ਵੀਰ ਲੱਖੇਵਾਲੀ ਤੇ ਸਿਧੂ
ਸਹਿਬ ਜੀਉ। ਮੈਂ ਕਿਸੇ
ਦੇ ਮਗਰ ਨਹੀਂ ਤੁਰ
ਰਿਹਾ। ਮੇਰਾ ਆਪਣਾ ਰਾਹ
ਇਹ ਹੈ ਕਿ ਭਾਰਤ ਦੇ
ਸੰਵਿਧਾਨ ਅਨੁਸਾਰ ਸਟੇਟ
ਆਪਣਾ ਅਨਾਜ ਇੰਟਰ ਕੰਟਰੀ
ਮਾਰਕਿਟ ਵਿਚ ਵੇਚ ਸਕਦੀ
ਹੈ। ਅਰਬ, ਇਰਾਨ ਇਰਾਕ
ਵਰਗੇ 13 ਕੁ ਦੇਸ ਪੰਜਾਬ
ਦੇ ਬਹੁਤ ਨਜਦੀਕ ਹਨ।
ੳਥੇ ਕਣਕ ਦੀ ਕੀਮਤ
ਪੰਜਾਬ ਨਾਲੋਂ ਦੁਗਣੀ
ਤੋਂ ਵੱਧ ਮਿਲ ਸਕਦੀ ਹੈ।
ਪੰਜਾਬ ਇਕ ਦੋ ਸਾਲਾਂ
ਵਿਚ ਹੀ ਮੁੜ ਖੁਸ਼ਹਾਲ ਹੋ
ਸਕਦਾ ਹੈ। ਸਾਡਾ ਅੰਦੋਲਨ
ਬਹੁਤ ਵਿਸ਼ਾਲ ਹੈ।
ਕੁਰਬਾਨੀ ਬੇਮਿਸ਼ਾਲ ਹੈ।
ਇਸ ਲਈ ਬਹੁਤ ਛੋਟੀ ਗੱਲ
ਛਡਕੇ ਵਡੀ ਪ੍ਰਾਪਤੀ ਦੀ
ਮੰਗ ਕਰਨੀ ਚਾਹੀਦੀ ਹੈ।
.......ਦੂਸਰੀ ਗੱਲ ਇਹ
ਹੈ ਕਿ ਹੁਣ ਸਾਡੀ 4
ਜਨਵਰੀ ਵਾਲੀ ਸਤਵੀਂ
ਮੀਟਿੰਗ ਸ਼ੁਰੂ ਹੋ ਚੁਕੀ
ਹੈ। ਕਲ੍ਹ 3 ਜਨਵਰੀ ਨੂੰ
ਇਕ ਕਿਸਾਨ ਆਗੂ ਨੇ ਐਲਾਨ
ਕੀਤਾ ਕਿ ਸਾਡੀ ਲੜਾਈ
ਬਿਲਾਂ ਦੀ ਨਹੀਂ ਹੈ।
ਸਾਡੀ ਲੜਾਈ ਹੈ ਕਿ ਡਾਲਰ
75 ਰੁਪਏ ਕਿਉਂ ਹੈ।
ਸਾਡੀ ਲੜਾਈ ਹੈ ਕਿ ਕੋਲੇ
ਦੀਆਂ ਖਾਣਾਂ ਕਿਉਂ ਵਿਕ
ਰਹੀਆਂ ਹਨ। ਹਵਾਈ ਅਡੇ
ਕਿਉਂ ਵਿਕ ਰਹੇ ਹਨ।
ਬੰਦਰਗਾਹਾਂ ਕਿਉਂ ਵਿਕ
ਰਹੀਆਂ ਹਨ। ਰੇਲਾਂ ਕਿਉਂ
ਵਿਕ ਰਹੀਆਂ ਹਨ?
