ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

30. ਭ੍ਰਿਸਟਾਚਾਰ ਨਾਲ ਸਬੰਧਤ ਕੇਸ ਵਿਚ ਸੈਂਕਸਨ ਲੈਣ ਦੀ ਲੋੜ ਨਹੀਂ ਰਹੇ ਗੀ

 

ਸੈਂਕਸਨ ਦਾ ਕਾਨੂੰਨ ਭ੍ਰਿਸਟਾਚਾਰੀ ਰਾਜਨੀਤਕ ਜਾਂ ਬਿਊਰੋਕੇਟ ਦੇ ਖਿਲਾਫ ਕਾਰਵਾਈ ਕਰਨ ਲਈ, ਉਸਦੀ ਖੁਦ ਭ੍ਰਿਸਟਾਚਾਰੀ ਸਰਕਾਰ ਤੋਂ ਮਨਜੂਰੀ ਲੈਣ ਦੀ ਮੰਗ ਕਰਦਾ ਹੈ। ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਭ੍ਰਿਸਟਾਚਾਰੀ ਤਬਕੇ, ਆਪਣੇ ਭ੍ਰਿਸਟਾਚਾਰੀ ਭਰਾ ਦੇ ਖਿਲਾਫ ਕਾਰਵਾਈ ਕਰਨ ਦੀ ਮਨਜੂਰੀ ਦੇਣ।ਭ੍ਰਿਸਟਾਚਾਰੀ ਸਰਕਾਰ ਦੇ ਮਤਹਿਤ ਪੁਲਿਸ, ਭ੍ਰਿਸਟਾਚਾਰੀ ਖਿਲਾਫ ਕੁਝ ਕਰਨ ਦੇ ਅਸਮਰਥ ਹੁੰਦੀ ਹੈ।ਇਹ ਕਲਾਜ ਹਟਾਈ ਜਾਵੇਗੀ।