ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।

         

 

04. ਏਸੀਪੀ ਸਰਕਾਰ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਜ ਐਕਟ 2004 ਦੀ ਧਾਰਾ ਪੰਜ ਰੱਦ ਕਰੇ ਗੀ

ਏਸੀਪੀ ਸਰਕਾਰ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਜ ਐਕਟ 2004 ਦੀ ਧਾਰਾ, ਵਿਧਾਨ ਸਭਾ ਦੀ ਪਹਿਲੀ ਸਭਾ ਵਿਚ ਹੀ ਰੱਦ ਕਰ ਦੇਵੇ ਗੀ ਕਿਉਂਕੇ ਇਹ ਧਾਰਾ ਪੰਜਾਬ ਲਈ ਅਤਿ ਘਾਤਕ ਹੈ ਇਹ ਧਾਰਾ ਪੰਜਾਬ ਦੇ ਪਾਣੀਆਂ ਲਈ ਕੀਤੇ ਜਾਣ ਵਲੇ ਸੰਘਰਸ਼ਾਂ ਤੇ ਮਿਲਣਯੋਗ ਇਨਸ਼ਾਫ ਤੇ ਸਦੀਵੀ ਪਾਬੰਦੀ ਲਾਉਂਦੀ ਹੈਕਿਉਂਕੇ ਇਸ ਅਨੁਸਾਰ ਪੰਜਾਬ ਸਰਕਾਰ ਨੇ ਆਪਣੇ ਸੰਧਿਾਨਕ ਮਤੇ ਰਾਹੀਂ, ਪੰਜਾਬ ਨਾਲ ਹੁੰਦੇ ਰਹੇ ਧ੍ਰੋਅ ਨੂੰ ਸੰਵਿਧਾਨਕ ਮਨਜੂਰੀ ਪ੍ਰਦਾਨ ਕਰ ਦਿਤੀ ਗਈ ਹੈਇਸਤੋਂ ਪਹਿਲਾਂ ਪਾਣੀਆਂ, ਬਿਜਲੀ, ਭਾਖੜਾ ਆਦਿ ਜਿਨੇ ਭੀ ਕਥਿਤ ਇਕਰਾਰਨਾਮੇਂ ਹੋਏ ਸਨ ਸਭ ਉਪਰ ਪੰਜਾਬ ਵਲੋਂ ਵਿਅਕਤੀਗਤ ਸਾਈਨ ਕਰਵਾਏ ਗਏ ਸਨ ਜੋ ਪੰਜਾਬ ਲਈ ਕਿਸੇ ਕਿਸਮ ਦੇ ਬੌਂਡ ਸਾਬਤ ਨਹੀਂ ਹੂਦੇ ਸਨ ਕੇਂਦਰ ਸਰਕਾਰ ਨੇ ਕੈਪਟਨ ਸਹਿਬ ਉਪਰ ਅਣਉਚਿਤ ਦਵਾ ਪਾਕੇ ਪੰਜਾਬ ਨਾਲ ਵਿਸ਼ਵਾਸਘਾਤ ਕਰਵਾਇਆਇਸੇ ਕਰਕੇ ਹੀ ਇਸਨੂੰ ਵਿਧਾਨ ਸਭਾ ਵਿਚ ਪਾਸ ਹੋਣ ਤੋਂ ਤੁਰਤ ਬਾਦ, ਦਸਤੀ ਗਵਰਨਰ ਪੰਜਾਬ ਕੋਲ ਲਿਜਾਕੇ, ਤੁਰਤ ਕਨੂੰਨ ਦੀ ਸ਼ਕਲ ਦੇ ਦਿਤੀ ਗਈ ਇਸ ਗੁਨਾਂਹ ਲਈ ਕਾਂਗਰਸ ਤੇ ਅਕਾਲੀ ਦੋਨੋ ਗੁਨਾਂਹਗਾਰ ਹਨ ਕਿਉਕੇ ਇਸ ਲਈ ਦੋਹਾਂ ਦੀ ਸਹਿਮਤੀ ਸੀ