02. ਪੰਜਾਬ ਦਰਿਆਈ ਪਾਣੀਆਂ ਦਾ ਇਕੱਲਾ ਮਾਲਕ ਹੈ।
ਕੌਮਾਂਤਰੀ ਕਨੂੰਨ ਤੇ ਭਾਰਤੀ ਸਵਿਧਾਨ ਅਨੁਸਾਰ ਪੰਜਾਬ ਸਤਲੁਜ ਬਿਆਸ ਤੇ ਰਾਵੀ ਦਰਿਆਵਾਂ ਦੇ ਪਾਣੀ ਦਾ ਵਾਹਦ ਮਾਲਕ ਹੈ। ਰਾਪੇਰੀਅਨ ਲਾਅ ਦਾ ਸਿਧਾਂਤ ਮੰਨ ਲੈਣਾ ਹੀ ਪੰਜਾਬ ਨਾਮ ਵਿਸ਼ਵਾਸਘਾਤ ਹੈ। ਪੰਜਾਬ ਇੰਡਸ ਵਾਟਰ ਟਰੀਟੀ ਜੋ 19 ਦਸੰਬਰ 1969 ਨੂੰ ਕਰਾਂਚੀ ਵਿਚ ਜਵਾਹਰ ਲਾਲ ਨੈਹਰੂ ਤੇ ਫੀਲਡ ਮਾਰਸ਼ਲ ਅਯੂਬਖਾਂ ਦਰਮਿਆਨ ਹੋਈ ਸੀ, ਅਨੁਸਾਰ ਸਤਲੁਜ ਬਿਆਸ ਤੇ ਰਾਵੀ ਦੇ ਪਾਣੀ ਦਾ ਇਕੱਲਾ ਮਾਲਕ ਹੈ। ਪਾਕ ਨੂੰ ਦਿਤੀ ਜਾਣ ਵਾਲੀ 6 ਕ੍ਰੋੜ ਪੌਂਡ ਰਕਮ ਭਾਰਤ ਨੇ ਨਹੀਂ ਸੀ ਦਿਤੀ। ਪ੍ਰਵਾਸੀ ਪੰਜਾਬੀਆਂ ਉਸ ਸਮੇ ਆਪਣਾ ਫੰਡ ਇਕੱਠਾ ਕੀਤਾ ਤੇ ਆਪੋ ਆਪਣੀਆਂ ਸਰਕਾਰਾਂ ਤੋਂ ਕਮਪੈਰੇਟਿਵ ਗਰਾਂਟ ਦੀ ਮੰਗ ਕਰਕੇ 6 ਕ੍ਰੋੜ ਪੌਂਡ ਦੀ ਰਕਮ ਪਾਕਿਸਤਾਨ ਨੂੰ ਦਿਤੀ। ਇਹ ਰਕਮ ਅੱਜ ਦੀ ਕੀਮਤ ਅਨੁਸਾਰ ਅਰਬਾਂ ਰੁਪਏ ਬਣਦੀ ਹੈ।ਇਹਨਾਂ ਕਾਲਮਾਂ ਵਿਚ ਇਹ ਵੇਰਵਾ ਅਗਲੇ ਅੰਕਾਂ ਵਿਚ ਦਿਤਾ ਜਾਏ ਗਾ।ਪੂਰੇ ਵੇਰਵੇ ਲਈ ਦੇਖੋ ਹਟਟਪ:ਫ਼ਫ਼ਪੁਨਜੳੳਪ.ਨਿਫ਼੍ਰਓਢ.ਓਧੀਫ਼04.ਹਟਮਲ ।
ਪੰਜਾਬ ਸਰਕਾਰਾਂ, ਪੰਜਾਬੀਆਂ ਨੂੰ ਧੋਖਾਦੇਣ ਲਈ, ਪਾਣੀਆਂ ਸਬੰਧੀ ਕੇਸ ਜਰੂਰ ਕਰਦੀਆਂ ਰਹੀਆਂ ਹਨ। ਪਰ ਇਹ ਕੇਸ ਸਿਰਫ ਪੰਜਾਬੀਆਂ ਨੂੰ ਦਿਖਾਉਣ ਲਈ ਕੀਤੇ ਗਏ ਹਨ। ਇਹਨਾਂ ਵਿਚ ਮੁਖ ਮੁਦਾ ਇਹੀ ਹੁੰਦਾ ਸੀ ਕਿ ਰਾਪੇਰੀਅਨ ਲਾਅ ਦੇ ਮੁਤਾਬਕ ਦੁਸਰਿਆਂ ਸੂਬਿਆਂ ਨੂੰ ਵੱਧ ਪਾਣੀ ਕਿਉਂ ਦਿਤਾ ਜਾ ਰਿਹਾ ਹੈ। ਰਾਪੇਰੀਅਨ ਲਾਅ ਦਾ ਅਰਥ ਹੈ �ਦੋ ਹਕਦਾਰਾਂ ਵਿਚਕਾਰ ਵੰਡ�। ਪੰਜਾਬ ਦਰਿਆਈ ਪਾਣੀਆਂ ਦੇ ਸਬੰਧ ਵਿਚ ਰਾਪੇਰੀਅਨ ਸ਼ਬਦ ਦੀ ਵਰਤੋਂ ਕਰਨਾ ਹੀ, ਪੰਜਾਬ ਨਾਲ ਵਿਸ਼ਵਾਸਘਾਤ ਹੈ। ਪੰਜਾਬ ਪਾਣੀਆਂ ਦਾ ਇਕੱਲਾ ਮਾਲਕ ਹੈ। ਭਾਰਤੀ ਸਵਿਧਾਨ, ਰਾਪੇਰੀਅਨ ਲਾਅ ਅਤੇ ਕੌਮਾਂਤਰੀ ਕਸਟਮਰੀ ਲਾਅ, ਮੁਤਾਬਕ ਭੀ ਪੰਜਾਬ ਇਕੱਲਾ ਹੀ ਦਰਿਆਈ ਪਾਣੀਆਂ ਦਾ ਮਾਲਕ ਹੈ।