Thank you very much for visiting the Anti-Corruption Party's website. This party has been established to fight against evils like corruption, drug mafias, sand mafia, monopoly on transport cable industry, etc. The money looted from the public goes back to the public. The Gurdwara Board and other holy Gurudwaras will be looted. The Gurdwara Parbandhak Board will be formed all over the world to manage the board. Notified and local committees will be managed by the local Sangat. Your cooperation is required.
        
ਫੇਸਬੁਕ ਪੋਸਟਜ
 
tJta6o4anunislcaaryr1 6ui 
Shared with Public
Public

ਸੁਖਬੀਰ, ਅਮਰਿੰਦਰ, ਰਾਜੇਵਾਲ, ਰਾਜਨੀਤੀ, ਬਣ ਸਕਦੀ ਹੈ ਪੰਜਾਬ ਲਈ ਮੁਸੀਬਤ।

…..ਕੈਪਟਨ ਸਾਹਿਬ ਨੇ ਆਪਣੀਆਂ ਦੋਵੇਂ ਚੋਣਾਂ ਬਾਦਲਾਂ ਵਿਰੁਧ ਨੈਗੇਟਿਵ ਵੋਟ ਜਿਆਦਾ ਹੋਣ ਕਰਕੇ ਹੀ ਜਿਤੀਆਂ ਹਨ। ਪਹਿਲੀ ਚੋਣ 2002 ਵਿਚ ਉਹਨਾਂ ਨਾਹਰਾ ਦਿਤਾ ਕਿ ਬਾਦਲਾਂ ਨੇ ਇਤਨਾ ਪੈਸਾ ਲੁਟ ਲਿਆ ਹੈ ਕਿ ਪੰਜ ਸਾਲ ਬਿਨਾਂ ਕੋਈ ਟੈਕਸ ਲਾਏ, ਸਰਕਾਰ ਚਲ ਸਕਦੀ ਹੈ। ਮੈਂ ਬਾਦਲਾਂ ਤੋਂ ਸਾਰਾ ਪੈਸਾ ਵਾਪਿਸ ਲਵਾਂ ਗਾ। ਮੇਰੀ ਸਰਕਾਰ ਦੁਰਾਨ ਕਿਸੇ ਵਰਗ ਤੇ ਭੀ ਕੋਈ ਟੈਕਸ ਮਾਮਲਾ ਨਹੀਂ ਲਗੇ ਗਾ। ਪਰ ਜਦ ਸਰਕਾਰ ਬਣ ਗਈ, ਤਾਂ ਬਾਦਲਾਂ ਨਾਲ ਭਾਈਵਾਲੀ ਬਣਾ ਲਈ। ਜੋ ਕੇਸ ਬਣਾਇਆ ਗਿਆ ਉਹ ਸਜਾ ਦੁਆਉਣ ਲਈ ਨਹੀਂ, ਸਜਾ ਮੁਕਤ ਕਰਨ ਲਈ ਹੀ ਬਣਾਇਆ ਗਿਆ ਸੀ।

…..ਦੂਜੀ ਵਾਰ 2017 ਵਿਚ ਕੈਪਟਨ ਸਾਹਿਬ ਨੇ ਗੁਟਕਾ ਲੈਕੇ ਸਹੁੰ ਖਾਧੀ ਕਿ ਮੈਂ ਭ੍ਰਿਸ਼ਟਾਚਾਰ ਖਤਮ ਕਰ ਦਿਆਂ ਗਾ। ਇਕ ਹੋਰ ਬਿਆਨ ਭੀ ਦਿਤਾ ਕਿ ਮੈਂ ਮੁਖ ਮੰਤਰੀ ਬਣਕੇ 24 ਘੰਟੇ ਅੰਦਰ ਬਾਦਲਾਂ ਨੂੰ ਜੇਹਲ ਵਿਚ ਸੁਟਾਂ ਗਾ। ਪਰ ਅੱਜ ਪੰਜਾਬ ਦਾ ਬਚਾ ਬਚਾ ਕਹਿ ਰਿਹਾ ਹੈ ਕਿ ਸਰਕਾਰ ਕੈਪਟਨ ਨਹੀਂ ਸੁਖਬੀਰ ਤੇ ਮਜੀਠੀਆ ਸਾਹਿਬ ਚਲਾ ਰਹੇ ਹਨ। ਕੈਪਟਨ ਸਾਹਿਬ ਤਾਂ ਆਪਣੀ ਅਰਾਮ ਪ੍ਰਸਤੀ ਵਿਚ ਚੰਡੀਗੜ੍ਹ ਤੇ ਪੰਜਾਬ ਤੋਂ ਦੂਰ ਹੀ ਰਹਿੰਦੇ ਹਨ।

