43.
ਪੁਲਿਸ ਦਾ ਮਨੋਬਲ ਉਚਾ ਚੁੱਕਿਆ ਜਾਵੇਗਾ
ਮੌਜੂਦਾ ਰਾਜ ਵਿਚ ਪੁਲਿਸ ਦਾ ਮਨੋਬਲ ਬਹੁਤ ਡਿੱਗ ਚੁੱਕਿਆ ਹੈ। ਸਰਕਾਰੀ ਸਰਪ੍ਰਸਤੀ ਵਾਲੀਆਂ ਹਸਤੀਆਂ ਦਾ ਪੁਲਿਸ ਦੀ ਕੁੱਟਮਾਰ ਕਰਨਾ ਸੌਂਕ ਜਿਹਾ ਬਣ ਗਿਆ ਹੈ। ਸਿਆਸੀ ਗੈਲਰੀਆਂ ਵਿਚ, ਪੁਲਿਸ ਨੂੰ ਕੁੱਟਣ ਮਾਰਨ ਵਾਲਿਆਂ ਨੂੰ, ਬੜੇ ਸਨਮਾਨ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਨਿੱਤ ਨਵੇਂ ਦਿਨ ਸਿਆਸੀ ਸਰਪਰਸਤੀ ਹੇਠ, ਪੁਲਿਸ ਅਧਿਕਾਰੀ ਜਾਂ ਅਫਸਰਾਂ ਨੂੰ ਕੁੱਟਣ ਮਾਰਨ ਦੀਆਂ ਖਬਰਾਂ ਆ ਰਹੀਆਂ ਹਨ। ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ। ਅਖੀਰ ਪੁਲਿਸ ਅਧਿਕਾਰੀ ਨੂੰ ਹੀ ਕੁੱਟਮਾਰ ਕਰਨ ਵਾਲੇ ਦੇ ਪੈਰੀ ਪੈਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ।
ਇਹ ਹੀ ਹਾਲ ਬਿਊਰੋਕਰੇਸੀ ਦਾ ਹੈ। ਅੱਜ ਭ੍ਰਿਸਟਾਚਾਰੀ ਰਾਜਨੀਤਕਾਂ ਨੇ ਇਮਾਨਦਾਰ, ਮਿਹਨਤੀ ਅਤੇ ਕਾਬਲ ਬਿਊਰੋਕਰੇਟਾਂ ਨੂੰ ਖੁੱਜੇ ਹੀ ਨਹੀਂ ਲਾਇਆ ਹੋਇਆ ਬਲਕਿ ਪੂਰਾ ਜਲੀਲ ਕੀਤਾ ਜਾ ਰਿਹਾ ਹੈ। ਛੋਟੇ ਮੁਲਾਜਮਾਂ ਦੀ ਤਾਂ ਯੁਨੀਅਨ ਹੈ, ਪਰ ਇਨ੍ਹਾਂ ਦੀ ਕੋਈ ਯੂਨੀਅਨ ਨਹੀਂ, ਕੋਈ ਆਵਾਜ ਨਹੀਂ। ਅੰਦਰੂਨੀ ਹਾਲਤ ਬਹੁਤ ਤਰਸਯੋਗ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਸੇ ਤਰ੍ਹਾਂ ਪੁਲਿਸ ਜਾਂ ਬਿਉਰੋਕ੍ਰੇਸੀ ਦਾ ਮਨੋਬਲ ਡਿੱਗਦਾ ਗਿਆ ਤਾਂ ਸਮਾਜ ਦਾ ਕੀ ਬਣੇਗਾ? ਜਾਨ ਮਾਲ ਦੀ ਸੁਰੱਖਿਆ ਕੋਣ ਕਰੇਗਾ? ਧੀਆਂ ਭੈਣਾਂ ਦੀ ਇੱਜਤ ਦੀ ਰੱਖਿਆ ਕੌਣ ਕਰੇਗਾ? ਪੁਲਿਸ ਅਤੇ ਬਿਊਰੋਕਰੇਟਾਂ ਦਾ ਮਨੋਬਲ ਉਚਾ ਚੁੱਕਣ ਲਈ ਜਿੰਮੇਵਾਰ ਰਾਜਨੀਤਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਜਰੂਰੀ ਹੋਵੇ ਗੀ।ਏਸੀਪੀ ਦੀ
ਸਰਕਾਰ ਸਭ ਲਈ ਇਨਸਾਫ ਯਕੀਨੀ ਬਣਾਏ ਗੀ।