......ਇਕ ਹੋਰ ਕਿਸਾਨ
ਆਗੂ ਨੇ ਐਲਾਨ ਕੀਤਾ ਕਿ
ਅਸੀਂ 26 ਜਨਵਰੀ ਨੂੰ
ਇੰਡੀਆ ਗੇਟ ਤੇ ਬਰਾਬਰ
ਟਰੈਕਟਰ ਮਾਰਚ ਕਰਾਂ ਗੇ।
ਸਾਡੇ ਟਰੈਕਟਰਾਂ ਤੇ
ਕਿਸਾਨ ਝੰਡੇ ਨਹੀਂ,
ਤਿਰੰਗੇ ਝੰਡੇ ਲਗੇ ਹੋਣ
ਗੇ। ਸਾਡੇ ਟਰੈਕਟਰਾਂ ਤੇ
ਗਾਂਧੀ ਦੀ ਫੋਟੋ ਲਗੀ
ਹੋਵੇ ਗੀ। ਇਹ ਫੈਸਲਾ
ਸਾਡੀ ਸਾਰੀਆਂ ਕਿਸਾਨ
ਜਥੇਬੰਦੀਆਂ ਦੇ ਕਿਸਾਨ
ਆਗੂਆਂ ਦੀ ਮੀਟਿੰਗ ਵਿਚ
ਹੋ ਚੁਕਾ ਹੈ। ਵੀਰੋ
ਤੁਸੀ ਆਪ ਹੀ ਸੋਚ ਲਉ ਕਿ
ਇਹ ਮੋਰਚਾ ਕਿਸਾਨਾਂ ਲਈ
ਹੈ, ਜਾਂ ਕਾਂਗਰਸ,
ਕੈਪਟਨ ਤੇ ਸੁਖਬੀਰ ਲਈ।
.......ਤੁਸੀਂ ਆਪ ਹੀ
ਸੋਚ ਲਉ ਕਿਸਾਨ ਮੰਗਾਂ
ਦੀ ਪ੍ਰਾਪਤੀ ਕਿਵੇਂ
ਹੋਵੇ ਗੀ। ਵੀਰੋ ਤੁਸੀ
ਆਪ ਹੀ ਸੋਚ ਲਉ ਕਿ ਇਹ
ਮੋਰਚਾ ਕਿਸਾਨਾਂ ਲਈ ਹੈ,
ਜਾਂ ਕਾਂਗਰਸ, ਕੈਪਟਨ ਤੇ
ਸੁਖਬੀਰ ਲਈ। ਕੀ ਇਹ
ਅੰਦੋਲਨ ਕਿਸਾਨ ਅੰਦੋਲਨ
ਹੈ ਜਾਂ ਰਾਜਨੀਤਕ
ਅੰਦੋਲਨ ਹੈ, ਕਾਂਗਰਸ
ਨੂੰ ਰਾਜ ਸਤਾਹ ਤੇ
ਲਿਆਉਣ ਲਈ।
.......ਵੀਰੋ। ਤੁਸੀਂ
ਲੜੋ ਕਾਂਗਰਸ ਲਈ ਜੰਮ
ਜੰਮ ਕੇ। ਪਰ ਮੈਂ ਤਾਂ
ਅਕਾਲ ਤਖਤ ਦਾ ਮਲੀਆਮੇਟ
ਨਹੀਂ ਭੁਲ ਸਕਦਾ। ਮੈਂ
ਨਹੀਂ ਭੁਲ ਸਕਦਾ ਦਿਲੀ
ਦਾ ਕਤਲਾਮ। ਮੇਰੇ
ਰਿਸਤੇਦਾਰ ਦਿਲੀ ਰਹਿੰਦੇ
ਹਨ। ਮੈਂ ਭੀ ਉਸੇ ਰਾਤ
ਨਿਊਯਾਰਕ ਨੂੰ ਜਹਾਜ ਲਿਆ
