12.
ਜਾਅਲੀ
ਤਜ਼ਰਬਾ
ਸਰਟੀਫਿਕੇਟ
ਲਾ
ਕੇ
ਸਰਕਾਰੀ
ਮਾਸਟਰ
ਬਣਨ
ਦਾ
ਘਪਲਾ
ਉਜਾਗਰ
ਹੋਇਆ
ਇਹ ਲੇਖ ਸਾਲ 2007 ਵਿਚ ਕੈਪਟਨ ਸਰਕਾਰ ਸਮੇਂ ਵਿਦਿਆ
ਵਿਭਾਗ ਵਿਚ ਕੀਤੇ ਗਏ ਸਕੈਂਡਲਾਂ ਤੇ ਰੌਸ਼ਨੀ ਪਾਉੰਦਾ ਹੈ।
ਇਹ ਲੇਖ ਇਹ ਭੀ ਜਾਹਰ ਕਰਦਾ ਹੈ ਕਿ ਬਾਦਲ ਸਰਕਾਰ, ਕੈਪਟਨ
ਸਰਕਾਰ ਸਮੇਂ ਦੇ ਸਕੈਂਡਲਾਂ ਨੂੰ ਦਬਾਉਦੀ ਰਹੀ ਹੈ। ਇਸੇ
ਕਰਕੇ ਹੀ ਹੁਣ ਕੈਪਟਨ ਸਰਕਾਰ ਬਾਦਲਸ਼ਾਹੀ ਵਲੌਂ ਕੀਤੇ
ਸਕੈਂਡਲ ਦਬਾ ਰਹੀ। ਇਹ ਭੀ ਸਾਫ ਹੈ ਕਿ ਦੋਹਾਂ ਵਿਚ
ਸਕੈਂਡਲਾਂ ਦੀ ਭਾਈਵਾਲੀ ਹੈ। ਜੋ ਇਸ ਤੱਥ ਦੀ ਪੁਸ਼ਟੀ ਕਰਦਾ
ਹੈ ਕਿ ਪੰਜਾਬ ਲਈ ਜਿਨੀ ਲੋਟੂ ਬਾਦਲ ਸਰਕਾਰ ਹੋਈ ਹੈ।
ਕੈਪਟਨ ਸਰਕਾਰ ਭੀ ਭਾਈਵਾਲ ਹੈ। ਅਨੇਕਾਂ ਕੇਸ ਹਨ। ਲੁਧਿਆਣੇ
ਦਾ ਸਿਟੀ ਸਕੈਂਡਲ ਇਸ ਦੀ ਉਦਾਹਰਣ ਦਿਤੀ ਜਾ ਸਕਦੀ ਹੈ।
ਚੰਡੀਗੜ੍ਹ,
9
ਜਨਵਰੀ (ਗੁਰਸੇਵਕ
ਸਿੰਘ
ਸੋਹਲ)-ਪੰਜਾਬ
ਵਿਚ
ਮੁੱਖ
ਅਧਿਆਪਕਾਂ (ਹੈੱਡ
ਮਾਸਟਰਾਂ)
ਦੀ
ਸਾਲ 2006
ਵੇਲੇ
ਹੋਈ
ਭਰਤੀ 'ਚ
ਕਈ
ਉਮੀਦਵਾਰਾਂ
ਵੱਲੋਂ 'ਜਾਅਲੀ
ਤਜ਼ਰਬਾ
ਸਰਟੀਫਿਕੇਟ'
ਲਾ
ਕੇ
ਸਰਕਾਰੀ
ਮਾਸਟਰ
ਬਣਨ
ਦਾ
ਘਪਲਾ
ਉਜਾਗਰ
ਹੋਇਆ
ਹੈ |
ਭਰਤੀ
ਕੀਤੇ 415
ਮੁੱਖ
ਅਧਿਆਪਕਾਂ 'ਚ
ਕੁਝ
ਉਮੀਦਵਾਰ
ਅਜਿਹੇ
ਹਨ, ਜਿਨ੍ਹਾਂ
ਨੇ
ਉਸ
ਵੇਲੇ
ਸਰਕਾਰੀ
ਮਾਸਟਰ
ਲੱਗਣ
ਲਈ
ਗੁੰਮਨਾਮ
ਸਕੂਲਾਂ
ਦੇ
ਤਜ਼ਰਬਾ
ਸਰਟੀਫਿਕੇਟ
ਲਗਾ