……ਹੁਣ ਕੈਪਟਨ ਸਾਹਿਬ ਦਾ ਗਿਰਾਫ ਕਾਫੀ ਨੀਚੇ ਗਿਰ ਚੁਕਾ ਹੈ। ਕਿਉਕੇ ਕੋਈ ਭੀ ਵਾਅਦਾ ਪੂਰਾ ਨਹੀਂ ਹੋਇਆ। ਮੁਲਾਜਮਾਂ ਨੂੰ ਤਨਖਾਹਾਂ ਭੀ ਨਹੀਂ ਮਿਲ ਰਹੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਭੀ ਨਹੀਂ ਫੜੇ। ਅਨੇਕਾਂ ਹੋਰ ਕਾਰਨ ਹਨ। ਪਨਾਮਾਂ ਕਾਂਡ ਭੀ ਕੈਪਟਨ ਸਾਹਿਬ ਲਈ ਵਡੀ ਮਸੀਬਤ ਬਣ ਰਿਹਾ ਹੈ।

……ਸੁਖਬੀਰ ਮਜੀਠੀਆ ਸਾਹਿਬ ਵਿਰੁਧ ਭੀ ਕਈ ਸਿਕਾਇਤਾਂ ਪੈਂਡਿੰਗ ਪਈਆਂ ਹਨ। ਉਹਨਾਂ, ਇਹਨਾਂ ਸਭਨਾਂ ਦਾ ਹੱਲ ਕਿਸਾਨ ਮੋਰਚਾ ਹੀ ਲਭਿਆ। ਪਰ ਕੋਈ ਇਸ਼ੂ ਨਹੀਂ ਮਿਲ ਰਿਹਾ ਸੀ। ਆਰ ਐਸ ਐਸ ਤੇ ਹਿੰਦੂ ਰਾਸ਼ਟਰ ਦੇ ਇਸ਼ੂ ਲਭੇ ਗਏ। ਪਰ ਇਹ ਹੇਠਲੇ ਅਣਪੜ੍ਹ ਤੇ ਕਿਸਾਨ ਜਮਾਤ ਤੇ ਜਿਆਦਾ ਅਸਰ ਨਾ ਪਾ ਸਕੇ। ਦੇਵਨੇਤ ਨਾਲ ਤਿੰਨ ਬਿਲਾਂ ਦਾ ਇਸ਼ੂ ਲਭ ਪਿਆ। ਲਖੋਵਾਲ ਸਾਹਿਬ ਰਾਹੀ ਰਾਜੇਵਾਲ ਸਾਹਿਬ ਨੂੰ ਬੁਲਾਕੇ ਉਹਨਾਂ ਦੀ ਚਿਰੋਕਣੀ ਆਸ ਦੀ ਪੂਰਤੀ ਕੀਤੀ ਗਈ। ਮੰਡੀ ਬੋਰਡ ਦੀ ਚੇਅਰਮੈਨੀ ਤੋਂ ਬਿਨਾ ਇਕ ਰਾਜ ਸਭਾ ਦੇਣ ਦਾ ਵਾਅਦਾ ਭੀ ਕੀਤਾ ਗਿਆ। ਤਾਂ ਕਿ ਇਸ ਲਾਲਚ ਵਿਚ, ਦੂਜੇ ਕਿਸਾਨ ਆਗੂ ਭੀ ਨਾਲ ਜੁੜੇ ਰਹਿਣ। ਇਸ ਲਈ ਇਹਨਾਂ ਯੂਨੀਅਨਾਂ ਨੂੰ ਰਾਜੇਵਾਲ ਗਰੁਪ ਕਿਹਾ ਜਾਂਦਾ ਹੈ। ਰਾਜੇਵਾਲ ਗਰੁਪ ਦੇ ਸਬੰਧ ਸੁਖਬੀਰ, ਮਜੀਠਾ, ਕੈਪਟਨ ਸਾਹਿਬ ਨਾਲ ਬਹੁਤ ਗੂਹੜੇ ਸਨ। ਇਸ ਕਰਕੇ ਰਾਜੇਵਾਲ ਗਰੁਪ ਰਾਹੀਂ ਬਿਲਾਂ ਵਿਰੁਧ ਅੰਦੋਲਨ ਕਰਵਾ ਦਿਤਾ।

