾਈਟ ਕਲਿਕ ਨਹੀਂ ਹੁੰਦਾ। ਹੁਣ ਫੇਸ ਬੁਕ ਦੀਆਂ ਦੁਜੀਆਂ ਵੀਡੀਉਜ ਤੇ ਰਾਈਟ ਕਲਿਕ ਕਰੋ। ਸਭ ਤੇ ਰਾਈਟ ਕਲਿਕ ਹੋਵੇ ਗਾ। ਜਿਸ ਨਾਲ ਵੀਡੀਉ ਦਾ ਲਿੰਕ ਤੇ ਸਾਰਾ ਵੇਰਵਾ ਸਾਹਮਣੇ ਆ ਜਾਏ ਗਾ। ਸੁਆਲ ਇਹ ਹੈ ਕਿ ਰਾਜੇਵਾਲ ਸਾਹਿਬ ਦੀ ਇਸ ਵੀਡੀਉ ਤੇ ਰਾਈਟ ਕਲਿਕ ਕਿਉਂ ਕੰਮ ਨਹੀਂ ਕਰਦਾ? ਕਿੳਂਕੇ ਇਹ ਵੀਡੀਉ ਐਡਿਟ ਕਰਕੇ ਪਾਈ ਗਈ ਹੈ। ਇਹ ਸਾਰੀ ਨਹੀਂ ਦਿਖਾਈ ਗਈ।
..........ਕਿਸਾਨ ਦੋਸਤੋ। ਇਸ ਵੀਡੀਉ ਦੇ ਸ਼ੁਰੂ ਵਿਚ ਰਾਜੇਵਾਲ ਸਾਹਿਬ ਨੇ ਆਪ ਕਨਫੈਸ਼ਨ ਕੀਤਾ ਹੈ ਕਿ ਮੈਂ ਤਿੰਨ ਅਕਤੂਬਰ ਨੂੰ ਲਖੀਮਪੁਰ ਦੀ ਘਟਨਾ ਸਮੇਂ ਉਥੇ ਮਜੂਦ ਸੀ। ਰਾਜੇਵਾਲ ਸਾਹਿਬ ਨੇ ਇਸੇ ਵੀਡੀਉ ਵਿਚ ਕਿਹਾ ਹੈ ਕਿ ਅਸੀਂ ਸਾਂਤ ਮਈ ਢੰਗ ਨਾਲ ਬੈਠੇ ਹੋਏ ਸੀ। ਜਦੋਂ ਸਾਡੇ ਤੇ ਗਡੀਆਂ ਚੜਾਕੇ ਹਮਲਾ ਕਰ ਦਿਤਾ ਗਿਆ। ਭਾਵ ਕਿਸਾਨ ਹੈਲੀਪੈਡ ਤੇ ਧਰਨੇ ਤੇ ਬੈਠੇ ਹੋਏ ਸਨ। ਜਦ ਸਾਡੇ ਤੇ ਹਮਲਾ ਕਰ ਦਿਤਾ ਗਿਆ। (ਹੈਲੀਪੈਡ ਦੇ ਚਾਰ ਚੁਫੇਰੇ ਦੀਵਾਰ ਕੀਤੀ ਹੋਈ ਹੈ। ਦਰਵਾਜੇ ਨੂੰ ਲੋਹੇ ਦਾ ਗੇਟ ਲਗਾ ਹੋਇਆ ਹੈ। ਜਿਸ ਨੂੰ ਜਿੰਦਾ ਲੱਗ ਸਕਦਾ ਹੈ) ਭਾਵ ਇਹ ਕਿ ਜਦ ਚਾਰ ਹਿੰਦੂਆਂ ਨੂੰ ਖਿਚ ਕੇ, ਸੜਕ ਦੇ ਖਤਾਨਾਂ ਵਿਚ ਲਿਜਾਕੇ, ਲਾਠੀਆਂ, ਕਿਰਪਾਨਾਂ, ਰਾਡਾਂ ਨਾਲ ਕੁਟ ਕੁਟ ਮਾਰ ਦਿਤਾ ਗਿਆ ਤਾਂ ਮੈਂ ਉਸ ਸਮੇਂ ਮਜੂਦ ਸੀ। ਭਾਵ ਸਾਰਾ ਕੁਝ ਮੇਰੀ ਮਜੂਦ ਗੀ ਵਿਚ ਹੋਇਆ। ਇਹ ਚਾਰੇ ਹਿੰਦੂ ਬੀਜੇਪੀ ਦੇ ਆਹੁਦੇਦਾਰ ਨਹੀਂ ਸਨ। ਇਕ ਪਤਰਕਾਰ ਸੀ। ਬਾਕੀ ਤਿੰਨ ਉਸ ਦੋ ਹਜਾਰ ਲੋਕਾਂ ਦੇ ਇਕੱਠ ਦਾ ਹਿਸਾ ਸਨ ਜੋ ਇਹ ਦੇਖਣ ਲਈ ਆਏ ਸਨ ਕਿ ਜਦ ਯੂਪੀ ਦਾ ਡਿਪਟੀ ਮੁਖ ਮੰਤਰੀ ਹੈਲੀਪੈਡ ਤੇ ਉਤਰੇ ਗਾ, ਜੋ ਕਿ ਕਿਸਾਨਾਂ ਨੇ ਧਰਨਾ ਦੇ ਕੇ ਰੋਕਿਆ ਹੋਇਆ ਸੀ, ਤਾਂ ਕੀ ਹੋਏ ਗਾ।
......ਦੋਸਤੋ। ਭਾਂਵੇਂ ਸਰਕਾਰ ਨੇ ਇਸ ਵੀਡੀਉ ਦੀ ਸਰਕੁਲੇਸ਼ਨ ਤੇ ਪਾਬੰਦੀ ਲਾਈ ਹੋਈ ਹੈ। ਫਿਰ ਭੀ ਇਹ ਵੀਡੀਉ ਸਾਰੇ ਭਾਰਤ ਵਿਚ ਸਿਖਾਂ ਖਿਲਾਫ ਭਾਂਬੜ ਬਾਲਣ ਦਾ ਕਾਰਨ ਬਣ ਚੁਕੀ ਹੈ। ਲਾਵਾ ਕਿਸੇ ਭੀ ਸਮੇਂ ਕਿਸੇ ਭੀ ਕਾਰਨ ਫੁਟ ਸਕਦਾ ਹੈ। ਪਰ ਰਾਜੇਵਾਲ ਸਾਹਿਬ ਮੰਡੀ ਬੋਰਡ ਦੀ ਚੇਅਰਮੈਨੀ, ਰਾਜਸਭਾ, ਮੁਖ ਮੰਤਰੀ ਬਨਣ ਦੇ ਸੁਪਨੇ ਲੈਦੇ ਹੋਏ, ਸਿਖ ਸੰਗਤ ਨੂੰ 1984 ਵਰਗੇ ਕਤਲਾਮ ਵੱਲ ਧੱਕ ਰਹੇ ਹਨ। ਪਹਿਲੀ ਬੇਨਤੀ ਹੈ ਕਿ ਵਾਹਿਗੁਰੂ ਅਗੇ ਅਰਦਾਸ ਕਰੋ ਕਿ ਰਾਜੇਵਾਲ ਤੇ ਉਸਦੇ 32 ਮੈਂਬਰੀ ਸ਼ੰਯੁਕਤ ਕਿਸਾਨ ਮੋਰਚੇ ਨੂੰ ਸੁਮੱਤ ਬਖਸੇ। ਦੂਜੀ ਬੇਨਤੀ ਇਸ ਦੂਜਾ ਮਾਸਟਰ ਤਾਰਾ ਸਿੰਘ ਬਨਣ ਦੇ ਜਨੂਨੀ ਸਖਸ ਤੋਂ ਕਿਨਾਰਾ ਕਰ ਲਉ। ਬਚ ਜਾਉ। ਬਚਾ ਲਉ ਆਪਣੇ ਪੁਤਰ।
.......ਦੋਸਤੋ। ਹੁਣ ਮੈਂ ਤੁਹਾਨੂੰ ਅਸਲੀਅਤ ਨਾਲ ਸਬੰਧਿਤ ਸਿਰਫ ਕੁਝ ਕੁ ਗੱਲਾਂ ਹੀ ਦਸਾਂ ਗਾ। ਪਿਹਲੀ ਇਹ ਕਿ ਦੋਨੋ ਖੇਤੀ ਬਿਲ ਪੰਜਾਬ ਲਈ ਬਰਦਾਨ ਹਨ। ਕਨੇਡਾ ਵਸਦੇ ਪੰਜਾਬੀਆਂ ਲਈ, ਸ਼ਹਿਰ ਵਸਦੇ ਲੋਕਾਂ ਲਈ, ਭਾਰਤ ਵਿਚ ਵਸਦੇ ਸਿਖਾਂ ਲਈ। ਫੌਜ ਵਿਚਲੇ ਸਿਖਾਂ ਲਈ। ਨਵੀਂ ਜਿੰਦਗੀ ਦੇਣ ਵਾਲੇ ਹਨ ਇਹ ਕਨੂੰਨ। ਵੇਰਵਾ ਫੇਰ ਦੇਵਾਂ ਗਾ। ਦੁਜੀ ਇਹ ਕਿ ਇਹ ਕਿ ਲੜਾਈ ਯੂਪੀ ਦੇ ਮੁਖ ਮਤਰੀ ਯੋਗੀ ਸਾਹਿਬ ਤੇ ਭਾਰਤ ਦੇ ਮਜੂਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਵਿਚ ਹੈ। ਯੋਗੀ ਸਾਹਿਬ ਹਿੰਦੂ ਜਗਤ ਦੇ ਚਾਰ ਉਚ ਮਠਾਂ ਵਿਚੋਂ ਇਕ, ਗੋਰਖ ਮੱਠ ਦੇ ਮੁਖੀਆ ਹਨ। ਹਿੰਦੂ ਜਗਤ ਵਿਚ ਗੋਰਖ ਮੱਠ ਦਾ ਬਹੁਤ ਸਤਿਕਾਰ ਹੈ। ਸੁਣਿਆ ਹੈ ਕਿ ਨਾਗਪੁਰ ਯੋਗੀ ਸਾਹਿਬ ਦੀ ਪੁਸ਼ਤ ਪਨਾਹੀ ਵਿਚ ਹੈ ਤੇ ਯੋਗੀ ਜੀ ਨੂੰ ਅਗਲਾ ਪ੍ਰਾਈਮ ਮਨਿਸਟਰ ਬਨਾਉਣ ਲਈ ਚਣਿਆ ਗਿਆ ਹੈ। ਇਸ ਲਈ ਇਹ ਹਿੰਦੂ ਧਰਮ ਦਾ ਆਪਣਾ ਮਸਲਾ ਹੈ।
........ਤੀਸਰੀ ਗੱਲ ਕਿ ਤਨਾਅ ਯੂਪੀ ਦੇ ਮੁਖ ਮੰਤਰੀ ਤੇ ਡਿਪਟੀ ਮੁਖ ਮੰਤਰੀ ਵਿਚ ਹੈ। ਚੌਥੀ ਗੱਲ ਲੋਕਲ ਟਕਰਾਅ ਯੋਗੀ ਸਾਹਿਬ ਤੇ ਸਟੇਟ ਮਨਿਸਟਰ ਹੋਮ ਵਿਚ ਹੈ। ਪੰਜਵੀਂ ਗੱਲ ਕਿ ਜੋ ਝੂਠਾ ਐਵੀਡੈਂਸ਼, ਜੋ ਫੇਕ ਵੇਡੀਉਜ ਰਾਹੀਂ ਬਣਾਇਆ ਗਿਆ ਸੀ, ਜਿਸ ਨੂੰ ਐਂਟੀ-ਇਨਕੂਬੈਂਸੀ ਭਾਵ ਭਾਵ ਹਰ ਸਰਕਾਰ ਵਿਰੁਧ ਗਿਲੇ ਸਿਕਵੇ ਤੇ ਸਰਕਾਰ ਫੋਬੀਏ ਅਧੀਨ ਤੇ ਰਾਹੁਲ ਜੀ, ਪ੍ਰਿਅੰਕਾ ਜੀ, ਟਿਕਾਇਤ ਸਾਹਿਬ, ਅਖਲੇਸ਼ ਯਾਦਵ ਜੀ, ਆਪ ਦੇ ਸੰਜੇ ਸਾਹਿਬ ਜੀ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਕੀਤੀਆਂ ਗਈਆਂ ਸਨ, ਭਾਂਵੇ ਇਹਨਾਂ ਨੇ ਪੰਜਾਬ ਤੇ ਸਿਖ ਜਗਤ ਵਿਚ ਕਿਸਾਨ ਆਗੂਆਂ ਨੂੰ ਸਹੀ ਸਾਬਤ ਕਰਨ ਵਿਚ ਵੱਡਾ ਰੋਲ ਅਦਾ ਕੀਤਾ। ਪਰ ਹੁਣ ਕੋਰਟ ਵਿਚ ਸਹੀ ਸਾਬਤ ਨਹੀਂ ਕੀਤੀਆ ਜਾ ਸਕਦੀਆਂ।