ਦਿੱਤੇ |
ਹੈਰਾਨੀਜਨਕ
ਗੱਲ
ਇਹ
ਹੈ
ਕਿ
ਸਿੱਖਿਆ
ਵਿਭਾਗ
ਨੇ
ਇਨ੍ਹਾਂ
ਤਜ਼ਰਬਾ
ਸਰਟੀਫਿਕੇਟਾਂ
ਦੀ
ਪੜਤਾਲ
ਤੋਂ
ਬਿਨਾਂ
ਹੀ
ਭਰਤੀ
ਕਰ
ਦਿੱਤੀ |
ਇਸ
ਤੋਂ
ਵੀ
ਹੈਰਾਨੀਜਨਕ
ਗੱਲ
ਇਹ
ਹੈ
ਕਿ
ਸਿੱਖਿਆ
ਵਿਭਾਗ
ਕੋਲ
ਇਨ੍ਹਾਂ
ਸਮੂਹ
ਉਮੀਦਵਾਰਾਂ
ਦੇ
ਤਜ਼ਰਬਾ
ਸਰਟੀਫਿਕੇਟਾਂ
ਦਾ
ਇਸ
ਵੇਲੇ
ਕੋਈ
ਰਿਕਾਰਡ
ਹੀ
ਮੌਜੂਦ
ਨਹੀਂ
ਹੈ,
ਵਿਭਾਗ
ਦਾ
ਕਹਿਣਾ
ਹੈ
ਕਿ
ਇਹ
ਭਰਤੀ
ਉਸਨੇ
ਅਰਧ
ਸਰਕਾਰੀ
ਏਜੰਸੀ 'ਸੀ-ਡੈੱਕ'
ਰਾਹੀਂ
ਕਰਵਾਈ
ਸੀ,
ਇਸ
ਲਈ
ਭਰਤੀ
ਕੀਤੇ
ਮੁੱਖ
ਅਧਿਆਪਕਾਂ
ਦਾ
ਰਿਕਾਰਡ
ਸਿੱਖਿਆ
ਵਿਭਾਗ
ਦੀ
ਬਜਾਏ
ਸੀ-ਡੈੱਕ
ਕੋਲ
ਹੀ
ਪਿਆ
ਹੈ |
ਇਹ
ਭਰਤੀ
ਪੰਜਾਬ 'ਚ
ਕੈਪਟਨ
ਅਮਰਿੰਦਰ
ਸਿੰਘ
ਦੀ
ਸਰਕਾਰ
ਵੇਲੇ
ਸਿਰੇ
ਚਾੜ੍ਹੀ
ਗਈ
ਸੀ |
'ਅਜੀਤ'
ਕੋਲ
ਪਹੁੰਚੇ
ਕੁਝ
ਉਮੀਦਵਾਰਾਂ
ਦੇ
ਸ਼ੱਕੀ
ਤਜ਼ਰਬਾ
ਸਰਟੀਫਿਕੇਟ
ਇਸ
ਭਰਤੀ 'ਚ
ਬੇਨਿਯਮੀਆਂ
ਦੀ
ਪੋਲ
ਖੋਲ੍ਹ
ਰਹੇ
ਹਨ |
ਭਰਤੀ
ਹੋਏ
ਇਕ
ਉਮੀਦਵਾਰ
ਦਾ
ਤਜ਼ਰਬਾ
ਸਰਟੀਫਿਕੇਟ
ਸਤੰਬਰ 2007
ਦਾ
ਹੈ, ਜਦਕਿ
ਮੁੱਖ
ਅਧਿਆਪਕਾਂ
ਦੀ
ਉਪਰੋਕਤ
ਭਰਤੀ
ਤਾਂ
ਦਸੰਬਰ 2006
ਵਿਚ
ਹੀ
ਸਿਰੇ
ਚਾੜ੍ਹ
ਦਿੱਤੀ
ਗਈ
ਸੀ |
ਇਕ
ਉਮੀਦਵਾਰ
ਦਾ
ਤਜ਼ਰਬਾ
ਸਰਟੀਫਿਕੇਟ,
ਜੋਕਿ
ਕਿਸੇ
ਅਕੈਡਮੀ
ਦਾ
ਹੈ,
ਉਤੇ
ਜ਼ਿਲ੍ਹਾ
ਸਿੱਖਿਆ
ਅਧਿਕਾਰੀ
ਨੇ
ਆਪਣੀ
ਮੋਹਰ
ਲਾਉਂਦਿਆਂ
ਕਥਨ
ਲਿਖਿਆ
ਹੈ 'ਸਕੂਲ
ਮਾਨਤਾ
ਪ੍ਰਾਪਤ
