ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
Z
   .

11 ਬਾਦਲ ਨੂੰ ਕੈਪਟਨ ਨੇ ਭੇਜੀ ਖੁੱਲ੍ਹੀ ਚਿੱਠੀ

Feb 12, 8:53 PM |

Read More : ਸਾਬਕਾ ਮੁੱਖ ਮੰਤਰੀ | ਕੈਪਟਨ ਅਮਰਿੰਦਰ ਸਿੰਘ | ਮੁੱਖ ਮੰਤਰੀ | ਪ੍ਰਕਾਸ਼ ਸਿੰਘ ਬਾਦਲ | ਭਾਰਤ ਸਰਕਾਰ    

ਟਕਰਾਅ  ਹੋਰ ਵਧਿਆ

ਦਰਬਾਰ ਸਾਹਿਬ 'ਤੇ ਫੌਜੀ ਕਾਰਵਾਈ ਨੂੰ ਲੈ ਕੇ ਬਾਦਲ ਦੀ ਨਰਸਿਮ੍ਹਾ  ਨਾਲ ਹੋਈ  ਸੀ ਖੁਫੀਆ ਬੈਠਕ  : ਅਮਰਿੰਦਰ

ਜਲੰਧਰ (ਧਵਨ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਖੁਲਾਸਾ ਕੀਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼  ਸਿੰਘ ਬਾਦਲ ਨੇ ਹੀ ਭਾਰਤ ਸਰਕਾਰ ਨੂੰ ਦਰਬਾਰ  ਸਾਹਿਬ 'ਤੇ ਫੌਜੀ ਕਾਰਵਾਈ ਕਰਨ  ਲਈ ਕਿਹਾ ਸੀ ਅਤੇ ਇਸਨੂੰ ਲੈ ਕੇ ਉਨ੍ਹਾਂ ਦੀ ਤਤਕਾਲੀਨ ਕੇਂਦਰੀ ਗ੍ਰਹਿ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨਾਲ 28 ਮਾਰਚ 1984 ਨੂੰ ਖੁਫੀਆ ਬੈਠਕ ਹੋਈ ਸੀ

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਦਲ ਨੂੰ ਲਿਖੀ ਖੁੱਲ੍ਹੀ ਚਿੱਠੀ ਵਿਚ ਕਿਹਾ ਹੈ ਕਿ ਹੁਣ ਇਹ ਮਾਮਲਾ  ਵਿਸ਼ੇਸ਼ ਤੌਰ 'ਤੇ ਸਿੱਖਾਂ ਦੀ ਕਚਹਿਰੀ ਵਿਚ ਚੁੱਕਾ ਹੈ,        ਇਸ ਲਈ ਪਹਿਲਾਂ ਤੁਹਾਨੂੰ ਸੱਚਾਈ ਤੋਂ ਅਣਗੌਲਿਆਂ ਨਹੀਂ ਹੋਣਾ ਚਾਹੀਦਾ

ਉਨ੍ਹਾਂ ਕਿਹਾ ਕਿ 28 ਮਾਰਚ 1984 ਨੂੰ ਨਰਸਿਮ੍ਹਾ ਰਾਓ ਨਾਲ ਹੋਈ ਬੈਠਕ ਦੌਰਾਨ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ  ਅਤੇ ਕੇਂਦਰੀ ਗ੍ਰਹਿ ਸਕੱਤਰ ਵੀ ਮੌਜੂਦ ਸਨ ਇਹ ਬੈਠਕ ਦਿੱਲੀ ਦੇ ਗੈਸਟ ਹਾਊਸ ਵਿਚ ਹੋਈ ਸੀ  ਇਸ ਬੈਠਕ ਦਾ ਉਦੇਸ਼  ਦਰਬਾਰ ਸਾਹਿਬ ਦੀ ਸਥਿਤੀ 'ਤੇ ਚਰਚਾ ਕਰਨਾ ਸੀ ਅਤੇ ਜੀ. . ਆਈ. ਨੂੰ ਫੌਜੀ ਕਾਰਵਾਈ ਲਈ ਨਿਰਦੇਸ਼ ਦਿਵਾਉਣਾ ਸੀ

