12.
ਇਨਸਾਫ ਦੀ ਤੁਰਤ ਪ੍ਰਾਪਤੀ ਦਾ ਵਿਧਾਨ ਕੀਤਾ ਜਾਏ ਗਾ।
ਲੋਕਾਂ ਨੂੰ ਤੁਰੰਤ ਇਨਸਾਫ ਦੇਣ ਦੀ ਇੱਛਾ ਅਨੁਸਾਰ, ਕੋਰਟਾਂ ਵਿਚ ਲਿਟੀਗੇਸਨ ਘੱਟ ਕਰਨ ਦੀ ਵੱਡੀ ਲੋੜ ਹੈ। ਕੋਰਟਾਂ ਵਿਚ ਬੇਲੋੜੀ ਲਿਟੀਗੇਸਨ ਹੋਣ ਕਰਕੇ ਲੋੜੀਦਾ ਇਨਸਾਫ ਵੀ ਵਰ੍ਹਿਆਂ ਬੱਧੀ ਲਟਕ ਜਾਂਦਾ ਹੈ। ਇਨਸਾਫ ਨੂੰ ਯਕੀਨੀ ਬਣਾਉਣ ਅਤੇ ਇਸਦੀ ਤੁਰੰਤ ਪ੍ਰਾਪਤੀ ਲਈ, ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਕੁਝ ਜਰੂਰੀ ਤਬਦੀਲੀਆਂ ਕਰਨੀਆਂ ਜਰੂਰੀ ਹਨ।ਪ੍ਰਾਸੀਕਿਊਸ਼ਨ ਮਹਿਕਮੇਂ ਵਿਚ ਭੀ ਕੁਝ ਤਬਦੀਲੀਆਂ ਕਰਨ ਦੀ ਲੋੜ ਹੇ।ਸਰਵਿਸ ਰੂਲਜ ਵਿਚ ਇਸ ਤਰਾਂ ਦਾ ਵਿਧਾਨ ਕੀਤਾ ਜਾਏ ਗਾ ਕਿ ਹਰ ਆਦਮੀਂ ਨੂੰ ਐਡਮਿੰਸ਼ਟ੍ਰੇਸ਼ਨ ਤੋਂ ਤੁਰਤ ਇਨਸਾਫ ਮਿਲ ਸਕੇ।ਇਨਸਾਫ ਲੈਣ ਲਈ ਕਿਸੇ ਉਚ ਹਸਤੀ ਦੀ ਅਧੀਨਗੀ ਨਹੀਂ ਕਰਨੀ ਪਏ ਗੀ। ਇਨਸਾਫ ਖ੍ਰੀਦਣਾ ਨਹੀਂ ਪਏਗਾ।