ਸ ਗੁਰਿੰਦਰ ਸਿੰਘ ਜੀ, ਸ
ਸੁਰਿੰਦਰ ਮੋਹਨ ਸਿੰਘ
ਜੀ, ਸ ਸੁਖਦੇਵ ਸਿੰਘ
ਕਸੇਲ ਜੀਉ, ਸ ਅਮਰਜੀਤ
ਸਿੰਘ ਬਰਾੜ ਬਾਜਾਖਾਨਾ
ਜੀਉ। ਹਰਭਜਨ ਗਿਲ ਜੀਉ,
ਸ਼ੇਰਬਾਜ ਲਕੇਵਾਲੀ ਜੀ,
ਜੀਵਨ ਸਹਿਲ ਸਾਹਿਬ ਜੀਉ।
ਸਤ ਸਿਰੀ ਅਕਾਲ। ਗੁਰ
ਫਤੇਹ ਪ੍ਰਵਾਨ ਹੋਵੇ।
......ਦੋਸਤੋ ਸਰਦਾਰ
ਰਾਜੇਵਾਲ ਸਾਹਿਬ ਨਾਲ
ਮੇਰੀ ਕੋਈ ਦੁਸ਼ਮਣੀ ਨਹੀਂ
ਸਗੋਂ ਹਮਦਰਦੀ ਦੀ ਇਕ
ਸਾਂਝ ਭੀ ਬਣੀ ਸੀ।
ਰਾਜੇਵਾਲ ਸਾਹਿਬ ਦਾ ਇਕ
ਲੜਕਾ ਮੇਰੇ ਲੜਕੇ ਨਾਲ
ਨਾਭੇ ਪਬਲਿਕ ਸਕੂਲ ਵਿਚ
ਪੜ੍ਹਦਾ ਸੀ। ਉਹ ਕਈ ਦਿਨ
ਮੇਰੇ ਘਰ ਜਲਾਲ ਰਿਹਾ
ਸੀ। ਬੜਾ ਹੋਣਹਾਰ ਤੇ
ਪਿਆਰਾ ਲੜਕਾ ਸੀ। ਪਰ
ਉਸਨੂੰ ਪ੍ਰਮਾਤਮਾਂ ਨੇ
ਵਾਪਿਸ ਬੁਲਾ ਲਿਆ। ਮੇਰੇ
ਇਕ ਲੜਕੇ ਨੂੰ ਭੀ
ਪ੍ਰਮਾਤਮਾ ਨੇ ਵਾਪਿਸ
ਬੁਲਾ ਲਿਆ ਸੀ। ਇਸ ਲਈ
ਦੁਖੀਆਂ ਦੀ ਆਪਸ ਵਿਚ
ਕੁਦਰਤੀ ਹਮਦਰਦੀ ਹੋ
ਜਾਂਦੀ ਹੈ। ਭੋਗ ਸਮੇਂ
ਮੇਰਾ ਪਰਵਾਰ ਰਾਜੇਵਾਲ
ਗਿਆ ਸੀ ਤੇ ਮੇਰੇ ਘਰ
ਭੋਗ ਸਮੇਂ ਰਾਜੇਵਾਲ
ਸਾਹਿਬ ਦਾ ਪਰਵਾਰ ਆਇਆ
ਸੀ। ਪਰ ਮੈਂ ਅਜੇ ਤੱਕ
ਰਾਜੇਵਾਲ ਸਾਹਿਬ ਦੇ
ਨੇੜਿਉ ਦਰਸ਼ਨ ਨਹੀਂ
ਕੀਤੇ। ਕਿਸੇ ਦੁਸ਼ਮਣੀ
ਹੋਣ ਦਾ ਸਵਾਲ ਹੀ ਪੈਦਾ
ਨਹੀਂ ਹੁੰਦਾ।
......ਪਰ ਦੋਸਤੋ।
ਰਾਜੇਵਾਲ ਸਾਹਿਬ ਨਾਲ
ਮੇਰੇ ਕਿਸਾਨ ਮੋਰਚੇ
ਸਬੰਧੀ ਦੋ ਸਿਧਾਂਤਕ
ਮਤਭੇਦ ਜਰੂਰ ਹਨ। ਮੇਰਾ
ਸਿਧਾਂਤਕ ਮਤਭੇਦ ਸਿਰਫ
22, 23, 24 ਦਸੰਬਰ
2020 ਦੀਆਂ ਇਹਨਾਂ ਦੋ
ਘਟਨਾਂਵਾਂ ਨਾਲ ਹੈ। ਮੈਂ
ਇਹਨਾਂ ਦਿਨਾਂ ਵਿਚ
ਪੰਜਾਬ ਭਵਨ ਠਹਰਿਆ ਹੋਇਆ
ਸੀ। ਜਦ ਰਾਜੇਵਾਲ ਸਾਹਿਬ
ਬੀਮਾਰੀ ਦਾ ਬਹਾਨਾ
ਬਣਾਕੇ ਦਿਲੀ ਮੋਰਚੇ
ਵਿਚੋਂ ਗੈਰ ਹਾਜਰ ਰਹੇ।
ਇਕ ਮਤਭੇਦ ਸਬੰਧਿਤ ਹੈ
ਕਿਸਾਨ ਜਮਾਤ ਨਾਲ,
ਮੋਰਚੇ ਵਿਚ ਸਾਮਲ
ਕਿਸਾਨਾਂ ਨਾਲ, ਮੋਰਚੇ
ਵਿਚ ਸਹੀਦ ਹੋਏ ਕਿਸਾਨਾਂ
ਦੇ ਪਰਵਾਰਾਂ ਨਾਲ
ਵਿਸਵਾਸਘਾਤ ਦੀਆਂ
ਘਟਨਾਂਵਾਂ ਨਾਲ। ਦੋਸਤੋ
ਜੇ ਤੁਸੀਂ ਕਿਸਾਨ ਮੋਰਚੇ
ਦੀਆਂ ਘਟਨਾਂਵਾਂ ਦਾ
ਲਗਾਤਾਰ ਅਧਿਐਨ ਕਰਦੇ
ਰਹੇ ਹੋਂ ਤਾਂ ਤੁਹਾਨੂੰ
ਆਪ ਹੀ ਕੁਝ ਅਜੇਹੇ
ਅਨੁਭਵ ਮਹਿਸੂਸ ਕਰ ਰਹੇ
ਹੋਵੋਂ ਗੇ। ਦੂਸਰਾ
ਮਤਭੇਦ ਹੈ ਪੰਜਾਬ ਲਈ ਇਕ
ਬਹੁਤ ਕਲਿਆਣ ਕਾਰੀ
ਪਰਪੋਜਲ, ਰਾਜੇਵਾਲ
ਸਾਹਿਬ ਵਲੋਂ ਠੁਕਰਾ ਦੇਣ
ਕਾਰਨ।
.......ਮੈਂਨੂੰ ਕਿਸੇ
ਨੇ ਟੈਲੀਫੋਨ ਕੀਤਾ ਕਿ
ਰਾਜੇਵਾਲ ਸਾਹਿਬ ਕੁਝ
ਬਿਉਰੋਕਰੇਟਜ ਰਾਹੀਂ ਕਈ
ਸਰਕਾਰ ਪਖੀ ਧਿਰਾਂ ਨਾਲ
ਕੋਈ ਸਾਜਬਾਜ ਕਰ ਰਹੇ
ਹਨ। ਉਹ ਕਿਸਾਨਾਂ ਨਾਲ
ਵਿਸਵਾਸਘਾਤ ਕਰ ਰਹੇ ਹਨ।
ਮੈਂ ਆਪਣੀ ਜਾਣ ਪਹਿਚਾਣ
ਅਨੁਸਾਰ ਸਰਕਾਰ ਪੱਖੀ
ਦੋਸਤਾਂ ਤੋਂ ਇਸ ਸਬੰਧੀ