……ਪਰ ਉਗਰਾਹਾਂ ਸਾਹਿਬ ਨੇ ਬਾਦਲ ਤੇ ਕੈਪਟਨ ਸਰਕਾਰਾਂ ਵਿਰੁਧ ਮੋਰਚੇ ਲਾਏ ਸਨ। ਉਹਨਾਂ ਬਰਨਾਲੇ ਦਾ ਟਰਾਈਡੈਂਟ ਦਾ ਤਕਰੀਬਨ 380 ਏਕੜ ਦਾ ਸਕੈਂਡਲ ਬਹੁਤ ਉਭਾਰਿਆ ਸੀ। ਜਮੀਨ ਦਾ ਮੁਲ ਸਿਰਫ 8 ਲੱਖ ਰੁਪਏ ਪ੍ਰਤੀ ਏਕੜ ਹੀ ਮੰਨਿਆਂ ਗਿਆ ਸੀ। ਜਿਵੇਂ ਬਾਦਲ ਸਾਹਿਬ ਨੇ ਭਾਈਰੁਪੇ ਜਮੀਨ ਦਾ ਕਬਜਾ ਕਰਨ ਲਈ ਪੰਜ ਹਜਾਰ ਪੁਲੀਸ ਭੇਜ ਦਿਤੀ ਸੀ। ਏਸੇ ਤਰਾਂ ਕੈਪਟਨ ਸਾਹਿਬ ਨੇ ਹਜਾਰਾਂ ਦੀ ਗਿਣਤੀ ਵਿਚ ਪੁਲੀਸ ਭੇਜ ਕੇ ਕਿਸਾਨਾਂ ਦੀਆਂ ਫਸਲਾਂ ਵਾਹ ਦਿਤੀਆਂ ਸਨ। ਦਰਖਤ ਕੱਟ ਦਿਤੇ ਸਨ। ਕੋਠੇ ਢਾ ਦਿਤੇ ਸਨ। ਉਗਰਾਹਾਂ ਗਰੁਪ ਨੇ ਇਸ ਨੂੰ ਬਹੁਤ ਵੱਡਾ ਸਕੈਂਡਲ ਕਰਾਰ ਦਿਤਾ ਸੀ। ਕੇਸ ਕਰਨ ਤੇ 18 ਲੱਖ ਦੀ ਪ੍ਰਾਪਤੀ ਹੋਈ ਸੀ।

…..ਹੁਣ ਭੀ ਉਸ ਨੇ ਬਾਦਲ ਪਿੰਡ ਤੇ ਮੋਤੀ ਮਹਿਲ ਸਾਹਮਣੇ ਧਰਨੇ ਦਿਤੇ ਸਨ। ਇਸ ਲਈ ਉਗਰਾਹਾਂ ਗਰੁਪ ਨੂੰ ਅੰਦੋਲਨ ਤੋਂ ਵੱਖ ਕਰ ਦਿਤਾ ਗਿਆ। ਪਰ ਉਗਰਾਹਾਂ ਗਰੁਪ ਨੇ ਇਸ ਮੋਰਚੇ ਵਿਚ, ਪਿਛੇ ਚਲਣਾ ਹੀ ਠੀਕ ਸਮਝ‌ਿਆ ਤੇ ਅਗਵਾਈ ਰਾਜੇਵਾਲ ਸਾਹਿਬ ਦੀ ਹੀ ਰਹਿਣ ਦਿਤੀ। ਉਹ ਜਾਣਦੇ ਸਨ ਕਿ ਇਹ "ਬਿਲਾਂ ਵਿਰੁਧ ਮੋਰਚਾ" ਕੋਈ ਨਵੀਂ ਮੁਸੀਬਤ ਭੀ ਖੜੀ੍ ਕਰ ਸਕਦਾ ਹੈ।

