ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।

         



20. ਭਿਸ਼ਟਾਚਾਰੀ ਕਾਰਵਾਈਆਂ ਨੂੰ ਕੁਰੱਪਟ ਪ੍ਰੈਕਟਿਸ ਕਰਾਰ ਦਿੱਤਾ ਜਾਵੇਗਾ

ਸਰਕਾਰੀ ਖਜਾਨੇ ਨੂੰ ਅਣਉਚਿਤ ਜਾਂ ਸਿਆਸੀ ਢੰਗ ਨਾਲ ਖੋਰਾ ਲਗਾਉਣ ਨਾਲ ਸਬੰਧਿਤ, ਮੁੱਖ ਮੰਤਰੀ, ਮੰਤਰੀ ਅਤੇ ਅਫਸਰ ਦੀਆਂ ਕਾਰਵਾਈਆਂ ਨੂੰ, ਕੁਰਪਟ ਪ੍ਰੈਕਟਿਸ ਕਰਾਰ ਦਿੱਤਾ ਜਾਵੇਗਾ। ਕੁਰਪਟ ਪ੍ਰੈਕਟਿਸ ਸਾਬਤ ਹੋ ਜਾਣ ਤੇ ਸਟੇਟ ਦਾ ਲੁੱਟਿਆ ਗਿਆ ਪੈਸਾ ਉਸਦੀ ਜਾਇਦਾਦ ਵਿਚੋਂ ਬਰਾਮਦ ਕੀਤਾ ਜਾਵੇਗਾ। ਮਿਸਾਲ ਵਜੋਂ ਫਿਲਮੀ ਕਲਾਕਾਰ ਆਪਣੀਆਂ ਰਿਲੀਜ ਹੋਣ ਵਾਲੀਆਂ ਫਿਲਮਾਂ ਦੀ ਪ੍ਰਮੋਸਨ ਲਈ ਕਰੋੜਾਂ ਰੁਪਏ ਖਰਚ ਕਰਦੇ ਹਨ। ਪੰਜਾਬ ਕਬੱਡੀ ਮੈਚ ਜਿਹੇ ਮੌਕਿਆਂ ਉਪਰ, ਜਿੱਥੇ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਸਾਮਲ ਹੁੰਦੇ ਹਨ। ਕੌਮੀ ਤੇ ਕੌਮਾਂਤਰੀ ਮੀਡੀਆ ਮੌਜੂਦ ਹੁੰਦਾ ਹੈ। ਆਪਣੀ ਰਿਲੀਜ ਹੋਣ ਵਾਲੀ ਫਿਲਮ ਲਈ, ਅਜਿਹੇ ਮੌਕੇ ਹਾਸਲ ਕਰਨ ਲਈ, ਉਹ ਅੰਦਰਖਾਤੇ ਕਰੋੜਾਂ ਰੁਪਏ ਬਲੈਕ ਮਨੀ ਦੇਣ ਲਈ ਤਿਆਰ ਹੁੰਦੇ ਹਨ। ਪਰ ਇਥੇ ਭ੍ਰਿਸਟਾਚਾਰ ਦੇ ਹੱਦ ਬੰਨ੍ਹੇ ਤੋੜਦਿਆਂ ਉਨ੍ਹਾਂ ਨੂੰ ਸਰਕਾਰੀ ਖਜਾਨੇ ਵਿਚੋਂ ਕਰੋੜਾਂ ਰੁਪਏ ਦਿੱਤੇ ਦਿਖਾਏ ਗਏ ਹਨ। ਇਹ ਸਾਫ ਕੁਰੱਪਟ ਪ੍ਰੈਕਟਸ ਹੈ। ਇਸ ਹਾਲਤ ਵਿਚ ਸਰਕਾਰ ਦਾ ਲੁੱਟਿਆ ਗਿਆ ਪੈਸਾ ਸਬੰਧਿਤ ਵਿਅਕਤੀਆਂ ਦੀ ਨਿੱਜੀ ਜਾਇਦਾਦ ਵਿਚੋਂ ਵਸੂਲ ਕਰਨਾ, ਸਰਕਾਰੀ ਖਜਾਨੇ ਦੇ ਨਾਲ ਨਿਆਂ ਹੋਵੇਗਾ ਅਤੇ ਸਮਾਜਿਕ ਇਨਸਾਫ ਮੰਨਿਆ ਜਾਵੇਗਾ।ਪੰਜਾਬ ਦੇ ਵੱਡੇ ਅਦਾਰਿਆਂ ਦਾ ਸਾਰਾ ਪੈਸਾ, ਅਣ ਉਚਿਤ ਤਰੀਕੇ ਨਾਲ ਕੱਢ ਕੇ, ਸੰਗਤ ਦਰਸਨ ਦੇ ਫਰਾਡ ਰਾਹੀਂ, ਆਪਣੇ ਸਕੇ ਸੁਨੇਹੀਆਂ ਵਿਚ ਵੰਡ ਦੇਣਾ, ਸਾਫ ਕੁਰੱਪਟ ਪ੍ਰੈਕਟਸ ਹੈ।