.
10 ਡਰੱਗ
ਕੇਸਾਂ
ਸਬੰਧੀ
ਸੀ
ਬੀ
ਆਈ
ਮੰਗ
ਨੂੰ
ਲੈ
ਕੇ
ਕਾਂਗਰਸ
ਦੀ
ਅੰਦਰੂਨੀ
ਸਿਆਸਤ
ਭਖੀ
ਸੂਬਾ
ਕਾਂਗਰਸ
ਨੇ
ਰਸਤਾ
ਰੋਕੋ
ਪ੍ਰੋਗਰਾਮ
ਲਈ
ਅਹੁਦੇਦਾਰਾਂ
ਦੀ
ਹੰਗਾਮੀ
ਮੀਟਿੰਗ
ਸੱਦੀ
ਹਰਕਵਲਜੀਤ
ਸਿੰਘ
ਚੰਡੀਗੜ੍ਹ, 12
ਜਨਵਰੀ-ਪੰਜਾਬ
ਪੁਲਿਸ
ਵੱਲੋਂ
ਕਾਬੂ
ਕੀਤੇ
ਗਏ
ਕਥਿਤ
ਨਸ਼ਾ
ਤਸਕਰ
ਜਗਦੀਸ਼
ਭੋਲਾ
ਤੇ
ਉਸ
ਦੇ
ਸਾਥੀਆਂ
ਦੇ
ਕੇਸ
ਸੀ.
ਬੀ.
ਆਈ.
ਨੂੰ
ਦਿੱਤੇ
ਜਾਣ
ਦੀ
ਮੰਗ
ਦੇ
ਮੁੱਦੇ 'ਤੇ
ਕਾਂਗਰਸ
ਤਿੱਖੇ
ਵਿਵਾਦਾਂ 'ਚ
ਘਿਰ
ਗਈ
ਹੈ |
ਇਕ
ਪਾਸੇ
ਪ੍ਰਦੇਸ਼
ਕਾਂਗਰਸ
ਵੱਲੋਂ
ਕੱਲ੍ਹ
ਇੱਥੇ
ਪ੍ਰਦੇਸ਼
ਕਾਂਗਰਸ
ਭਵਨ
ਵਿਖੇ
ਪਾਰਟੀ
ਦੇ
ਮੀਤ
ਪ੍ਰਧਾਨਾਂ,
ਜਨਰਲ
ਸਕੱਤਰਾਂ,
ਸਕੱਤਰਾਂ
ਤੇ
ਜ਼ਿਲ੍ਹਾ
ਪ੍ਰਧਾਨਾਂ
ਦੀ
ਹੰਗਾਮੀ
ਮੀਟਿੰਗ
ਦੁਬਾਰਾ
ਸੱਦੀ
ਗਈ
ਹੈ,
ਜਿਸ 'ਚ
ਸੀ.
ਬੀ.
ਆਈ.
ਜਾਂਚ
ਦੀ
ਮੰਗ
ਦੇ
ਹੱਕ 'ਚ
ਪ੍ਰਦੇਸ਼
ਕਾਂਗਰਸ
ਵੱਲੋਂ
ਐਲਾਨੇ
ਪ੍ਰੋਗਰਾਮ 'ਤੇ 16
ਜਨਵਰੀ
ਨੂੰ
ਕੀਤੇ
ਜਾਣ
ਵਾਲੇ
ਚੱਕਾ
ਜਾਮ
ਤੇ
ਬਾਅਦ 'ਚ
ਲੜੀਵਾਰ
ਭੁੱਖ
ਹੜਤਾਲ
ਦੇ
ਪ੍ਰੋਗਰਾਮ
ਦੀਆਂ
ਤਿਆਰੀਆਂ
ਦਾ
ਜਾਇਜ਼ਾ
ਲਿਆ
ਜਾਣਾ
ਹੈ
ਤੇ
ਇਸ
ਮੀਟਿੰਗ 'ਚ
ਪਾਰਟੀ
ਦੇ
ਸਕੱਤਰ
ਇੰਚਾਰਜ
ਸ੍ਰੀ
ਹਰੀਸ਼
ਚੌਧਰੀ
ਦੇ
ਵੀ
ਸ਼ਾਮਿਲ
ਹੋਣ
ਦਾ
ਚਰਚਾ
ਹੈ,
ਜਦੋਂਕਿ
ਦੂਜੇ
ਪਾਸੇ
ਸਾਬਕਾ
ਮੁੱਖ
ਮੰਤਰੀ
ਤੇ
ਕਾਂਗਰਸ
ਵਰਕਿੰਗ
ਕਮੇਟੀ
ਦੇ
ਮੈਂਬਰ
ਕੈਪਟਨ
ਅਮਰਿੰਦਰ
ਸਿੰਘ
ਵਲੋਂ
ਵੀ
ਆਪਣੇ
ਸਟੈਂਡ 'ਤੇ
