42. ਬਰਾਬਰ ਰੈਂਕ ਬਰਾਬਰ ਪੈਨਸ਼ਨ ਦਾ ਸਿਧਾਂਤ ਲਾਗੂ ਕਰਵਾਇਆ ਜਾਏ ਗਾ।
ਬਰਾਬਰ ਰੈਂਕ ਬਰਾਬਰ ਪੈਂਨਸ਼ਨ ਦਾ ਸਿਧਾਂਤ ਲਾਗੂ ਕਰਵਾਉਣ ਸਬੰਧੀ, ਸਾਬਕਾ ਫੌਜੀਆਂ ਨੇ ਬਹੁਤ ਲੰਮੇਂ ਸਮੇਂ ਤੋਂ ਸੰਘਰਸ਼ ਸੁਰੂ ਕੀਤਾ ਹੋਇਆ ਹੈ। ਇਹਨਾਂ ਵਿਚ ਜਿਆਦਾ ਗਿਣਤੀ ਪੰਜਾਬੀਆਂ ਦੀ ਹੈ। ਏਸੀਪੀ ਦੀ ਸਰਕਾਰ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੇ ਦਬਾਉ ਬਣਾਏ ਗੀ। ਕਿਸੇ ਸਟੇਟ ਵਲੋਂ ਪਾਸ ਮਤਾ ਕੇਂਦਰ ਲਈ ਕਨੂੰਨੀ ਮਜਬੂਰੀ ਬਣ ਜਾਂਦਾ ਹੈ। ਜੇ ਫਿਰ ਭੀ ਕੇਂਦਰ ਸਰਕਾਰ ਰਜਾਮੰਦ ਨਾ ਹੋਈ ਤਾਂ ਪੰਜਾਬ ਸਰਕਾਰ ਸਾਬਕ ਫੌਜੀਆਂ ਨੂੰ ਆਪਣੇ ਵਲੋਂ ਵਿਸ਼ੇਸ ਸਹੂਲਤਾਂ ਦਾ ਪ੍ਰਬੰਧ ਕਰੇ ਗੀ।