ਹੈ',
ਜਦਕਿ
ਸਕੂਲ,
ਕਿਸੇ
ਬੋਰਡ
ਤੋਂ
ਮਾਨਤਾ
ਪ੍ਰਾਪਤ
ਨਹੀਂ |
ਇਕ
ਉਮੀਦਵਾਰ
ਦੇ
ਸਰਟੀਫਿਕੇਟ 'ਤੇ
ਜ਼ਿਲ੍ਹਾ
ਸਿੱਖਿਆ
ਅਧਿਕਾਰੀ
ਨੇ
ਲਿਖਿਆ
ਹੈ
ਕਿ
ਸਕੂਲ 'ਸਿੱਖਿਆ
ਵਿਭਾਗ
ਨਾਲ
ਮਾਨਤਾ
ਪ੍ਰਾਪਤ
ਹੈ',
ਜਦਕਿ
ਸਕੂਲ,
ਸਿੱਖਿਆ
ਵਿਭਾਗ
ਨਾਲ
ਨਹੀਂ,
ਸਿੱਖਿਆ
ਬੋਰਡ
ਨਾਲ
ਮਾਨਤਾ
ਪ੍ਰਾਪਤ
ਹੁੰਦਾ
ਹੈ |
ਇਕ
ਉਮੀਦਵਾਰ
ਦੇ
ਤਜ਼ਰਬਾ
ਸਰਟੀਫਿਕੇਟ 'ਤੇ
ਇਹ
ਦਰਜ
ਨਹੀਂ
ਕਿ
ਉਮੀਦਵਾਰ
ਨੇ
ਪ੍ਰਾਈਵੇਟ
ਸਕੂਲ
ਵਿਚ
ਅਧਿਆਪਕ
ਵਜੋਂ
ਕੰਮ
ਕੀਤਾ,
ਸਰਟੀਫਿਕੇਟ
ਕੇਵਲ
ਐਨਾ
ਲਿਖਿਆ
ਹੈ
ਕਿ
ਉਮੀਦਵਾਰ
ਨੇ
ਸਕੂਲ 'ਚ
ਠੇਕੇ 'ਤੇ
ਕੰਮ
ਕੀਤਾ |
ਇਕ
ਉਮੀਦਵਾਰ
ਦਾ
ਤਜ਼ਰਬਾ
ਕਿਸੇ
ਪ੍ਰਾਈਵੇਟ
ਪ੍ਰਾਇਮਰੀ
ਸਕੂਲ
ਦਾ
ਹੈ |
ਇਕ
ਉਮੀਦਵਾਰ
ਵੱਲੋਂ
ਲਾਏ
ਤਜ਼ਰਬਾ
ਸਰਟੀਫਿਕੇਟ 'ਤੇ
ਉਹ
ਸਰਟੀਫਿਕੇਟ
ਜਾਰੀ
ਕਰਨ
ਦੀ
ਕੋਈ
ਤਾਰੀਖ
ਹੀ
ਦਰਜ
ਨਹੀਂ |
ਇਕ
ਉਮੀਦਵਾਰ
ਦਾ
ਤਜ਼ਰਬਾ 6
ਸਾਲ
ਦਾ
ਹੈ
ਜਦਕਿ
ਅਸਾਮੀ
ਲਈ 7
ਸਾਲ
ਤਜ਼ਰਬਾ
ਮੰਗਿਆ
ਗਿਆ
ਸੀ, ਇਸੇ
ਤਰ੍ਹਾਂ
ਕੁਝ
ਉਮੀਦਵਾਰਾਂ
ਦੇ
ਸਰਟੀਫਿਕੇਟ
ਜ਼ਿਲ੍ਹਾ
ਸਿੱਖਿਆ
ਅਧਿਕਾਰੀ
ਵੱਲੋਂ
ਕਾਊਾਟਰ
ਸਾਈਨ
ਨਹੀਂ
ਹਨ |
ਅਜਿਹੇ
ਹੀ
ਕੁੱਝ
ਸ਼ੱਕੀ
ਉਮੀਦਵਾਰਾਂ
ਦਾ
ਮਾਮਲਾ
ਬੀਤੇ
ਸ਼ੁੱਕਰਵਾਰ
ਗੌਰਮਿੰਟ
ਸਕੂਲ
ਲੈਕਚਰਾਰ
ਯੂਨੀਅਨ
ਪੰਜਾਬ
ਦੇ
ਅਹੁਦੇਦਾਰਾਂ
ਪ੍ਰਧਾਨ
ਹਾਕਮ
ਸਿੰਘ
ਅਤੇ
ਸਕੱਤਰ
ਜਨਰਲ
ਸੁਖਦੇਵ