ਕਾਇਮ
ਰਹਿੰਦਿਆਂ
ਕੱਲ੍ਹ
ਵੱਖਰੇ
ਤੌਰ 'ਤੇ
ਆਪਣੀ
ਇਕ
ਪ੍ਰੈੱਸ
ਕਾਨਫ਼ਰੰਸ
ਰੱਖੀ
ਗਈ
ਹੈ |
ਦਿੱਲੀ
ਤੋਂ
ਕੱਲ੍ਹ
ਰਾਤ
ਇਥੇ
ਪੁੱਜੇ
ਕੈਪਟਨ
ਅਮਰਿੰਦਰ
ਸਿੰਘ
ਨੇ 'ਅਜੀਤ'
ਨਾਲ
ਗੱਲਬਾਤ
ਕਰਦਿਆਂ
ਸਪੱਸ਼ਟ
ਕੀਤਾ
ਕਿ
ਨਸ਼ਾ
ਤਸਕਰ
ਜਗਦੀਸ਼
ਭੋਲਾ
ਤੇ
ਚਾਹਲ
ਵੱਲੋਂ
ਆਪਣੇ
ਕੇਸਾਂ
ਦੀ
ਜਾਂਚ
ਸੀ.
ਬੀ.
ਆਈ.
ਨੂੰ
ਟਰਾਂਸਫਰ
ਕੀਤੇ
ਜਾਣ
ਦੀ
ਮੰਗ
ਨੂੰ
ਲੈ
ਕੇ
ਹਾਈਕੋਰਟ 'ਚ
ਪਹਿਲਾਂ
ਹੀ
ਪਟੀਸ਼ਨਾਂ
ਦਾਇਰ
ਕੀਤੀਆਂ
ਹੋਈਆਂ
ਹਨ
ਪ੍ਰੰਤੂ
ਕਿਸੇ
ਸਿਆਸੀ
ਆਗੂ
ਵੱਲੋਂ
ਵੀ
ਉਨ੍ਹਾਂ
ਦੀ
ਮੰਗ
ਨਾਲ
ਸੁਰ
ਮਿਲਾ
ਕੇ
ਉਨ੍ਹਾਂ
ਨੂੰ
ਸਮਰਥਨ
ਦੇਣਾ
ਕਿਸੇ
ਵੀ
ਤਰ੍ਹਾਂ
ਵਾਜ਼ਬ
ਨਹੀਂ
ਤੇ
ਨਾ
ਹੀ
ਅਜਿਹਾ
ਕਰਕੇ
ਕੋਈ
ਲੀਡਰ
ਆਪਣੀ
ਪਾਰਟੀ
ਦੇ
ਹਿੱਤਾਂ
ਨੂੰ
ਫ਼ਾਇਦਾ
ਪਹੁੰਚਾ
ਸਕਦਾ
ਹੈ |
ਉਨ੍ਹਾਂ
ਕਿਹਾ
ਕਿ
ਉਕਤ
ਕੌਮਾਂਤਰੀ
ਤਸਕਰਾਂ
ਵਿਰੁੱਧ
ਕਾਰਵਾਈ
ਤੇ
ਪੰਜਾਬ 'ਚ
ਡਰੱਗ
ਮਾਫ਼ੀਏ
ਨੂੰ
ਮਿਲਦੀ
ਸਿਆਸੀ
ਸ਼ਹਿ
ਦੋ
ਵੱਖੋ-ਵੱਖ
ਮੁੱਦੇ
ਹਨ
ਪਰ
ਸਿਆਸੀ
ਸ਼ਹਿ
ਦੇ
ਨਾਂਅ 'ਤੇ
ਫੜੇ
ਗਏ
ਤਸਕਰਾਂ
ਦੇ
ਕੇਸਾਂ
ਨੂੰ
ਲੰਮੇ
ਸਮੇਂ
ਤੱਕ
ਲਟਕਾ
ਕੇ
ਤਸਕਰਾਂ
ਨੂੰ
ਮਦਦ
ਦੇਣ
ਦੀ
ਕੋਸ਼ਿਸ਼
ਦਾ
ਮੈਂ
ਕਦੀ
ਵੀ
ਸਮਰੱਥਕ
ਨਹੀਂ
ਬਣ
ਸਕਦਾ |
ਉਨ੍ਹਾਂ
ਸਪੱਸ਼ਟ
ਕੀਤਾ
ਕਿ
ਫੜੇ
ਗਏ
ਤਸਕਰਾਂ
ਦੀ
ਪੁੱਛ-ਗਿੱਛ 'ਚ
ਦੇਸ਼
ਦੀਆਂ
ਪ੍ਰਮੁੱਖ 4
ਕੇਂਦਰੀ
ਜਾਂਚ
ਏਜੰਸੀਆਂ
ਸੈਂਟਰਲ
ਬਿਊਰੋ
ਆਫ
ਇੰਟੈਲੀਜੈਂਸ,
ਬੀ.
