07. ਏਸੀਪੀ ਰਾਜਸਤਾਨ, ਹਰਿਆਣਾ, ਦਿਲੀ ਤੋਂ ਦਰਿਆਈ ਪਾਣੀਆਂ ਦਾ ਮੁਆਵਜਾ ਵਸੂਲ ਕਰੇ ਗੀ।
ਹਰਿਆਣਾ ਸਰਕਾਰ ਦਿਲੀ ਸਰਕਾਰ ਤੋਂ 150 ਕ੍ਰੋੜ ਰੁਪਏ ਪਾਣੀ ਦੀ ਕੀਮਤ ਮੰਗ ਰਹੀ ਹੈ। ਜਦਕਿ ਇਹ ਪਾਣੀ ਹਰਿਆਣੇ ਦਾ ਨਹੀਂ, ਪੰਜਾਬ ਦਾ ਹੈ। ਜੋ ਕੇਂਦਰ ਨੇ ਗੈਰਸੰਵਿਧਾਨਕ ਤਰੀਕੇ ਨਾਲ ਆਪਣਾ ਗਲਤ ਪ੍ਰਭਾਵ ਵਰਤਕੇ ਹਰਿਆਣੇ ਨੂੰ ਦਿਤਾ ਹੋਅਿਾ ਹੈ। ਪੰਜਾਬ ਸੁਰੂ ਤੋਂ ਹੀ ਬੀਕਾਨੇਰ ਤੇ ਪਟਿਆਲਾ ਸਮੂੰਹ (ਉਸ ਸਮੇਂ ਦਾ ਪੈਪਸੂ) ਦੀਆਂ ਅਿਾਸਤਾਂ ਤੋਂ ਆਪਣੇ ਪਾਣੀ ਦਾ ਮੁਆਵਜਾ ਲੈਂਦਾ ਰਿਹਾ ਹੈ। ਹੁਣ ਪੰਜਾਬ ਇਹਨਾਂ ਤਿਨਾਂ ਸਟੇਟਾਂ ਤੋਂ ਪਾਣੀ ਦੀ ਕੀਮਤ ਲੈਣ ਦਾ ਹੱਕਦਾਰ ਹੈ।ਇਹਨਾਂ ਕਾਲਮਾਂ ਵਿਚ ਇਹ ਵੇਰਵਾ ਅਗਲੇ ਅੰਕਾਂ ਵਿਚ ਦਿਤਾ ਜਾਏ ਗਾ।