37.
ਰਹਿਣਨਾਮਾ, ਸਟੈਪ ਡਿਊਟੀ ਮੁਕਤ ਕਰ ਦਿੱਤਾ ਜਾਵੇਗਾ
ਕਈ ਵਾਰ ਕਿਸੇ ਵਿਸੇਸ ਹਾਲਤ ਵਿਚ ਗਰੀਬ ਆਦਮੀ ਨੂੰ ਬੈਂਕ ਆਦਿ ਤੋਂ ਲੋੜੀਂਦੀ ਸਹਾਇਤਾ ਨਹੀ ਮਿਲਦੀ ਅਤੇ ਉਸਨੂੰ ਆਪਣੀ ਜਾਇਦਾਦ ਵੇਚਣ ਲਈ ਮਜਬੂਰ ਹੋਣਾ ਪੈਦਾ ਹੈ। ਅਜਿਹੀ ਹਾਲਤ ਵਿਚ ਉਸਨੂੰ ਜਾਇਦਾਦ ਤੋਂ ਬੇਮਾਲਕ ਹੋਣ ਤੋਂ ਬਚਾਉਣ ਲਈ, ਰਹਿਣਨਾਮਾ ਨੂੰ ਸਟੈਪ ਡਿਊਟੀ ਮੁਕਤ ਕਰ ਦਿੱਤਾ ਜਾਵੇਗਾ, ਤਾਂ ਕਿ ਉਹ ਜਮੀਨ ਗਹਣੇ ਕਰਕੇ ਆਪਣੀ ਲੋੜ ਪੂਰੀ ਕਰ ਸਕੇ। ਬੈਨਾਮੇਂ ਉਪਰ ਸਟੈਪ ਡਿਊਟੀ ਜਰੁਰੀ ਹੋਵੇਗੀ।