ਸੀ। ਸਿਖਾਂ ਨੇ ਆਪਣੀ
ਜਾਨ ਬਚਾਉਣ ਲਈ ਕਾਂਗਰਸੀ
ਹਿੰਦੂਆਂ ਦੇ ਘਰ ਨਹੀਂ,
ਜਨਸੰਘੀ ਹਿੰਦੂਆਂ ਦੇ
ਘਰਾਂ ਵਿਚ ਪਨਾਹ ਲਈ ਸੀ।
ਕਈ ਸਿਖਾਂ ਨੇ ਕਿਹਾ ਕਿ
ਸਾਡੇ ਕੇਸ ਕੱਟ ਦਿਉ।
ਜੇ ਗੁੰਡਿਆਂ ਨੇ ਸਾਨੂੰ
ਪਹਿਚਾਣ ਲਿਆ ਤਾਂ
ਤੁਹਾਡੇ ਘਰ ਨੂੰ ਅੱਗ ਲਾ
ਦੇਣ ਗੇ। ਦੋਸਤੋ। ਕੁਝ
ਕੁ ਨੇ ਇਹ ਗੱਲ ਮੰਨ ਲਈ।
ਬਹੁਤ ਜਨਸੰਘੀਆਂ ਨੇ
ਕਿਹਾ ਸਰਦਾਰ ਜੀ ਅਸੀਂ
ਥੋਡਾ ਧਰਮ ਨਹੀਂ ਤੋੜ
ਸਕਦੇ। ਤੁਸੀਂ ਸਾਡੇ
ਪਿਛਲੇ ਕਮਰਿਆਂ ਵਿਚ
ਛੁਪੇ ਰਹੋ। ਸਾਡੇ ਨਾਲ
ਜੋ ਹੋਏ ਗੀ, ਅਸੀਂ ਝਲਾਂ
ਗੇ।
.....ਦੋਸਤੋ। ਸੋਚ ਆਪੋ
ਆਪਣੀ ਹੈ। ਤੁਹਾਡੀ
ਤੁਹਾਨੂੰ ਮੁਬਾਰਕ।
ਮੇਂਨੂੰ ਮਾਫ ਕਰ ਦਿਉ।
ਤੁਹਾਡਾ ਦਿਲ ਦੁਖਿਆ। ਇਸ
ਲਈ ਮਾਫੀ ਮੰਗਦਾ ਹਾਂ।
ਮੈਂ ਹਰ ਇਨਸਾਨ ਤੋਂ
ਮਾਫੀ ਮੰਗਦਾ ਹਾਂ।
ਜਿਸਦਾ ਮੇਰੀਆਂ ਪੋਸ਼ਟਾਂ
ਨਾਲ ਦਿਲ ਦੁਖਿਆ ਹੈ।
ਦੋਸਤੋ। ਮੈਂ ਵਹਿਣ ਵਿਚ
ਨਹੀਂ ਰੁੜਦਾ। ਉਹੀ ਗੱਲ
ਕਰਦਾਂ ਹਾਂ। ਜੋ ਪੰਜਾਬ
ਤੇ ਪੰਜਾਬ ਦੇ ਕਿਸਾਨ ਦੇ
ਹਿਤ ਵਿਚ ਹੈ। ਮੇਰੀ
ਬੇਨਤੀ ਹੈ ਕਿ ਹਿਕ ਤੇ
ਪਥਰ ਰੱਖ ਕੇ ਮੇਰੀ ਗਲ
ਸੁਣ ਲਿਆ ਕਰੋ। ਮੇਰੀ
ਗੱਲ ਕਲ੍ਹ ਨੂੰ ਤੁਹਾਡੇ
ਲਈ ਵਰਦਾਨ ਤੇ ਰਸਾਇਣ
ਸਾਬਤ ਹੋਵੇ ਗੀ। ਰੱਬ
ਰਾਖਾ ਕਿਸਾਨ ਦਾ।