32.
ਸਰਕਾਰੀ ਖਰਚੇ ਉਪਰ ਵਿਦੇਸਾਂ ਵਿਚ ਇਲਾਜ ਬੰਦ ਹੋਵੇ ਗਾ।
ਕਿਸੇ ਵੀ ਰਾਜਨੀਤਕ ਜਾਂ ਅਧਿਕਾਰੀ ਨੂੰ ਸਰਕਾਰੀ ਖਰਚੇ ਉਪਰ ਵਿਦੇਸ ਵਿਚ ਇਲਾਜ ਕਰਵਾਉਣ ਦਾ ਅਧਿਕਾਰ ਨਹੀਂ ਹੋਵੇਗਾ। ਕਿਸੇ ਵੀ ਮੰਤਰੀ ਨੂੰ ਸਰਕਾਰੀ ਖਰਚੇ ਤੇ ਵਿਦੇਸ ਯਾਤਰਾ ਦਾ ਅਧਿਕਾਰ ਨਹੀਂ ਹੋਵੇਗਾ। ਸਪੀਕਰ ਵਿਧਾਨ ਸਭਾ ਸਿਰਫ ਕੌਮਨ ਵੈਲਥ ਦੀਆਂ ਮੀਟਿੰਗਾਂ ਲਈ ਵਿਦੇਸ ਯਾਤਰਾ ਕਰ ਸਕੇਗਾ। ਮੁੱਖ ਮੰਤਰੀ ਸਿਰਫ ਵਿਦੇਸੀ ਸੱਦੇ ਤੇ ਹੀ ਮੀਟਿੰਗ ਅਟੈਂਡ ਕਰਨ ਲਈ ਵਿਦੇਸ ਯਾਤਰਾ ਕਰ ਸਕੇ ਗਾ।ਮੁੱਖ ਮੰਤਰੀ ਤੇ ਸਪੀਕਰ ਆਪਣੀ ਵਿਦੇਸ ਯਾਤਰਾ ਲਈ ਏਅਰ-ਫੇਅਰ ਲੈਣ ਦੇ ਹੀ ਹੱਕਦਾਰ ਹੋਣਗੇ। ਆਮ ਤੌਰ ਤੇ ਰਿਹਾਇਸ ਤੇ ਖਾਣੇ ਦਾ ਪ੍ਰਬੰਧ ਇੰਨਵਾਈਟਰ ਹੋਸਟ ਵੱਲੋਂ ਕੀਤਾ ਜਾਂਦਾ ਹੈ।