ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।

         

 

15. ਵਿਜੀਲੈਂਸ ਸਟੇਟ ਦੀ ਚੌਕਸੀ ਸ਼ਕਤੀ ਵਜੋਂ ਕੰਮ ਕਰੇ ਗੀ

ਪਿਛਲੀਆਂ ਸਰਕਾਰਾਂ ਨੇ ਪੁਲੀਸ, ਕ੍ਰਾਈਮ ਬ੍ਰਾਂਚ, ਤੇ ਵਿਜੀਲੈਂਸ ਦੀ ਵਰਤੋਂ ਆਪਣੀਆਂ ਲੋੜਾਂ ਅਨੁਸਾਰ ਕੀਤੀ ਹੈ ਏਸੀਪੀ ਸਰਕਾਰ ਅਧੀਨ ਆਮ ਸਧਾਰਨ ਕੇਸਾਂ ਦੀ ਪੜਤਾਲ ਸਥਾਨਕ ਪੁਲੀਸ ਕਰੇ ਗੀ ਬਿਉਰੋਕ੍ਰੇਟਾਂ, ਰਾਜਨੀਤਕਾਂ, ਕੰਪਨੀਆਂ, ਬੋਰੜਾਂ, ਕਾਰਪੋਰੇਸ਼ਨਾਂ, ਆਦਿ ਸਬੰਧੀ ਕੇਸ਼ਾਂ ਦੀ ਪੜਤਾਲ ਕ੍ਰਾਈਮ ਬ੍ਰਾਂਚ ਕਰੇ ਗੀ ਵਿਜੀਲੈਂਸ ਸਰਕਾਰ ਦੇ ਸਭ ਮਹਿਕਮਿਆਂ ਉਪਰ ਚੌਕਸੀ ਵਜੋਂ ਕੰਮ ਕਰੇ ਗੀ ਜੋ ਕਿਸੇ ਭੀ ਮਹਿਕਮੇ ਦੇ ਕਿਸੇ ਭੀ ਵਡੇ ਛੋਟੇ ਅਫਸਰ ਵਲੋਂ, ਕੋਈ ਭੀ ਗਲਤ ਗੈਰਕਨੂੰਨੀ ਕਾਰਵਾਈ ਕਰਨ ਤੇ, ਉਸ ਉਪਰ ਪ੍ਰਾਸੀਕਿਊਸ਼ਨ ਕਰਨ ਲਈ ਜੁਮੈਂਵਾਰ ਹੋਵੇ ਗੀ ਕਿਸੇ ਭੀ ਕੇਸ ਦੀ ਸੈਂਕਸ਼ਨ ਲੈਣ ਦੀ ਲੋੜ ਨਹੀਂ ਹੋਵੇ ਗੀ

        ਜੇ ਕੋਈ ਅਫਸਰ ਕਿਸੇ ਉਪਰ ਗਲਤ ਕੇਸ ਬਣਾਉਦਾ ਹੈ, ਜਾਂ ਕਿਸੇ ਅਸਲ ਦੋਸੀ ਨੂੰ ਮਿਲੀਭੁਗਤ ਨਾਲ ਦੋਸ਼ਮੁਕਤ ਕਰ ਦਿੰਦਾ ਹੈ ਤਾਂ ਚੌਕਸੀ ਵਿਭਾਗ ਆਪਣੇ ਆਪ ਅਜੇਹੇ ਕੇਸਾਂ ਦੀ ਪੜਤਾਲ ਕਰਨ ਦਾ ਅਧਿਕਾਰੀ ਹੋਵੇ ਗਾ ਇਹ ਆਪਣੀ ਇਨਵੈਸ਼ਟੀਗੇਸ਼ਨ ਵਿਚ ਉਸ ਅਧਿਕਾਰੀ ਨੂੰ ਭੀ ਸ਼ਾਮਲ ਕਰੇਗਾ ਜਿਸਨੇ ਦੋਸੀ ਦੀ ਗਲਤ ਮਦਤ ਕੀਤੀ ਹੈ ਵਿਜੀਲੈਂਸ ਦੇ ਅਫਸਰ ਸਟੇਟ ਤੋਂ ਬਾਹਰਲੇ ਭੀ ਹੋ ਸਕਦੇ ਹਨ ਵਿਜੀਲੈਂਸ਼ ਦੇ ਗਲਤ ਕੰਮ ਲਈ ਡਿਪਟੀ ਮੁਖਮੰਤਰੀ ਜੁਮੇਂਵਾਰ ਹੋਵੇ ਗਾ ਕੋਰਟਾਂ ਨੂੰ ਕੰਪਲੇਟ ਕੇਸ ਸੁਨਣ ਦਾ ਅਧਿਕਾਰ ਹੈ ਪਰ ਸਰਕਾਰ ਹਰ ਕੰਪਲੇਟ ਕੇਸ ਵਿਚ ਆਪਣੀ ਇਨਵੈਸ਼ਟੀਗੇਸ਼ਨ ਰਿਪੋਰਟ ਸਬਮਿਟ ਕਰੇ ਗੀ ਕੋਰਟ ਨੂੰ ਸਹੀ ਤੇ ਨਿਰਪੱਖ ਫਤਵਾ ਦੇਣ ਲਈ ਸਹੀ ਸਬੂਤ ਮਜੂਦ ਹੋਣਗੇ