17. ਪੰਜਾਬ ਦੀ ਉੜਤਾ ਪੰਜਾਬ ਸਭਿਅਤਾ ਖਤਮ ਕੀਤੀ ਜਾਵੇ ਗੀ।
ਪੰਜਾਬ ਕੁਝ ਹੀ ਸਮਾਂ ਪਹਿਲੇ ਸੰਤਾਂ ਮਹਾਂਪੁਰਸਾਂ ਦੀ ਧਰਤੀ ਕਿਹ ਜਾਂਦਾ ਸੀ। ਲੋਕ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਸਨ। ਆਪਸੀ ਨਫਰਤ ਨਹੀਂ ਸੀ। ਫਿਰਕੂ ਅਨੁਭਵ ਨਹੀਂ ਸੀ। ਸਰਕਾਰੀ ਜੁਲਮ ਤੇ ਸਰਕਾਰੀ ਲੁਟ ਨਹੀਂ ਸੀ। ਅੱਜ ਪੰਜਾਬ ਦੀ ਇਹ ਸਭਿਅਤਾ ਬਦਲਕੇ ਸਚਮੁਚ ਉਸ ਸਭਿਅਤਾ ਵਿਚ ਬਦਲ ਗਈ ਹੈ, ਜੋ ਉੜਤਾ ਪੰਜਾਬ ਵਿਚ ਦਿਖਾਈ ਗਈ ਹੈ। ਇਸ ਤਬਦੀਲੀ ਲਈ ਬੇਇਮਾਨ ਭ੍ਰਿਸ਼ਟਾਚਾਰੀ ਰਾਜਨੀਤਕ ਜੁਮੇਂਵਾਰ ਹਨ। ਭ੍ਰਿਸ਼ਟਾਚਾਰ ਨੂੰ ਸ਼ਾਹੀ ਧਰਮ ਬਣਾ ਦਿਤਾ ਗਿਆ ਹੈ। ਇਸ ਭ੍ਰਿਸ਼ਠਾਚਾਰ ਵਿਰੁਧ ਕਿਸੇ ਅਵਾਜ ਉਠਣ ਨੂੰ ਰੋਕਣ ਲਈ ਸਦਾਚਾਰ ਦੀ ਦੁਹਾਈ ਦਿਤੀ ਜਾਂਦੀ ਹੈ। ਹਰ ਕਿਸਮ ਦਾ ਜੁਲਮ ਕੀਤਾ ਜਾਂਦਾ ਹੈ।
ਜੇ ਪੰਜਾਬ ਦਾ ਹੁਕਮਰਾਨ ਰਾਜਨੀਤਕ ਆਪਣੀ ਲੁਟਖੋਹ ਤੇ ਅਹੰਕਾਰ ਦੀ ਨੀਤੀ ਤਿਆਗਕੇ, ਸੱਚਮੁਚ ਸੇਵਾ ਦਾ ਮਨ ਬਣਾ ਲਵੇ, ਤਾਂ ਯਕੀਨਨ ਪੰਜਾਬ ਦੀ ਪਹਿਲੀ ਸਭਿਅਤਾ ਵਾਪਿਸ ਲਿਆਂਦੀ ਜਾ ਸਕਦੀ ਹੈ। ਏਸੀਪੀ ਪੰਜਾਬੀਆਂ ਨੂੰ ਯਕੀਨ ਦੁਆਂਉਦੀ ਹੈ ਕਿ ਇਸ ਸਬੰਧੀ ਜੇ ਏਸੀਪੀ ਨੂੰ ਛਤ ਪ੍ਰਤੀ ਛਤ ਕਾਮਯਾਬੀ ਨਾਂ ਹੋਈ ਤਾਂ 90 ਪ੍ਰਤੀਸ਼ਤ ਅਵੱਸ਼ ਹੋਵੇ ਗੀ। ਪੰਜਾਬੀ ਵੀਰੋ ਯਕੀਨ ਕਰੋ, ਭਲੇ ਦਿਨ ਮੁੜਕੇ ਆਂਵਣ ਗੇ। ਭ੍ਰਿਸ਼ਟਾਚਾਰ ਲੁਟੇਰਾਸ਼ਾਹੀ, ਸ਼ਾਹੀ ਮਾਫੀਏ ਜਾਵਣਗੇ।