ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
Z
   .

04  ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ ਮੰਤਰੀ ਬਣਾਇਆ ਪਹਿਲੀ ਵੇਰ।

ਵੀਰੋ ਦਰਅਸਲ ਕੋਈ ਭੀ ਕਿਸੇ ਦੂਸਰੇ ਨੂੰ ਕੁਝ ਬਨਾਉਣ ਦੇ ਸਮਰੱਥ ਨਹੀਂ ਹੁੰਦਾ। ਇਹ ਭੀ ਕਹਿਣਾ ਗਲਤ ਹੋਏ ਗਾ ਕਿ ਰਾਹੁਲ ਨੇ ਕੈਪਟਨ ਸਾਹਿਬ ਨੂੰ ਮੁਖ ਮੰਤਰੀ ਬਣਾਇਆ

ਵੀਰੋ ਮੇਰੇ ਵਲੋਂ ਕੁਝ ਚਿਰ ਪਹਿਲਾਂ ਫੇਸਬੁਕ ਤੇ ਲਿਖੇ ਇਕ ਆਰਟੀਕਲ "ਜਦੋਂ ਮੈ ਸਿਮਰਜੀਤ ਸਿੰਘ ਮਾਨ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ" ਪ੍ਹੜਕੇ ਮੇਰੇ ਇਕ ਪੁਰਾਣੇ ਜਾਣੂ ਨੇ ਲਿਖਿਆ ਸੀ ਕਿ ਕੈਪਟਨ ਸਾਹਿਬ ਨੂੰ ਭੀ ਤਾਂ ਤੁਸੀਂ ਹੀ ਮੁਖ ਮੰਤਰੀ ਬਣਾਇਆ ਸੀ। ਉਸੇ ਸਮੇਂ ਹੀ ਇਕ ਹੋਰ ਦੋਸਤ ਨੇ ਮਜਾਕ ਨਾਲ ਪੋਸਟ ਪਾਈ ਸੀ ਕਿ ਬਾਦਲ ਸਹਿਬ ਨੂੰ ਭੀ ਤੁਸੀਂ ਹੀ ਮੁਖ ਮੰਤਰੀ ਬਣਾਇਆ ਸੀ। ਮੈਂ ਕੁਝ ਸੋਚਕੇ ਅਤੇ ਪਿਛੋਕੜ ਯਾਦ ਕਰਕੇ ਜਵਾਬ ਵਿਚ ਲਿਖ ਦਿਤਾ ਸੀ ਕਿ "ਹਾਂ ਉਹਨਾਂ ਨੂੰ ਭੀ ਮੈਂ ਹੀ ਮੁਖ ਮੰਤਰੀ ਬਣਾਇਆ ਸੀ"। ਆਉ ਹੁਣ ਇਸ ਵਾਰੇ ਵਿਚਾਰ ਕਰੀਏ ਕਿ ਇਸ ਪਿਛੇ ਸ਼ਚਾਈ ਕੀ ਹੈ।

 ਹੈ।ਦਰਅਸਲ ਮੁਖ ਮੰਤਰੀ ਲੋਕਾਂ ਨੇ ਬਨਾਉਣਾ ਹੁੰਦਾ ਹੈ। ਲੋਕ ਰਾਇ ਪੈਦਾ ਕਰਨ ਲਈ ਲੋਕ ਲਹਿਰ ਬਨਾਉਣ ਦੀ ਲੋੜ ਹੁੰਦੀ ਹੈ। ਇਹ ਲਹਿਰ ਬਨਾਉਣ ਲਈ ਲੋਕ ਲੁਭਾਊ ਸਲੋਗਨ ਦੇਣ ਦੀ ਲੋੜ ਹੁੰਦੀ ਹੈ।ਜੋ ਆਦਮੀ ਮੁਖ ਮੰਤਰੀ ਪਦ ਦੇ ਉਮੀਦਵਾਰ ਨੂੰ ਲੋਕ ਲੁਭਾਊ ਸਲੋਗਨ ਸੁਝਾ ਸਕੇ, ਜਿਸਦੇ ਅਸਰ ਨਾਲ ਮੀਡੀਆਂ ਤੇ ਜਨਤਾ ਇਹ ਮੰਨਣ, ਕਿ ਇਹ ਸਲੋਗਨ ਹੀ ਮੁਖ ਮੰਤਰੀ ਦੀ ਜਿਤ ਦਾ ਕਾਰਨ ਬਣਿਆ ਹੈ, ਉਸ ਵਿਅਕਤੀ ਨੂੰ ਇਹ ਕਹਿਣ ਦਾ ਹੱਕ ਜਰੂਰ ਮਿਲ ਜਾਂਦਾ ਹੈ ਕਿ ਮੇਰੇ ਸਲੋਗਨ ਨੇ ਹੀ ਸਾਡੀ ਜਿਤ ਕਰਵਾਈ ਹੈ। ਮੇਰੇ ਸੁਝਾਅ ਨੇ ਹੀ ਤੁਹਾਨੂੰ ਮੁਖ ਮੰਤਰੀ ਬਣਾਇਆ ਹੈ।

2002 ਦੀ ਪੰਜਾਬ ਅਸ਼ੈਂਬਲੀ ਚੋਣ ਸਮੇਂ, ਕੈਪਟਨ ਸਾਹਿਬ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ। ਆਮ ਤੌਰ ਤੇ ਪ੍ਰਧਾਨ ਹੀ ਮੁਖ ਮੰਤਰੀ ਪਦ ਦਾ ਉਮੀਦਵਾਰ ਹੁੰਦਾ ਹੈ।ਮੁਕਾਬਲਾ ਪ੍ਰਕਾਸ਼ ਸਿੰਘ ਬਾਦਲ ਨਾਲ ਸੀ।ਕੈਪਟਨ ਸਾਹਿਬ ਪੂਰੇ ਪੰਜਾਬ ਵਿਚ ਰੈਲੀਆਂ ਆਰਗੇਨਾਈਜ ਕਰ ਰਹੇ ਸਨ।ਮੈਂ ਭੀ ਬਾਦਲਸ਼ਾਹੀ ਲੁਟ ਦੇ ਸਖਤ ਖਿਲਾਫ ਹੋਣ ਕਰਕੇ, ਅਤੇ ਕੈਪਟਨ ਸਾਹਿਬ ਨਾਲ ਆਪਣਾ ਕੌਗਨੇਟ ਭਾਈਚਾਰਾ ਹੋਣ ਕਰਕੇ, ਹਰ ਸਮੇਂ ਕੈਪਟਨ ਸਾਹਿਬ ਨਾਲ ਰਹਿਣ ਦੀ ਲਗਨ ਵਿਚ ਸੀ। ਉਸ ਸਮੇਂ ਉਹਨਾਂ ਨੂੰ ਮਿਲਣਾ ਤੇ ਸੁਝਾਉ ਦੇਣਾ ਮੁਸ਼ਕਿਲ ਨਹੀਂ ਸੀ।ਕਿਉਂਕੇ ਉਸ ਸਮੇਂ ਉਹਨਾਂ ਕੋਲ ਐਮ ਪੀ ਸਿੰਘ ਨਹੀਂ ਸੀ।

