08.
ਮੰਤਰੀ ਮੰਡਲ ਅਤੇ ਵਿਧਾਨਸਭਾ ਵਿਚ ਲੋਕਰਾਜੀ ਰਵਾਇਤਾਂ ਲਾਗੂ ਹੋਣਗੀਆਂ
ਪੰਜਾਬ ਕੈਬਨਿਟ ਦੇ ਮੁੱਖ ਮੰਤਰੀ ਸਮੇਤ 11 ਮੰਤਰੀ ਹੋਣਗੇ। ਕੋਈ ਸਟੇਟ ਮਨਿਸਟਰ, ਡਿਪਟੀ ਮਨਿਸਟਰ ਅਤੇ ਪਾਰਲੀਮਾਨੀ ਸਕੱਤਰ ਨਹੀਂ ਹੋਵੇਗਾ।ਲੋਕਰਾਜੀ ਰਵਾਇਤਾਂ ਮੁੜ ਕਾਇਮ ਕਰਨ ਲਈ ਵਿਧਾਨ ਸਭਾ ਦਾ ਸ਼ੈਸਨ ਮਹੀਨਾ ਭਰ ਚਲਿਆ ਕਰੇਗਾ। ਹਰ ਸੈਸਨ ਵਿਚ ਵਿਧਾਨ ਸਭਾ ਦੀਆਂ 20 ਮੀਟਿੰਗਾਂ ਜਰੂਰੀ ਹੋਣਗੀਆਂ। ਸਾਲ ਵਿਚ ਚਾਰ ਸੈਸਨ ਜਰੂਰੀ ਹੋਣਗੇ। ਹਰ ਮੈਂਬਰ ਨੂੰ ਆਪਣੇ ਖੁਲੇ ਵਿਚਾਰ ਅਤੇ ਹਲਕੇ ਦੀਆਂ ਮੰਗਾਂ ਰਖਣ ਦਾ ਖੁਲਾ ਮੌਕਾ ਮਿਲੇ ਗਾ। ਪਰ ਬਾਈਕਾਟ ਨੂੰ ਗੈਰ ਹਾਜਰੀ ਸਮਝਿਆ ਜਾਵੇ ਗਾ।ਸਪੀਕਰ ਦੀ ਆਗਿਆ ਜਾਂ ਮੈਡੀਕਲ ਕਾਰਨ ਤੋਂ ਬਿਨਾਂ, ਇਕ ਸੈਸਨ ਵਿਚ ਤਿੰਨ ਮੀਟਿਗਾਂ ਵਿਚ ਗੈਰ ਹਾਜਰ ਹੋਣ ਵਾਲਾ ਵਿਧਾਇਕ, ਆਪਣੇ ਆਪ ਮੈਂਬਰੀ ਤੋਂ ਖਾਰਜ ਹੋ ਜਾਏ ਗਾ।ਕਿਸੇ ਭੀ ਸੰਸਥਾ, ਜਥੇਬੰਦੀ ਜਾਂ ਪਾਰਟੀ ਨੂੰ ਆਪਣੀਆਂ ਮੰਗਾਂ ਸਬੰਧੀ ਮੁਖ ਮੰਤਰੀ, ਮੰਤਰੀ ਜਾਂ ਅਫਸਰ ਦੇ ਦਫਤਰ ਸਾਹਮਣੇ ਰੋਸ ਮੁਜਾਹਰੇ ਕਰਨ ਦਾ ਪੂਰਾ ਹਕ ਹੋਵੇ ਗਾ,
ਪਰ ਆਮ ਲੋਕਾਂ ਦੇ ਰਸਤੇ ਬੰਦ ਕਰਨ ਵਾਲੀ ਸੰਸਥਾ, ਜਥੇਬੰਦੀ ਜਾਂ ਪਾਰਟੀ ਦੀ ਕਨੂੰਨੀ ਮਾਨਤਾ ਖਤਮ ਹੋ ਸਕਦੀ ਹੈ।