41. ਪ੍ਰਾਪਰਟੀ ਵਿਚ ਤੇਜੀ ਲਿਆਉਣ ਲਈ ਡੀਲਰ ਦਾ ਕੰਮ ਅਸਾਨ ਬਣਾਇਆ ਜਾਏ ਗਾ।
ਆਪਣੇ ਨਾਮ ਜਾਇਦਾਦ ਖਰੀਦਕੇ, ਉਸਨੂੰ ਡਿਵੈਲਪ ਕਰਕੇ ਜਾਂ ਉਸਾਰੀ ਕਰਕੇ, ਵੇਚਣ ਵਾਲਾ ਵਿਅਕਤੀ ਪ੍ਰਪਰਟੀ ਡੀਲਰ ਹੋਵੇ ਗਾ। ਡੀਲਰ ਹਰ ਸਾਲ ਆਪਣੇ ਹਿਸਾਬ ਕਿਤਾਬ ਦੀ ਕਾਪੀ ਰਜਿਸਟਰਾਰ ਨੂੰ ਦੇਵੇ ਗਾ। ਜਿਸ ਅਧਾਰ ਉਪਰ ਪ੍ਰਾਪਰਟੀ-ਗੇਨ ਟੈਕਸ ਕਲਕੂਲੇਟ ਹੋਏ ਗਾ। ਪ੍ਰਾਪਰਟੀ ਡੀਲਰ ਲਾਇਸੰਸ, ਕੈਲੋਨਾਈਜੇਸ਼ਨ ਲਾਈਸ਼ੰਸ ਤੋਂ ਵਖਰਾ ਤੇ ਵਿਅਕਤੀਗਤ ਹੋਏ ਗਾ। ਇਸ ਤਰਾਂ ਪ੍ਰਪਰਟੀ ਡੀਲਰ ਨੂੰ ਕੈਲੋਨਾਈਜੇਸ਼ਨ ਐਕਟ ਦਿਆਂ ਝੰਜਟਾਂ ਤੋਂ ਮੁਕਤੀ ਮਿਲੇ ਗੀ। ਜਾਇਦਾਦ ਦੀਆਂ ਕੀਮਤਾਂ ਵਿਚ ਵਾਧਾ ਹੋਏ ਗਾ।