ਜਾਣਕਾਰੀ ਲਈ। ਉਹਨਾਂ
ਦੀਆਂ ਗੱਲਾਂ ਤੋਂ ਮੈਨੂੰ
ਇਸ ਫੋਨ ਦੀ ਪੁਸ਼ਟੀ
ਹੂੰਦੀ ਜਾਪੀ।
......ਮੈਂ 24 ਦਸੰਬਰ
ਦਾ ਸਾਰਾ ਦਿਨ ਕੁਝ ਰਸੂਖ
ਵਾਲੇ ਸਜਣਾਂ ਨੂੰ ਮਿਲਕੇ
ਇਸ ਮਸ਼ਲੇ ਦਾ ਤੁਰਤ ਹੱਲ
ਕਢਣ ਦਾ ਯਤਨ ਕੀਤਾ। ਇਕ
ਫਾਰਮੂਲਾ ਦੋਹਾਂ ਧਿਰਾਂ
ਨੂੰ ਪ੍ਰਵਾਨ ਯੋਗ ਤੇ
ਪੰਜਾਬ ਲਈ ਕਲਿਆਣ ਕਾਰੀ
ਸਾਹਮਣੇ ਆ ਗਿਆ। ਉਹ ਇਹ
ਹੈ ਕਿ ਤੇਲ ਪੈਦਾ ਕਰਨ
ਵਾਲੇ 13 ਦੇਸ ਪਾਕਿਸਤਾਨ
ਦੇ ਤਕਰੀਬਨ ਨਾਲ ਲਗਦੇ
ਹਨ। ਜਿਹਨਾਂ ਉਪਿਕ ਨਾਮ
ਦੀ ਅਸੋਸੀਏਸ਼ਨ ਬਣਾਈ ਹੋਈ
ਹੈ। ਜਦ ਕਿਸੇ ਤੇਲ
ਉਤਪਾਦਕ ਨੇ ਭਾਰਤ ਨੂੰ
ਤੇਲ ਵੇਚਣਾ ਹੈ ਤਾਂ
ਉਪਿਕ ਦੇ ਰੇਟ ਤੇ ਹੀ
ਵੇਚ ਸਕਦਾ ਹੈ। ਪਰ
ਇਹਨਾਂ ਦੇਸ਼ਾਂ ਵਿਚ ਕਣਕ
ਚਾਵਲ ਪੈਦਾ ਨਹੀਂ
ਹੁੰਦੇ। ਇਸ ਕਰਕੇ ਇਹਨਾਂ
ਇਕ ਢਿਲ ਦਿਤੀ ਹੋਈ ਹੈ
ਕਿ ਖੁਰਾਕ ਬਦਲੇ ਕੋਈ
ਦੇਸ ਕਿਨਾਂ ਭੀ ਤੇਲ
ਵਟਾਂਦਰੇ ਵਿਚ ਦੇ ਸਕਦਾ
ਹੈ। ਉਹ ਦੁਗਣਾ ਤਿਗਣਾ
ਤੇਲ ਭੀ ਦੇ ਸਕਦੇ ਹਨ।
ਉਹਨਾਂ ਲਈ ਤੇਲ ਪਾਣੀ
ਵਾਂਗ ਹੈ। ਰੁਕਾਵਟ ਸਿਰਫ
ਉਪਿਕ ਦੇ ਰੇਟਾਂ ਦੀ ਹੈ।
.......ਇਸ ਲਈ ਮੈਂ ਇਹ
ਸੁਝਾਇਆ ਕਿ ਪੰਜਾਬ ਵਿਚ
ਸ ਭਗਤ ਸਿੰਘ ਦੀ ਯਾਦਗਾਰ
(ਫਿਰੋਜਪੁਰ) ਨਜਦੀਕ ਕਣਕ
ਦੀ ਉਪਨ ਮਾਰਕੀਟ ਸ਼ਥਾਪਤ
ਕਰ ਦਿਤੀ ਜਾਵੇ (ਜਿਵੇਂ
ਗੁਜਰਾਤ ਵਿਚ ਮੋਦੀ
ਸਾਹਿਬ ਨੇ ਮੁਖ ਮੰਤਰੀ
ਸਮੇਂ ਸਨਅਤ ਲਈ ਕਾਂਡਲਾ
ਖੋਹਲੀ ਸੀ) ਜਿਥੇ ਤੇਲ
ਉਤਪਾਦਕ ਕਣਕ ਖਰੀਦ ਸਕਣ
ਤੇ ਵਟਾਂਦਰੇ ਵਿਚ ਤੇਲ
ਦੇ ਸਕਣ। ਪੰਜਾਬ ਭੀ
ਖੁਸ਼ਹਾਲ ਹੋਏ ਗਾ। ਭਾਰਤ
ਭੀ ਨਿਹਾਲ ਹੋ ਜਾਏ ਗਾ।
ਉਹਨਾਂ ਕਿਹਾ ਅਸੀਂ
ਸਰਕਾਰ ਨੂੰ ਮਨਾ ਲਵਾਂ
ਗੇ। ਕਿਉਂਕੇ ਇਸ ਉਪਨ
ਮਾਰਕੀਟ ਸਬੰਧੀ ਵਰਡ
ਟਰੇਡ ਸੈਂਟਰ, ਯੂ ਐਨ ਉ,
ਅਮਰੀਕਾ, ਰਸੀਆ, ਆਦਿ ਨੇ
ਭੀ ਜੋਰ ਪਾਇਆ ਹੋਇਆ
ਹੈ। ਪਰ ਤੁਸੀਂ ਪਹਿਲੇ
ਕਿਸਾਨਾਂ ਨੂੰ ਮਨਾ ਲਉ।
........ਮੈਂ 24 ਦਸੰਬਰ
ਸ਼ਾਮ ਨੂੰ ਦਿਲੀ ਕਿਸਾਨ
ਮੋਰਚੇ ਵਿਚ ਜਾਕੇ
ਉਗਰਾਹਾਂ ਸਾਹਿਬ ਕੋਲ
ਸਾਰਾ ਵੇਰਵਾ ਰੱਖ ਦਿਤਾ।
ਉਗਰਾਹਾਂ ਸਾਹਿਬ ਨੇ
ਕਿਹਾ ਕਿ ਸਾਡੀ ਮੰਗ ਤਾਂ
ਤਿੰਨ ਕਨੂੰਨਾਂ ਦੀ
ਵਾਪਸੀ ਹੀ ਹੈ। ਪਰ ਜੇ
ਸਰਕਾਰ ਕੋਈ ਹੋਰ
ਪ੍ਰਪੋਜਲ ਕਿਸੇ ਢੰਗ ਨਾਲ
ਭੇਜਦੀ ਹੈ ਤਾਂ ਵਿਚਾਰਨ
ਦਾ ਕੋਈ ਡਰ ਨਹੀਂ। ਪਰ
ਉਸ ਸਮੇਂ ਜੇਠੂਕੇ ਸਾਹਿਬ
ਤੇ ਹੋਰ ਕਿਸਾਨ ਆਗੂਆ
ਤੋਂ ਬਿਨਾਂ ਕੁਝ ਪਤਰਕਾਰ
ਭੀ ਬੈਠੇ ਸਨ। ਉਹਨਾਂ
ਤੁਰਤ ਇਹ ਸਭ ਕੁਝ
ਰਾਜੇਵਾਲ ਗਰੁਪ ਸਾਹਿਬ
ਦੇ ਧਿਆਨ ਵਿਚ ਲਿਆ
ਦਿਤੀ। ਜਦ ਮੈ ਰਾਜੇਵਾਲ
ਸਾਹਿਬ ਨੂੰ ਮਿਲਣ ਗਿਆ
ਉਹਨਾਂ ਕੁਝ ਭੀ ਦਸਣ ਤੋਂ
ਇਨਕਾਰ ਕਰ ਦਿਤਾ। ਰਾਤ