…..ਰਾਜੇਵਾਲ ਗਰੁਪ ਦਾ ਖਿਆਲ ਸੀ ਕਿ ਕੁਝ ਕੁ ਧਰਨੇ ਦੇਣ ਤੇ ਰੇਲਾਂ ਰੋਕਣ ਨਾਲ ਮੋਦੀ ਸਰਕਾਰ ਜਰੂਰੀ ਬਸਤਾਂ ਦਾ ਬਿਲ ਵਾਪਿਸ ਲੈ ਲਏ ਗੀ। ਤੇ ਆਪਾਂ ਮੰਡੀ ਬੋਰਡ ਦੀ ਚੇਅਰਮੈਨੀ ਤੇ ਰਾਜ ਸਭਾ ਦੇ ਅਧਿਕਾਰੀ ਬਣ ਜਾਂਵਾਂ ਗੇ। ਪਰ ਕਿਸਾਨ ਸ਼ਕਤੀ ਦਾ ਤਿੰਨ ਚੁਥਾਈ ਹਿਸਾ ਉਗਰਾਹਾਂ ਸਾਹਿਬ ਨਾਲ ਜਾ ਚੁਕਾ ਸੀ। ਸਾਫ ਸੀ ਕ‌ੇ ਜੇ ਰਾਜੋਵਾਲ ਸਾਹਿਬ ਰਾਜੀਨਾਮਾ ਕਰ ਲੈਂਦੇ ਹਨ ਤਾਂ ਕਿਸਾਨਾਂ ਦਾ 80% ਹਿਸਾ ਅਦੋਲਨ ਜਾਰੀ ਰਖੇ ਗਾ। ਇਸ ਲਈ ਕੇਂਦਰ ਸਰਕਾਰ ਨੇ ਮੋਰਚੇ ਵਲ ਕੋਈ ਧਿਆਨ ਨਹੀਂ ਦਿਤਾ।

……ਰੇਲਾਂ ਰੋਕਣ ਨਾਲ ਕਿਸਾਨਾਂ ਤੇ ਆਮ ਜਨਤਾ ਤੇ ਬੁਰਾ ਪ੍ਰਭਾਵ ਪੈਣ ਕਰਕੇ ਰੇਲ ਲਾਈਨਾਂ ਤੋਂ ਧਰਨੇ ਚੁਕਣੇ ਪੈਣੇ ਸੀ। ਫਰੱਸ਼ਟਰੇਸ਼ਨ ਵਿਚ ਦਿਲੀ ਧਰਨੇ ਦਾ ਐਲਾਨ ਕਰ ਦਿਤਾ ਗਿਆ ਸੀ। ਬਿਨਾਂ ਮੌਸਮ ਦਾ ਖਿਆਲ ਕੀਤਿਆਂ, ਦੋ ਤਿੰਨ ਮਹੀਨੇ ਲਈ,ਧਰਨੇ ਦੀ ਤਿਆਰੀ ਕਰ ਲਈ। ਗੁਮਰਾਹ ਕੁਨ ਪ੍ਰਚਾਰ ਕੀਤਾ ਗਿਆ ਕਿ ਕਿਸਾਨਾਂ ਦੀਆਂ ਜਮੀਨਾਂ ਖੋਹ ਲਈਆਂ ਜਾਣ ਗੀਆਂ। ਕਿਸਾਨ ਬੇਘਰ ਹੋ ਜਾਣ ਗੇ। ਕੰਗਾਲ ਹੋ ਜਾਣ ਗੇ, ਆਪਣੇ ਹੀ ਖੇਤ ਵਿਚ ਮਜਦੂਰੀ ਕਰਨੀ ਪਏ ਗੀ, ਆਦਿ।

……ਹੁਣ ਰਾਜੇਵਾਲ ਸਹਿਬ ਦੀ ਐਕਟੀਵਿਟੀ ਤੋਂ ਫਰੱਸ਼ਟਰੇਸ਼ਨ ਸਾਫ ਨਜਰ ਆਉਦੀ ਹੈ। ਉਹ ਅਮਿਤਸ਼ਾਹ ਜੀ ਤੱਕ ਪਹੁਂਚ ਕਰਕੇ ਕੋਈ ਛੋਟੀ ਮੋਟੀ ਪ੍ਰਾਪਤੀ ਚਾਹੁੰਦੇ ਹਨ। ਤਾਂ ਕਿ ਲੋਕਾਂ ਨੂੰ ਵਾਪਿਸ ਘਰ ਭੇਜਿਆ ਜਾ ਸਕੇ। ਪਰ ਉਗਰਾਹਾਂ ਸਾਹਿਬ ਨੇ ਸਾਫ ਕਹਿ ਦਿਤਾ ਹੈ ਜੇ ਕੋਈ ਵਿਚਕਾਰਲਾ ਰਸਤਾ ਚੁਨਣਾ ਚਾਹੁੰਦਾ ਹੈ ਤਾਂ ਆਪਣੇ ਸਿਰ ਦੇ ਵਾਲ ਗਿਣ ਲਵੇ। ਭਾਵ ਇਹ ਕਿ ਹੁਣ ਲੋਕ ਛਿਤਰ ਮਾਰ ਮਾਰ ਕੇ ਸਿਰ ਦੇ ਸਭ ਵਾਲ ਝਾੜ ਦੇਣ ਗੇ। ਹੁਣ ਨੌਜੁਆਨ ਭੀ ਇਤਨੀ ਕੁਰਬਾਨੀ ਦੇਣ ਤੋਂ ਬਾਦ ਪਿਛੇ ਹਟਣ ਲਈ ਤਿਆਰ ਨਹੀਂ। ਨਿਹੰਗ ਸਿਘਾਂ ਨੂੰ ਭੀ ਨਵਾਂ ਸੁਖ ਮਿਲ ਰਿਹਾ ਹੈ। ਉਹ ਆਪਣਾ ਮੋਰਚਾ ਨਹੀਂ ਪਟਣ ਗੇ।