ਸਿੰਘ
ਰਾਣਾ
ਨੇ
ਮੁੱਖ
ਮੰਤਰੀ
ਸ: ਪ੍ਰਕਾਸ਼
ਸਿੰਘ
ਬਾਦਲ
ਨਾਲ
ਚੰਡੀਗੜ੍ਹ 'ਚ
ਬੈਠਕ
ਦੌਰਾਨ
ਉਨ੍ਹਾਂ
ਦੇ
ਧਿਆਨ
ਵਿਚ
ਵੀ
ਲਿਆਂਦਾ
ਸੀ
ਅਤੇ 20
ਤੋਂ
ਵਧੇਰੇ
ਉਮੀਦਵਾਰਾਂ
ਦੇ
ਆਰ. ਟੀ. ਆਈ. ਤਹਿਤ
ਜ਼ਿਲ੍ਹਾ
ਦਫ਼ਤਰਾਂ 'ਚੋਂ
ਪ੍ਰਾਪਤ
ਦਸਤਾਵੇਜ਼
ਬੈਠਕ 'ਚ
ਮੌਜੂਦ
ਸਕੱਤਰ
ਸਕੂਲ
ਸਿੱਖਿਆ
ਮੈਡਮ
ਅੰਜਲੀ
ਭਾਵੜਾ
ਅਤੇ
ਹੋਰ
ਸਿੱਖਿਆ
ਅਧਿਕਾਰੀਆਂ
ਨੂੰ
ਵਿਖਾਏ
ਸਨ |
ਲੈਕਚਰਾਰਾਂ
ਅਨੁਸਾਰ
ਮੁੱਖ
ਮੰਤਰੀ
ਨੇ
ਅਧਿਕਾਰੀਆਂ
ਨੂੰ 1
ਹਫ਼ਤੇ
ਦੇ
ਵਿਚ
ਵਿਚ
ਇਨ੍ਹਾਂ
ਸਰਟੀਫਿਕੇਟਾਂ
ਦੀ
ਜਾਂਚ
ਕਰਨ
ਦੇ
ਹੁਕਮ
ਦਿੱਤੇ
ਹਨ |
ਜਦ
ਰਿਕਾਰਡ
ਹੀ
ਨਹੀਂ
ਤਾਂ
ਜਾਂਚ
ਕਿਵੇਂ
ਹੋਊ?
ਵੱਖ-ਵੱਖ
ਵਿਅਕਤੀਆਂ
ਵੱਲੋਂ
ਆਰ.ਟੀ.ਆਈ. ਤਹਿਤ
ਉਪਰੋਕਤ
ਮੁੱਖ
ਅਧਿਆਪਕਾਂ
ਬਾਰੇ
ਮੰਗੀਆਂ
ਜਾਣਕਾਰੀਆਂ
ਦੇ
ਜਵਾਬ 'ਚ
ਸਿੱਖਿਆ
ਵਿਭਾਗ
ਵਾਰ-ਵਾਰ
ਇਹ
ਜਵਾਬ
ਦੇ
ਚੁੱਕਾ
ਹੈ
ਕਿ
ਉਸ
ਕੋਲ
ਇਨ੍ਹਾਂ
ਅਧਿਆਪਕਾਂ
ਦਾ
ਰਿਕਾਰਡ
ਹੀ
ਮੌਜੂਦ
ਨਹੀਂ
ਹੈ |
ਜਾਣਕਾਰਾਂ
ਅਨੁਸਾਰ
ਜਦੋਂ
ਵਿਭਾਗ
ਕੋਲ
ਰਿਕਾਰਡ
ਹੀ
ਮੌਜੂਦ
ਨਹੀਂ
ਤਾਂ
ਜਾਂਚ
ਕੀ
ਹੋਵੇਗੀ?
ਹੁਣ
ਤੱਕ
ਇਸ
ਮਾਮਲੇ 'ਚ
ਜਿੰਨੇ
ਕੁ
ਉਮੀਦਵਾਰਾਂ
ਦੇ
ਤਜ਼ਰਬਾ
ਸਰਟੀਫਿਕੇਟ
ਸਾਹਮਣੇ
ਆਏ
ਹਨ,
ਉਹ
ਸਰਟੀਫਿਕੇਟ
ਸਿੱਖਿਆ
ਵਿਭਾਗ
ਦੇ
ਮੁੱਖ
ਦਫ਼ਤਰ
ਦੀ
ਬਜਾਏ
ਜ਼ਿਲ੍ਹਾ
ਦਫ਼ਤਰਾਂ 'ਚੋਂ
ਹੀ
ਪ੍ਰਾਪਤ
ਹੋ
ਸਕੇ
ਹਨ |