34.
ਕੋਈ ਭੀ ਮਹਿਕਮਾ ਕੋਰਟ ਦੇ ਅਧਿਕਾਰ ਤੋਂ ਬਾਹਰ ਨਹੀਂ ਹੋਵੇ ਗਾ।
ਮਜੂਦਾ ਸਰਕਾਰ ਨੇ ਰੈਵੇਨਿਉ ਅਤੇ ਕਈ ਹੋਰ ਮਹਿਕਮਿਆ ਨਾਲ ਸਬੰਧਤ ਝਗੜਿਆਂ ਨੂੰ ਲੁਟ ਖੋਹ ਦੇ ਨੁਕਤਾ ਨਿਗਾ੍ਹ ਤੋਂ, ਸਿਵਲ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਰੱਖਿਆ ਹੋਇਆ ਹੈ। ਇਸੇ ਕਾਰਨ ਇਹ ਮਹਿਕਮੇ ਭ੍ਰਿਸਟਾਚਾਰ ਦਾ ਸ੍ਰੋਤ ਬਣੇ ਹੋਏ ਹਨ। ਜਮੀਨੀ ਠਗੀ ਧੋਖਿਆਂ ਦਾ ਵੱਡਾ ਕਾਰਨ ਰੈਵੇਨਿਉ ਨੂੰ ਸਿਵਲ ਅਤੇ ਜੁਡੀਸਲ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਰੱਖੇ ਜਾਣਾ ਹੈ।ਏਸੀਪੀ ਦੀ ਸਰਕਾਰ ਸਮੇਂ ਕੋਈ ਵੀ ਮਹਿਕਮਾ ਸਿਵਲ ਅਤੇ ਜੁਡੀਸ਼ਲ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਨਹੀਂ ਹੋਵੇ ਗਾ।ਇਨਸ਼ਾਫ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਵੇ ਗਾ।