05
ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ ਮੰਤਰੀ ਬਣਾਇਆ ਦੂਜੀ ਵੇਰ।
ਵੀਰੋ, ਮੈਂ ਕੁਝ ਸ਼ਬਦ ਦੁਹਰਾਉਣ ਦੀ ਆਗਿਆ ਚਾਹੁੰਦਾ ਹੈ। ਮੇਰੇ ਵਲੋਂ ਕੁਝ ਚਿਰ ਪਹਿਲਾਂ ਫੇਸਬੁਕ ਤੇ ਲਿਖੇ ਇਕ ਆਰਟੀਕਲ "ਜਦੋਂ ਮੈ ਸਿਮਰਜੀਤ ਸਿੰਘ ਮਾਨ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ" ਪ੍ਹੜਕੇ ਮੇਰੇ ਇਕ ਪੁਰਾਣੇ ਜਾਣੂ ਨੇ ਲਿਖਿਆ ਸੀ ਕਿ ਕੈਪਟਨ ਸਾਹਿਬ ਨੂੰ ਭੀ ਤਾਂ ਤੁਸੀਂ ਹੀ ਮੁਖ ਮੰਤਰੀ ਬਣਾਇਆ ਸੀ। ਉਸੇ ਸਮੇਂ ਹੀ ਇਕ ਹੋਰ ਦੋਸਤ ਨੇ ਮਜਾਕ ਨਾਲ ਪੋਸਟ ਪਾਈ ਸੀ ਕਿ ਬਾਦਲ ਸਹਿਬ ਨੂੰ ਭੀ ਤੁਸੀਂ ਹੀ ਮੁਖ ਮੰਤਰੀ ਬਣਾਇਆ ਸੀ। ਮੈਂ ਕੁਝ ਸੋਚਕੇ ਅਤੇ ਪਿਛੋਕੜ ਯਾਦ ਕਰਕੇ ਜਵਾਬ ਵਿਚ ਲਿਖ ਦਿਤਾ ਸੀ ਕਿ "ਹਾਂ ਉਹਨਾਂ ਨੂੰ ਭੀ ਮੈਂ ਹੀ ਮੁਖ ਮੰਤਰੀ ਬਣਾਇਆ ਸੀ"। ਆਉ ਹੁਣ ਇਸ ਵਾਰੇ ਵਿਚਾਰ ਕਰੀਏ ਕਿ ਇਸ ਪਿਛੇ ਸ਼ਚਾਈ ਕੀ ਹੈ।
ਇਸ ਵਾਰੇ ਵਿਚਾਰ ਕਰਨ ਤੋਂ ਪਹਿਲਾਂ ਕੁਝ ਹੋਰ ਵਿਚਾਰ ਕਰਨੇ ਜਰੂਰੀ ਹਨ।ਮੈਂ ਕੈਪਟਨ ਸਾਹਿਬ ਦਾ ਸਰਧਾਲੂ ਹਾਂ। ਆਪਣਾ ਭਾਈਚਾਰਾ ਹੋਣ ਕਰਕੇ ਤੇ ਕਿਸਾਨ ਹਿਤੈਸ਼ੀ ਹੋਣ ਕਰਕੇ। ਪਰ ਸ ਮਨਮੋਹਨ ਸਿੰਘ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੰਜੇ ਗਾਂਧੀ ਤੇ ਕੇਜਰੀਵਾਲ ਦਾ ਕਟਣ ਨਿੰਦਕ ਹਾਂ।ਸ ਮਨਮੋਹਨ ਸਿੰਘ ਸਦਾ ਸੋਨੀਆਂ ਨੂੰ ਇਹ ਸਲਾਹ ਦਿੰਦੇ ਰਿਹੇ ਕਿ ਬਾਦਲ ਤੋਂ ਬਿਨਾਂ ਪੰਜਾਬ ਵਿਚ ਅਮਨ ਨਹੀਂ ਰਹਿ ਸਕਦਾ।ਸ ਮਨਮੋਹਨ ਸਿੰਘ ਨੇ ਬਾਦਲਸ਼ਾਹੀ ਨੂੰ ਪੰਜਾਬ ਲੁਟਣ ਦੀ ਖੁਲ੍ਹੀ ਛੁਟੀ ਦਿਤੀ। ਬੇਅੰਤ ਪੈਸਾ ਬਾਦਲ ਸਰਕਾਰ ਨੂੰ ਵਖੋ ਵੱਖ ਮਦਾਂ ਅਧੀਨ ਦਿਤਾ। ਜੋ ਸਾਰਾ ਸੰਗਤ ਦਰਸ਼ਨ ਦੇ ਫ੍ਰਾਡ ਰਾਹੀ ਬਾਦਲਸ਼ਾਹੀ ਨੇ ਆਪਣੇ ਤੇ ਆਪਣਿਆਂ ਦੇ ਪੇਟ ਵਿਚ ਪਾ ਲਿਆ। ਬਦਲੇ ਵਿਚ ਬਾਦਲਸ਼ਾਹੀ ਨੇ 100 ਅਰਬ ਰੁਪਏ ਦੀ ਸ਼੍ਰੋਮਣੀ ਕਮੇਟੀ ਮਨਮੋਹਨ ਸਿੰਘ ਦੇ ਇਕ ਨਜਦੀਕੀ ਦੇ ਅਰਪਣ ਕਰ ਦਿਤੀ। ਕ੍ਰੋੜਾਂ, ਕ੍ਰੋੜਾਂ, ਦੇ ਘਪਲੇ ਹੋਏ। ਜਦ ਮਨਮੋਹਨ ਸਿੰਘ ਸਤਾਹ ਤੋਂ ਪਾਸੇ ਹੋ ਗਿਆ। ਮਕੜ ਸਾਹਿਬ ਭੀ ਸਤਾਹ ਤੋਂ ਪਾਸੇ ਕਰ ਦਿਤੇ ਗਏ। ਮਨਮੋਹਨ ਸਿੰਘ ਪੰਜਾਬ ਦਾ ਕੁਝ ਭੀ ਨਹੀਂ ਕਰ ਸਕਿਆ। ਜਿਸ ਕਾਰਨ ਬਾਦਲਸ਼ਾਹੀ ਮਜਬੂਤ ਹੋਈ, ਭ੍ਰਿਸ਼ਟਾਚਾਰ, ਡ੍ਰੱਗਮਾਫੀਆਂ, ਵਧਿਆ ਫੁਲਿਆ, ਪੰਜਾਬ ਕਾਂਗਰਸ ਦਾ ਘਾਤ ਹੋਇਆ।
ਇੰਦਰਾ ਨੇ ਆਪਣੀ ਹਉਮੈਂ ਵਿਚ ਅਕਾਲ ਤਖਤ ਤੇ ਹਮਲਾ ਕਰਵਾਇਆ।ਅਕਾਲ ਤਖਤ ਸੰਤ ਜਰਨੈਲ ਸਿੰਘ ਜੀ ਤੋਂ ਖਾਲੀ ਕਰਵਾਉਣ ਦੇ ਹੋਰ ਭੀ ਕਈ ਆਲਟਰਨੇਟਿਵ ਸਨ। ਰਾਜੀਵ ਨੇ ਗਿਣੀ ਮਿਥੀ ਵਿੳਂਤਬੰਦੀ ਨਾਲ ਹਿੰਦੋਸਤਾਨ ਭਰ ਵਿਚ ਸਿਖ ਕਤਲੇਆਮ ਕਰਵਾਇਆ। ਸੰਜੇ ਸਾਹਿਬ ਨੇ ਨਸ਼ਬੰਦੀ ਦਾ ਤੁਗਲਕੀ ਫਰਮਾਨ ਦੇਕੇ ਕ੍ਰੌੜਾਂ ਨੌਜੁਆਨ ਨਕਾਰਾ ਕਰ ਦਿਤੇ। ਇੰਦਰਾ ਪ੍ਰਵਾਰ ਦੇ ਅਧੀਨ ਪੰਜਾਬ ਵਿਚ ਸਰਕਾਰ ਬਨਾਉਣਾ, ਮੈਂ ਪੰਜਾਬ ਦੀ ਗੁਲਾਮੀ ਜਾਂ ਮਜਬੂਰੀ ਸਮਝਦਾ ਹਾਂ। ਮੈਂ ਚਾਹੁੰਦਾ ਸੀ ਕਿ ਕੈਪਟਨ ਸਾਹਿਬ ਆਪਣੀ ਪੰਜਾਬ ਹਿਤੈਸ਼ੀ ਪਾਰਟੀ "ਪੰਜਾਬ ਕਾਂਗਰਸ" ਜਾਂ "ਪੰਜਾਬ ਵਿਕਾਸ਼ ਪਾਰਟੀ" ਬਣਾਕੇ ਚੋਣ ਲੜਦੇ ਤਾਂ ਇਹ ਪੰਜਾਬ ਦੇ ਹਿਤ ਵਿਚ ਹੋਣਾ ਸੀ। ਮੈਂ ਇੰਦਰਾ ਪਰਵਾਰ ਦਾ ਵਿਰੋਧੀ ਹਾਂ, ਪਰ ਮੈਂ ਕਾਂਗਰਸ ਪਾਰਟੀ ਦਾ ਸਿਧਾਂਤਿਕ ਵਿਰੋਧੀ ਨਹੀਂ।
ਕੇਜਰੀਵਾਲ ਸਾਹਿਬ ਨੂੰ ਮੈਂ 2013 ਤੋਂ ਜਾਣਦਾ ਹਾਂ। ਹੁਣ ਭੀ ਉਸ ਵਾਰੇ ਕੁਝ ਹੋਰ ਖੋਜ ਕੀਤੀ ਹੈ। ਮੈ ਆਪ ਕੁਝ ਨਹੀਂ ਕਹਿਣਾ ਚਾਹੁੰਦਾ। ਇਕ ਘਟਨਾ ਦਾ ਜਿਕਰ ਕਰਦਾ ਹਾਂ। ਗੁਰਦਵਾਰਾ ਰਕਾਬ ਗੰਜ ਦੇ ਬਾਹਰ ਕੁਝ ਸਿਖ ਦੁਕਾਨਦਾਰ ਖੜੇ ਸਨ। ਉਸ ਸਮੇਂ ਕੇਜਰੀਵਾਲ ਦੀ ਸਰਕਾਰ ਦੂਜੀਵਾਰ ਨਵੀਂ ਨਵੀਂ ਬਣੀ ਸੀ। ਮੈਂ ਪੁਛਿਆ ਕਿ ਤੁਸੀ ਦਿਲੀ ਵਾਸੀ ਹੋਂ? ਉਹਨਾਂ ਕਿਹਾ ਵਾਸੀ ਪੰਜਾਬ ਦੇ ਹਾਂ ਪਰ ਦੁਕਾਨਾਂ ਦਿਲੀ ਕਰਦੇ ਹਾਂ। ਮੈਂ ਕਿਹਾ ਫਿਰ ਤਾਂ ਤੁਸੀ ਬਾਦਲ ਤੇ ਕੇਜਰੀਵਾਲ ਦੋਹਾਂ ਦੀ ਸਰਕਾਰ ਦੇਖੀ ਹੈ। ਦੋਹਾਂ ਵਿਚ ਕੀ ਫਰਕ ਹੈ। ਉਹਨਾਂ ਇਕ ਦੂਜੇ ਵੱਲ ਦੇਖਕੇ, ਸਮੁਚੀ ਰਾਇ ਨਾਲ ਕਿਹਾ, ਕਿ ਕੇਜਰੀਵਾਲ ਤਾਂ ਬਾਦਲ ਦਾ ਭੀ ਬਾਪ ਹੈ। ਮੈਂ ਪੁਛਿਆ ਕੀ ਮਤਲਬ। ਉਹਨਾਂ ਕਿਹਾ ਇਹ ਤਾਂ ਬਾਦਲ ਤੋਂ ਭੀ ਵੱਡਾ ਲੁਟੇਰਾ ਹੈ। ਬਾਦਲ ਤਾਂ ਚਲਦੇ ਪ੍ਰੋਜੈਕਟਾਂ ਵਿਚ ਹੀ ਟਾਂਕਾ ਲਾਉਂਦਾ ਹੈ। ਇਹ ਤਾਂ ਪ੍ਰੋਜੈਕਟ ਹੀ ਲੁਟਣ ਦੇ ਮਨਸੂਬੇ ਅਧੀਨ ਬਣਾਉਦਾ ਹੈ। ਉਹਨਾਂ ਦੀ ਰਾਇ ਨੇ ਮੇਰਾ ਕੇਜਰੀਵਾਲ ਵਾਰੇ ਨਜਰੀਆ ਪਕਾ ਕਰ ਦਿਤਾ। ਮੈਂ ਕੇਜਰੀਵਾਲ ਦਾ ਨੁਕਤਾਚੀਨ ਹਾਂ। ਆਮ ਆਦਮੀ ਪਾਰਟੀ ਦਾ ਸਿਧਾਂਤਕ ਵਿਰੋਧੀ ਨਹੀ।
ਉਪ੍ਰੋਕਤ ਜਿਕਰ ਇਸ ਲਈ ਭੀ ਕਰਨਾ ਜਰੂਰੀ ਸੀ ਕਿ ਮੈਂ ਜੋ ਕੁਝ ਅਸ਼ੈਂਬਲੀ ਚੋਣ 2017 ਤੋਂ ਪਹਿਲਾਂ ਕੀਤਾ ਜਾਂ ਜੋ ਕੁਝ ਹੁਣ ਕਰਨਾ ਚਾਹੁੰਦਾ ਹਾਂ। ਉਹ ਮੇਰੀ ਉਕਤ ਧਾਰਨਾਂ ਦੇ ਹੀ ਅਧੀਨ ਹੋ ਰਿਹਾ ਹੈ। ਆਉ ਹੁਣ ਵਿਚਾਰ ਕਰੀਏ ਕਿ ਕੈਪਟਨ ਸਾਹਿਬ ਨੂੰ ਇਸ ਵਾਰ ਮੁਖ ਮੰਤਰੀ ਕਿਸ ਨੇ ਬਣਾਇਆ। ਸ਼੍ਰੀ ਰਾਹੁਲ ਗਾਂਧੀ ਨੇ, ਸ਼੍ਰੀ ਪ੍ਰਸ਼ਾਂਤ ਭੂਸ਼ਣ ਨੇ, ਜਾਂ ਉਹ ਲਹਿਰ ਨੇ ਜੋ ਮੈਂ ਪੈਦਾ ਕੀਤੀ। ਕੇਹੜੀ ਲਹਿਰ ਸੀ ਉਹ? ਇਸ ਵਾਰੇ ਪੂਰਾ ਸਮਝਣ ਲਈ, ਸਾਨੂੰ ਉਸ ਸਮੇਂ ਦੇ ਵਾਤਾਵਰਣ ਨੂੰ ਯਾਦ ਕਰਨਾ ਪਏ ਗਾ।
ਬਾਦਲਸ਼ਾਹੀ ਦਾ, ਕਾਰੂੰ ਬਾਦਸ਼ਾਹ ਦੀ ਨੀਤੀ ਤੇ ਚਲਦਿਆਂ, ਪੰਜਾਬ ਦੀ ਅ੍ਹੰਨੀ ਲੁਟ, ਅਕਾਲ ਤਖਤ ਦੇ ਜਥੇਦਾਰ ਦੀ ਗਲਤ ਵਰਤੋਂ, ਪੰਜਾਬ ਦੇ ਸਭ ਸਥਾਨਿਕ ਗੁਰੂਘਰਾਂ ਤੇ ਜਬਰੀ ਕਬਜੇ, ਸਰਸੇ ਵਾਲੇ ਬਾਬੇ ਨਾਲ ਸੁਖਬੀਰ ਦੀ ਅਕਸ਼ੈ ਕੁਮਾਰ ਦੇ ਘਰ ਮੀਟਿੰਗ, ਮੋਟੇ ਚੜਾਵੇ ਦੇ ਵਾਅਦੇ ਨਾਲ, ਸਰਸੇ ਵਾਲੇ ਦਾ ਬੇਦਾਵਾ ਵਾਪਿਸ ਲੈਣਾ, ਚੜਾਵਾ ਨਾਂ ਮਿਲਣ ਤੇ ਦੁਵਾਰਾ ਹੁਕਮਨਾਂਮਾ, ਲੋਕਾਂ ਦਾ ਧਿਆਨ ਬਦਲਣ ਲਈ ਸ਼੍ਰੀ ਗੁਰੁ ਗ੍ਰੰਥ ਸਾਹਿਬ ਤੇ ਹੋਰ ਪਵਿਤਰ ਗ੍ਰੰਥਾਂ ਦੀ ਅੱਗਜਨੀ ਜਾਂ ਅੰਗ ਪਾੜਨ ਦੀਆਂ ਘਟਨਾਂਵਾਂ, ਪ੍ਰਵਾਸੀ ਸਿਖਾਂ ਦੀ ਅਜੇਹੇ ਕਾਰਨਾਮਿਆਂ ਵਾਰੇ ਚੇਤਨਤਾ, ਸਰਬੱਤ ਖਾਲਸਾ ਦਾ ਇਕੱਠ, ਡ੍ਰੱਗ ਮਾਫੀਆ ਲੈਂਡ ਮਾਫੀਆਂ ਦੀ ਸਰਕਾਰੀ ਸਰਪ੍ਰਸ਼ਤੀ, ਆਦਿ ਤੱਥਾਂ ਨੇ ਪੰਜਾਬ ਦੇ ਆਮ ਵੋਟਰ ਦੇ ਮਨ ਵਿਚ, ਬਾਦਲਸ਼ਾਹੀ ਵਾਰੇ ਕਾਫੀ ਨਫਰਤ ਭਰ ਦਿਤੀ ਸੀ। ਉਸ ਦੇ ਮੁੜ ਸਤਾਹ ਤੇ ਕਾਬਜ ਹੋਣ ਦੀ ਕੋਈ ਆਸ ਨਹੀਂ ਸੀ।
