ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।

         

 

09. ਮੁੱਖ ਮੰਤਰੀ ਤੇ ਮੰਤਰੀਆਂ ਦੀ ਤਨਖਾਹ ਸਿਰਫ ਇਕ ਰੁਪਏ ਮਹੀਨਾ

 

ਮੁੱਖ ਮੰਤਰੀ ਤੇ ਮੰਤਰੀ ਸਿਰਫ ਇਕ ਰੁਪਏ ਮਹੀਨਾ ਤਨਖਾਹ ਲੈਣਗੇ।ਮੁੱਖ ਮੰਤਰੀ ਕੋਲ ਸਧਾਰਨ ਕਾਰ ਅਤੇ ਜਿਪਸੀ ਸਿਕਊਰਟੀ ਵਜੋਂ ਹੋਵੇਗੀ। ਜਿਸ ਵਿਚ ਇਕ ਇੰਸਪੈਕਟਰ ਤੇ ਚਾਰ ਸਿਪਾਹੀ ਹੋਣਗੇ। ਮੰਤਰੀ ਕੋਲ 2 ਸਿਪਾਹੀਆਂ ਸਮੇਤ ਸਫਾਰੀ ਗੱਡੀ ਹੋਵੇਗੀ। ਕਿਸੇ ਵਿਧਾਇਕ ਕੋਲ ਸਰਕਾਰੀ ਕਾਰ ਜਾਂ ਗੰਨਮੈਨ ਨਹੀਂ ਹੋਵੇਗਾ। ਪਰ ਉਹ ਆਪਣੀ ਸਕਿਊਰਿਟੀ ਲਈ ਸਰਕਾਰੀ ਅਸਲਾ ਲੈ ਸਕਦਾ ਹੈ।

 

ਵੇਹਲੀਆਂ ਹੋਈਆਂ ਕੀਮਤੀ ਕਾਰਾਂ ਟੂਰਿਸਟ ਵਿਭਾਗ ਨੂੰ ਦੇ ਦਿੱਤੀਆਂ ਜਾਣਗੀਆਂ। ਜੋ ਅੱਗੇ ਵੱਡੇ ਹੋਟਲਾਂ ਨਾਲ ਕੰਟਰੈਕਟ ਕਰਕੇ, ਵਿਦੇਸੀ ਕਰੰਸੀ ਕਮਾਉਣ ਦਾ ਸਾਧਨ ਬਨਣ ਗੀਆਂ। ਇਹ ਸਿਸਟਮ ਸਰਕਾਰੀ ਖਰਚੇ ਘਟਾਏ ਗਾ। ਚੋਣ ਖਰਚੇ ਘਟਾਏ ਗਾ।ਭ੍ਰਿਸ਼ਟਾ ਚਾਰ ਘਟੇ ਗਾ।