ਐਸ.
ਐਫ.
ਇੰਟੈਲੀਜੈਂਸ,
ਨਾਰਕੋਟਿਕ
ਬਿਊਰੋ
ਤੇ
ਰੈਵੀਨਿਊ
ਇੰਟੈਲੀਜੈਂਸ
ਪੂਰੀ
ਤਰ੍ਹਾਂ
ਉਕਤ
ਤਸਕਰਾਂ
ਦੀ
ਪੁੱਛਗਿੱਛ
ਦੌਰਾਨ
ਸ਼ਾਮਿਲ
ਸਨ
ਤੇ
ਕੀ
ਸਾਨੂੰ
ਉਨ੍ਹਾਂ
ਦੀ
ਇਮਾਨਦਾਰੀ 'ਤੇ
ਵੀ
ਇਤਬਾਰ
ਨਹੀਂ
ਹੈ?
ਜੋ
ਅਸੀਂ
ਇਕ
ਪੰਜਵੀਂ
ਏਜੰਸੀ
ਸੀ.
ਬੀ.
ਆਈ.
ਦੀ
ਜਾਂਚ
ਮੰਗੀਏ,
ਜਿਸ
ਦਾ
ਮਤਲਬ
ਜਾਂਚ
ਨੂੰ 8-10
ਸਾਲ
ਹੋਰ
ਲਟਕਾ
ਕੇ
ਤਸਕਰਾਂ
ਨੂੰ
ਰਾਹਤ
ਦਿਵਾਉਣਾ
ਹੋਵੇਗਾ |
ਕੈਪਟਨ
ਨੇ
ਸਪੱਸ਼ਟ
ਕੀਤਾ
ਕਿ
ਸੁਖਬੀਰ
ਜਾਂ
ਮਜੀਠੀਆ
ਸਮੇਤ
ਜਿਸ
ਕਿਸੇ
ਮੰਤਰੀ,
ਆਗੂ
ਜਾਂ
ਸਿਆਸਤਦਾਨ
ਵਿਰੁੱਧ
ਵੀ
ਤਸਕਰਾਂ
ਨੂੰ
ਸਮਰਥਨ
ਦੇਣ
ਦਾ
ਸਬੂਤ
ਸਾਹਮਣੇ
ਆਉਂਦਾ
ਹੈ,
ਉਨ੍ਹਾਂ
ਨੂੰ
ਟੰਗਿਆ
ਜਾਣਾ
ਚਾਹੀਦਾ
ਹੈ |
ਉਨ੍ਹਾਂ
ਕਿਹਾ
ਕਿ
ਪੰਜਾਬ 'ਚ
ਨਸ਼ਿਆਂ
ਦੇ
ਪਸਾਰ 'ਚ
ਅਕਾਲੀਆਂ
ਦੀ
ਭੂਮਿਕਾ
ਦਾ
ਮੈਂ
ਹਮੇਸ਼ਾ
ਜ਼ਿਕਰ
ਕਰਦਾ
ਰਿਹਾ
ਹਾਂ
ਤੇ
ਇਸ
ਸਬੰਧੀ
ਨਿਰਪੱਖ
ਜਾਂਚ
ਮੈਂ
ਪਹਿਲਾਂ
ਵੀ
ਮੰਗੀ
ਹੈ
ਤੇ
ਅੱਜ
ਵੀ
ਮੰਗਦਾ
ਹਾਂ |
ਕੈਪਟਨ
ਅਮਰਿੰਦਰ
ਸਿੰਘ
ਨੇ
ਕਿਹਾ
ਕਿ
ਪੰਜਾਬ
ਤੇ
ਦੇਸ਼
ਦੇ
ਕੁਝ
ਹੋਰ
ਹਿੱਸਿਆਂ 'ਚ
ਨਸ਼ਿਆਂ
ਦਾ
ਪਸਾਰ
ਤੇ
ਵਪਾਰ
ਇਕ
ਕੌਮੀ
ਚੁਣੌਤੀ
ਤੇ
ਸਮੱਸਿਆ
ਹੈ
ਤੇ