ਦੂਸਰੇ ਪਾਸੇ ਮੋਦੀ ਲਹਿਰ ਤੇ ਬੀਜੇਪੀ ਦੇ ਹਿੰਦੂ ਏਜੰਡੇ ਨੇ ਹਿੰਦੂ ਵੋਟਰ ਨੂੰ ਆਪਣੇ ਵੱਲ ਖਿਚ ਲਿਆ ਸੀ। ਜਿਸਦਾ ਵੱਡਾ ਨੁਕਸਾਨ ਕਾਂਗਰਸ ਨੂੰ ਹੋ ਰਿਹਾ ਸਾਫ ਦਿਸ ਰਿਹਾ ਸੀ।ਕੈਪਟਨ ਸਾਹਿਬ ਨੇ ਬਹੁਤ ਪਹਿਲੇ ਰਾਹੁਲ ਨੂੰ ਕਾਂਗਰਸ ਪ੍ਰਧਾਨ ਬਨਾਉਣ ਦਾ ਵਿਰੋਧ ਕੀਤਾ ਸੀ ਕਿ ਰਾਹੁਲ ਤਾਂ ਅਜੇ ਬੱਚਾ ਹੈ। ਪ੍ਰਧਾਨਗੀ ਦੇ ਯੋਗ ਨਹੀਂ। ਜਿਸ ਕਾਰਨ ਰਾਹੁਲ ਭੀ ਆਪਣੇ ਬਾਲ-ਹੱਠ ਅਧੀਨ ਕੈਪਟਨ ਸਾਹਿਬ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਜਾਂ ਮੁਖਮੰਤਰੀ ਬਨਾਉਣਾ ਆਪਣੀ ਹਾਰ ਮੰਨਦਾ ਸੀ। ਕੈਪਟਨ ਸਾਹਿਬ ਨੂੰ ਮਜਬੂਰਨ ਆਪਣਾ ਵੱਖ ਰਸਤਾ ਚੁਨਣਾ ਪੈਣਾ ਸੀ।
ਪਹਿਲੇ ਅਫਵਾਹ ਆਈ ਕਿ ਕੈਪਟਨ ਸਾਹਿਬ ਜੱਟ ਮਹਾਂਸਭਾ ਦੇ ਨਾਂ ਤੇ ਇਲੈਕਸ਼ਨ ਲੜਨ ਗੇ। ਫਿਰ ਅਫਵਾਹ ਆਈ ਕਿ ਕੈਪਟਨ ਸਾਹਿਬ ਨਵੀਂ ਪਾਰਟੀ ਦਾ ਐਲਾਨ ਤਲਵੰਡੀ ਸਾਬੋ ਤੋਂ ਕਰਨ ਗੇ। ਫਿਰ ਅਫਵਾਹ ਆਈ ਕਿ ਕੈਪਟਨ ਸਾਹਿਬ ਦੀ ਮੋਦੀ ਸਾਹਿਬ ਨਾਲ ਮੀਟਿੰਗ ਹੋਈ ਹੈ। ਫਿਰ ਅਫਵਾਹ ਆਈ ਕਿ ਕੈਪਟਨ ਸਾਹਿਬ ਮੋਦੀ ਸਾਹਿਬ ਦੇ ਪਿਛੇ ਬਦੇਸ ਗਏ ਹਨ। ਅਖੀਰ ਅਫਵਾਹ ਆਈ ਕਿ ਮੋਦੀ ਸਾਹਿਬ ਨਾਲ ਗੱਲ ਟੁਟ ਗਈ ਹੈ। ਅਸਲੀਅਤ ਕੀ ਹੈ? ਇਹ ਤਾਂ ਸਿਰਫ ਕੈਪਟਨ ਸਾਹਿਬ ਹੀ ਜਾਣਦੇ ਹਨ। ਪਰ ਉਹਨਾਂ ਦੇ ਹਿਤੈਸ਼ੀਆਂ ਨੇ ਤਾਂ ਅਫਵਾਹਾਂ ਤੇ ਹੀ ਯਕੀਨ ਕਰਕੇ ਆਪਣਾ ਮਨ ਬਨਾਉਣਾ ਹੈ। ਉਪਰੋਕਤ ਕਾਂਗਰਸ, ਕੈਪਟਨ, ਬਾਦਲ, ਕੇਜਰੀਵਾਲ ਦੀ ਚਾਰ ਕੋਣੀ ਲੜਾਈ, ਵਿਚ ਨਾਂ ਹੀ ਕਾਂਗਰਸ ਦੀ ਸਰਕਾਰ ਬਣ ਸਕਦੀ ਸੀ। ਤੇ ਨਾਂ ਹੀ ਕੈਪਟਨ ਸਾਹਿਬ ਦੀ ਪਾਰਟੀ ਮਜੋਰਿਟੀ ਲੈ ਸਕਦੀ। ਇਹ ਵਾਤਾਵਰਨ ਕੇਜਰੀਵਾਲ ਲਈ ਵਰਦਾਨ ਸਾਬਿਤ ਹੋ ਰਿਹਾ ਸੀ।
ਕੇਜਰੀਵਾਲ ਨੂੰ ਅੰਨਾਂ ਹਜਾਰੇ ਫੇਮ ਦਾ ਫਾਇਦਾ ਪਹੁੰਚ ਰਿਹਾ ਸੀ। ਦਿਲੀ ਵਿਚ ਕੇਜਰੀਵਾਲ ਬੀਜੇਪੀ, ਆਰ ਐਸ ਐਸ, ਤੇ ਕਾਂਗਰਸ ਤੋਂ ਭੀ ਮਦਤ ਲੈਕੇ ਸਰਕਾਰ ਬਨਾਉਣ, ਤੇ ਵੱਡੀ ਮਜਾਉਰਿਟੀ ਲੈਣ ਵਿਚ, ਕਾਮਯਾਬ ਹੋ ਗਿਆ ਸੀ। ਇਸ ਲਈ ਉਹ ਰਾਜਨੀਤੀ ਦਾ ਚਾਣਕੀਆ ਹੀ ਨਹੀ, ਸਗੋਂ ਰਾਜਨੀਤੀ ਦਾ ਯਾਦੂਗਰ ਸਮਝਿਆ ਜਾਣ ਲੱਗਾ ਸੀ। ਬਾਦਲਸ਼ਾਹੀ ਦੀ ਅੰਨੀ ਪੰਜਾਬ ਲੁਟ, ਤੇ ਸੋਨੀਆਂ ਪ੍ਰਵਾਰ ਦੇ ਸਿਖ ਕਤਲੇਆਮ ਤੋਂ ਬਦਜਨ, ਮਜੋਰਿਟੀ ਸਿਖਾਂ ਨੇ ਪਾਰਲੀਮੈਂਟ ਦੀ ਚੋਣ ਵਿਚ, ਕੇਜਰੀਵਾਲ ਉਮੀਦਵਾਰਾਂ ਨੂੰ ਵੋਟ ਦਿਤਾ ਸੀ। ਜਿਥੇ ਉਹ ਸਾਰੇ ਹਿੰਦੋਸਤਾਨ ਵਿਚ ਹਾਰ ਗਿਆ। 400 ਉਮੀਦਵਾਰਾਂ ਦੀਆਂ ਜਮਾਂਨਤਾਂ ਜਬਤ ਹੋ ਗਈਆਂ ਉਥੇ ਪੰਜਾਬ ਨੇ ਉਸਦੇ ਚਾਰ ਉਮੀਦਵਾਰ ਜਿਤਾ ਦਿਤੇ। ਇਸ ਲਈ ਕੇਜਰੀਵਾਲ ਨੇ, ਪੰਜਾਬ ਵਿਚ ਆਪਣੀ ਸਰਕਾਰ ਬਨਾਉਣ ਦੀ ਆਸ ਵਿਚ, ਦਿਲੀ ਸਰਕਾਰ ਦਾ ਅਰਬਾਂ ਰੁਪਈਆ, ਪੰਜਾਬ ਵਿਚ ਰੋਹੜ ਦਿਤਾ। ਪ੍ਰਿੰਟ ਅਤੇ ਸ਼ੋਸਲ ਮੀਡੀਆ ਤੇ ਇਜਾਰੇਦਾਰੀ ਕਾਇਮ ਕੀਤੀ। ਦਿਲੀ ਦੇ ਕਰਮਚਾਰੀ ਤੇ ਹਜਾਰਾਂ ਵਲੰਟੀਅਰ ਫੇਸਬੁਕ ਤੇ ਪੋਸਟਾਂ ਪਉਣ ਲਗਾ ਦਿਤੇ। ਕੇਜਰੀਵਾਲ ਸਟੇਜ ਮਟੀਰੀਅਲ, ਪਰਨੇ ਆਦਿ ਤਾਂ ਦਿਲੀ ਤੋਂ ਛਪਵਾਉੰਦਾ ਸੀ। ਪਰ ਪੰਜਾਬ ਮੀਡੀਆਂ ਦੀ ਹਮਦਰਦੀ ਜਿਤਣ ਲਈ, ਇਸ਼ਤਿਹਾਰ ਪੈਂਫਲਿਟ
ਪੰਜਾਬ ਦੇ ਲੀਡਿੰਗ ਅਖਬਾਰਾਂ ਦੇ ਪ੍ਰੈਸ਼ਾਂ ਤੋਂ ਛਪਵਾਉੰਦਾ ਸੀ। ਕੇਜਰੀਵਾਲ ਦੀ ਹਨੇਰੀ ਚਲ ਪਈ ਸੀ। ਪ੍ਰਿੰਟ ਅਤੇ ਸ਼ੋਸਲ ਮੀਡੀਆ, ਕੇਜਰੀਵਾਲ ਕੇਜਰੀਵਾਲ ਅਲਾਪ ਰਿਹਾ ਸੀ।
ਉਪਰੋਕਤ ਹਾਲਾਤ ਵਿਚ ਪਹਿਲੇ ਮੈਂ ਭੀ ਕਾਂਗਰਸ ਤੇ ਕੈਪਟਨ ਦੀ ਜੱਟ ਮਹਾਂਸਭਾ ਤੋਂ ਉਦਾਸ, ਪਰ ਬਾਦਲਸ਼ਾਹੀ ਤੋਂ ਛੁਟਕਾਰਾ ਪਾਉਣ ਲਈ, ਕੇਜਰੀਵਾਲ ਦੀ ਸਪੋਰਟ ਕਰਨ ਲਈ ਮਜਬੂਰ ਹੋ ਗਿਆ ਸੀ। ਪਰ ਜਦ ਹਾਲਾਤ ਬਦਲ ਗਏ। ਕੈਪਟਨ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿਤਾ ਗਿਆ। ਤਾਂ ਕੈਪਟਨ ਸਾਹਿਬ ਦੀ ਜਿਤ ਦੇ ਕੁਝ ਅਸਾਰ ਨਜਰ ਆਉਣ ਲਗ ਪਏ। ਮੈਂਨੂੰ ਕੈਪਟਨ ਸਾਹਿਬ ਤੋਂ ਕਾਫੀ ਆਸਾਂ ਸਨ। ਕਿਉਂਕੇ ਉਹਨਾਂ ਨੇ 2002 ਵਿਚ ਭ੍ਰਿਟਾਚਾਰ ਨੂੰ ਹੱਥ ਪਾਇਆ ਸੀ। ਪਰ ਉਹਨਾਂ ਦੇ ਮਤੱਹਿਤ ਬਾਦਲਸ਼ਾਹੀ ਕੋਲ ਸ਼ਾਇਦ ਵਿਕ ਗਏ ਸਨ। ਪਰ ਆਸ ਸੀ ਕਿ ਇਸ ਵਾਰ ਉਹ ਇਸ ਧੋਖੇ ਵਿਚ ਨਹੀਂ ਆਉਣ ਗੇ। ਇਸ ਲਈ ਮੈਂਨੂੰ ਕੇਜਰੀਵਾਲ ਦੇ ਮੁਕਾਬਲੇ ਕੈਪਟਨ ਸਰਕਾਰ ਬਨਾਉਣਾ ਪੰਜਾਬ ਦੇ ਹਿਤ ਵਿਚ ਜਾਪਿਆ। ਇਕ ਗੱਲ ਸਾਫ ਸੀ ਕਿ ਪੰਜਾਬੀਆਂ ਨੇ ਵੋਟ ਬਾਦਲਸ਼ਾਹੀ ਦੇ ਕੋਝੇ ਕਾਰਨਾਮਿਆਂ ਤੋਂ ਬਦਜਨ ਹੋਣ ਕਰਕੇ ਹੀ, ਕੈਪਟਨ ਸਾਹਿਬ ਜਾਂ ਕੇਜਰੀਵਾਲ ਨੂੰ ਪਾਉਣੇ ਸਨ। ਬਾਦਲਸ਼ਾਹੀ ਮੁਕਾਬਲੇ ਵਿਚ ਨਹੀਂ ਸੀ।
ਮੈਂ ਮਹਿਸੂਸ ਕੀਤਾ ਕਿ ਕੇਜਰੀਵਾਲ ਕੋਲ ਪੰਜਾਬ ਦੇ ਹਿਤ ਸਰੱਖਿਅਤ ਨਹੀਂ ਹਨ। ਕੇਜਰੀਵਾਲ ਹਰਿਆਣੇ ਦਾ ਜੰਮਪਲ ਹੈ। ਹਰਿਆਣੇ ਦਾ ਮੁਖ ਮੰਤਰੀ ਬਨਣਾ ਉਸਦੀ ਦਿਲੀ ਖਾਹਿਸ ਹੈ। ਉਹ ਪੰਜਾਬ ਦਾ ਅਰਬਾਂ ਰੁਪਈਆ ਲੁਟਕੇ, ਹਰਿਆਣੇ ਵਿਚ ਆਪਣੀ ਸ਼ਾਖ ਮਜਬੂਤ ਕਰੇ ਗਾ। ਉਹ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇ ਸਕਦਾ ਹੈ। ਉਹ ਕੰਦੂਖੇੜਾ ਦੀ ਮਾਤਬੋਲੀ ਹਿੰਦੀ ਲਿਖਵਾਕੇ, ਅਬੋਹਰ ਫਾਜਿਲਕਾ ਹਰਿਆਣੇ ਵਿਚ ਰਲਾ ਸਕਦਾ ਹੈ। ਉਹ ਹਰਿਆਣਾ-ਪੰਜਾਬ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਕੇ, ਚੰਦੀਗੜ, ਮੁਹਾਲੀ, ਜੀਰਕਪੁਰ ਹਰਿਆਣੇ ਵਿਚ ਮਿਲਾ ਸਕਦਾ ਹੈ।ਇਸ ਲਈ ਮੈਂ ਫੈਸ਼ਲਾ ਕੀਤਾ ਕਿ ਕੇਜਰੀਵਾਲ ਨੂੰ ਹਰਾਉਣਾ ਅਤਿ ਜਰੂਰੀ ਹੈ। ਕੇਜਰੀਵਾਲ ਦੀ ਹਾਰ ਨਾਲ ਕੈਪਟਨ ਸਰਕਾਰ ਆਪਣੇ ਆਪ ਬਣ ਜਾਏ ਗੀ।
ਵੀਰੋ! ਮੈਂ ਮੀਡੀਆ ਦੇ ਪ੍ਰਭਾਵ ਹੇਠ ਕਦੇ ਕਿਸੇ ਵਹਿਣ ਵਿਚ ਨਹੀਂ ਵਿਹਾ।ਮੈਂ ਹਾਲਾਤ ਦਾ ਜਾਇਜਾ ਆਪਣੇ ਢੰਗ ਨਾਲ ਲੈਂਦਾ ਹਾਂ।ਮੈਂਨੂੰ ਯਕੀਨ ਹੋ ਗਿਆ ਕਿ ਜੇ ਕੇਜਰੀਵਾਲ ਵਿਰੁਧ ਲੜਾਈ ਦਲੀਲ ਨਾਲ ਲੜੀ ਜਾਏ ਤਾਂ ਕੇਜਰੀਵਾਲ ਨੂੰ ਪੰਜਾਬ ਚੋਂ ਖਦੇੜਿਆ ਜਾ ਸਕਦਾ ਹੈ। ਵੀਰੋ! ਉਸ ਸਮੇਂ ਦੇ ਹਾਲਾਤ ਵਾਰੇ ਜਰਾ ਸੋਚੋ।ਪੰਜਾਬੀ ਤੇ ਪ੍ਰਵਾਸੀ ਪੰਜਾਬੀ ਅੱਖਾਂ ਮੀਚ ਕੇ ਕੇਜਰੀਵਾਲ ਦੇ ਅੋਗੁਣਾਂ ਨੂੰ ਗੁਣ ਦਸ ਰਹੇ ਸਨ। ਪ੍ਰਵਾਸੀ ਕ੍ਰੋੜ, ਕ੍ਰੋੜ ਰਪੱਈਆਂ ਦੇਕੇ, ਵਿਧਾਨ ਸਭਾ ਦੀਆਂ ਟਿਕਟਾਂ ਖ੍ਰੀਦ ਰਹੇ ਸਨ।