ਮੈਂ ਕਈ ਵਾਰ ਕੈਪਟਨ ਸਾਹਿਬ ਨੂੰ ਸੁਝਾਅ ਦਿਤਾ ਕਿ ਪੰਜਾਬ ਦੇ ਬਚੇ ਬਚੇ ਨੂੰ ਇਹ ਅਹਿਸਾਸ ਹੈ ਕਿ ਬਾਦਲ ਪ੍ਰਵਾਰ ਨੇ ਬੇਇੰਤਹਾ ਪੰਜਾਬ ਲੁਟਿਆ ਹੈ। ਜੇ ਤੁਸੀ ਹਰ ਸਟੇਜ ਤੇ ਲੋਕਾਂ ਨਾਲ ਇਹ ਵਾਅਦਾ ਕਰੋਂ ਕੇ ਬਾਦਲ ਪ੍ਰਵਾਰ ਨੇ ਪੰਜਾਬ ਦਾ ਅਰਬਾਂ ਰੁਪਈਆਂ ਲੁਟਿਆ ਹੈ। ਮੇਰੀ ਸਰਕਾਰ ਉਹ ਸਾਰਾ ਪੈਸਾ ਵਾਪਿਸ ਲਏ ਗੀ।ਕਿਸਾਨ ਤੋਂ ਮਾਮਲਾ ਤੱਕ ਨਹੀ ਲਿਆ ਜਾਏ ਗਾ।ਵਿਉਪਾਰੀ ਸਨਅਤਕਾਰ ਤੋਂ ਕੋਈ ਭੀ ਟੈਕਸ ਨਹੀਂ ਲਿਆ ਜਾਏ ਗਾ। ਪੰਜਾਬ ਸਰਕਾਰ ਬਾਦਲ ਤੋਂ ਵਾਪਿਸ ਲਏ ਪੈਸੇ ਨਾਲ ਹੀ ਚਲੇ ਗੀ, ਤਾਂ ਸਾਰੇ ਵਰਗ ਤੁਹਾਨੂੰ ਵੋਟ ਪਾਉਣ ਗੇ।ਕੈਪਟਨ ਸਾਹਿਬ ਗੱਲ ਸੁਣਕੇ ਤਾਂ ਰਜਾ ਮੰਦੀ ਜਾਹਰ ਕਰ ਦਿੰਦੇ ਸਨ। ਪਰ ਸਟੇਜ ਤੇ ਇਹ ਗੱਲ ਕਹਿਣ ਤੋਂ ਹਿਚਕਚਾਹਟ ਮਹਿਸੂਸ ਕਰਦੇ ਸਨ ਕਿ ਕਿਤੇ ਇਕੱਤਰਤਾ ਵਿਚ ਕੁਝ ਗੜਬੜੀ ਨਾ ਹੋ ਜਾਏ।

ਤਲਵੰਡੀ ਸਾਬੋ ਦੀ ਵਿਸ਼ਾਖੀ ਦੀ ਸਟੇਜ ਸਮੇਂ ਸ ਇੰਦਰ ਸਿੰਘ ਸੈਕਟਰੀ ਸਨ।ਸ ਭਗਤ ਸਿੰਘ ਜਿਲਾ ਪ੍ਰਧਾਨ ਸਨ। ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਂ ਕਾਂਗਰਸ ਦਾ ਮੈਂਬਰ ਤਾਂ ਨਹੀਂ, ਪਰ ਜੇ ਮੈਂਨੂੰ ਕੈਪਟਨ ਸਾਹਿਬ ਤੋਂ ਪਹਿਲਾਂ ਉਹਨਾਂ ਨੂੰ ਭਾਈਚਾਰੇ ਵਲੋਂ ਜੀ ਆਇਆਂ ਕਹਿਣ ਦੀ ਆਗਿਆ ਦੇ ਦਿਉ। ਉਹਨਾਂ ਇੰਦਰ ਸਿੰਘ ਨੂੰ ਕਹਿ ਦਿਤਾ।ਮੈਂ ਕੈਪਟਨ ਸਾਹਿਬ ਨੂੰ ਜੀ ਆਇਆਂ ਕਹਿਣ ਤੋਂ ਬਾਦ ਮੈਂ ਬੜੇ ਜੋਰ ਨਾਲ ਕਿਹਾ ਕਿ ਬਾਦਲ ਪ੍ਰਵਾਰ ਨੇ ਪੰਜਾਬ ਦਾ ਅਰਬਾਂ ਖਰਬਾਂ ਰੁਪਈਆਂ ਲੁਟਿਆ ਹੈ। ਕੈਪਟਨ ਸਾਹਿਬ ਸਾਰਾ ਪੈਸਾ ਵਾਪਿਸ ਲੈਣ ਗੇ। ਪੰਜ ਸਾਲ ਨਾਂ ਕਿਸਾਨ ਤੋਂ ਨਾਂ ਵਿਉਪਾਰੀ ਕਾਰਖਾਨੇਦਾਰ ਤੋਂ, ਨਾਂ ਮਾਮਲਾ ਨਾਂ ਕੋਈ ਹੋਰ ਟੈਕਸ਼ ਲਿਆ ਜਾਏ ਗਾ।ਬੱਸ ਇਨਾਂ ਹੀ ਕਹਿਣ ਦੀ ਦੇਰ ਸੀ ਕਿ ਲੰਮੇ ਜੈਕਾਰੇ ਤੇ ਕੈਪਟਨ ਸਹਿਬ ਜਿੰਦਾਬਾਦ ਦੇ ਨਾਅਰੇ ਲਗਣ ਲਗੇ।

