13. ਪਬਲਿਕ ਰਿਲੇਸ਼ਨ ਉਸਾਰੂ ਬਣਾਇਆ ਜਾਏ ਗਾ।ਪੰਜਾਬੀ ਪ੍ਰੈਸ ਨੂੰ ਸਹੂਲਤਾਂ ਮਿਲਣ ਗੀਆਂ।
ਮਜੂਦਾ ਸਮੇਂ ਵਿਚ ਪਬਲਿਕ ਰਿਲੇਸ਼ਨ ਦਾ ਕੰਮ ਬਿਲਕੁਲ ਹੀ ਨਿਰਾਸ਼ਾ ਜਨਕ ਹੈ। ਪਿਛਲੇ ਸਾਲ ਦੀ ਡਾਇਰੀ ਵਿਚ ਬਦਲੀਆਂ ਸਬੰਧੀ ਕੁਝ ਤਬਦੀਲੀਆਂ ਕਰਕੇ, ਕੁਝਕੁ ਡਾਇਰੀਆਂ ਛਾਪਕੇ, ਵਡੇ ਖਰਚੇ ਦਿਖਾਉਣ ਤੋਂ ਬਿਨਾਂ ਹੋਰ ਕੋਈ ਕੰਮ ਇਸ ਮਹਿਕਮੇਂ ਕੋਲ ਮਹਿਸੂਸ ਨਹੀਂ ਹੁੰਦਾ। ਏਸੀਪੀ ਦੀ ਸਰਕਾਰ ਇਸ ਮਹਿਕਮੇਂ ਨੂੰ ਸਚਮੁਚ ਲੋਕਾਂ ਨਾਲ ਜੋੜੇ ਗੀ। ਜਨਤਾ ਵਿਚ ਪਸਰ ਰਹੇ ਭ੍ਰਿਸ਼ਟਾਚਾਰ ਤੇ ਹੋਰ ਬੁਰਾਈਆਂ ਉਪਰ ਇਹ ਮਹਿਕਮਾ ਚੌਕਸੀ ਦਾ ਕੰਮ ਕਰੇਗਾ।ਠੀਕ ਰਿਪੋਰਟ ਸਰਕਾਰ ਨੂੰ ਦੇਵੇ ਗਾ।ਇਸ ਤਰਾਂ ਪੁਲੀਸ, ਵਿਜੀਲੈਂਸ ਆਦਿ ਅਦਾਰੇ ਭੀ ਗਲਤ ਕਾਰਰਵਾਈਆਂ ਕਰਨ ਤੋਂ ਚੌਕਸ ਰਹਿਣ ਗੇ।ਸਰਕਾਰ ਕੋਲ ਦੂਹਰੀ ਗੁਪਤ ਰਿਪੋਰਟ ਪਹੁੰਚੇ ਗੀ।ਪੰਜਾਬੀ ਪਤਰਕਾਰੀ ਦਾ ਘੇਰਾ ਬਹੁਤ ਛੋਟਾ ਹੋਣ ਕਰਕੇ ਇਸਨੂੰ ਸਰਵਾਈਵ ਕਰਨਾ ਮੁਸ਼ਕਿਲ ਜਾਪ ਰਿਹਾ ਹੈ।ਪੰਜਾਬੀ ਪ੍ਰੈਸ ਨੂੰ ਵਿਸ਼ੇਸ ਸਹੂਲਤਾਂ ਦੇਕੇ ਅੰਗਰੇਜੀ ਹਿੰਦੀ ਪੈ੍ਰਸ਼ ਬਰਾਬਰ ਉਪਜਾਊ ਅਤੇ ਮਿਆਰੀ ਹੋਣ ਦਾ ਮੌਕਾ ਦਿਤਾ ਜਾਏ ਗਾ।