ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

25. ਬੇਨਾਮੀ ਜਾਇਦਾਦ ਪੰਜਾਬ ਦੇ ਲੋਕਾਂ ਦੀ ਮਲਕੀਅਤ ਹੋਵੇ ਗੀ

 

ਦੇਖਣ ਵਿਚ ਆਇਆ ਹੈ ਕਿ ਲੁਟੇਰਾ ਸ਼ਾਹੀ ਨੇ ਗੈਰ ਕਨੂੰਨੀ ਅਤੇ ਨਜਾਇਜ ਢੰਗ ਨਾਲ ਬਣਾਈਂਆਂ ਜਾਇਦਾਦਾਂ, ਆਪਣੇ ਵਿਸਵਾਸ ਪਾਤਰਾਂ ਦੇ ਨਾਮ, ਆਪਣੀ ਬੇਨਾਮੀ ਜਇਦਾਦ ਵਜੋਂ ਲਗਵਾਈਆਂ ਹੋਈਆਂ ਹਨ। ਜੋ ਬਾਦ ਵਿਚ ੳਹਨਾਂ ਵਲੋਂ ਵਾਪਿਸ ਲੈ ਲਈਆਂ ਜਾਣ ਗੀਆਂ। ਜਿਨਾਂ ਚਿਰ ਬੇਨਾਮੀ ਜਾਇਦਾਦ ਜਬਤ ਕਰਨ ਵਾਰੇ ਕੋਈ ਕਨੂੰਨ ਨਹੀਂ ਬਣਦਾ, ੳਸ ਸਮੇਂ ਤਕ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਹੈਰਾਨੀ ਇਸ ਗਲ ਦੀ ਹੈ ਕਿ ਕਈ ਅਰਬਾਂ ਖਰਬਾਂਪਤੀ ਲੁਟੇਰਾ ਸ਼ਾਹੀ ਨੇ, ਆਪਣੀ ਅਰਬਾਂ ਰੁਪਏ ਦੀ ਜਾਇਦਾਦ, ਉਹਨਾਂ ਲੋਕਾਂ ਵਲੋਂ ਖਰੀਦੀ ਦਿਖਾਈ ਗਈ ਹੈ, ਜੋ ਪਹਿਲੇ ਭੀ ਰੋਟੀ ਤੋਂ ਆਤਰ ਸ਼ਨ ਅਤੇ ਅਜ ਭੀ ਉਸੇ ਹਾਲਤ ਵਿਚ ਹਨ। ਪਰ ਉਹਨਾਂ ਦੇ ਨਾਮ ਅਰਬਾਂ ਰੁਪਏ ਦੀ ਜਾਇਦਾਦ ਦਰਜ ਹੈ। ਏਸੀਪੀ ਸਰਕਾਰ ਅਜਹੇ ਘੁਟਾਲਿਆਂ ਦੀ ਪੜਤਾਲ ਕਰਵਾਕੇ, ਪੰਜਾਬ ਦੇ ਲੋਕਾਂ ਦੀ ਲੁਟੀ ਗਈ ਜਾਇਦਾਦ, ਲੋਕਾਂ ਦੀ ਭਲਾਈ ਲਈ ਵਰਤਣ ਦਾ ਵਿਧਾਨ ਕਰੇਗੀ।