ਕੈਪਟਨ ਸਹਿਬ ਨੂੰ ਭੀ ਇਹ ਗੱਲ ਜੱਚ ਗਈ। ਉਹਨਾਂ ਭੀ ਆਪਣੀ ਤਕਰੀਰ ਵਿਚ ਇਸ ਵਾਅਦੇ ਨੂੰ ਤਿੰਨ ਵਾਰ ਦੁਹਰਾਇਆ।ਅਗੋਂ ਤੋਂ ਜਿਥੇ ਭੀ ਕੈਪਟਨ ਸਾਹਿਬ ਨੇ ਤਕਰੀਰ ਕੀਤੀ ਇਹ ਇਹ ਸਲੋਗਨ ਹਰ ਜਗਾ੍ਹ ਦਿਤਾ। ਕੈਪਟਨ ਸਾਹਿਬ ਦੀ ਜਿਤ ਹੋ ਗਈ 2002 ਵਿਚ। ਉਹ ਮੁਖ ਮੰਤਰੀ ਬਣ ਗਏ।ਬਹੁਤ ਲੋਕ ਕੈਪਟਨ ਸਾਹਿਬ ਨੂੰ ਵਧਾਈ ਦੇਣ ਲਈ ਧਕੋ ਧਕੀ ਹੋ ਰਹੇ ਸੀ। ਮੈਂ ਭੀ ਧਕੇ ਖਾਂਦਿਆਂ ਖਾਂਦਿਆਂ ਵਧਾਈ ਦੇਣ ਲਈ ਕੈਪਟਨ ਸਾਹਿਬ ਤੱਕ ਪਹੁੰਚ ਗਿਆ। "ਸੀ ਐਮ ਸਾਹਿਬ ਵਧਾਈ ਹੋਵੇ" ਕਹਿਕੇ ਮੈਂ ਕਿਹਾ ਕਿ "ਆਪਣਾ ਤਲਵੰਡੀ ਸਾਬੋ ਵਾਲਾ, ਬਾਦਲ ਦੀ ਲੁਟ ਵਾਲਾ, ਫਾਰਮੂਲਾ ਕੰਮ ਕਰ ਗਿਆ"। ਕੈਪਟਨ ਸਾਹਿਬ ਨੇ ਹਾਂ ਵਿਚ ਸਿਰ ਹਿਲਾਇਆ, ਜੋ ਮੇਰੀ ਤਸੱਲੀ ਲਈ ਕਾਫੀ ਸੀ।

ਵੀਰ ਜੀ। ਹੁਣ ਤੁਸੀ ਆਪ ਹੈ ਫੈਸ਼ਲਾ ਕਰ ਲਵੋ ਕਿ ਮੇਰਾ ਇਹ ਕਹਿਣਾ ਕਿ ਹਾਂ ਕੈਪਟਨ ਸਾਹਿਬ ਨੂੰ ਪਹਿਲੀ ਵੇਰ ਮੁਖ ਮੰਤਰੀ ਮੈਂ ਹੀ ਬਣਾਇਆ ਸੀ, ਕਿਨਾਂ ਕੁ ਗਲਤ ਹੈ ਜਾਂ ਕਿਨਾਂ ਕੁ ਠੀਕ ਹੈ।

ਖਿਮਾਂ ਦਾ ਯਾਚਕ: ਹਰਬੰਸ ਸਿੰਘ ਜਲਾਲ।


.

 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *

* ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map  
Untitled 4