06. ਏਸੀਪੀ ਸਰਕਾਰ ਹਿਮਾਚਲ ਨਾਲ ਰਾਪੇਰੀਅਨ ਲਾਅ ਮੁਤਾਬਕ ਡੈਮਾਂ ਸਬੰਧੀ ਝਗੜੇ ਨਿਪਟਾਏ ਗੀ।
ਪੰਜਾਬ ਦੇ ਕਈ ਡੈਮਾਂ ਅਧੀਨ ਹਿਮਾਚਲ ਦੀ ਜਮੀਨ ਆਉਂਦੀ ਹੈ। ਪੰਜਾਬ ਦੇ ਤਿਨੇ ਦਰਿਆ ਸਤਲੁਜ, ਬਿਆਸ, ਰਾਵੀ ਹਿਮਾਚਲ ਵਿਚੋਂ ਹੀ ਆਉਂਦੇ ਹਨ। ਏਸੀਪੀ ਹਿਮਾਚਲ ਨੂੰ ਪਾਣੀਆਂ ਦਾ ਰਾਪੇਰੀਅਨ ਹੱਕਦਾਰ ਮਨਜੂਰ ਕਰਦੀ ਹੈ। ਹਿਮਾਚਲ ਆਪਣੀਆਂ ਲੋੜਾਂ ਅਨੁਸਾਰ ਜਿਨਾਂ ਪਾਣੀ ਚਾਹੇ ਵਰਤ ਸਕਦਾ ਹੈ। ਏਸੀਪੀ ਇਸਨੂੰ ਮਨਜੂਰ ਕਰਦੀ ਹੈ। ਪਰ ਹਿਮਾਚਲ ਦੀ ਵਰਤੋਂ ਤੋਂ ਵਾਧੂ ਪੰਜਾਬ ਆਏ ਪਾਣੀ ਦਾ ਪੰਜਾਬ ਮਾਲਕ ਹੈ। ਭਾਖੜਾ ਡੈਮ ਤੇ ਦੂਸਰੇ ਡੈਮ ਇੰਡੋ-ਪਾਕ ਵਾਟਰ ਟਰੀਟੀ ਦੇ ਮੁਤਾਬਿਕ, ਪਾਣੀ ਦੀ ਸੰਭਾਲ ਲਈ ਬਣਾਏ ਗਏ ਹਨ। ਹਿਮਾਚਲ ਆਪਣੀ ਜਮੀਨ ਦੀ ਕੀਮਤ ਲੈਣ ਲਈ ਹੱਕਦਾਰ ਹੈ। ਇਸ ਜਮੀਨ ਦੀ ਕੀਮਤ ਵਿਚ, ਪੰਜਾਬ ਤੋਂ ਅੱਜ ਤਕ ਵਸੂਲੀ ਰਕਮ ਦੀ ਐਡਜੱਸ਼ਟਮੈਂਟ ਹੋ ਸਕਦੀ। ਹਿਮਾਚਲ ਜੇ ਚਾਹੇ ਤਾਂ ਆਪਣੇ ਰਕਬੇ ਦੇ ਮੁਤਾਬਕ ਉਤਨੀ ਜਮੀਨ ਲੈ ਸਕਦਾ ਹੈ। ਪਰ ਹਿਮਾਚਲ ਭਾਖੜਾ ਤੋਂ ਪੈਦਾ ਹੋਈ ਬਿਜਲੀ ਲੈਣ ਦਾ ਹੱਕਦਾਰ ਨਹੀਂ ਹੈ। ਹਿਮਾਚਲ ਅੱਜ ਪੰਜਾਬ ਤੋਂ ਜੋ 0000? ਕ੍ਰੋੜ ਰੁਪਏ ਪੰਜਾਬ ਤੋਂ ਮੰਗ ਰਿਹਾ ਹੈ ਲੈਣ ਦਾ ਹੱਕਦਾਰ ਨਹੀਂ ਹੈ।