12 ਵਜੇ ਮੈਂਨੂੰ ਦਸਿਆ
ਗਿਆ ਕਿ ਰਾਜੇਵਾਲ ਸਾਹਿਬ
ਕਲ੍ਹ ਸੁਬਾ੍ਹ ਤੁਹਾਨੂੰ
ਰੋਪੜ ਵਾਲਿਆਂ ਦੇ ਢਾਬੇ
ਤੇ ਮਿਲਣ ਗੇ।
.......ਮੈਂ ਸਾਰੀ ਰਾਤ
ਧੂਣੀ ਸੇਕ ਕੇ ਗੁਜਾਰੀ।
ਸੁਬਾ ਢਾਬੇ ਤੇ ਦਸਿਆ ਕਿ
ਉਹਨਾਂ ਇਕ ਤੁਰਤ ਮੀਟਿੰਗ
15 ਦਸੰਬਰ 12 ਵਜੇ ਹੋਟਲ
ਵਿਚ ਬੁਲਾਈ ਹੈ। ਉਹ
ਤੁਹਾਨੂੰ ਮੀਟਿੰਗ ਤੋਂ
ਪਹਿਲਾਂ ਮਿਲ ਲੈਣ ਗੇ।
ਪਰ ਰਾਜੇਵਾਲ ਸਾਹਿਬ ਨਾ
ਮਿਲੇ। ਉਹਨਾਂ ਚਾਰ ਵਜੇ
ਪਰੈਸ ਕਾਂਨਫਰੈਂਸ ਰਖੀ।
ਇਕ ਰਿਪੋਰਟਰ ਨੇ ਦਸਿਆ
ਕਿ ਅੱਜ ਮੋਦੀ ਸਾਹਿਬ ਨੇ
ਲਾਲ ਬਹਾਦਰ ਸ਼ਾਸਤਰੀ ਜੀ
ਨੂੰ ਸ਼ਰਧਾਂਜਲੀ ਅਰਪਣ
ਕੀਤੀ ਹੈ। ਉਸੇ ਭਾਸਣ
ਵਿਚੋਂ ਕਿਸੇ ਟੂਕ ਦਾ
ਬਹਾਨਾ ਬਣਾਕੇ ਰਾਜੇਵਾਲ
ਸਾਹਿਬ ਮੋਰਚਾ ਖਤਮ ਕਰਨ
ਦਾ ਯਤਨ ਕਰ ਰਹੇ ਹਨ।
ਜਾਪਦਾ ਹੈ ਕਿ ਰਾਜੇਵਾਲ
ਸਾਹਿਬ ਦੀ ਸਰਕਾਰ ਨਾਲ
ਕੋਈ ਅਡਜੱਸਟਮਿੰਟ ਹੋ ਗਈ
ਹੈ। ਪਰ ਕਿਉਂਕੇ ਮੇਰੀ
ਪਰਪੋਜਲ ਸਾਰੇ ਕਿਸਾਨ
ਆਗੂਆਂ ਤੱਕ ਪਹੁਚ ਚੁਕੀ
ਸੀ। ਇਸ ਲਈ ਉਹ ਰਾਜੇਵਾਲ
ਸਾਹਿਬ ਨਾਲ ਸਹਿਮਤ ਨਹੀਂ
ਹੋਏ।
.......ਰਾਜੇਵਾਲ ਸਾਹਿਬ
ਵਲੋਂ ਕਿਸਾਨ ਜਮਾਤ ਨਾਲ,
ਚੰਦਾ ਦੇਣ ਵਾਲੇ
ਕਿਸਾਨਾਂ ਨਾਲ, ਦਿਲੀ
ਮੋਰਚੇ ਵਿਚ ਸ਼ਾਮਲ
ਕਿਸਾਨਾਂ ਨਾਲ ਤੇ ਸਹੀਦ
ਹੋ ਚੁਕੇ 600+ ਕਿਸਾਨ
ਪਰਵਾਰਾਂ ਨਾਲ,