.......ਦੋਸਤੋ। ਇਹ ਭਾਰਤ ਸਰਕਾਰ ਦੀ ਅੰਦਰੂਨੀ ਲੜਾਈ ਹੈ। ਇਸਦਾ ਬਿਲਾਂ ਨਾਲ ਜਾਂ ਕਿਸਾਨੀ ਲੜਾਈ ਨਾਲ ਕੋਈ ਭੀ ਸਬੰਧ ਨਹੀਂ। ਫਿਰ ਕਿਉਂ ਰਾਜੇਵਾਲ ਸਾਹਿਬ, ਦਰਸ਼ਨ ਕੁਮਾਰ ਜੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਹੋਰ ਆਗੂ ਭਾਰਤ ਭਰ ਵਿਚ ਮੁੜ ਕਤਲਾਮ ਸ਼ੁਰੂ ਕਰਵਾਉਣ ਲਈ ਬਜਿਦ ਜਾਪਦੇ ਹਨ। ਪੰਜਾਬ ਵਿਚ ਆਪਣੇ ਘਰਾਂ ਵਿਚ ਵਸਦੇ ਰਸਦੇ ਸਿਖ ਦੋਸਤ ਇਹ ਨਾਂ ਸਮਝਣ ਕਿ ਸਾਡਾ ਕੁਝ ਭੀ ਨਹੀਂ ਵਿਗੜਨਾ। ਅਸੀਂ ਤਾਂ ਤਮਾਸ਼ਾ ਹੀ ਦੇਖਣਾ ਹੈ। ਦੋਸਤੋਂ ਪੰਜਾਬ ਤੋਂ ਬਾਹਰ ਵਸਦੇ ਭੀ ਤੁਹਾਡੇ ਹੀ ਹਨ। ਜੇ ਘਰ ਨੂੰ ਅੱਗ ਲੱਗ ਜਾਏ ਤਾਂ ਕੋਈ ਕਮਰਾ ਭੀ ਸੇਕ ਤੋਂ ਨਹੀਂ ਬਚ ਸਕਦਾ। ਅੱਧ ਝੁਲਸਿਆ ਜਰੂਰ ਹੋ ਜਾਏ ਗਾ।
........ਮੈਂ ਚਾਹੁੰਦਾ ਹਾਂ ਸਾਰੀ ਅਸਲੀਅਤ ਤੁਹਾਡੇ ਸਾਹਮਣੇ ਖੋਹਲ ਕੇ ਰੱਖ ਦੇਵਾਂ। ਪਰ ਕੇਸ ਦੋ ਕੋਰਟਾਂ ਵਿਚ ਚਲ ਰਿਹਾ ਹੈ। ਇਕ ਲਖੀਮਪੁਰ ਦੀ ਸਥਾਨਕ ਕੋਰਟ ਵਿਚ ਤੇ ਦੂਸਰਾ ਮਾਨਯੋਗ ਸੁਪਰੀਮ ਕੋਰਟ ਵਿਚ। ਜਿਥੇ ਇਸ ਸਬੰਧੀ ਸੁਣਵਾਈ 20 ਅਕਤੂਬਰ ਨੂੰ ਹੋਵੇ ਗੀ। ਇਸ ਤੋਂ ਬਾਦ ਹੀ ਮੈਂ ਸਾਰਾ ਮਸ਼ਲਾ ਵੇਰਵੇ ਨਾਲ ਤੁਹਾਡੇ ਸਾਹਮਣੇ ਰੱਖਾਂ ਗਾ। ਰੱਬ ਰਾਖਾ ਪੰਜਾਬ ਦਾ। ਰੱਬ ਸੁਮੱਤ ਬਖ