ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
          
 

35. ਹਕਸੁਬ੍ਹਾ ਦਾ ਕਨੂੰਨ ਮੁੜ ਵਾਪਸ ਲਿਆਂਦਾ ਜਾਵੇਗਾ

 

ਕਿਸੇ ਦੇ ਖਾਨਦਾਨ ਦੀ ਕੋਈ ਜਮੀਨ ਜਾਇਦਾਦ, ਮਕਾਨ, ਕੋਈ ਭ੍ਰਿਸਟਾਚਾਰੀ ਲੁਟੇਰਾ ਨਾ ਹਥਿਆ ਸਕੇ। ਇਸ ਨੂੰ ਯਕੀਨੀ ਬਣਾਉਣ ਲਈ ਹਕਸੁਬ੍ਹਾ ਦਾ ਕਨੂੰਨ ਮੁੜ ਵਾਪਸ ਲਿਆਂਦਾ ਜਾਵੇਗਾ। ਹਰ ਮਾਲਕ ਜਾਇਦਾਦ ਨੂੰ ਆਪਣੀ ਜਾਇਦਾਦ ਵੇਚਣ ਦਾ ਪੂਰਾ ਹੱਕ ਹੈ। ਪਰ ਉਹ ਆਪਣੀ ਮਿਲਣ ਵਾਲੀ ਕੀਮਤ ਦਾ ਨੋਟਿਸ ਪਹਿਲੇ ਆਪਣੇ ਹਕੀਆਂ ਨੂੰ ਦੇਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿਚ, ਗੁਪਤ ਢੰਗ ਨਾਲ ਕੀਤੀ, ਤਬਦੀਲੀ ਮਾਲਕੀ ਦੀ ਸੂਰਤ ਵਿਚ, ਕਿਸੇ ਵੀ ਹੱਕੀ ਨੂੰ, ਹਕ ਸੂਬਾ ਕਰਨ ਦਾ ਅਧਿਕਾਰ ਹੋਵੇਗਾ। ਇਸ ਤਰ੍ਹਾਂ ਕੋਈ ਵੀ ਸਰਮਾਏਦਾਰ ਕਿਸੇ ਗਰੀਬ ਦੀ ਜਾਇਦਾਦ ਕੌਡੀਆਂ ਦਾ ਭਾਅ ਨਹੀਂ ਖਰੀਦ ਸਕੇਗਾ।