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਨੂੰ ਆਪਣੀ ਸਥਿਤੀ ਖੁਦ ਸਪੱਸ਼ਟ ਕਰਨੀ ਚਾਹੀਦੀ ਹੈ ਉਨ੍ਹਾਂ ਨੂੰ ਆਪਣੀ . ਐੱਸ. ਡੀ. ਜਾਂ  ਬੁਲਾਰਿਆਂ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਉਨ੍ਹਾਂ ਕਿਹਾ ਕਿ ਕੱਲ ਮੈਂ ਬਾਦਲ  ਨੂੰ ਪੁੱਛਿਆ  ਸੀ ਕਿ ਕੀ ਉਨ੍ਹਾਂ ਆਪ੍ਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਗ੍ਰਹਿ ਮੰਤਰੀ ਨਾਲ ਸਿੱਧੀ ਮੁਲਾਕਾਤ ਕੀਤੀ ਸੀ ਕਿਉਂਕਿ  ਅਕਾਲੀ  ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਤਿੰਨ ਮੈਂਬਰੀ ਕਮੇਟੀ, ਜਿਸ ਵਿਚ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਸੀ, ਨੂੰ ਗ੍ਰਹਿ ਮੰਤਰੀ ਨਾਲ ਮੁਲਾਕਾਤ  ਕਰਨ ਲਈ ਅਧਿਕਾਰ ਦਿੱਤੇ ਸਨ

28 ਮਾਰਚ  ਦੀ ਗ੍ਰਹਿ ਮੰਤਰੀ ਨਾਲ ਬੈਠਕ ਦਾ ਉਦੇਸ਼ ਕੀ ਸੀ? ਜਦਕਿ ਅਕਾਲੀ ਦਲ ਦੇ ਬੁਲਾਰਿਆਂ ਨੇ ਇਹ ਕਿਹਾ ਹੈ ਕਿ ਬਾਦਲ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਾਫੀ ਸਮਾਂ ਪਹਿਲਾਂ ਹੋਈ ਸੀ ਪਰ ਮੇਰਾ ਇਹ ਸਵਾਲ ਨਹੀਂ ਸੀ, ਮੇਰਾ ਸਵਾਲ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਦਾ ਸੀ

ਉਨ੍ਹਾਂ  ਕਿਹਾ ਕਿ 25 ਅਪ੍ਰੈਲ 1984 ਨੂੰ ਸੰਤ ਹਰਚੰਦ  ਸਿੰਘ ਲੌਂਗੋਵਾਲ ਨੇ ਪ੍ਰਧਾਨ ਮੰਤਰੀ ਦੇ ਨਿੱਜੀ ਸਕੱਤਰ ਆਰ.  ਕੇ. ਧਵਨ ਨੂੰ ਚਿੱਠੀ ਲਿਖੀ ਸੀ, ਜਿਸ ਵਿਚ ਉਨ੍ਹਾਂ  ਕਿਹਾ ਸੀ ਕਿ ਤੁਹਾਨੂੰ ਪਤਾ ਹੈ ਕਿ ਗੁਰਚਰਨ ਸਿੰਘ ਟੌਹੜਾ ਦੇ ਜੀਵਨ ਨੂੰ ਭਾਰੀ ਖਤਰਾ ਹੈ,           ਇਸ ਲਈ ਉਹ ਇਹ ਚਿੱਠੀ ਲਿਖ ਰਹੇ ਹਨ ਜਰਨੈਲ ਸਿੰਘ  ਪਿੱਛੇ ਹਟਣ ਵਾਲਾ ਨਹੀਂ ਹੈ ਇਸ ਲਈ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਆਪਣੀ   ਯੋਜਨਾ ਤਹਿਤ ਕੰਮ ਕਰਨਾ ਚਾਹੀਦਾ ਹੈ ਅਤੇ  ਇਸ ਸੰਬੰਧੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਤੁਹਾਨੂੰ ਵਿਸਤਾਰ ਨਾਲ ਜਾਣਕਾਰੀ ਦੇ ਚੁੱਕੇ ਹਨ

