ਦੋਸਤੋ! ਸ਼ਾਇਦ ਉਡੀਕਿਆ
ਜਾ ਰਿਹਾ ਦਿਨ ਆ ਗਿਆ
ਹੈ। ਬਹੁਤ ਉਚੀਆਂ ਸੋਚਾਂ
ਵਾਲੇ ਵੀਰਾਂ ਲਈ ਕੁਝ
ਜਾਣਕਾਰੀ ਦੇਣੀ ਮੈਂ
ਜਰੂਰੀ ਸਮਝਦਾ ਹਾਂ।
ਪਹਿਲੇ ਇਹ ਦਸਣਾ ਜਰੂਰੀ
ਹੈ ਕਿ ਜਿਆਣੀ ਸਾਹਿਬ ਤੇ
ਗਰੇਵਾਲ ਸਾਹਿਬ ਬੀਜੇਪੀ
ਸਰਕਾਰ ਵਲੋਂ ਕਿਸਾਨਾਂ
ਨਾਲ ਗੱਲ ਕਰਕੇ ਮਸਲਾ
ਸੁਲਝਾਉਣ ਵਾਲੀ ਕਮੇਟੀ
ਦੇ ਮੈਂਬਰ ਹਨ। ਉਹ ਹੁਣ
ਪ੍ਰਧਾਨ ਮੰਤਰੀ ਜੀ ਨੂੰ
ਭੀ ਮਿਲੇ ਹਨ। ਇਸ ਤੋਂ
ਬਾਦ ਉਹ ਰਾਜਨਾਥ ਸਿੰਘ
ਤੇ ਅਮਿਤਸ਼ਾਹ ਜੀ ਨੂੰ
ਮਿਲ ਚੁਕੇ ਹਨ। ਜਾਪਦਾ
ਹੈ ਕਲ੍ਹ 8 ਜਨਵਰੀ ਨੂੰ
ਕੋਈ ਨਤੀਜਾ ਨਿਕਲ ਸਕਦਾ
ਹੈ।
ਦੂਸਰੀ ਖਬਰ ਹੈ ਕਿ ਸ਼ਹੀਦ
ਬਾਬਾ ਰਾਮ ਸਿੰਘ
ਨਾਨਕਸਰੀ ਸੰਸਥਾ ਨਾਲ
ਸਬੰਧਿਤ ਸਨ। ਉਹਨਾਂ ਦੇ
ਸਾਥੀ ਬਾਬਾ ਲੱਖਾ ਸਿੰਘ
ਨਾਨਕਸਰ ਵਾਲੇ ਭੀ ਅੱਜ
ਅਮਿਤਸ਼ਾਹ ਜੀ ਨੂੰ ਮਿਲੇ
ਸਨ। ਦੋਹਾਂ ਮੀਟਿੰਗਾਂ
ਵਿਚੋ ਇਕ ਸਾਂਝੇ ਸਰਬ
ਪ੍ਰਵਾਨਤ ਫਾਰਮੂਲੇ ਦੀ
ਪ੍ਰਾਪਤੀ ਹੋਈ ਹੈ। ਉਹ
ਇਹ ਕਿ ਕੇਂਦਰ ਸਰਕਾਰ
ਤਿੰਨਾਂ ਬਿਲਾਂ ਨੂੰ
ਲਾਗੂ ਕਰਨ ਵਾਰੇ ਫੈਸਲਾ
ਸਟੇਟ ਸਰਕਾਰ ਉਪਰ ਛਡ
ਦੇਵੇ। ਸਟੇਟ ਸਰਕਾਰ
ਚਾਹੇ ਤਾਂ ਬਿਲ ਲਾਗੂ
ਕਰੇ ਜੇ ਨਾਂ ਚਾਹੇ ਤਾਂ
ਨਾਂ ਕਰੇ। ਪੰਜਾਬ ਦੇ
ਕਿਸਾਨ ਆਗੂ ਇਸ ਨੂੰ ਵਡੀ
ਜਿਤ ਕਹਿਣ ਗੇ। ਪਰ
ਹਰਿਆਣਾ ਤੇ ਯੂਪੀ ਵਾਲੇ
ਕਿਸਾਨ ਇਸ ਨੂੰ ਨਾ ਸਿਰਫ
ਹਾਰ ਕਹਿਣ ਗੇ। ਬਲਕਿ
ਰਾਜੇਵਾਲ ਸਾਹਿਬ ਤੇ
ਵਿਸਵਾਸਘਾਤ ਦਾ ਦੋਸ ਭੀ
ਲਾਉਣ ਗੇ।
ਚਲੋ ਹੋਰਨਾਂ ਦੀ ਗੱਲ
ਛਡੋ। ਪੰਜਾਬ ਦੇ ਕਿਸਾਨ
ਆਗੂ ਤਾਂ ਜਿਤ ਦੇ ਡੰਕੇ
ਬਜਾ ਕੇ ਵਾਪਿਸ ਆਉਣ ਗੇ।
ਪਰ ਜਦ ਪੰਜਾਬ ਦੇ ਲੋਕ
ਪੁਛਣ ਗੇ ਕਿ ਇਹ ਜਿਤ
ਕਾਹਦੀ ਹੈ। ਤੁਹਾਡਾ ਆਕਾ
ਕੈਪਟਨ ਅਮਰਿੰਦਰ ਸਿੰਘ
ਤਾਂ ਪਹਿਲਾਂ ਹੀ ਨਾ
ਸਿਰਫ ਕਨੂੰਨ ਲਾਗੂ ਕਰ
ਚੁਕਾ ਹੈ, ਬਲਕਿ 50
ਹਜਾਰ ਟਨ ਝੋਨਾ
ਬਾਹਰਲੀਆਂ ਸਟੇਟਾਂ
ਵਾਲਿਆਂ ਤੋਂ ਭੀ ਖਰੀਦ
ਚੁਕਾ ਹੈ। ਤਾਂ ਦੋਸਤੋ!
ਇਸ ਜਿਤ ਦਾ ਕੀ ਅਸਰ
ਹੋਵੇ ਗਾ।
ਮੈਂ ਮੋਰਚੇ ਦੇ ਵਡੇ
ਹਮਾਇਤੀਆਂ ਤੋਂ ਪੁਛਣਾ
ਚਾਹੁੰਦਾ ਹਾਂ ਕਿ ਇਹ
ਜਿਤ ਹੈ ਜਾਂ ਹਾਰ ਹੈ।
ਮੈਂ ਇਸ ਤੋਂ ਭੀ ਵਡੀ
ਪ੍ਰਾਪਤੀ ਲੈਕੇ ਦੇਣ ਦਾ
ਯਤਨ ਕੀਤਾ ਸੀ, ਕਿ ਕਣਕ
ਲਈ ਵਰਡ ਟਰੇਡ
ਆਰਗੇਨਾੲਜੇਸ਼ਨ ਦੀ ਰਾਇ
ਅਨੁਸਾਰ, ਕੌਮਾਂਤਰੀ
ਮਾਰਕਿਟ ਵਿਚ ਜਾਕੇ ਇਰਾਕ
ਇਰਾਨ, ਯੂਏਈ ਆਦਿ 13
ਮੁਲਕਾਂ ਨੂੰ ਕਣਕ ਵੇਚਣ
ਦੀ ਇਜਾਜਤ ਦਿਤੀ ਜਾਏ।
ਉਗਰਾਹਾਂ ਸਾਹਿਬ ਨੇ ਇਹ
ਵਿਚਾਰ ਇਹ ਕਹਿ ਕੇ
ਮਨਜੂਰ ਕਰ ਲਿਆ ਸੀ ਕਿ
ਜੇ ਸਰਕਾਰ ਸੁਝਾਅ ਪੇਸ਼
ਕਰਦੀ ਹੈ ਤਾਂ ਵਿਚਾਰਨ
ਦਾ ਕਈ ਡਰ ਨਹੀਂ ਹੈ। ਪਰ
ਰਾਜੇਵਾਲ ਸਾਹਿਬ ਕੋਲ ਇਹ
ਵਿਚਾਰ ਜਾਣ ਤੇ ਪਹਿਲੇ
ਉਹਨਾਂ ਪੰਜ ਮਿਟ ਬਾਦ
ਗੱਲ ਕਰਨ ਦਾ ਸੰਦੇਸ
ਦਿਤਾ ਤੇ ਬਾਦ ਵਿਚ
ਉਹਨਾਂ ਮਿਲਣ ਤੋਂ ਹੀ
ਇਨਕਾਰ ਕਰ ਦਿਤਾ ਸੀ।
ਹੁਣ ਮੈਂ ਰਾਜੇਵਾਲ
ਸਾਹਿਬ ਤੇ ਉਹਨਾਂ ਦੇ
ਹਮਾਇਤੀਆਂ ਤੋਂ ਜਾਨਣਾ
ਚਾਹੁੰਦਾ ਹਾਂ ਕਿ ਕੀ ਇਹ
ਜਿਤ ਹੈ ਜਾਂ ਉਹ ਜਿਤ
ਸੀ। ਕੀ ਰਾਜੇਵਾਲ ਸਾਹਿਬ
ਇਸ ਬੇਹਤਰੀਨ ਫਾਰਮੂਲੇ
ਨੂੰ ਮੰਨਣ ਗੇ ਜਾਂ ਹੋਰ
ਕੁਰਬਾਨੀ ਦੇਣੀ ਜਾਰੀ
ਰੱਖਣ ਗੇ।