……ਇਸ ਤੋਂ ਇਲਾਵਾ, ਇਹ ਕਿਸਾਨ ਮੋਰਚਾ, ਮੋਦੀ ਸਰਕਾਰ ਲਈ ਵਰਦਾਨ ਬਣ ਗਿਆ ਹੈ। ਉਹਨਾਂ ਨੂੰ ਦਿਲੀ ਵਿਚ ਕੇਜਰੀਵਾਲ ਦੀ ਹਾਰ ਯਕੀਨੀ ਜਾਪਦੀ। ਦਿਲੀ ਵਿਚ ਸਿਖ 5% ਹੀ ਹਨ। ਜਿਹਨਾਂ ਵਿਚੋਂ ਕੁਝ ਗਿਣਤੀ ਦੇ ਹੀ ਕਿਸਾਨ ਹੋਣ ਗੇ। 10% ਮਹੰਮਦਨ ਹਨ। ਬਾਕੀ ਸਾਰੀ 85% ਦਿਲੀ ਤੰਗੀ ਮੰਨ ਰਹੀ ਹੈ। ਉਹ ਕੇਜਰੀਵਾਲ ਨੂੰ ਕਿਸਾਨ ਮੋਰਚੇ ਦੀ ਹਮਾਇਤ ਕਰਨ ਕਰਕੇ ਗੁਨਾਹਗਾਰ ਮੰਨ ਰਹੇ ਹਨ।

…..ਬਾਦਲ ਸਾਹਿਬ ਦੀ ਚਾਣਕੀਆ ਰਾਜਨੀਤੀ ਨੇ ਕਿਸਾਨ ਤੇ ਪੰਜਾਬ ਦਾ ਘਾਤ ਕੀਤਾ ਹੈ। ਉਹਨਾਂ ਇਕ ਪਾਸੇ ਪੰਜਾਬ ਵਿਚ ਗੈਗਵਾਦ ਪੈਦਾ ਕਰਕੇ, ਸ ਮਨਮੋਹਣ ਸਿੰਘ ਰਾਹੀਂ, ਕੇਂਦਰ ਨੂੰ ਡਰਾਇਆ ਕਿ ਪੰਜਾਬ ਵਿਚ ਅਤਿਵਾਦ ਨੂੰ, ਖਾਲਸਤਾਨ ਲਹਿਰ ਨੂੰ, ਸਿਰਫ ਬਾਦਲ ਸਰਕਾਰ ਹੀ ਰੋਕ ਸਕਦੀ ਹੈ। ਦੂਜੇ ਪਾਸੇ ਇਸਦਾ ਫਾਇਦਾ ਉਠਾ ਕੇ ਪੰਜਾਬ ਨੂੰ ਰੱਜ ਕੇ ਲੁਟਿਆ। ਗੈਂਗਵਾਦ ਅਤਿਵਾਦ ਪੈਦਾ ਕੀਤੇ। ਜਿਸ ਕਾਰਨ ਸਾਰੇ ਭਾਰਤ ਵਿਚ ਸਿਖਾਂ ਵਿਰੁਧ ਵਿਰੋਧ ਪੈਦਾ ਹੋ ਗਿਆ।

