10.
ਸਕੱਤਰੇਤ ਹਰ ਵਿਅਕਤੀ ਲਈ ਹਰ ਸਮੇਂ ਖੁਲ੍ਹਾ ਹੋਵੇਗਾ
ਮੁਖ ਮੰਤਰੀ ਤੇ ਮੰਤਰੀਆਂ ਦੇ ਦਫਤਰ ਉਹਨਾਂ ਦੀਆਂ ਰਿਹਾਇਸ਼ੀ ਕੋਠੀਆਂ ਵਿਚ ਹੀ ਹੋਣ ਗੇ।ਸਕੱਤਰੇਤ ਵਿਚ ਕਿਸੇ ਵੀ ਮੰਤਰੀ ਦਾ ਦਫਤਰ ਨਹੀਂ ਹੋਵੇਗਾ ਇਸ ਲਈ ਇਥੇ ਸਖਤ ਸੁਰੱਖਿਆ ਪ੍ਰਬੰਧਾਂ ਦੀ ਲੋੜ ਨਹੀਂ ਰਹੇਗੀ।ਦੂਰ ਦਰਾਡੇ ਖਿਲਰੇ ਦਫਤਰਾਂ ਨੂੰ ਸੈਕਟਰੀਏਟ ਨੰਬਰ ਇਕ ਵਿਚ ਇਕੱਠਾ ਕੀਤਾ ਜਾਵੇਗਾ।ਸਕੱਤਰੇਤ ਹਰ ਵਿਅਕਤੀ ਲਈ ਹਰ ਸਮੇਂ ਖੁਲ੍ਹਾ ਹੋਵੇਗਾ।ਕਿਉਂਕੇ ਸਾਰੇ ਦਫਤਰ ਸੈਕਟਰੀਏਟ ਵਿਚ ਹੀ ਇਕੱਠੇ ਹੋਣ ਗੇ।ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਬਿਨਾਂ ਪਾਸ ਬਣਾਏ ਆਪਣੇ ਕੰਮ ਧੰਦੇ ਲਈ ਸਬੰਧਤ ਅਫਸਰ ਤੱਕ ਪਹੁੰਚ ਕਰਕੇ, ਵਾਪਿਸ ਆਪਣੇ ਘਰ ਜਾ ਸਕਦਾ ਹੈ।