ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

29. ਭ੍ਰਿਸਟਾਚਾਰ ਕੇਸਾਂ ਵਿਚ ਲਿਮਟੇਸਨ ਐਕਟ ਦੀ ਰੋਕ ਹਟਾ ਦਿਤਾ ਜਾਵੇ ਗਾ

 

ਠਗੀ ਧੋਖੇ ਅਤੇ ਭ੍ਰਿਸਟਾਚਾਰ ਨਾਲ ਸਬੰਧਤ ਕੇਸ ਕਰਨ ਲਈ ਲਿਮਟੇਸਨ ਐਕਟ ਬਹੁਤ ਵਾਰ ਰੋਕ ਬਣ ਜਾਂਦਾ ਹੈ।ਲਿਮਿਟੇਸਨ ਐਕਟ ਇਕ ਐਸਾ ਕਾਨੂੰਨ ਹੈ ਜਿਸ ਅਨੁਸਾਰ ਕੁਝ ਸਮਾਂ ਲੰਘ ਜਾਣ ਤੇ ਭ੍ਰਿਸਟਾਚਾਰੀ ਵਿਰੁੱਧ, ਨਾ ਹੀ ਕੋਈ ਸਿਕਾਇਤ ਕੀਤੀ ਜਾ ਸਕਦੀ ਹੈ, ਨਾ ਹੀ ਕਰਵਾਈ ਹੋ ਸਕਦੀ ਹੈ। ਇਸ ਵਿਚ ਸੋਧ ਕੀਤੀ ਜਾਵੇਗੀ।ਲੁਟੀ ਗਈ ਜਮੀਨ ਜਾਇਦਾਦ ਦਾ ਕੋਈ ਵੀ ਵਾਰਸ ਜਾਂ ਕੋਈ ਵਿਅਕਤੀ ਜਨਹਿਤ ਕੇਸ, ਕਿਸੇ ਵੀ ਸਮੇਂ ਦਾਇਰ ਕਰ ਸਕੇਗਾ। ਇਸ ਨਾਲ ਲਿਟੀਗੇਸਨ ਵਿਚ ਵਾਧਾ ਨਹੀਂ ਹੋਵੇਗਾ। ਸਗੋਂ ਧੋਖੇਬਾਜ ਅਤੇ ਲੁਟੇਰੇ ਭੈ ਪੈਦਾ ਹੋਣ ਕਾਰਣ ਰੁਕ ਜਾਣ ਗੇ।ਜਾਇਦਾਦ ਸਬੰਧੀ ਸੁਧਾਰ ਹੋਵੇਗਾ।ਅਜਿਹੇ ਕੇਸਾਂ ਨਾਲ ਸਬੰਧਤ ਬੀੀਤਆ ਸਮਾਂ ਕੋਈ ਰੋਕ ਨਹੀਂ ਬਣੇਗਾ।