…….ਰਾਜੀਵ ਗਾਂਧੀ ਨੇ ਗਿਣੀ ਮਿਥੀ ਵਿਉਂਤਬੰਦੀ ਅਧੀਨ, ਇੰਦਰਾ ਕਤਲ ਦੀ ਇਨਵੈਸ਼ਟੀਗੇਸ਼ਨ, ਬਾਬੂ ਕਾਂਸ਼ੀ ਰਾਮ ਜੀ ਵਲੋਂ ਹਟਾਕੇ ਸਿਖਾਂ ਵਲ ਮੋੜੀ। ਸਾਰੇ ਭਾਰਤ ਵਿਚ ਸਿਖਾਂ ਦੀ ਕਤਲਾਮ ਕੀਤੀ ਗਈ। ਇਸਦਾ ਰਾਜੀਵ ਨੂੰ ਭਰਪੂਰ ਰਾਜਨੀਤਕ ਲਾਭ ਹੋਇਆ। ਜਿਤਨੀ ਵੋਟ ਇਸ 1984 ਦੀ ਚੋਣ ਵਿਚ ਕਾਂਗਰਸ ਨੂੰ ਮਿਲੀ, ਉਤਨੀ ਅਜਾਦੀ ਤੋਂ ਤੁਰਤ ਬਾਦ, ਨਹਿਰੂ ਸਾਹਿਬ ਨੂੰ ਭੀ ਨਹੀਂ ਸੀ ਮਿਲੀ।

……ਅੱਜ ਭੀ ਉਹੀ ਵਾਤਾਵਰਨ ਹੈ। ਮੀਡੀਆ ਜਿਤਨਾ ਸਿਖਾਂ ਨੂੰ ਮਰਦੇ, ਲੜਦੇ, ਤੜਪਦੇ ਦਿਖਾ ਰਿਹਾ ਹੈ। ਸਿਖ ਵਿਰੋਧੀ ਭਾਵਨਾ ਵਾਲੀ ਵੋਟ ਮੋਦੀ ਸਾਹਿਬ ਨਾਲ ਜੁੜ ਰਹੀ ਹੈ। ਇਸੇ ਲਈ ਕੇਂਦਰ ਸਰਕਾਰ ਨੂੰ ਜਿੰਨਾਂ ਮੋਰਚਾ ਲੰਮਾ ਹੋਏ ਗਾ ਉਤਨਾ ਹੀ ਜਿਆਦਾ ਲਾਭ ਮਿਲੇ ਗਾ। ਬਾਦਲਸ਼ਾਹੀ ਇਕ ਪਾਸੇ ਤਾਂ ਬੀਜੇਪੀ ਨਾਲ ਭਾਈਵਾਲੀ ਬਣਾਕੇ ਰਾਜ ਸਤਾਹ ਤੇ ਕਾਬਜ ਰਹੀ। ਦੂਜੇ ਪਾਸੇ ਇਸ ਰਾਜ ਸਤਾਹ ਨੂੰ ਪਕਿਆਂ ਕਰਨ ਲਈ ਬੀਜੇਪੀ ਤੇ ਆਰ ਐਸ ਐਸ ਵਿਰੁਧ ਆਪਣਿਆਂ ਤੋਂ ਹੀ ਨਫਰਤ ਦਾ ਪ੍ਰਚਾਰ ਕਰਵਾਉਂਦੇ ਰਹੀ। ਇਸ ਲਈ ਹੁਣ ਬੀਜੇਪੀ ਦੀ ਸਰਕਾਰ ਦੀ ਸੋਚ ਬਣ ਗਈ ਹੈ ਕਿ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਮੰਨਣ ਨਾਲ ਤਾਂ ਕੋਈ ਜਿਆਦਾ ਫਾਇਦਾ ਹੋਣ ਵਾਲਾ ਨਹੀਂ ਹੈ। ਪਰ ਦੂਸਰੀ ਸੋਚ ਵਾਲੇ ਲੋਕਾਂ ਵਿਚ ਉਸਦਾ ਬਹੁਤ ਵਡਾ ਨੁਕਸਾਨ ਹੋ ਸਕਦਾ ਹੈ। ਇਸ ਲਈ ਸਰਕਾਰ ਆਪ ਫੈਸਲਾ ਲਮਕਾ ਰਹੀ ਹੈ ਤੇ ਸੁਪਰੀਮ ਕੋਰਟ ਤੋਂ ਕਿਸੇ ਸੁਝਾਅ ਦੀ ਆਸ ਲਾਈ ਬੈਠੀ ਹੈ।