ਬਾਦਲ ਨੂੰ ਭੇਜੀ ਚਿੱਠੀ ਵਿਚ ਕੈਪਟਨ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ 1 ਜੂਨ ਨੂੰ ਤੁਸੀਂ ਬਾਦਲ  ਪਿੰਡ ਵਿਚ ਸੀ, ਜਦੋਂ ਪੁਲਸ ਅਤੇ  ਸੀ. ਆਰ.  ਪੀ. ਐੱਫ. ਨੇ ਦਰਬਾਰ ਸਾਹਿਬ ਨੂੰ ਆਪਣੇ ਘੇਰੇ ਵਿਚ ਲਿਆ ਸੀ 2 ਜੂਨ ਨੂੰ ਭਾਰਤੀ ਫੌਜ ਦੀ 12 ਬਿਹਾਰ ਬਟਾਲੀਅਨ  ਵੀ  ਇਸ ਵਿਚ  ਸ਼ਾਮਲ ਹੋਈ ਇਨ੍ਹਾਂ ਦੋਵਾਂ ਘਟਨਾਵਾਂ ਦੀ ਜਾਣਕਾਰੀ ਬਾਦਲ ਨੂੰ ਪੂਰੀ ਤਰ੍ਹਾਂ ਸੀ ਅੰਮ੍ਰਿਤਸਰ ਲਈ ਸਾਰੀਆਂ  ਟੈਲੀਫੋਨ ਤਾਰਾਂ 3 ਜੂਨ ਨੂੰ ਹੀ ਕੱਟੀਆਂ ਗਈਆਂ ਸਨ

ਉਨ੍ਹਾਂ ਕਿਹਾ ਕਿ 2 ਜੂਨ ਨੂੰ ਲੌਂਗੋਵਾਲ ਨੇ ਦਰਬਾਰ ਸਾਹਿਬ ' ਆਪਣੇ ਸੀਨੀਅਰ ਨੇਤਾਵਾਂ  ਨੂੰ ਬੁਲਾਇਆ ਸੀ ਟੌਹੜਾ ਪਟਿਆਲਾ ਤੋਂ ਬੈਠਕ ਵਿਚ ਹਿੱਸਾ ਲੈਣ ਲਈ ਪੁੱਜ ਗਏ  ਸਨ ਪਰ ਬਾਦਲ ਆਪਣੇ ਪਿੰਡੋਂ ਬੈਠਕ ਵਿਚ ਹਿੱਸਾ ਲੈਣ ਨਹੀਂ ਪੁੱਜੇ ਕਿਉਂਕਿ ਉਨ੍ਹਾਂ ਨੂੰ ਫੌਜੀ ਕਾਰਵਾਈ ਬਾਰੇ ਪਤਾ ਸੀ

ਉਨ੍ਹਾਂ  ਕਿਹਾ ਕਿ ਬਾਦਲ ਦੀ ਗ੍ਰਿਫਤਾਰੀ 11-12 ਜੂਨ ਦੀ ਰਾਤ  ਢਾਈ ਵਜੇ ਚੰਡੀਗੜ੍ਹ ਨਿਵਾਸ ਸਥਾਨ ਤੋਂ  ਹੋਈ ਸੀ ਇਹ ਕਹਿਣਾ ਗਲਤ  ਹੈ ਕਿ ਬਾਦਲ ਨੂੰ  10 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ  ਸੀ ਅਮਰਿੰਦਰ ਨੇ ਬਾਦਲ  ਤੋਂ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਮੰਗਿਆ ਹੈ


.

 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *

* ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map  
l; charset=utf-8" http-equiv="Content-Type" /> Untitled 11