ਇਸ
ਨਾਲ
ਸਿਆਸੀ
ਤੇ
ਪਾਰਟੀ
ਮੁਫ਼ਾਦਾਂ
ਤੋਂ
ਉੱਪਰ
ਉੱਠ
ਕੇ
ਲੜਾਈ
ਲੜੀ
ਜਾਣੀ
ਚਾਹੀਦੀ
ਹੈ |
ਉਨ੍ਹਾਂ
ਮੰਨਿਆ
ਕਿ
ਮੇਰੇ
ਵੱਲੋਂ
ਪ੍ਰਗਟਾਏ
ਵਿਚਾਰ
ਮੇਰੇ
ਜਾਤੀ
ਹਨ
ਪ੍ਰੰਤੂ
ਉਨ੍ਹਾਂ
ਇਹ
ਵੀ
ਸਪੱਸ਼ਟ
ਕੀਤਾ
ਕਿ
ਕਾਂਗਰਸ 'ਚੋਂ
ਕਿਸੇ
ਹੋਰ
ਵਲੋਂ
ਵੀ
ਮੇਰੇ
ਵਿਰੁੱਧ
ਪ੍ਰਗਟਾਏ
ਵਿਚਾਰ
ਵੀ
ਜਾਤੀ
ਹੀ
ਮੰਨੇ
ਜਾਣੇ
ਚਾਹੀਦੇ
ਹਨ,
ਕਿਉਂਕਿ
ਕਾਂਗਰਸ
ਦੇ
ਕੌਮੀ
ਪ੍ਰਧਾਨ
ਵੱਲੋਂ
ਇਸ
ਮੁੱਦੇ 'ਤੇ
ਅਜੇ
ਤੱਕ
ਪਾਰਟੀ
ਵੱਲੋਂ
ਕੋਈ
ਵਿਚਾਰ
ਨਹੀਂ
ਦਿੱਤੇ
ਗਏ |
ਜ਼ਿਕਰਯੋਗ
ਹੈ
ਕਿ
ਪ੍ਰਦੇਸ਼
ਕਾਂਗਰਸ
ਪ੍ਰਧਾਨ
ਸ:
ਪ੍ਰਤਾਪ
ਸਿੰਘ
ਬਾਜਵਾ
ਵੱਲੋਂ
ਨਸ਼ਾ
ਤਸਕਰੀ
ਨਾਲ
ਸੰਬੰਧਿਤ
ਕੇਸਾਂ
ਦੀ
ਸੀ.
ਬੀ.
ਆਈ.
ਕੋਲੋਂ
ਜਾਂਚ
ਕਰਵਾਉਣ
ਦੀ
ਮੰਗ
ਕੀਤੀ
ਜਾ
ਰਹੀ
ਹੈ
ਤੇ
ਪ੍ਰਦੇਸ਼
ਕਾਂਗਰਸ
ਪਾਰਟੀ
ਦੇ
ਆਹੁਦੇਦਾਰਾਂ
ਦੀ
ਬੀਤੇ
ਦਿਨੀਂ
ਚੰਡੀਗੜ੍ਹ
ਵਿਖੇ
ਹੋਈ
ਮੀਟਿੰਗ
ਵਲੋਂ
ਸ:
ਬਾਜਵਾ
ਦੀ
ਇਸ
ਮੰਗ
ਦਾ
ਸਮਰਥਨ
ਕਰਦਿਆਂ
ਅੰਦੋਲਨਕਾਰੀ
ਰੁਖ਼
ਦਾ
ਐਲਾਨ
ਵੀ
ਕੀਤਾ
ਗਿਆ
ਸੀ |
ਸ:
ਬਾਜਵਾ
ਅਕਾਲੀ
ਆਗੂਆਂ
ਵਿਰੁੱਧ
ਲੱਗ
ਰਹੇ
ਦੋਸ਼ਾਂ
ਦੀ
ਸੀ.
ਬੀ.
ਆਈ.
ਤੋਂ
ਜਾਂਚ
ਕਰਵਾਉਣ
ਦੀ
ਮੰਗ
ਕਰ
ਰਹੇ
ਹਨ |