….. ਕੁਝ ਦੋਸਤ ਮਹਿਸੂਸ ਕਰਦੇ ਹਨ ਕਿ ਹੁਣ ਅੰਦੋਲਨ ਪੰਜਾਬ ਦੇ ਕਿਸਾਨ ਦਾ ਨਹੀਂ ਰਿਹਾ। ਸਾਰੇ ਭਾਰਤ ਦੇ ਕਿਸਾਨਾਂ ਦਾ ਬਣ ਗਿਆ ਹੈ। ਦੋਸਤੋ ਇਹ ਗਲਤ ਪ੍ਰਚਾਰ ਹੈ। ਕਿਸਾਨ ਸਿਰਫ ਪੰਜਾਬ, ਹਰਿਆਣਾ ਤੇ ਤਰਾਈ ਤੋਂ ਹੀ ਆਇਆ ਹੈ। ਬਾਕੀ ਜੋ ਚਾਰ ਸੌ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਜਾਂਦੀ ਹੈ। ਉਹ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਕਿਸਾਨ ਵਿੰਗ ਹਨ ਜਾਂ ਪਾਰਟੀ ਵਰਕਰ ਹਨ। ਉਹ ਵੱਡੀ ਜਦੋ ਜਹਦ ਨਹੀਂ ਕਰ ਸਕਦੇ। ਉਦਾਹਣ ਵਜੋਂ ਪੰਜਾਬ ਨਾਲ ਸਬੰਧਿਤ ਜੋਗਿੰਦਰ ਯਾਦਵ ਸਾਹਿਬ ਦੀ ਗਲ ਕੀਤੀ ਜਾ ਸਕਦੀ ਹੈ। ਉਹ ਨਾਂ ਕਿਸਾਨ ਹਨ। ਨਾਂ ਹੀ ਉਹਨਾਂ ਦੀ ਕੋਈ ਵਡੀ ਕਿਸਾਨ ਯੂਨੀਅਨ ਹੈ। ਪਰ ਉਹਨਾਂ ਨੂੰ ਵਡੇ ਕਿਸਾਨ ਆਗੂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

.......ਬਾਕੀ ਜੋ 400 ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਜਾ ਰਹੀ ਹੈ। ਇਸ ਚਾਰ ਸੌ ਕਿਸਾਨ ਜਥੇਬੰਦੀਆਂ ਦੀ ਕਦੇ ਲਿਸ਼ਟ ਨਹੀਂ ਛਾਪੀ ਗਈ। ਕਦੇ ਉਹਨਾਂ ਦੀ ਫੋਟੋ ਨਹੀਂ ਦਿਖਾਈ ਗਈ। ਇਹ 400 ਕਿਸਾਨ ਜਥੇਬੰਦੀਆਂ ਸਿਰਫ ਸਿੰਘੂ ਬਾਡਰ ਤੇ ਹੀ ਕਿਉਂ ਬੈਠੀਆਂ ਹਨ। ਜੇ ਚਾਰ ਸੌ ਕਿਸਾਨ ਜਥੇਬੰਦੀਆਂ ਸਿੰਘੂ ਬਾਡਰ ਤੇ ਬੈਠੀਆਂ ਹਨ ਤਾਂ ਰਾਜੇਵਾਲ ਸਹਿਬ ਦੀਆਂ 32 ਕਿਸਾਨ ਯੂਨੀਅਨਾਂ ਦੀ ਗਿਣਤੀ ਕਿਧਰ ਗਈ। ਜੇ ਸਿੰਘੂ ਬਾਡਰ ਤੇ ਖੜੇ ਸਾਰੇ ਕਟਰੱਕ ਕਾਰਾਂ ਟਰਾਲੀਆਂ ਗਿਣ ਲਈਆਂ ਜਾਣ ਤਾਂ ਭੀ ਗਿਣਤੀ 25-30 ਹਜਾਰ ਹੀ ਬਣਦੀ। ਕੀ ਇੰਟੈਲੀਜੈਂਸ਼ ਨੂੰ ਇਹ ਗਿਣਤੀ ਮਿਣਤੀ ਨਹੀਂ ਹੈ। ਭਾਂਵੇਂ ਵੀਡੀਉਜ ਰਾਹੀਂ ਬਹੁਤ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਚਾਰ ਦਾ ਵੱਡਾ ਕਾਰਨ ਸ ਰਵੀ ਸਿੰਘ ਤੇ ਉਬਰਾਏ ਸਾਹਿਬ ਵਲੋਂ ਦਿਤੀਆਂ ਸਹੂਲਤਾਂ ਤੇ ਅਸਥਾਨ ਦਾ ਕੇਂਦਰੀ ਹੋਣਾ ਹੈ।