ਵਿਸਵਾਸਘਾਤ ਦੀ ਤਕਰੀਬਨ
ਮਕੰਮਲ ਹੋ ਚੁਕੀ ਯੋਜਨਾਂ
ਮੇਰੇ ਪੈਰੋਂ ਫੈਅਲ ਹੋ
ਗਈ। ਮੈਂ ਇਸਦਾ ਜਿਕਰ
ਨਹੀਂ ਸੀ ਕਰਨਾ
ਚਾਹੁੰਦਾ। ਪਰ ਹੁਣ
ਤੁਹਾਡੀ ਜਾਣਕਾਰੀ ਸਭ
ਕੁਝ ਵਰਨਣ ਕਰਨ ਲਈ
ਮਜਬੂਰ ਹੋ ਗਿਆ ਹਾਂ।
.....ਪਿਆਰੇ ਦੋਸਤੋ।
ਮੈਂ ਕਿਸਾਨ ਵਿਰੋਧੀ
ਨਹੀ। ਅਸਲੀ ਕਿਸਾਨ
ਹਮਾਇਤੀ ਹਾਂ। ਤੁਸੀਂ
ਮੇਰੀਆਂ ਪਹਿਲੀਆਂ
ਪੋਸਟਾਂ ਦੀ ਭੀ ਅਲੋਚਨਾ
ਕਰਦੇ ਸੀ ਬਾਦਲ ਕੈਪਟਨ
ਸਭੰਧੀ। ਪਰ ਹੁਣ ਆਪ ਹੀ
ਉਹੋ ਕੁਝ ਕਹਿ ਰਹੇ ਹੋ।
ਤੁਹਾਡੇ ਸੰਕੇ ਦੂਰ ਕਰਨ
ਲਈ ਮੈਂ ਤੁਹਾਡੀਆਂ
ਪੋਸਟਾਂ ਪੜ੍ਹਨ ਬਾਦ 20
ਕੁਰ ਹੋਰ ਵੀਡੀਉ ਤੁਹਾਡੀ
ਸੇਵਾ ਵਿਚ ਅਰਪਣ ਕਰਨ ਦਾ
ਮਨ ਬਣਾਇਆ ਹੈ। ਤੁਹਾਡੀ
ਜਾਣਕਾਰੀ ਲਈ
ਇਹ ਵੀਡੀਉ ਲਿਸਟ ਇਥੇ ਦੇ
ਰਿਹਾ ਹਾਂ। ਤੁਸੀਂ
ਇਹਨਾਂ ਸਭ ਵੀਡੀਉਜ ਦੇਖਣ
ਤੱਕ ਸਬਰ ਕਰੋ। ਦੋਸਤੋ
ਉਸ ਤੋਂ ਬਾਦ ਜੋ ਤੁਹਾਡਾ
ਵਿਚਾਰ ਬਣੇ ਲਿਖ ਦੇਣਾ।
ਦੋਸਤੋ ਮੈਂ ਆਪਣੀ ਪੀਹੜੀ
ਹੇਠ ਸੋਟਾ ਆਪ ਨਹੀਂ ਫੇਰ
ਸਕਦਾ। ਪਰ ਤੁਸੀਂ ਫੇਰ
ਸਕਦੇ ਹੋਂ। ਜੋ ਕੁਝ
ਕਹਿਣਾ ਚਾਹੁੰਦੇ ਹੋਂ
ਨਿਸੰਗ ਹੋਕੇ ਕਹੋ।
ਮੈਨੂੰ ਬੜਾ ਚੰਗਾ ਲਗੇ
ਗਾ। ਸਬੰਧਿਤ ਤਥਾਂ ਵਾਰੇ
ਠੀਕ ਜਾਣਕਾਰੀ ਦੇਵਾਂ
ਗਾ। ਗੁਰ ਫਤੇਹ ਪ੍ਰਵਾਨ
ਹੋਵੇ। ਵੀਡੀਉ ਲਿਸਟ
ਪਹਿਲੇ ਪੋਸਟ ਕਰ ਦਿਤੀ
ਹੈ।