ਕੁਝ ਪੰਜਾਬੀ ਆਪਣੀ ਇਜਤ, ਅਣਖ ਵੇਚਕੇ ਭੀ, ਟਿਕਟ ਹਾਂਸਲ ਕਰਨਾ ਚਾਹੁੰਦੇ ਸਨ। ਕੇਜਰੀਵਾਲ ਦਾ ਵਿਰੋਧ ਕਰਨਵਾਲੇ ਦੀ ਸ਼ੋਸਲ ਮੀਡੀਆ ਤੇ ਕਿਨੀ ਬੁਰੀ ਹਾਲਤ ਕੀਤੀ ਜਾਂਦੀ ਸੀ, ਤੁਸੀਂ ਹੁਣ ਇਸਦਾ ਅੰਦਾਜਾ ਨਹੀਂ ਲਗਾ ਸਕਦੇ। ਭੱਦੇ ਤੋਂ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਕਰਕੇ ਕਿਸੇ ਦੀ ਭੀ ਇਹ ਜੁਰਅਤ ਨਹੀਂ ਸੀ, ਕਿ ਕੇਜਰੀਵਾਲ ਦਾ ਵਿਰੋਧ ਕਰ ਸਕੇ। ਦੋ ਚਾਰ ਪ੍ਰਵਾਸੀ ਜੋ ਕਾਂਗਰਸ ਜਾਂ ਅਕਾਲੀਦਲ ਨਾਲ ਬਝੇ ਹੋਏ ਸਨ। ਉਹ ਉਹਨਾਂ ਦੀ ਹਮਾਇਤ ਦੀ ਗੱਲ ਤਾਂ ਕਰਦੇ ਸਨ। ਪਰ ਕੇਜਰੀਵਾਲ ਦਾ ਜਾਤੀ ਵਿਰੋਧ ਕਰਨ ਤੋਂ ਉਹ ਭੀ ਡਰਦੇ ਸਨ।
ਵੀਰੋ! ਉਪਰੋਕਤ ਸਭ ਕੁਝ ਨੂੰ ਬ੍ਰਦਾਸ਼ਤ ਕਰਕੇ, ਮੈਂ ਫੈਸ਼ਲਾ ਕਰ ਲਿਆ, ਕਿ ਕੇਜਰੀਵਾਲ ਦੀ ਧਾੜ ਤੋਂ ਪੰਜਾਬ ਬਚਾਉਣਾ ਹੈ। ਉਸਨੂੰ ਪੰਜਾਬ ਤੇ ਕਬਜਾ ਨਹੀਂ ਕਰਨ ਦੇਣਾ। ਪਰ ਸੁਆਲ ਪੈਦਾ ਹੋਇਆ ਕਿ ਇਸਨੂੰ ਕਿਸ ਢੰਗ ਨਾਲ ਰੋਕਿਆ ਜਾ ਸਕਦਾ ਹੈ? ਇਸ ਲਈ ਲੋਕ ਲਹਿਰ ਪੈਦਾ ਕਰਨ ਦੀ ਲੋੜ ਸੀ। ਪਰ ਸਵਾਲ ਇਹ ਸੀ ਕਿ ਕੇਜਰੀਵਾਲ ਵਿਰੁਧ ਨੈਗੇਟਿਵ ਲਹਿਰ ਪੈਦਾ ਕੀਤੀ ਜਾਏ ਜਾਂ ਕੈਪਟਨ ਦੇ ਹੱਕ ਵਿਚ ਪੌਜੇਟਿਵ ਲਹਿਰ ਪੈਦਾ ਕੀਤੀ ਜਾਏ। ਕਾਂਗਰਸ ਦੀ ਤਾਰੀਫ ਕਰਨ ਵਾਰੇ ਮੇਰੀ ਆਤਮਾਂ ਇਜਾਜਤ ਨਹੀਂ ਸੀ ਦਿੰਦੀ। ਕੈਪਟਨ ਸਾਹਿਬ ਦੇ ਨਾਮ ਹੇਠ ਪ੍ਰਚਾਰ ਕਰਨ ਦਾ ਕੋਈ ਖਾਸ ਪ੍ਰਭਾਵ ਨਹੀਂ ਸੀ ਪੈਣਾ। ਕੈਪਟਨ ਸਾਹਿਬ ਦੇ ਅੰਦਰੂਨੀ ਦੁਸ਼ਮਣਾਂ ਨੇ ਇਸਦੇ ਖਿਲਾਫ ਭੀ ਸ਼ਿਕਾਇਤਾਂ ਹੀ ਕਰਨੀਆਂ ਸਨ। ਮੇਰੇ ਮਨ ਨੇ ਅਵਾਜ ਦਿਤੀ, ਕਿ ਕੇਜਰੀਵਾਲ ਵਿਰੁਧ ਲਹਿਰ ਹੀ ਕਾਮਯਾਬ ਹੋ ਸਕਦੀ ਹੈ।
ਇਸ ਲਈ ਫੈਸ਼ਲਾ ਇਹੀ ਹੋਇਆ ਕਿ ਕੇਜਰੀਵਾਲ ਦੇ ਸਹਾਇਕ ਕਮਿਸ਼ਨਰ ਬਨਣ ਸਮੇਂ 1995 ਤੋਂ ਲੈਕੇ, ਅੱਜ ਤੱਕ ਸਾਰੇ ਸ਼ਕੈਂਡਲ, ਫਰਾਡ, ਜਾਹਲਸ਼ਾਜੀਆਂ, ਕਤਲ, ਸ਼ਾਜਿਸ਼ਾਂ, ਪੰਜਾਬੀਆਂ ਦੇ ਅਗੇ ਰੱਖੇ ਜਾਣ। ਤਾਂ ਕਿ ਉਹ ਕੇਜਰੀਵਾਲ ਦੀ ਅਸਲੀਅਤ ਤੋਂ ਜਾਣੂ ਹੋ ਸਕਣ। ਸਾਫ ਸੀ ਕਿ ਇਸਦਾ ਬਹੁਤ ਵਿਰੋਧ ਹੋਏ ਗਾ। ਪਰ ਮੈਂ ਪੰਜਾਬ ਦੇ ਹਿਤਾਂ ਨੂੰ ਮੁਖ ਰਖਦਿਆਂ ਸਭ ਕੁਝ ਬ੍ਰਦਾਸ਼ਤ ਕਰਨ ਦਾ ਮਨ ਬਣਾਇਆ। ਇਸ ਵਾਰੇ ਫੇਸਬੁਕ ਦਾ ਸਾਧਨ ਵਰਤਿਆ ਗਿਆ। ਫੇਸਬੁਕ ਤੋਂ ਬਿਨਾਂ ਆਪਣੀ ਵੈਬਸ਼ਾਈਟ ਪਹਿਲੇ "ਪੰਜਆਪ" ਤੇ ਬਾਦ ਵਿਚ "ਐਂਟੀ ਕ੍ਰੱਪਸ਼ਨ ਪਾਰਟੀ" ਦੀ ਵੈਬਸਾਈਟ "ਪੀਏਸੀਪੀ" ਅੱਪਲੋਡ ਕੀਤੀ ਗਈ। ਜਿਸ ਵਿਚ ਕੇਜਰੀਵਾਲ ਤੇ ਬਾਦਲਸ਼ਾਹੀ ਦੀ ਅਸਲੀਅਤ, ਪੰਜਾਬ ਦੇ ਵੋਟਰ ਸਾਹਮਣੇ ਰੱਖਣ ਲਈ, 660 ਪੇਜ ਆਰਟੀਕਲਜ ਦਰਜ ਕੀਤੇ ਗਏ।
ਫੇਸਬੁਕ ਤੇ ਮੈਂ ਤਕਰੀਬਨਇਕ ਸੌ ਤੋਂ ਵੱਧ ਗਰੁਪਾਂ ਦਾ ਮੈਂਬਰ ਹਾਂ। ਜਿਹਨਾਂ ਦੇ ਪਾਠਕਾਂ ਦੀ ਗਿਣਤੀ ਦਸ ਲੱਖ ਤੱਕ ਹੋ ਸਕਦੀ ਹੈ। ਮੇਰੀ ਵੈਬਸਾਈਟ ਭੀ ਲੱਖਾਂ ਲੋਕਾਂ ਨੇ ਦੇਖੀ ਹੈ। ਸਮੇਂ ਦੀ ਹਨੇਰੀ ਦੇ ਉਲਟ ਤੱਥ ਪੇਸ਼ ਕਰਨ ਕਰਕੇ, ਇਹ ਤੱਥ ਸਦਾ ਬਹਿਸ਼ਾਂ ਦਾ ਵਿਸ਼ਾ ਬਣੇ ਰਹੇ। ਮੈਂ ਕੇਜਰੀਵਾਲ ਦੇ ਖਿਲਾਫ ਨੈਗੇਟਿਵ ਲਹਿਰ ਪੈਦਾ ਕੀਤੀ। ਜੋ ਕੈਪਟਨ ਸਾਹਿਬ ਦੇ ਪੱਖ ਵਿਚ ਪੌਜੇਟਿਵ ਲਹਿਰ ਪੈਦਾ ਕਰਨ ਨਾਲੋਂ, ਹਜਾਰਾਂ ਗੁਣਾ ਜਿਆਦਾ ਪ੍ਰਭਾਵਸ਼ਾਲੀ ਸਾਬਿਤ ਹੋਈ। ਜੋ ਕੇਜਰੀਵਾਲ ਦੀ ਹਾਰ ਤੇ ਕੈਪਟਨ ਦੀ ਜਿਤ ਦਾ ਕਾਰਨ ਬਣੀ।
ਦੂਸਰੇ ਪਾਸੇ ਪ੍ਰਸ਼ਾਂਤ ਭੂਸ਼ਣ ਟੀਮ ਦੇ ਆਦਮੀਆਂ ਨੂੰ ਭਾਂਵੇਂ ਕਾਰਾਂ ਦਿਤੀਆਂ ਗਈਆਂ ਸਨ। ਪਰ ਇਹ ਚਾਰ ਪੰਜ ਆਦਮੀਆਂ ਦੀ ਟੀਮ ਕਿਸੇ ਦਿਨ ਭੀ, ਵੀਹ ਕੁ ਆਦਮੀਆਂ ਤੋਂ ਵੱਧ ਨਹੀਂ ਮਿਲ ਸਕਦੀ ਸੀ। ਫਿਰ ਭੀ ਉਹ ਸਿਰਫ ਸਰਵੇਖਣ ਹੀ ਕਰਦੇ ਸਨ। ਉਹ ਪ੍ਰਦੇਸੀ ਸਨ। ਕੈਪਟਨ ਸਾਹਿਬ ਦੇ ਹੱਕ ਵਿਚ ਕੁਝ ਕਹਿਕੇ, ਉਹ ਪੰਜਾਬੀਆ ਦੀ ਲੜਾਈ ਜਾਂ ਗੁਸੇ ਦਾ ਸ਼ਿਕਾਰ ਨਹੀਂ ਸੀ ਬਨਣਾ ਚਾਹੁੰਦੇ। ਇਕ ਟੀਮ ਦੀ ਮੇਰੇ ਨਾਲ ਭੀ ਗੱਲ ਹੋਈ ਸੀ। ਉਹਨਾਂ ਪੁਛਿਆ ਸੀ ਕਿ ਤੁਹਾਡੇ ਪਿੰਡ ਵਿਚ ਅੰਦਾਜਨ ਕਿਸ ਉਮੀਦਵਾਰ ਨੂੰ ਕਿਨੀਆਂ ਵੋਟਾਂ ਪੈਣਗੀਆਂ। ਪੰਜਾਬ ਦੀ ਦੋ ਕ੍ਰੋੜ ਦੀ ਅਬਾਦੀ ਵਿਚ, ਕੀ ਇਹ ਢਾਈ ਟੋਟਰੂ, ਕੈਪਟਨ ਸਾਹਿਬ ਦੀ ਜਿਤ ਦਾ ਕਾਰਨ ਬਣੇ ਹਨ?
ਵੀਰ ਜੀ। ਹੁਣ ਤੁਸੀ ਆਪਹੀ ਫੈਸ਼ਲਾ ਕਰ ਲਵੋ ਕਿ ਮੇਰਾ ਇਹ ਕਹਿਣਾ ਕਿ ਹਾਂ ਕੈਪਟਨ ਸਾਹਿਬ ਨੂੰ ਦੂਜੀ ਵੇਰ ਭੀ ਮੁਖ ਮੰਤਰੀ ਮੈਂ ਹੀ ਬਣਾਇਆ ਸੀ, ਕਿਨਾਂ ਕੁ ਗਲਤ ਹੈ ਜਾਂ ਕਿਨਾਂ ਕੁ ਠੀਕ ਹੈ।