……ਭਾਂਵੇਂ ਭਾਰਤ ਦੇ ਦੂਸਰੇ ਸੂਬਿਆਂ ਵਿਚੋਂ ਕੁਝ ਕੁ ਕਿਸਾਨ ਆਗੂ ਆ ਜਾਣ ਨੂੰ ਕਮਿਊਨਲ ਹਾਰਮੋਨੀ ਮੰਨਿਆਂ ਜਾ ਰਿਹਾ ਹੈ। ਪਰ ਇਹ ਹਾਰਮੋਨੀ ਤਾਂ 32 ਫਸ਼ਲਾਂ ਲਈ ਸਪੋਰਟ ਪ੍ਰਾਈਸ ਲੈਣ ਤੱਕ ਹੀ ਸੀਮਤ ਹੈ। ਹੁਣ ਜੇ ਪੰਜਾਬ ਦੇ ਕਿਸਾਨ ਆਗੂ ਸਭ ਫਸਲਾਂ ਲਈ ਸਪੋਰਟ ਪ੍ਰਾਈਸ ਮੰਗਦੇ ਹਨ ਤਾਂ ਪੰਜਾਬ ਦਾ ਘਾਤ ਹੋ ਜਾਏ ਗਾ। ਜੇ ਸਿਰਫ ਪੰਜਾਬ ਲਈ ਹੀ ਮਿਨੀਮਮ ਸਪੋਰਟ ਪ੍ਰਾਈਸ ਕਨੂੰਨ ਬਨਾਉਣ ਤੇ ਸਪੋਰਟ ਪ੍ਰਾਈਸ ਹੁਣ ਦੀ ਕੀਮਤ ਤੋਂ ਵੱਧ ਦਰਜ ਕਰਨਾ ਮੰਗਦੇ ਹਨ ਤਾਂ ਇਹ ਹਾਰਮੋਨੀ ਇਕ ਦਮ ਨਫਰਤ ਦਾ ਭਾਂਬੜ ਬਣ ਜਾਏ ਗੀ। ਉੁਹ ਸਭ, ਪੰਜਾਬੀਆਂ ਤੇ ਧੋਖਾ ਦੇਹੀ ਵਿਸ਼ਵਾਸ ਘਾਤ ਦਾ ਦੋਸ਼ ਲਾਉਣ ਗੇ। ਪੰਜਾਬੀਆਂ ਵਿਰੁਧ ਨਫਰਤ ਵਿਚ ਰਤਾ ਕੁ ਹੋਰ ਵਾਧਾ ਹੋ ਜਾਏ ਗਾ। ੈਂ ਮਹਿਸੂਸ ਕਰਦਾ ਹਾਂ ਕਿ ਰਾਜੋਵਾਲ, ਸੁਖਬੀਰ, ਕੈਪਟਨ, ਸਾਜਬਾਜ ਨੇ ਪੰਜਾਬ ਦੀ ਕਿਸਾਨੀ ਨੂੰ ਅਜੇਹਾ ਘਾਤ ਲਾ ਦਿਤਾ ਹੈ ਕਿ ਕਿਸਾਨ ਅਗੋਂ ਤੋਂ ਕੋਈ ਸਤਿਆਗ੍ਰਹ ਕਰ ਹੀ ਨਹੀਂ ਸਕਣ ਗੇ।

…..ਮੈਂ ਦਿਲੀ ਬਾਡਰ ਤੇ ਬੈਠੇ ਜੁਝਾਰੂ ਨੌਜੁਆਨਾਂ, ਕਿਸਾਨਾਂ, ਨੂੰ ਬੇਨਤੀ ਕਰਦਾ ਹਾਂ ਕਿ ਝੂਠੇ ਬੇ-ਬੁਨਿਆਦ ਡਿਸ਼-ਇਨਫਰਮੇਸ਼ਨ ਦਾ ਸ਼ਿਕਾਰ ਹੋਕੇ, ਆਪਣੀ ਜੁਆਨੀ ਤੇ ਕਿਸਾਨੀ ਕੁਰਬਾਨ ਨਾ ਕਰੋ। ਵਧੋ, ਫੁਲੋ, ਖੁਸ਼ਹਾਲ ਹੋਵੋ। ਤੁਹਾਡਾ ਭਵਿਖਤ ਉਜਲਾ ਹੈ। ਮੇਰਾ ਭਾਵ ਇਹ ਨਹੀਂ ਕਿ ਮੋਰਚਾ ਛਡਕੇ ਆ ਜਾਉ। ਮੇਰੀ ਬੇਨਤੀ ਸਿਰਫ ਇਤਨੀ ਹੀ ਹੈ ਕਿ ਸ਼ਾਂਤ ਰਹੋ। ਸਮੇਂ ਦਾ ਇੰਤਜਾਰ ਕਰੋ।

ਗੁਰਜੰਟ ਸਿੰਘ ਮੰਡੇਰ, Surjit Singh Dhillon Dhillon and 12 others
1 Comment
2 Shares
Like
Comment
Share