ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

16. ਪੰਜਾਬ ਭਾਰਤ ਦਾ ਪਹਿਲਾ ਜੁਰਮ ਰਹਿਤ ਤੇ ਤਸ਼ੱਦਤ ਰਹਿਤ ਪ੍ਰਾਂਤ ਹੋਵੇ ਗਾ

ਪੰਜਾਬ ਪੁਲਸ ਕਿਸੇ ਭੀ ਦੋਸ਼ੀ ਨੂੰ ਆਪਣੇ ਜੁਰਮ ਦਾ ਇਕਬਾਲ ਕਰਵਾਉਣ ਲਈ, ਕਿਸੇ ਕਿਸਮ ਦਾ ਤਸ਼ੱਦਤ ਨਹੀਂ ਕਰੇਗੀ ਜਦ ਤੱਕ ਦੋਸੀ ਦਾ ਗੁਨਾਹ ਸਾਬਤ ਨਹੀਂ ਹੋ ਜਾਂਦਾ ਉਹ ਦੋਸ਼ੀ ਨਹੀਂ ਹੈ ਪੁਲੀਸ ਨੂੰ ਹਰ ਦੋਸ਼ੀ ਦਾ ਦਿਮਾਗੀ ਸਰਵੇਖਣ ਕਰਨ ਲਈ, ਸਿਰਫ ਪੀੜਾ ਰਹਿਤ ਇਲੈਕਟਰੋਨਿਕ ਉਪਕਰਣਾਂ ਨੂੰ ਹੀ ਵਰਤਣਾ ਹੋਵੇ ਗਾ ਇਸ ਲਈ ਨਾਂ ਹੀ ਦੋਸੀ ਦੀ ਰਜਾਮੰਦੀ ਜਰੂਰੀ ਹੋਵੇ ਗੀ, ਅਤੇ ਨਾਂ ਹੀ ਕੋਰਟ ਤੋਂ ਮਨਜੂਰੀ ਲੈਣ ਦੀ ਲੋੜ ਹੋਵੇ ਗੀ ਉਪਕਰਣ ਰਿਪੋਰਟ ਨੂੰ ਹੀ ਇਨਵੈਸ਼ਟੀਗੇਸ਼ਨ ਦਾ ਮੁਖ ਅਧਾਰ ਮੰਨਿਆਂ ਜਾਏ ਗਾ

          ਹੁਣ ਜੁਰਮ ਇਸ ਲਈ ਜਿਆਦਾ ਹੈ ਕਿ ਕ੍ਰਿਮੀਨਲ ਆਦਮੀ ਅਕਸ਼ਰ ਕਿਸੇ ਨਾਂ ਕਿਸੇ ਸਿਆਸੀ ਲੀਡਰ ਨਾਲ ਰਾਬਤਾ ਬਣਾ ਕੇ ਰਖਦੇ ਹਨ ਇਸੇ ਕਾਰਨ ਹੀ ਗੈਂਗ ਪੈਦਾ ਹੁੰਦੇ ਹਨ ਕੋਈ ਸਧਾਰਨ ਆਦਮੀ ਕਿਸੇ ਰਾਜਨੀਤਕ ਜਾਂ ਉਸਦੇ ਵਰੋਸਾਏ ਗੈਂਗਮੈਨ ਵਿਰੁਧ ਗਵਾਹੀ ਨਹੀਂ ਦਿੰਦਾ ਜੇ ਕੋਈ ਗਵਾਹੀ ਦਿੰਦਾ ਹੈ ਤਾਂ ਉਹ ਬਦਲੇ ਦੀ ਭਾਵਨਾਂ ਤਹਿਤ ਹੀ ਦਿਤੀ ਜਾਂਦੀ ਹੈ ਜੋ ਸਚਾਈ ਤੋਂ ਦੂਰ ਹੁੰਦੀ ਹੈ, ਅਤੇ ਨਵੀਂਆਂ ਦੁਸਮਣੀਆਂ ਪੈਦਾ ਹੁੰਦੀਆਂ ਹਨ

        ਇਸ ਤਰਾਂ ਇਲੈਕਟਰੋਨਿਕ ਉਪਕਰਣਾਂ ਦੇ ਡਰ ਕਾਰਨ ਕੋਈ ਭੀ ਖੂੰਖਾਰ ਅਦਮੀ, ਜੁਰਮ ਕਰਨ ਤੋਂ ਪ੍ਰਹੇਜ ਕਰੇਗਾ ਕਿਉਂਕੇ ਇਹ ਉਪਕਰਣ ਕੋਈ ਪੁਰਾਣਾ ਜੁਰਮ ਭੀ ਰਿਕਾਰਡ ਤੇ ਲਿਆ ਸਕਦੇ ਹਨ ਜਿਸ ਨੂੰ ਪੁਲੀਸ ਜੇ ਛੁਪਾਣਾ ਭੀ ਚਾਹੇ, ਤਾਂ ਭੀ ਛੁਪਾ ਨਹੀਂ ਸਕੇ ਗੀ ਪੁਲੀਸ ਵਾਕਿਆਤ ਦਾ ਠੀਕ ਠੀਕ ਵਰਨਣ ਕਰੇ ਗੀ ਝੂਠੀਆਂ ਸਟੋਰੀਆਂ ਨਹੀਂ ਬਣਾਏ ਗੀ ਹੁਣ ਦੀ ਪੁਲੀਸ ਮੋਡਸ-ਉਪਰੈਂਡੀ ਅਨੁਸਾਰ ਤਾਂ ਫੜਿਆ ਦੋਸ਼ੀ ਕਿਤੋਂ ਹੋਰ ਜਾਂਦਾ ਹੈ, ਦਿਖਾਇਆ ਕਿਤੋਂ ਹੋਰ ਜਾਂਦਾ ਹੈ ਝੂਠੀ ਸਟੋਰੀ ਤੇ ਸੱਚੀ ਗਵਾਹੀ ਕਿਵੇਂ ਦਿਤੀ ਜਾ ਸਕੇ ਗੀ